ਮੌਤ ਤੋਂ ਜਿੰਦਗੀ ਵੱਲ ਕਦਮ - ਡਾਕਟਰ ਸੋਨੀਆ

 

ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਂਸ਼ਨ (IASP) ਦੁਆਰਾ ਹਰ ਸਾਲ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ (WSPD) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਵਿਸ਼ਵ ਭਰ ਵਿੱਚ ਖੁਦਕੁਸ਼ੀਆਂ ਨੂੰ ਰੋਕਣ ਲਈ ਲੋਕਾਂ ਚ ਜਾਗਰੂਕਤਾ ਪੈਦਾ ਕਰਨਾ ਹੈ।WHO ਡਾਇਰੈਕਟਰ ਜਨਰਲ ਟੇਡਰੋਸ ਐਡਹਾਨੋਮ ਗੈਬਰੇਅਸਸ ਨੇ ਕਿਹਾ ਕਿ ਇਸ ਦਿਸ਼ਾ 'ਚ ਸਫਲਤਾ ਹਾਸਲ ਕਰਨ ਦੇ ਬਾਵਜੂਦ ਅੱਜ ਵੀ ਹਰ 40 ਸਕਿੰਟਾਂ 'ਚ ਇਕ ਵਿਅਕਤੀ ਖੁਦਕੁਸ਼ੀ ਕਰ ਰਿਹਾ ਹੈ।ਹਰ ਸਾਲ 8 ਲੱਖ ਤੋਂ ਵੱਧ ਲੋਕ ਖੁਦਕੁਸ਼ੀ ਕਰਦੇ ਹਨ। ਜਦੋਂ ਕਿ ਇਸ ਤੋਂ ਵੀ ਵੱਧ ਗਿਣਤੀ ਵਿੱਚ ਲੋਕ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ ਅਤੇ ਕਰਨ ਬਾਰੇ ਸੋਚਦੇ ਨੇ। ਜੇ ਗੱਲ ਕਰੀਏ ਸਿਰਫ ਭਾਰਤ ਦੇਸ਼ ਦੀ ਤਾਂ 2019 ਵਿੱਚ, ਤਮਿਲਨਾਡੂ (12.5%), ਮਹਾਰਾਸ਼ਟਰ (11.9%), ਅਤੇ ਪੱਛਮੀ ਬੰਗਾਲ (11.0%) ਵਿੱਚ ਖੁਦਕੁਸ਼ੀਆਂ ਦੀ ਵੱਧ ਮਾਤਰਾ ਹੈਂ। ਮਰਦ ਅਤੇ ਔਰਤ ਖੁਦਕੁਸ਼ੀ ਦਾ ਅਨੁਮਾਨ ਲਗਭਗ 2:1 ਹੈ। (ਨੋਟ:- 2019 ਤੋਂ ਅਜੇ ਤੱਕ ਕੋਈ ਨਵਾਂ ਡੇਟਾ ਅਪਡੇਟ ਨਹੀਂ ਕੀਤਾ ਗਿਆ ਹੈ।  ਜਿਵੇ ਇੱਕ ਦੋ ਇਸੇ ਸਾਲ ਦੀਆ ਵੱਡੀਆਂ ਉਦਹਾਰਣਾਂ ਜਿਵੇ ਸਹੁਰੀਆ ਤੋ ਦੁਖੀ ਅਮਰੀਕਾ ਚ ਇੱਕ ਭੈਣ ਅਤੇ  ਪੰਜਾਬ ਚ ਇੱਕ ਭੈਣ ਨੇ ਹਰੀਕੇ ਨਹਿਰਾਂ  ਵਿੱਚ ਦੋ ਬੱਚਿਆਂ ਸਮੇਤ  ਮਾਰੀ ਛਾਲ ....