ਮਰਦੀ ਜਵਾਨੀ ਤੇ ਕਿਸਾਨੀ  - ਬਲਤੇਜ ਸੰਧੂ "ਬੁਰਜ ਲੱਧਾ"

ਵਾਹ ਨੀ ਸਰਕਾਰੇ ਤੇਰੇ ਚੋਣਾਂ ਵੇਲੇ ਵਿਕਾਸ ਕਰਨ ਦੇ ਮਿੱਠੇ ਲਾਰੇ 
ਤੂੰ ਨਾ ਸਮਝੇ ਤੂੰ ਨਾ ਜਾਣੇ ਆਮ ਇਨਸਾਨ ਕਿੰਝ ਵਕਤ ਗੁਜ਼ਾਰੇ 
ਡੁੱਬਦਾ ਵਪਾਰ ਮਰਦੀ ਜਵਾਨੀ ਬੁਢੇਪਾ ਪੁੱਤ ਗਲ ਲਾ ਧਾਹਾਂ ਮਾਰੇ
ਨਕਲੀ ਸ਼ਰਾਬ,ਚਿੱਟੇ ਨੇ ਚਿੱਟੇ ਦਿਨ ਪਰਿਵਾਰਾਂ ਤੇ ਕਹਿਰ ਗੁਜ਼ਾਰੇ
ਕਾਰਵਾਈਆਂ ਦੇ ਨਾਂ ਤੇ ਲੋਕਾਂ ਨੂੰ ਮਿਲਦੇ ਨੇ ਲੋਲੀਪੋਪ ਜਿਹੇ ਲਾਰੇ 
ਕਾਹਤੋਂ ਸੁੱਤਾ ਜਾਗ ਹਾਕਮਾਂ ਮੌਤ ਨੰਗਾ ਨਾਚ ਨਚਾਉਂਦੀ ਚੜ ਚੁਬਾਰੇ 
ਧਰਨੇ ਲਾ ਲਾ ਹੱਕਦੀ ਮੰਗਦੀ ਜਨਤਾ ਨਾ ਕਿੱਧਰੋ ਮਿਲਣ ਹੁੰਗਾਰੇ 
ਫਿਰਦੇ ਟੋਲੇ ਐਵੇਂ ਅੱਖਾਂ ਮੀਚ ਕੇ ਸੰਧੂਆ ਲਾਉਂਦੇ ਜਿੰਦਾਬਾਦ ਦੇ ਨਾਅਰੇ 
ਬਲਤੇਜ ਸੰਧੂ "ਬੁਰਜ ਲੱਧਾ"
ਬਠਿੰਡਾ