ਪੜ੍ਹੇ ਲਿਖੇ ਬੇਰੁਜਗਾਰ - ਗੌਰਵ ਧੀਮਾਨ

ਸੱਚਾਈ ਤਾਂ ਇਹ ਹੈ ਕਿ ਸਰਕਾਰੀ ਮਹਿਕਮਿਆਂ ਦਾ ਰੁੱਤਬਾ ਆਮ ਜਨਤਾ ਨਾਲੋਂ ਕਿਤੇ ਜਾਦਾ ਉੱਚਾ ਹੈ। ਉੱਚ ਅਹੁਦੇ ਹੀ ਨਿਕੰਮ ਕੱਸਦੇ ਹਨ। ਦਸਤਾਵੇਜਾਂ ਨੂੰ ਤੇ ਸਵਾਲਾਂ ਦੇ ਸਿੱਧੇ ਤੌਰ ' ਤੇ ਜਵਾਬ ਵੀ ਨਹੀਂ ਦਿੰਦੇ ਹਨ। ਸਰਕਾਰ ਸਮਾਜਿਕ ਪੱਖ ਨੂੰ ਸਹੀ ਕਰਨ ਲਈ ਤਿਆਰ ਹੁੰਦੀ ਹੈ। ਜੋ ਉੱਚ ਅਹੁਦੇ ਉੱਤੇ ਦਿਖਾਈ ਦਿੰਦੇ ਹਨ,ਉਹ ਹਮੇਸ਼ਾ ਹੀ ਆਪਣੀ ਜੇਬ ਭਰਨ ਬਾਰੇ ਸੋਚਦੇ ਹਨ। ਸਮਾਜ ਨੂੰ ਸਾਫ਼ - ਸੁਥਰਾ ਦੇਖਿਆ ਨਹੀਂ ਜਾ ਸਕਦਾ। ਕੁਝ ਸਮਾਂ ਹੁੰਦਾ ਹੈ ਜਦੋਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਤੇ ਕੁਝ ਅਧਿਕਾਰੀ ਇਸਨੂੰ ਦਾਅਵੇ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।
       ਗ਼ਰੀਬ ਦੀ ਸੰਖਿਆ ਭਾਰਤ ਵਿੱਚ ਸਬ ਤੋਂ ਜਿਆਦਾ ਹੈ। ਉੱਚ  ਕੋਟੇ ਦੇ ਲੋਕ ਹੀ ਨੀਵੀਂ ਜਾਤੀ ਨੂੰ ਹੋਰ ਨੀਵਾਂ ਦੱਸਦੇ ਹਨ। ਸਰਕਾਰ ਦਾ ਕੰਮ ਹੈ ਹਰ ਇਕ ਨੂੰ ਉਸਦਾ ਹੱਕ ਦੇਣਾ ਪਰ ਇੱਥੇ ਉਹ ਵੀ ਨਹੀਂ ਮਿਲ ਸਕਦਾ। ਜਦੋਂ ਸਰਕਾਰੀ ਅਸਾਮੀਆਂ ਨਿਕਲਦੀਆਂ ਹਨ ਤਾਂ ਕੁਝ ਵਿਦਿਆਰਥੀ ਨੌਕਰੀ ਫਾਰਮ ਭਰਦੇ ਹਨ। ਸਾਰਿਆ ਦੇ ਸੁਪਨੇ ਵੱਖੋ ਵੱਖ ਹੁੰਦੇ ਹਨ ਤੇ ਉਹ ਇਨ੍ਹਾਂ ਸੁਪਨਿਆ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ। ਇੱਕ ਨੌਜਵਾਨ ਆਪਣੀ ਗ਼ਰੀਬੀ ਨੂੰ ਵੇਖ ਹੀ ਪੜ੍ਹਦਾ ਹੈ ਤੇ ਉਹ ਹਰ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ਜੋ ਉਸਦੇ ਕਦਮਾਂ ਚੱਲ ' ਤੇ ਆਉਂਦੀਆਂ ਹਨ। ਸਰਕਾਰ ਨੂੰ ਇਸਦੀ ਸੂਚਨਾ ਹੋਣੀ ਚਾਹੀਦੀ ਹੈ ਕਿ ਸਰਕਾਰੀ ਨੌਕਰੀ ਤਾਂ ਹੈ ਮਿਲਣਯੋਗ ਪਰ ਕੁਝ ਲੋਕ ਉੱਚ ਅਹੁਦੇ ਦੀ ਬੈਠਕ ਨਾਲ ਇਸਦਾ ਫ਼ਾਇਦਾ ਚੁੱਕ ਨੌਕਰੀ ਦੇਣ ਤੋਂ ੲਿਨਕਾਰ ਕਰ ਦਿੰਦੇ ਹਨ। ਜਦੋਂ ਤੱਕ ਹੱਥ ਉੱਤੇ ਨੋਟਾਂ ਦਾ ਭਾਰ ਨਾ ਦਿੱਤਾ ਜਾਏ,ਉਦੋਂ ਤੱਕ ਇੱਕ ਗ਼ਰੀਬ ਲਈ ਸਰਕਾਰੀ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੈ। ਅੱਜ ਕੱਲ੍ਹ ਇਹ ਸਬ ਆਮ ਗੱਲ ਹੈ। ਇੱਥੇ ਘਰ ਦੇ ਵੀ ਕੋਈ ਕਾਨੂੰਨੀ ਕੰਮ ਹੋਣਗੇ ਤਾਂ ਉਸ ਲਈ ਵੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
       ਸਰਕਾਰ ਨੂੰ ਵਕ਼ਤ ਲੈ ਲੈਣਾ ਚਾਹੀਦਾ ਹੈ ਤੇ ਭਰੋਸੇ ਨਾਲ ਕਹਿਣਾ ਚਾਹੀਦਾ ਹੈ ਕਿ ' ਤੁਹਾਡੇ ਹਿੱਤ ਦੀ ਨੌਕਰੀ ਤੁਹਾਡੀ ਮਿਹਨਤ ਸਦਕਾ ਹੀ ਮਿਲ ਪਾਵੇਗੀ ਤੇ ਅਸੀ ਪੂਰੇ ਯਕੀਨ ਨਾਲ ਕਹਿੰਦੇ ਹਨ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। ਜੋ ਸਰਕਾਰੀ ਅਹੁਦੇ ਦਾ ਗਲਤ ਇਸਤੇਮਾਲ ਕਰੇਗਾ,ਉਸ ਨੂੰ ਬਖਸ਼ਿਆ ਬਿਲਕੁੱਲ ਨਹੀਂ ਜਾਏਗਾ।' ਜਦੋਂ ਸਰਕਾਰ ਆਮ ਜਨਤਾ ਵਾਂਗ ਪੇਸ਼ ਆਏਗੀ,ਉਸ ਵਕ਼ਤ ਹੀ ਪੜ੍ਹੇ ਲਿਖੇ ਬੇਰੁਜਗਾਰ ਦੀ ਗਣਨਾ ਘੱਟ ਹੋਵੇਗੀ।
       ਜੋ ਦਿਨ ਰਾਤ ਜਾਗ ਮਿਹਨਤ ਕਰਦਾ ਹੈ ਉਸ ਹੱਥ ਦੀ ਲਕੀਰ ਜਰੂਰ ਚਮਕਦੀ ਹੈ। ਕੁਝ ਵਿਦਿਆਰਥੀ ਇੱਕ ਅੰਕ ਪੂਰੇ ਨਾ ਆਵਣ ' ਤੇ ਆਤਮ ਹੱਤਿਆ ਕਰ ਲੈਂਦੇ ਹਨ ਤੇ ਕੁਝ ਸਰਕਾਰੀ ਨੌਕਰੀ ਨਾ ਮਿਲਣ ' ਤੇ ਵੀ। ਜਿਸ ਦਾ ਕਾਰਨ ਸਰਕਾਰ ਦੇ ਚੱਲਦੇ ਨਿਯਮ ਵੀ ਹੋ ਸਕਦੇ ਹਨ ਤੇ ਕੁਝ ਅਧਿਕਾਰੀ ਜਿਸਨੂੰ ਕੋਈ ਕੁਝ ਕਹਿ ਨਹੀਂ ਸਕਦਾ।