ਪਿਛਲੇ ਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਦੋ ਠਾਣੇਦਾਰਾ ਦੀ  ਅਤੇ  ਹੁਸ਼ਿਆਰਪੁਰ ਵਿਖੇ ਸਤੀਸ਼ ਕੁਮਾਰ ਨਾਮਕ ਏ ਐਸ ਆਈ ਵੱਲੋ ਖੁਦਖੁਸ਼ੀਇਹ ਆਪਣੇ ਸੀਨੀਅਰ ਤੋਂ ਤੰਗ ਆ ਖੁਦਖੁਸੀ ਕੀਤੀ ਇਹਨਾ ਸਬ ਨੇ ਖੁਦਖੁਸੀ ਕਰਨ ਤੋਂ ਪਹਿਲਾਂ ਕੀਤੀ ਸੀ ਵੀਡੀਓ ਸ਼ੇਅਰ।
ਖ਼ੁਦਕੁਸ਼ੀ ਕਰਨ ਆਲੇ ਉਹ ਲੋਕ ਹੁੰਦੇ ਨੇ ਜੋ ਟੁੱਟ ਜਾਂਦੇ ਨੇ, ਉਹਨਾ ਨੂੰ ਲੱਗਦਾ ਹੁਣ ਕੁਝ ਨਹੀਂ ਬਚਿਆ ਤੇ ਹਰ ਹਾਲ ਚ ਮਰਨਾ ਚਾਹੁੰਦੇ ਨੇ, ਉਹਨਾਂ ਨੂੰ ਲੱਗਦਾ ਹੈਂ ਕਿ ਮੇਰੇ ਮਰਨ ਨਾਲ ਹੀ ਸਮੱਸਿਆ ਦਾ ਹੱਲ ਹੋਵੇਗੀ। ਪਰ ਇਹ ਸੋਚ ਆਉਂਦੀ ਕਿਉਂ ਸੋਚੋ ? ਸਿਰਫ ਇਸ ਲਈ ਕਿ ਉਸਨੇ ਧੋਕਾ ਦਿੱਤਾ , ਸਮਾਜ ਕੀ ਕਹੇਗਾ , ਉਮੀਦ ਤੋਂ ਉੱਲਟ ਹੋਣਾ  ਆਦਿ। ਬਾਕੀ ਨਿਰਭਰ ਕਰਦਾ ਖ਼ੁਦਕੁਸ਼ੀ ਕਰਨ ਵਾਲਾ ਕਿਸ ਉਮਰ ਚ , ਔਰਤ ਜਾਂ ਮਰਦ। ਵੈਸੇ ਔਰਤਾਂ ਚ ਖ਼ੁਦਕੁਸ਼ੀ ਦੇ ਲੱਛਣ ਵੱਧ ਪਾਏ ਜਾਂਦੇ ਨੇ। 
ਖੁਦਖੁਸ਼ੀ ਕਰਨ ਆਲਾ ਸਿੱਧੇ ਅਸਿੱਧੇ ਤੋਰ ਤੇ ਸੰਕੇਤ ਦੇਣਾ ਹੈਂ ਜਿਸਨੂੰ ਸਮਝਣ ਪਹਿਚਾਨਣਾ ਜਰੂਰੀ ਹੈਂ ਅਜਿਹੇ ਲੋਕਾਂ ਚ ਨੀਚੇ ਲਿੱਖੇ ਕੁਝ ਆਮ ਪਰ ਚੇਤਾਵਨੀ ਸੰਕੇਤ ਦਿੱਖਣਗੇ :
-ਖੁਦਕੁਸ਼ੀ ਬਾਰੇ ਗੱਲ ਕਰਨਾ — ਉਦਾਹਰਨ ਲਈ ਗੱਲਬਾਤ ਚ ਕਹਿਣਾ ਕਿ "ਕੀ ਰੱਖਿਆ ਏ ਜਿੰਦਗੀ ਚ ," "ਕਾਸ਼ ਮੈਂ ਮਰ ਗਿਆ /ਗਈ ਹੁੰਦਾ/ਹੁੰਦੀ " ਜਾਂ "ਕਾਸ਼ ਮੈਂ ਪੈਦਾ ਨਾ ਹੋਇਆ ਹੁੰਦਾ/ਹੁੰਦੀ "।
