ਜੇ ਮੈਂ ਮੁੱਖ ਮੰਤਰੀ ਹੋਵਾਂ! - ਡਾ.ਹਰਕੇਸ਼ ਸਿੰਘ ਸਿੱਧੂ.ਆਈ ਏ ਐਸ (ਸੇਵਾ ਮੁਕਤ)

ਜਦੋਂ ਅਸੀਂ ਸੱਤਵੀਂ ਅੱਠਵੀਂ ਚ ਪੜ੍ਹਦੇ ਸੀ ਅਕਸਰ ਇਹ ਲੇਖ ਲਿਖਣ ਲਈ ਕਿਹਾ ਜਾਂਦਾ, "ਜੇ ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋਵੋ"?
ਉਸ ਵੇਲੇ ਮੈਨੂੰ ਇਸ ਗੱਲ ਤੇ ਬੜੀ ਚਿੜ੍ਹ ਹੁੰਦੀ |ਮੈਂ ਅਕਸਰ ਇਹ ਆਖਦਾ,"ਜਦੋਂ ਮੈਂ ਮੁੱਖ ਮੰਤਰੀ ਹੀ ਨਹੀ ਤਾਂ ਇਹ ਸੁਆਲ ਕਿਉਂ? ਅੱਜ ਮਹਿਸੂਸ ਕਰਦਾਂ ਹਾਂ ਕਿ ਉਸ ਵੇਲੇ ਵੀ ਸਾਡੀ ਉਕਾਤ, ਦ੍ਰਿਸ਼ਸ਼ਟੀਕੋਣ ਤੇ ਮਨ ਦੇ ਅੰਦਰਲੇ ਵਲਵਲੇ ਪਰਖਣ ਦੀ ਪ੍ਰਕਿਰਿਆ ਸੀ| ਇਸ ਲਈ ਅੱਜ ਮੈਂ ਤਿੰਨ ਜਿਲਿਆ ਦਾਂ ਡੀਸੀ ਸਰਪੰਚ, ਲੇਖਕ ਚਿੰਤਕ ਅਤੇ ਕਲਮ ਨਵੀਸ ਹੋਣ ਉਪਰੰਤ ਅੱਠਵੀਂ ਜਮਾਤ ਦੇ ਸੁਆਲ ਦਾਂ ਜਵਾਵ ਲਿਖ ਰਿਹਾਂ ਹਾਂ| ਅੱਜ ਮੈਂ ਉਹ ਕੁੱਝ ਲਿੱਖ ਰਿਹਾਂ ਹਾਂ ਜੋ ਮੈਂ ਆਪਣੀ ਪੂਰੀ ਜਿੰਦਗੀ ਵਿਚ ਜੋ ਕਿਹਾ ਸੋਂ ਕਰਕੇ ਵਿਖਾਇਆ|. ਇਸ ਲਈ ਫੋਕੀ ਫੜ ਨਹੀ ਮਾਰ ਰਿਹਾਂ| ਮੇਰੇ ਅੰਦਰ ਕੋਈ ਸਿਆਸੀ ਲਾਲਸਾ ਜਾ ਭੁੱਖ ਵੀ ਨਹੀ|ਕੁੱਝ ਕਹਿੰਦੇ ਨੇ ਡੀ ਸੀ ਬਣਨਾ ਔਖਾ ਏ ਪਰ ਸੀ ਐੱਮ ਬਣਨਾ ਸੌਖਾ| ਮੈਂ ਨਹੀ ਮੰਨਦਾ |
ਸੀ ਐਮ ਬਣਨਾ ਤਾਂ ਬਹੁਤ ਔਖੇ ਰਸਤਿਆਂ ਵਿਚੋਂ ਲੰਘਣਾ ਪੈਂਦਾ ਏ. ਪੈਪਸੂ ਸ ਗਿਆਨ ਸਿੰਘ ਰਾੜੇਵਾਲਾ  ਜਸਟਿਸ ਗੁਰਨਾਮ ਸਿੰਘ ਚੀਫ  ਜਸਟਿਸ ਤੋਂ ਝਾਰਖੰਡ ਚ ਅਜੀਤ ਜੋਗੀ  ਤੇ ਸ਼ਾਇਦ ਕੋਈ ਹੋਰ ਵੀ ਬਣੇ ਹੋਣ ਮੋਰਾਂਰਜੀ ਡਿਸਾਈ  ਡੀ ਸੀ ਤੋਂ ਪ੍ਰਧਾਨ ਮੰਤਰੀ ਬਣੇ. ਮਸਲਾ ਇਹ ਐ ਕੌਣ ਕਿੱਥੇ ਪੁੱਜ ਕੀ ਕਰਦੈ!