ਨੀ ਅਜ਼ਾਦੀਏ ਡੱਬ ਖੜੱਬੀਏ ਨੀ  - ਗੁਰਦਾਸ ਰਾਮ ਆਲਮ

ਨੀ ਅਜ਼ਾਦੀਏ ਡੱਬ ਖੜੱਬੀਏ ਨੀ,
ਕਿਉਂ ਨਹੀਂ ਦਿਲ ਮਜ਼ਲੂਮਾਂ ਨੂੰ ਲਾਉਣ ਦਿੰਦੀ।
ਕੰਨ ਬੰਦ ਕਰ ਲੈ ਜੇ ਤੈਨੂੰ ਬੁਰਾ ਲਗਦਾ,
ਨਾ ਤੂੰ ਰੋਣ  ਦੇਵੇਂ ਨਾ  ਤੂੰ  ਸੌਣ  ਦਿੰਦੀ।
ਲੱਖਾਂ ਲਾਲ ਲੈ ਕੇ ਮੂੰਹ  ਵਿਖਾਈ ਸਾਥੋਂ,
ਨੇੜੇ ਆਪਣੇ ਅਜੇ ਨਹੀਂ ਆਉਣ ਦਿੰਦੀ।
ਆਪ ਖ਼ੁਦਮੁਖਤਾਰੀ ਦੀ ਚੱਕੀ ਹੋਈਂ ਏਂ
ਸਾਨੂੰ ਛੱਪੜ ਦੇ ਵਿਚ ਵੀ ਨਹੀਂ ਨ੍ਹਾਉਣ ਦਿੰਦੀ।
ਤੈਨੂੰ ਟੋਹ ਲਿਆ ਏ ਤੂੰ ਵੱਡਿਆਂ ਘਰਾਂ ਦੀ ਏਂ,
ਤੇਰੇ ਬਿਰਲਾ, ਮਮਦੋਟ ਨਿਜ਼ਾਮ ਨੇ ਪੁੱਤ।
ਅਸੀਂ ਕਿਸੇ ਵੀ ਮੁਲਕ ਵਿਚ ਨਹੀਂ ਸੁਣਿਆ,
ਪਿਓ ਅਜ਼ਾਦ ਤੇ ਜੀਹਦੇ ਗ਼ੁਲਾਮ ਨੇ ਪੁੱਤ