-ਸਮਾਜਿਕ ਸੰਪਰਕ ਤੋਂ ਪਿੱਛੇ ਹੋਣਾ ਅਤੇ ਇਕੱਲੇ ਰਹਿਣਾ ਚਾਹੁੰਦੇ ਹਨ।
-ਮੂਡ ਸਵਿੰਗ ਹੋਣਾ, ਜਿਵੇਂ ਕਿ ਇੱਕ ਦਿਨ ਭਾਵਨਾਤਮਕ ਤੌਰ 'ਤੇ ਉੱਚਾ ਹੋਣਾ ਅਤੇ ਅਗਲੇ ਦਿਨ ਬਹੁਤ ਨਿਰਾਸ਼ ਹੋਣਾ ।
-ਸ਼ਰਾਬ ਜਾਂ ਨਸ਼ਿਆਂ ਦੀ ਵੱਧ ਰਹੀ ਵਰਤੋਂ ।
-ਖਾਣ ਜਾਂ ਸੌਣ ਦੀ ਆਮ ਰੁਟੀਨ ਨੂੰ ਅਚਾਨਕ ਬਦਲਣਾ।
- ਜੋਖਮ ਭਰੀਆਂ ਹਰਕਤਾਂ ਕਰਨੀਆਂ ਜਾਂ ਸਵੈ-ਵਿਨਾਸ਼ਕਾਰੀ ਚੀਜ਼ਾਂ ਵਰਤਣਾ ਕਰਨਾ, ਜਿਵੇਂ ਕਿ ਨਸ਼ੇ ਦੀ ਵਰਤੋਂ ਕਰਨਾ ਜਾਂ ਲਾਪਰਵਾਹੀ ਨਾਲ ਗੱਡੀ ਚਲਾਉਣਾ ਆਦਿ ।
-ਸ਼ਖਸੀਅਤ ਵਿੱਚ ਤਬਦੀਲੀਆਂ ਦਾ ਵਿਕਾਸ ਹੋਣਾ ਜਾਂ ਬੁਰੀ ਤਰ੍ਹਾਂ ਚਿੰਤਤ ਜਾਂ ਪਰੇਸ਼ਾਨ ਹੋਣਾ ਕਹਿਣ ਦਾ ਭਾਵ ਜਰਾ ਜਾਈਦਾ ਭਾਵਨਾਤਕਮ ਹੋਣਾ ।
- ਆਪਣੀ ਮਨਪਸੰਦ ਚੀਜ਼ ਐਵੇ ਹੀ ਕਿਸੇ ਨੂੰ ਦੇ ਦੇਣੀ ।
ਖ਼ੁਦਕੁਸ਼ੀ ਨੂੰ ਰੋਕਣ ਦੇ ਉਪਾਯ:
-ਉਸ ਵਿਅਕਤੀ ਨੂੰ ਆਪਣੇ ਨਾਲ ਗੱਲਬਾਤ ਜਾਂ ਆਪਣੀ ਪ੍ਰੇਸ਼ਰਨੀ ਦੱਸਣ ਲਈ /ਕਰਨ ਲਈ ਉਤਸ਼ਾਹਿਤ ਕਰੋ। ਖੁਦਖੁਸ਼ੀ ਕਰਨ ਵਾਲੇ ਨਾਲ ਗੱਲਬਾਤ ਕਰਕੇ ਸਮਝਿਆ ਜਾ ਸਕਦਾ ਹੈਂ ।
- ਜੇ ਉਹ ਆਪਣੇ ਆਪ ਨੂੰ ਸ਼ਰਮਿੰਦਾ, ਕਿਸੇ ਗੱਲ ਲਈ ਦੋਸ਼ੀ ਮੰਨਦਾ/ਮੰਨਦੀ ਹੈ। ਤਾਂ ਉਸਦੀ ਗੱਲ ਬਾਤ ਧਿਆਨ ਨਾਲ ਸੁਣੋ, ਉਸਤੇ ਦੋਸ਼ ਲਗਾਏ ਬਿਨਾਂ ਆਪਣੇ ਵਿਚਾਰ ਪ੍ਰਗਟ ਕਰੋ।
- ਉਸਨੂੰ ਸਤਿਕਾਰ ਦੋ ਅਤੇ ਉਸਦੀਆਂ ਭਾਵਨਾਵਾਂ ਨੂੰ ਸਵੀਕਾਰ ਕਰੋ। ਯਾਦ ਰੱਖੋ, ਕੋਈ ਵਿਅਕਤੀ ਜੋ ਆਤਮ-ਹੱਤਿਆ ਕਰਨਾ ਚਾਹੁੰਦਾ/ਚਾਹੁੰਦੀ ਹੈਂ ਉਹ ਤਰਕ ਨਾਲ ਨਹੀਂ ਸੋਚ ਰਿਹਾ ਹੁੰਦਾ / ਰਹੀ ਹੁੰਦੀ ਹੈ ਉਸਦੀਆਂ ਭਾਵਨਾਵਾਂ ਅਸਲ ਹਨ। ਉਸਦੀ ਭਾਵਨਾਵਾਂ ਦਾ ਸਤਿਕਾਰ ਨਾ ਕਰਨਾ ਉਸਨਾਲ ਤੁਹਾਡੀ ਗੱਲਬਾਤ ਨੂੰ ਬੰਦ ਕਰ ਸਕਦਾ ਹੈ।