       ਨੌਜਵਾਨ ਪੀੜ੍ਹੀ ਅੱਜ ਦੇ ਵਕ਼ਤ ਪੜ੍ਹ ਲਿਖਣ ਦੇ ਬਾਵਜੂਦ ਵੀ ਪਿੱਛੇ ਵੱਲ ਨੂੰ ਜਾ ਰਹੀ ਹੈ। ਜੋ ਇਨਸਾਨ ਖੁਦ ਦੀ ਮਿਹਨਤ ਨਾਲ ਜਿਊਂਦਾ ਹੈ ਉਹ ਇੱਕ ਕਿਸਾਨ ਹੈ। ਜੋ ਨੌਜਵਾਨ ਖੁਦ ਦੀ ਮਿਹਨਤ ਨਾਲ ਅੱਗੇ ਨਹੀਂ ਵੱਧਦਾ ਉਹ ਬੇਰੁਜਗਾਰ ਹੈ ਉਸਦਾ ਕਾਰਨ ਨੌਕਰੀ ਬਿਨ ਪੈਸਿਆਂ ਦੇ ਨਾ ਮਿਲਣਾ। ਰਿਸ਼ਵਤਖੋਰੀ ਉੱਚ ਅਹੁਦੇ ਦੇ ਦਿਮਾਗ ਵਿੱਚ ਜੜੀ ਹੋਈ ਹੈ। ਕੋਈ ਵੀ ਨੌਜਵਾਨ ਇਹਨਾਂ ਵੱਲ ਉਂਗਲ ਨਹੀਂ ਚੁੱਕਦਾ। ਜੋ ਨੌਜਵਾਨ ਹਰ ਥਾਂ ਹੱਥ ਪੈਰ ਮਾਰਦਾ ਰਹਿੰਦਾ ਹੈ ਉਹ ਆਪਣੇ ਬਜੁਰਗ ਮਾਤਾ ਪਿਤਾ ਦੀ ਅੱਧੀ ਕਮਾਈ ਖਰਾਬ ਕਰ ਚੁੱਕਾ ਹੁੰਦਾ ਹੈ। ਉਹ ਸਰਕਾਰੀ ਨੌਕਰੀ ਦੀ ਭਾਲ ਕਰਦਾ ਹੈ ਤੇ ਹਰ ਵਾਰ ਦੀ ਤਰ੍ਹਾਂ ਨਿਕੰਮ ਫ਼ੈਸਲਾ ਵੇਖ ਵਾਪਿਸ ਪਰਤ ਆਉਂਦਾ ਹੈ। ਨਿਰਾਸ਼ ਮਾਤਾ ਪਿਤਾ ਦਾ ਇਹੋ ਕਹਿਣਾ ਹੈ ਕਿ ,' ਜੋ ਮਿਹਨਤ ਖੁਦ ਦੀ ਕੀਤੀ ਜਾਏ,ਉਹ ਪੈਸਿਆਂ ਦੇ ਜੋਰ ਨੂੰ ਮਿਲ ਜਾਂਦੀ ਹੈ।'
       ਬਥੇਰੇ ਮੁਲਾਜਮਾਂ ਦੇ ਬੱਚੇ ਸਰਕਾਰੀ ਨੌਕਰੀਆਂ ਪਾ ਜਾਂਦੇ ਹਨ। ਉਸਦਾ ਕਾਰਨ ਸਾਫ਼ ਹੈ ਕਿ ਸਰਕਾਰੀ ਮਹਿਕਮਾਂ ਇੱਕਠ ਹੋਣ ਦਾ ਦਾਅਵਾ ਕਰਦਾ ਹੈ ਪਰ ਉਹ ਇਹ ਨਹੀਂ ਵੇਖਦੇ ਕਿ ਹਰ ਕਸਬੇ ਤੇ ਹਰ ਨਿੱਕੇ ਘਰਾਂ ਤੋਂ ਆਏ ਨੌਜਵਾਨ ਕਿੰਨੀ ਮਿਹਨਤ ਕਰਦੇ ਹਨ। ਪ੍ਰੀਖਿਆ ਦੇ ਕੇ ਆਪਣੀ ਆਉਣ ਵਾਲੀ ਜਿੰਦਗੀ ਦੇ ਵਿਦਿਆਰਥੀ ਸੁਪਨੇ ਲੈਂਦੇ ਹਨ। ਅੱਜ ਕੱਲ੍ਹ ਪੜ੍ਹੇ ਲਿਖੇ ਦਾ ਕੋਈ ਫ਼ਾਇਦਾ ਨਹੀਂ ਹੈ। ਇੱਥੇ ਪੜ੍ਹੇ ਲਿਖੇ ਨੂੰ ਮਜ਼ਾਕ ਦਾ ਪਾਤਰ ਕਿਹਾ ਜਾਂਦਾ ਹੈ ਤੇ ਮਖੌਲ ਦਾ ਪਾਤਰ ਉਹਨਾਂ ਦੀ ਸ਼ਕਲਾਂ ਉੱਤੇ ਛਾਪ ਦਿੱਤਾ ਜਾਂਦਾ ਹੈ।
       ਜੋ ਸਬ ਹਕੀਕੀ ਜਿੰਦਗੀ ਵਿੱਚ ਇਸ ਵਕ਼ਤ ਹੋ ਰਿਹਾ ਹੈ ਉਹ ਸਬ ਬਿਲਕੁੱਲ ਵੀ ਸਹੀ ਨਹੀਂ ਹੈ। ਸਰਕਾਰ ਆਪਣੇ ਕਦਮਾਂ ਨੂੰ ਸਹੀ ਬਣਾਏ ਤੇ ਪੜ੍ਹੇ ਲਿਖੇ ਬੇਰੁਜਗਾਰ ਦਾ ਗਲ਼ ਨਾ ਵੱਢਣ। ਬੜਾ ਦੁੱਖ ਹੁੰਦਾ ਹੈ ਇਹ ਸੁਣ ਕੇ ਕਿ ਇੱਕ ਮਾਂ ਦਾ ਪੁੱਤ ਬੇਰੁਜਗਾਰ ਹੋਣ ਮਗਰੋਂ ਨਸ਼ਾ ਕਰਨ ਲੱਗ ਪਿਆ ਤੇ ਦੂਜੇ ਪਾਸੇ ਅੱਧੀ ਜਿੰਦਗੀ ਵੀ ਨਾ ਦੇਖ ਸਕਿਆ। ਜੋ ਹੱਤਿਆ ਤੇ ਦੁਰਘਟਨਾਵਾਂ ਹੋ ਰਹੀਆਂ ਹਨ ਉਹ ਸਬ ਸਰਕਾਰ ਦੀ ਬਣਾਈ ਗਈ ਕਾਰਜਗੁਜਾਰੀ ਕਰਕੇ ਹੈ। ਜਿਸ ਵਿੱਚ ਉੱਚ ਅਹੁਦੇ ਵਾਲੇ ਲੋਕ ਹੀ ਠੱਗੀ ਚੋਰੀ ਕਰਦੇ ਹਨ। ਉੱਚ ਅਹੁਦਿਆਂ ਉੱਤੇ ਬੈਠੇ ਭ੍ਰਸ਼ਟਾਚਾਰ ਲੋਕਾਂ ਨੂੰ ਬਿਲਕੁੱਲ ਨਾ ਬਖਸ਼ਿਆ ਜਾਵੇ। ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਅਗਰ ਸਰਕਾਰ ਸਹੀ ਫੈਸਲਾ ਨਹੀ ਲਵੇਗੀ ਤਾਂ ਅੈਵੇਂ ਹੀ ਰੋਜ਼ ਪੜ੍ਹੇ ਲਿਖੇ ਨੌਜਵਾਨ ਬੇਰੁਜਗਾਰ ਬਣ ਕੇ ਰਹਿ ਜਾਵੇਗਾ। ਕੁਝ ਨੌਜਵਾਨ ਮਾਤਾ ਪਿਤਾ ਦੇ ਸੁਪਨਿਆਂ ਨੂੰ ਖਤਮ ਕਰ ਦੁਨੀਆ ਤੋਂ ਪਾਰ ਜਾਵੇਗਾ। ਥੋੜ੍ਹਾ ਸਮਝਣ ਦੀ ਲੋੜ ਹੈ ਤੇ ਇਸ ਬਾਰੇ ਜਾਣਨ ਦੀ ਵੀ ਜਿਸ ਨਾਲ ਆਮ ਜਨਤਾ ਦਾ ਵਿਸ਼ਵਾਸ਼ ਬਣਿਆ ਰਵੇਗਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016