ਮੁੱਖ ਮੰਤਰੀ ਜਿੰਨਾ ਬਣਨਾ  ਔਖਾ ਐ,ਉਸ ਤੋ ਕਈ ਗੁਣਾਂ ਵੱਧ ਉਸ ਕੁਰਸੀ ਤੇ ਟਿਕਣਾ ਔਖਾ ਹੁੰਦੈ|
ਇੱਕ ਹੱਥ ਪੱਗ ਨੂੰ, ਦੂਜਾ ਕੁਰਸੀ ਨੂੰ|
ਕੁੱਝ ਕਰਨ ਦੀ ਗੱਲ ਅੱਗੇ ਦੀ ਐ\ ਉਸ ਨੂੰ ਬਣਾਉਣ ਵਾਲੇ ਕੀ ਆਸ ਰੱਖਦੇ ਨੇ ਜਿਹਨਾਂ ਦੇ ਸਿਰ ਤੇ ਕੁਰਸੀ  ਮਿਲੀਐ, ਉਹ ਕੀ ਚਾਹੁੰਦੇ ਨੇ|
ਕਈ ਪਾਰਟੀਆਂ ਚ ਇਸ ਕੁਰਸੀ ਦੀ ਬੋਲੀ ਲੱਗਦੀ ਐ|. ਫੇਰ ਕਿਸ਼ਤ ਭਰਨੀ ਪੈਂਦੀ ਐ|
ਉਹ ਲੋਕ ਸੀ. ਐੱਮ. ਤੋਂ ਲੋਕ ਕੀ ਆਸ ਰੱਖਣਗੇ? ਉਹ ਤਾਂ ਫੇਰ ਤੱਕੜੀ ਲੈ ਕੇ ਰਾਸ਼ਨ ਹੀ ਵੇਚੂ | ਲੋਕ ਜਾਣ ਢੱਠੇ ਖੂਹ ਚ|
ਚੱਲੋ ਜੇ ਮੇਰੇ ਵਰਗੇ ਕਿਸੇ ਨਿਹੰਗ ਦੇ ਹੱਥ ਕੁਰਸੀ ਆ ਜਾਵੇਂ ਤਾਂ ਕੀ ਕਰੇਂ?ਕਿਵੇ ਕਰੇ.? ਇਹ ਗੱਲਾਂ ਲਿਖਣਾ ਉਚਿਤ ਸਮਝਦਾ ਹਾਂ. |ਸਈਦ ਕਿਸੇ ਦੇ ਕੰਨ ਚੱ,ਕੋਈ ਗੱਲ ਪੈ ਜਾਵੇਂ| ਗਵਰਨੈੱਸ ਇੱਕ ਸਾਇੰਸ ਤੇ ਕਲਾ ਹੈ ਕਿਉਕਿ ਇਹ ਕਿਸੇ ਵਿਧੀ ਵਿਧਾਨ ਨਿਯਮ ਜਾਬਤੇ ਅਤੇ ਅਸੂਲਾਂ ਨਾਲ਼ ਚਲਦੀ ਹੈ,ਇਸ ਲਈ ਸਾਇੰਸ ਹੈ, ਕਲਾ ਇਸ ਲਈ ਐ ਕਿ ਗਵਰਨੈੱਸ ਵਿਧੀ ਨਿਯਮ ਅਤੇ ਅਸੂਲ ਨਾਲ਼ ਕਰਨ ਲੱਗੇ ਆਨੰਦ ਤਸੱਲੀ ਅਤੇ ਸੰਤੁਸ਼ਟੀ ਸਦਕਾ  ਰੂਹ ਨੂੰ ਖੇੜਾ ਮਿਲਦਾ ਹੈ|ਜੋ ਕੰਮ ਕਰਨ ਨਾਲ਼ ਰੂਹ ਨੂੰ ਖੇੜਾ ਤੇ ਮਨ ਨੂੰ ਸਕੂਨ ਦਿੰਦਾ ਹੈ ਉਹ ਕਲਾ ਹੋਂ ਨਿੱਬੜਦੀ ਐ |
ਹੁੰਦਾ ਕੀ ਐ? ਕਿੰਝ ਹੁੰਦਾ ਐ?
ਪ੍ਰਸ਼ਾਸ਼ਕਾਂ ਦੀ ਰੂਹ ਨੂੰ ਕਦੋਂ ਖੇੜਾ ਮਿਲਦਾ ਹੈ ਜਦੋਂ ਉਹ ਮਾਇਆ ਦੀ ਝੋਲੀ ਭਰਦੇ ਨੇ ਫੇਰ ਲੋਕਾਂ ਦਾ ਕੀ ਹਾਲ ਹੁੰਦੈ, ਉਹ ਤੁਸੀਂ ਸਾਰੇ ਜਾਣਦੇ ਹੋਂ|
ਕੁੱਝ ਕੁ ਨੁੱਕਤੇ ਮਹਿਕਮੇ ਵਾਈਜ ਜਨਤਕ ਸੁਧਾਰ ਲਈ ਪੇਸ਼ ਨੇ ;

ਬੁੱਧ ਬਿਬੇਕ ਬੈੰਕ
ਸੱਭ ਤੋਂ ਪਹਿਲਾਂ ਪੰਜਾਬ ਹਿਤੈਸ਼ੀ ਚੰਗੇ ਬੁੱਧੀਮਾਨ ਤਜ਼ਰਬੇ ਤੇ ਉੱਚੇ ਕਿਰਦਾਰ ਵਾਲੇ ਲੋਕ ਲੱਭ ਕੇ ਇੱਕ ਬੁੱਧ-ਬਿਬੇਕ ਬੈੰਕ ਬਣਾਵਾਂ, ਫੇਰ ਉਹਨਾਂ ਤੋਂ ਕੰਮ ਦੀ ਸਲਾਹ  ਲਵਾਂ ਜਿਸ ਨਾਲ਼ ਪੰਜਾਬ ਦੀ ਬੇਹਤਰੀ ਦਾ ਰਾਹ ਖੁੱਲੇ |
ਸਹਿਰੀ ਵਿਕਾਸ ਯੋਜਨਾਬੰਦੀ ਤਰਜ ਤੇ ਇੱਕ ਪੇਂਡੂ ਵਿਕਾਸ ਯੋਜਨਾਬੰਦੀ, ਮਾਸਟਰ ਪਲਾਨ ਤਿਆਰ ਕਰਵਾ ਕੇ ਪਿੰਡਾਂ ਦੇ ਨਕਸ਼ੇ ਪੰਚਾਇਤ ਜਮੀਨਾਂ ਦਾ  ਰਿਕਾਰਡ ਦਾ ਡਾਟਾ ਬੇਸ ਆਉਣ ਵਾਲੇ ਸਮੇਂ ਚ ਕੀ ਕੀ ਸਹੂਲਤਾਂ ਕਿਵੇਂ ਦੇਣੀਆਂ ਨੇ. ਸਮਾਨ ਤੇ ਲੇਬਰ ਕਿੱਥੋਂ ਕਿਵੇਂ ਆਊ  ਸੂਬੇ ਤੇ ਕੌਮੀ ਸਾਧਨ ਕਿਵੇਂ ਜੁਟਾਉਣੇ ਨੇ | ਪਿੰਡਾਂ ਦੇ ਅਬਾਦੀ ਦੇ ਵਿਕਾਸ ਸਦਕਾ ਨਵੀਆਂ ਕੋਲੋਨੀਆ ਪਾਰਕ ਸਕੂਲ ਗ੍ਰਾਉੰਡ ਲਾਇਬਰੇਰੀਆ ਅਤੇ ਲਾਲ ਡੋਰਾ ਵਧਾਉਣ ਲਈ ਨਵੀਆਂ ਫਿਰਨੀਆਂ ਦੀ ਮਾਰਕਿੰਗ ਕਰਵਾਵਾਂ|
ਸਾਂਝੀ ਖ਼ੇਤੀ /ਸਾਹਿਕਾਰੀ ਖ਼ੇਤੀ ਦਾ ਇਸਰਾਇਲੀ ਮਾਡਲ ਦਾ ਤਜਰਬਾ ਨਮੂਨਾ ਲਾਗੂ ਕਰਾਂ ਕਿਸਾਨ ਯੂਨਿਓਨਾਂ ਨੂੰ ਭਰੋਸੇ ਚ ਰੱਖ  ਕੇ ਕਰਾਂ |ਕੁੱਝ ਕਿਰਸਾਨਾਂ ਇਸਰਾਇਲ ਵੀ ਵੇਖਣ ਲਈ ਭੇਜਾਂ.
