ਰੋਸਿਆਂ ’ਚ ਜ਼ਿੰਦ - ਬਲਜਿੰਦਰ ਕੌਰ ਸ਼ੇਰਗਿੱਲ

ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ,
ਜਦ ਮੈਂ ਤੇਰੀ, ਤੂੰ ਮੇਰਾ ਵੇ,
ਇੱਕਠੇ ਨਹੀਂ ਤਾਂ, ਕੀ ਗੱਲ ਵੇ,
ਦਿਲਾਂ ਵਾਲੀ ਚਾਬੀ ਖੋਲ, ਵੇਖ ਤੱਕ ਵੇ,
ਚਿੜੀਆਂ ਦਾ ਜੋੜਾਂ ਬੈਠਾਂ, ਜਿਵੇਂ ਛੱਤ ਤੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।

ਧਰਤ ਤੇ ਆਏ ਹਾਂ, ਮਿਲੇ ਇੱਕ ਦੂਜੇ ਵੇ,
ਰੱਬ ਦੇ ਰੰਗਾਂ ਵਿਚ, ਰੰਗੇ ਆਪਾਂ ਦੋਨੋਂ ਵੇ,
ਤੂੰ ਮੇਰਾ ਮੀਤ, ਮੈਂ ਤੇਰੀ ਪ੍ਰੀਤ ਵੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।  

ਰੂਹਾਂ ਵਾਲਾ ਪਿਆਰ ਹੁੰਦਾ, ਕਿਸੇ -ਕਿਸੇ ਨਸੀਬ ਵੇ,
ਰੁੱਸਿਆਂ ਨਾ ਕਰ, ਕੁਝ ਬੋਲਿਆਂ ਵੀ ਕਰ ਵੇ,
ਇਥੇ ਕਿਹੜੀ, ਜ਼ਿੰਦ ਲੰਮੇਰੀ ਵੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।

ਤੇਰੇ ਬਾਝੋਂ ਅਸਾਂ ਕਿਹੜਾ, ਕਿਤੇ ਖੁਸ਼ ਵੇ,
ਹਰ ਵਾਲੇ ਤੇਰੇ ਵਿਚ, ਰਹਿੰਦਾ ਚਿੱਤ ਵੇ,
ਖੁਦਾ ਦੇ ਹੁਕਮ ਵਿਚ, ਬੱਝੇ ਅਸਾਂ ਵੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।

ਬਲਜਿੰਦਰ ਕਰ ਮਜ਼ਬੂਤ, ਆਪਣੇ ਆਪ ਨੂੰ,
ਰੱਬ ਦੀ ਰਜਾ ’ਚ ਰਹਿ, ਲੱਗੀਆਂ ਨਿਭਾਵਾਵਾਂ ਵੇ,
ਤੇਰੇ ਸੰਗ ਲੱਗੀਆਂ ਦੀ, ਪੀੜ੍ਹਾਂ ਬੇਹਿਸਾਬ ਵੇ,
ਧੁਰ ਤੱਕ ਜਾਣਾ, ਇਨ੍ਹਾਂ ਤੜਫ਼ਦੀਆਂ ਰੂਹਾਂ ਨੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