-ਸਰਪ੍ਰਸਤੀ ਜਾਂ ਨਿਰਣਾਇਕ ਨਾ ਬਣੋ। ਉਦਾਹਰਨ ਲਈ ਉਸਨੂੰ ਇਹ ਨਾ ਦੱਸੋ, "ਚੀਜ਼ਾਂ ਬਦਤਰ ਹੋ ਸਕਦੀਆਂ ਹਨ" ਜਾਂ "ਤੁਹਾਡੇ ਕੋਲ ਰਹਿਣ ਲਈ ਸਭ ਕੁਝ ਹੈ।" ਇਸ ਦੀ ਬਜਾਏ, ਸਵਾਲ ਪੁੱਛੋ ਜਿਵੇਂ ਕਿ, "ਤੁਹਾਨੂੰ ਇੰਨਾ ਬੁਰਾ ਕਿਉਂ ਮਹਿਸੂਸ ਹੋ ਰਿਹਾ ਹੈ?" "ਕਿਵੇਂ ਤੁਹਾਨੂੰ ਬਿਹਤਰ ਮਹਿਸੂਸ ਹੋਵੇਗਾ?" ਜਾਂ "ਮੈਂ ਕਿਵੇਂ ਮਦਦ ਕਰ ਸਕਦਾ /ਸਕਦੀ ਹਾਂ?"
-ਤੁਸੀਂ ਆਪਣੇ ਆਪ ਨੂੰ ਉਸਦੀ ਥਾਂ ਰੱਖਕੇ ਦੇਖੋ ਉਸ ਵਿਅਕਤੀ ਨੂੰ ਡਾਂਟੋ ਨਾ ।
-ਕੋਈ ਅਜਿਹਾ ਸਵਾਲ ਨਾ ਕਰੋ ਜਿਸ ਨਾਲ ਉਹ ਉਤੇਜਿਤ ਹੋਵੇ ।
-ਉਸਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੋ ।
-ਕਿਸੇ ਵੀ ਤ੍ਰਾਹ ਦੀ ਸਲਾਹ ਨਾ ਦੋ ।
-ਮਾਹਿਰਾਂ ਨਾਲ ਕੌਂਸਲਿੰਗ ਲਈ ਪ੍ਰੇਰਿਤ ਕਰੋ ।
ਹਰ ਸਾਲ WHO ਦੀ ਇੱਕ ਨਵੀ ਥੀਮ ਜਾਰੀ ਕਰਦੀ ਹੈ। ਇਸ ਸਾਲ ਯਾਨੀ ਦੀ ਥੀਮ ਹੈਂ *ਐਕਸ਼ਨ ਦੁਆਰਾ ਉਮੀਦ ਪੈਦਾ ਕਰਨਾ*। ਆਤਮ ਹੱਤਿਆ ਤੋਂ ਬਚਨ ਜਾਂ ਇਸਦੇ ਬਾਰੇ ਜਾਗਰੂਕਤਾ ਲਈ ਪੂਰੀ ਦੁਨੀਆ , ਹਰ ਦੇਸ਼ ਉਸਦੇ ਹਰ ਇਕ ਨਾਗਰਿਕ ਨੂੰ ਦੱਸਣਾ ਹੋਵੇਗਾ। ਲੋਕਾਂ ਨੂੰ ਇੱਕ ਦੂੱਜੇ ਦੀਆ ਸਮੱਸਿਆ ਸੁਣਨੀ ਚਾਹੀਦੀ ਹੈ। ਜੇਕਰ ਕੋਈ ਮਾਨਸਿਕ ਬਿਮਾਰੀ ਤੋਂ ਪੀੜਿਤ ਹੈ ਤਾਂ ਇਸਦਾ ਇਲਾਜ ਕਰਵਾਉਣਾ ਚਾਹੀਦਾ ਹੈ।.   ਡਾ.ਸੋਨੀਆ-ਸਵੀਡਨ