ਪੰਜਾਬ ਵਿੱਚ ਕਰਨਾਟਕਾ ਦੀ ਤਰਜ ਤੇ ਮਜਬੂਤ ਲੋਕ ਪਾਲ ਕਨੂੰਨ ਲਿਆਵਾਂ, ਜਿਸ ਦਾ ਲੋਕ ਪਾਲ ਜਸਟਿਸ ਜਸਬੀਰ ਸਿੰਘ  ਵਰਗੇ ਇਮਾਨਦਾਰ ਦਮਦਾਰ ਸੇਵਾ ਮੁਕਤ ਜੱਜ ਨੂੰ ਲਾਵਾਂ ਜਿਸ ਨੂੰ ਕੇਜਰੀਵਾਲ ਨੇ ਦਿੱਲੀ ਵਿੱਚ ਲਾਉਣ ਦੀ ਪੇਸ਼ਕਸ਼ ਕੀਤੀ ਸੀ|
ਪਬਲਿਕ ਸਰਵੈਂਟਸ ਜੁਮੇਵਾਰੀ ਕਨੂੰਨ ਬਣਾਵਾਂ ਜਿਸ ਵਿੱਚ ਹਰ ਅਫ਼ਸਰ ਨੇਤਾ ਦੀ ਹਰ ਸੀਟ ਤੇ ਫਰਜ ਅਤੇ ਜੁਮੇਵਾਰੀ ਤੇ ਅਣਗਹਿਲੀ ਦੀ ਸਜ਼ਾ ਦੀ ਵਿਵਸਥਾ ਹੋਵੇ ਜਿਸ ਦੇ ਘੇਰੇ ਵਿੱਚ ਸਾਰੀ ਕੈਬਿਨਟ  ਸੀ ਐਸ ਤੇ ਡੀਜੀਪੀ ਆਉਂਦੇ ਹੋਣ
ਸਰਕਾਰੀ ਸਕੂਲਾਂ ਖਾਸ ਕਰਕੇ ਵੱਡੇ ਸਾਹਿਰਾਂ ਵਿੱਚ ਡਬਲ ਸ਼ਿਫਟਾਂ ਕਰਾਂ ਟਰੈਫਿਕ ਦਾ ਭਾਰ ਘਟਾਵਾਂ |ਸਰਕਾਰੀ ਇਮਾਰਤਾਂ ਦੀ ਪੂਰੀ ਵਰਤੋਂ ਹੋਊ ਸਕੂਲਾਂ ਦੀ ਕੈਪਸਿਟੀ ਚ ਵੱਧ ਹੋਊ|
ਕੁੱਝ ਇਮਾਰਤਾਂ ਪ੍ਰਾਈਵੇਟ ਸਕੂਲਾਂ ਨੂੰ ਕਿਰਾਏ ਤੇ ਦੂਜੀ ਸ਼ਿਫਟ ਲਈ ਦੇਕੇ ਆਮਦਨੀ ਦੇ ਸਾਧਨ ਪੈਦਾ ਕਰਾਂ.
ਇੰਝ ਹੀ ਟੈਕਨੀਕਲ ਕਾਲਜ ਅਤੇ ਹੋਰ ਵੱਡੇ ਕਾਲਜਾ ਦੀਆਂ ਇਮਾਰਤਾਂ ਦੂਜੀ ਸ਼ਿਫਟ ਲਈ ਲੀਜ ਤੇ ਦੇਕੇ ਨਾਈਟ ਕਾਲਜ ਚਾਲੂ ਕਰਕੇ ਗਰੀਬ ਲੋਕ ਜੋ ਦਿਨ ਨੂੰ ਨੌਕਰੀ ਮਜਦੂਰੀ ਕਰਦੇ ਨੇ ਸ਼ਾਮੀ ਦੂਜੀ ਸ਼ਿਫਟ ਚ ਉੱਚੀ ਪੜ੍ਹਾਈ ਕਰਕੇ ਗਿਆਨ ਚ ਵਾਧਾ ਕਰਨਗੇ, ਟੈਕਨੀਕਲ ਵਿਦਿਆ ਹਾਸਲ ਕਰਨਗੇ| ਬੇਰੁਗਾਰੀ ਨੂੰ ਠੱਲ ਪਊ ਇਸ ਸਕੀਮ ਨੂੰ learn while you earn ਤੇ ਦੂਜੀ earn while you learn ਭਾਵ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਕਾਲਜਾ ਸਕੂਲਾਂ ਤੇ ਹੋਰ ਥਾਵਾਂ ਤੇ  ਪਾਰਟ ਟਾਈਮ ਨੌਕਰੀਆਂ ਦੇ ਕੇ ਉਹਨਾਂ ਨੂੰ  ਸਵੇ ਰੋਜਗਾਰ ਪੈਦਾ ਕਰਾਂ ਜੋ ਆਪਣੀ ਪੜ੍ਹਾਈ ਦਾ ਖਰਚਾ ਆਪਣੇ ਸਿਰ ਤੇ ਚੁੱਕ ਸਕਣ |
ਪ੍ਰਾਈਵੇਟ ਕਾਰਪੋਰੇਟ ਹਸਪਤਾਲਾਂ ਦੀ ਲੁੱਟ ਰੋਕਣ ਲਈ ਇੱਕ ਰੈਗੂਲੇਟਰੀ ਕਨੂੰਨ ਤੇ ਟ੍ਰਿਬਿਊਨਲ /ਕਮਿਸ਼ਨ ਬਣਾਵਾਂ ਜਿਸ ਕੋਲ ਰੇਡ ਕਰਨ,ਜੁਰਮਾਨਾ ਲਾਉਣ ਦੇ ਅਧਿਕਾਰ ਤੇ ਮੁਆਵਜਾ ਪਾਉਣ ਦੇ ਹੱਕ ਹੋਣ ਤੇ ਲੋੜ ਬੰਦਾ ਦੀ ਹੱਕ ਰਸੀ ਕਰੇਂ|
ਮਾਲ ਮਹਿਕਮੇ ਲਈ  ਇੰਤਕਾਲ, ਵਸੀਕੇ,  ਤਕਸੀਮ, ਨਿਸ਼ਾਨ ਦੇਹੀ ਤੇ ਮਾਲ ਰਿਕਾਰਡ ਦੀ ਸੰਭਾਲ਼ ਲਈ ਇੱਕ ਇੱਕ ਕਮਿਸ਼ਨ ਗਠਤ ਕਰਕੇ ਉਸ ਦੀ ਰਿਪੋਰਟ ਛੇ ਮਹੀਨੇ ਚ ਹਾਸਲ ਕਰਕੇ ਲਾਗੂ ਕਰਾਂ| ਇਹ ਸੱਭ ਤੋਂ ਮਹੱਤਵ ਪੂਰਨ ਕੰਮ ਹੋਵੇ|
ਸਰਕਾਰੀ ਮੁਲਜਾਮਾ ਦੀਆਂ ਬਦਲੀਆਂ ਇੱਕ ਰਿਸ਼ਵਤਖੋਰੀ ਦੀ ਵੱਡੀ ਇੰਡਸਟਰੀ ਨੂੰ ਖ਼ਤਮ ਕਰਨ ਲਈ ਇੱਕ ਸਰਲ ਪਾਰਦਰਸ਼ੀ ਕਨੂੰਨ ਬਣਾਵਾਂ ਜਿਸ ਤਹਿਤ ਬਦਲੀਆਂ ਹੋਂ ਹੋਣ|
ਪੰਜਾਬ ਵਿੱਚ ਅੱਧੀ ਤੋਂ ਵੱਧ ਵੇਹਲੀ ਪੁਲਿਸ ਨੂੰ ਕੰਮ ਲਾਉਣ ਲਈ ਟਰੈਫਿਕ ਅਤੇ ਨਜੈਜ ਕਬਜੇ ਖ਼ਤਮ ਕਰਨ ਲਈ ਦਸਤੇ ਬਣਾਵਾਂ, ਟਰੈਫਿਕ ਕੈਮਰੇ ਲਾ ਕੇ ਆਟੋਮੈਟਿਕ ਚਲਾਨ ਚੰਡੀਗੜ੍ਹ, ਦਿੱਲੀ,ਬੰਬੇ ਤਰਜ ਤੇ ਲਾਗੂ ਕਰਕੇ ਆਮਦਨ ਵਿੱਚ ਵਾਧਾ ਤੇ ਐਕਸੀਡੈਂਟ ਦਰ ਘਟਾਵਾਂ.
ਨਸ਼ੇ ਅਤੇ ਗੇਗਸਟਰ ਨੂੰ ਫੜ੍ਹਨ ਲਈ ਇੱਕ ਪੋਰਟਲ ਬਣਾਵਾਂ ਜਿੱਥੇ ਲੋਕ ਗੁਪਤ ਸੂਚਨਾ ਐਣ ਵਕਤ ਸਿਰ ਦੇਣ ਜੋ ਐਕਸ਼ਨ ਨਾ ਲਵੇ ਉਸ ਨੂੰ ਸਖ਼ਤ ਸਜ਼ਾ ਦੇਵਾਂ|
ਵੱਡੇ ਵੱਡੇ ਸ਼ਹਿਰਾ ਵਿੱਚ ਪੇਡ ਪਾਰਕਿੰਗ ਥਾਵਾਂ  ਮਲਟੀਸਟੋਰੀ ਪਾਰਕਿੰਗਾ ਬਣਾਕੇ ਉਪਰ ਮਾਰਕੀਟ ਰੈਸਟੂਰੇਂਟ ਬਣਾ ਕੇ ਸੈਲਫ ਫਾਇਨੈਸਿੰਗ ਸਕੀਮ ਤਹਿਤ ਪ੍ਰਬੰਧ ਕਰਕੇ ਆਮਦਨੀ ਦੇ ਸਾਧਨ ਤੇ ਟਰੈਫਿਕ ਕੰਟਰੋਲ ਕਰਾਂ |
ਵੱਡੇ ਅਤੇ ਛੋਟੇ ਸਹਿਰਾ ਤੇ ਵੱਡੇ ਪਿੰਡਾਂ ਦਾ ਸੋਲਿਡ ਵੇਸ੍ਟ ਮੈਨੇਜਮੈਂਟ ਸਕੀਮਾਂ ਜੰਗਲਾਂਤ ਮਹਿਕਮੇ ਦੀਆਂ ਜਮੀਨਾਂ ਦਾ 33 ਸਾਲਾ ਲਈ  ਹੋਰ  ਬਰਾਵਰ ਦੀਆਂ ਜਮੀਨਾਂ ਨਾਲ਼ ਤਬਾਦਲਾ ਕਰਕੇ ਉੱਥੇ ਰੁੱਖ ਲਗਾਵਾਂ ਪਾਰਕ ਬਣਾਵਾਂ
ਸ਼ਰਾਬ ਦੀ ਵਿਕਰੀ ਲਈ ਬੰਬੇ  ਦਿੱਲੀ ਤਰਜ ਤੇ ਕਾਰਪੋਰੇਸ਼ਨ ਬਣਾ ਕੇ ਕਈ ਗੁਣਾਂ ਇਨਕਮ ਚ ਵਾਧਾ ਕਰਾਂ ਤੇ ਸਸਤੀ ਚੰਗੀ ਸ਼ਰਾਬ ਵੇਚਾ|.
ਸਰਕਾਰ ਅਤੇ ਸਰਕਾਰੀ ਮੁਲਜਮਾਂ ਦੇ  ਆਪਸੀ ਝਗੜੇ ਨਿਬੇੜਨ ਲਈ ਤੇ ਦੀਵਾਨੀ ਅਦਾਲਤਾਂ ਦਾ ਭਾਰ ਘੱਟ ਕਰਨ ਲਈ ਟ੍ਰਿਬਿਊਨਲਾ ਸਥਾਪਿਤ ਕਰਾਂ|
ਸਰਕਾਰ ਨਾਲ਼ ਚੱਲ ਰਹੇ ਮੁਲਾਜਮਾਂ  ਕੇਸਾਂ ਦੀ ਘੋਖ ਕਰਨ ਲਈ ਇੱਕ ਏ. ਜੀ. ਦਾ ਇੱਕ ਐਲ. ਆਰ. ਦਾ ਇੱਕ ਸਬੰਧਤ ਮਹਿਕਮੇ ਦਾ ਨੁਮਾਇੰਦਾ ਲੈ ਕੇ ਕਮੇਟੀ ਕੇਸ ਤੌ ਕੇਸ ਸਿਫਾਰਸ਼ ਕਰੇਂ ਕਿ ਸਰਕਾਰ ਦੇ ਕੇਸ ਚ ਜਾਨ ਹੈ ਕਿ ਨਹੀ ਜਾਂ ਸਮਝੌਤਾ ਕਰਕੇ ਨਿਬੇੜ੍ਹਾ ਕਰਾਂ|
ਖੇਤੀਬਾੜੀ ਤੇ ਕਿਸਾਨੀ ਨੂੰ ਖਡੇ ਚੋਂ ਕੱਢਣ ਲਈ ਕਿਸਾਨ ਯੂਨਿਓਨਾਂ,ਖ਼ੇਤੀ ਮਾਹਰ, ਤੇ ਆਰਥਿਕ ਮਾਹਰਾ ਦੀ ਟੀਮ ਦਾ ਇੱਕ ਖੇਤੀਬਾੜੀ ਸੁਧਾਰ ਕਮਿਸ਼ਨ ਗਠਤ ਕਰਕੇ ਛੇ ਮਹੀਨੇ ਚ ਕਾਰਵਾਈ ਕਰਾਂ|
ਲੋਕ ਸ਼ਕਾਇਤ ਨਿਵਾਰਨ ਕਮੇਟੀਆਂ ਜ਼ਿਲਾ ਪੱਧਰ ਤੇ ਮੰਤਰੀ ਦੀ ਨਿਗਰਾਨੀ ਹੇਠ ਹਰ ਮਹੀਨੇ  ਮੀਟਿੰਗ ਕਰਨ ਇਸ ਤਰਾਂ ਹੀ ਤਹਿਸੀਲ ਪੱਧਰ ਤੇ ਕਮੇਟੀਆਂ ਹੋਣ ਜੋ ਲੋਕ ਮਸਲੇ ਤੇ ਨਿੱਜੀ ਮਸਲੇ ਹੱਲ ਕਰਨ.ਜਿਵੇਂ ਕਿ ਮਾਲ ਪੁਲਿਸ, ਲੋਕਲ ਬੋਡੀ ਤੇ ਪੇਂਡੂ ਵਿਕਾਸ ਇਹ ਮਹਿਕਮੇ ਕਾਬੂ ਚ ਰਹਿਣਗੇ.
ਪੇਂਡੂ ਬੱਚੇ ਜਿੱਥੇ ਬੱਚਿਆਂ ਨੂੰ ਟਿਊਸ਼ਨ ਦਾ ਪ੍ਰਬੰਧ ਨਹੀ ਅੰਗਰੇਜ਼ੀ ਤੇ ਹਿਸਾਬ ਸਾਇੰਸ ਦੇ ਟੀਚਰ ਨਹੀ ਮਿਲਦੇ, ਉਹਨਾਂ ਲਈ ਸਕੂਲ ਟਾਈਮ ਤੌ ਮਗਰੋਂ ਔਨਲਾਈਨ ਟਿਊਸ਼ਨ ਦਾ ਪ੍ਰਬੰਧ ਸਰਕਾਰੀ ਤੌਰ ਤੇ ਮੁਫ਼ਤ ਕਰਾਂ ਤਾਂ ਜੋ ਉਹ ਸਹਿਰੀ ਬੱਚਿਆਂ ਦਾ ਮੁਕ਼ਾਬਲਾ ਕਰ ਸਕਣ|
ਸਹਿਰੀ ਕਨੂੰਨ ਲਾਗੂ ਕਰਨ ਲਈ ਤੇ ਸੇਹਤ ਸੰਬੰਧੀ ਚਲਾਨ ਕੱਟਣ ਲਈ ਹਰ ਵੱਡੇ ਕਾਰਪੋਰੇਸ਼ਨ ਪੱਧਰ ਤੇ ਜੁੜਿਸ਼ੀਲ ਮਾਜਿਸਟਰੇਟ ਡੇਪੁਟੇਸ਼ਨ ਤੇ ਲੈ ਕੇ ਕਨੂੰਨ ਲਾਗੂ ਕਰਵਾਵਾਂ|
ਵਾਰਤਾਵਰਨ ਦੀ ਸੰਭਾਲ਼ ਲਈ ਮੁੱਖ ਸੜਕਾਂ ਦੇ ਨਾਲ਼ ਨਾਲ਼ ਜੰਗਲਾਂਤ ਨਹਿਰੀ ਤੇ ਹੋਰ ਮਹਿਕਮੀਆਂ ਦੀਆਂ ਜਮੀਨਾਂ ਤੇ ਕਰੋਪ੍ਰੇਟ ਖੇਤਰ ਨੂੰ ਇਸ਼ਤਿਹਾਰ ਲਈ ਤੇ ਜੰਗਲ ਅਤੇ ਸੜਕਾਂ ਦੀ ਸੰਭਾਲ਼ ਲਈ ਠੇਕੇ ਦੇਵਾਂ ਖਰਚਾ ਕਰਨ ਦੀ ਬਜਾਏ ਆਮਦਨ ਕਰਾਂ.
ਸਹਿਰੀ ਵਿਕਾਸ ਲਈ ਨਵੀਆਂ ਕਲੋਨੀਆ ਅਤੇ ਨਵੇਂ ਮਕਾਨ ਬਣਾਉਣ ਵਾਲੇ ਲੋਕਾਂ ਤੌ ਨਕਸ਼ੇ ਪਾਸ ਕਰਨ ਤੇ ਕਨੂੰਨ ਲਾਗੂ ਕਰਨ ਲਈ ਨਿੱਜੀ ਇਨਫੋਰਸ ਕਰਨ ਲਈ ਸਹਿਰ ਦਾ ਰਿਕਾਰਡ ਡੀਜਤਾਈਜੇਸ਼ਨ ਕਰਕੇ ਨਿੱਜੀ ਠੇਕੇਦਾਰ ਨਿਯੁਕਤ ਕਰਾਂ ਤਾਂ ਜੋ  ਆਮਦਨ ਦੀ ਚੋਰੀ ਤੇ ਨਾਜਾਇਜ ਉਸਾਰੀ ਰੋਕੀ ਜਾਂ ਸਕੇ|
ਪੁਲਸ ਦੀ ਦੀ ਧੱਕੇ ਸਾਹੀ ਨੂੰ ਰੋਕਣ ਲਈ ਜ਼ਿਲਾ ਪੱਧਰ ਤੇ ਇਨੀਡਿਪੇਂਡੈਂਟ ਟ੍ਰਿਬਿਊਨਲਾ ਬਣਾਵਾਂ ਜੋ ਇਹਨਾਂ ਕੇਸਾਂ ਦੀ ਪੜਤਾਲ ਕਰਨ ਜੋ ਪੁਲਿਸ ਦੇ ਅਧੀਨ ਨਾ ਹੋਕੇ ਨਿਆਂ ਪਾਲਕਾ ਨੂੰ ਰਿਪੋਰਟ ਕਰਨ,|ਇਸ ਦੇ ਮੇਂਬਰ ਸੇਵਾ ਮੁਕਤ ਜੱਜ ਐਸ ਡੀ ਐਮ ਤੇ ਸੇਵਾ ਮੁਕਤ ਪੁਲਿਸ ਅਧਿਕਾਰੀ ਹੋਣ |
ਲੋਕਾਂ ਨੂੰ ਨਿਆਂ ਇਨਸਾਫ਼ ਜਲਦੀ ਦੇਣ ਲਈ ਹਾਈ ਕੌਰਟ ਨਾਲ਼ ਡਿਸਕਸ਼ ਕਰਕੇ ਨਵੀਆਂ ਕੌਰਟਾ ਤੇ ਜੱਜ੍ਹਾ ਲਈ  ਰਹਾਇਸ਼ ਦਾ ਪ੍ਰਬੰਧ ਕਰਾਂ ਹੁਣ ਜੱਜਾਂ ਕੋਲ ਕੇਸਾਂ ਦੀ ਗਿਣਤੀ ਲੋੜ ਤੌ ਕਈ ਗੁਣਾਂ ਵੱਧ ਹੋਣ ਕਰਕੇ ਸਾਲਾ ਬੱਧੀ ਇਨਸਾਫ਼ ਨਹੀ ਮਿਲਦਾ|ਇਨਸਾਫ਼ ਚ ਦੇਰੀ ਦਾ ਭਾਵ ਇਨਸਾਫ਼ ਤੋਂ ਇਨਕਾਰੀ ਲੋਕਾਂ ਦਾ ਸਟੇਟ ਵਿੱਚ ਵਿਸ਼ਵਾਸ਼ ਪੈਦਾ ਹੋਣਾ ਸੱਭ ਤੋਂ ਅਹਿਮ ਮੁਦਾ ਹੈ ਇਹ ਬਦਮਾਸ਼ੀ ਤੇ ਗੈਂਗਵਾਰ ਨੂੰ ਠੱਲ ਪਾਏਗਾ. ਗੈਂਗ ਕਿਸੇ ਨਾਂ ਕਿਸੇ ਰੂਪ ਚ ਪੁਲਿਸ ਦੀ ਧੱਕੇ ਸਾਹੀ ਜਾਂ ਪੱਖਪਾਤੀ ਭੂਮਿਕਾ ਦੀ ਉਪਜ ਹੁੰਦੇ ਨੇ|

ਕੁੱਝ ਕੁ ਮਹਿਕਮੀਆਂ ਵਾਰੇ ਹੀ ਲਿਖਿਆ ਹੈ| ਲੋਕਾਂ ਦਾ ਪ੍ਰਤੀਕਰਮ ਆਉਣ ਉਪਰੰਤ  ਇਹ ਸੁਝਾਅ ਚੱਲਦੇ ਰਹਿਣਗੇ ਇਹ ਗੱਲਾਂ ਨਹੀ, ਜਿਹੜਾ ਸਿਆਸੀ  ਜਾਂ ਸਰਕਾਰੀ ਅਫ਼ਸਰ ਕੋਈ ਨੁਕਤਾ ਸ਼ੰਕਾ ਉਠਾਉ ਉਸ ਦੀ ਪੂਰੀ ਤੱਸਲੀ ਤੇ ਉਸ ਨੂੰ ਸਹਿਮਤ ਵੀ ਕਰਵਾਊਂਗਾ ਕਿ ਕੇਹੜਾ ਕੰਮ ਕਿਵੇਂ ਹੋਊ. ਜਿਆਦਾ ਨੁੱਕਤੇ ਬਿਨਾਂ ਖਰਚੇ ਵਾਲੇ ਹੀ ਨਹੀ ਬਲਕਿ ਸੂਬੇ ਦੀ ਆਮਦਨ ਦੇ ਸਾਧਨ ਜੁਟਾਉਣ ਵਾਲੇ ਤੇ ਕਲਿਆਣਕਾਰੀ ਰਾਜ ਵੱਲ ਵੱਧਦੇ ਕਦਮ ਹਨ
ਅਗਲੀ ਕਿਸ਼ਤ ਜਾਰੀ >>>>>>
ਦਾਸ
ਡਾ.ਹਰਕੇਸ਼ ਸਿੰਘ ਸਿੱਧੂ.ਆਈ ਏ ਐਸ (ਸੇਵਾ ਮੁਕਤ)
9814053272.