ਘਰ-ਘਰ ਆਈ ਸਾਂਝੀ ਮਾਤਾ - ਬਲਜਿੰਦਰ ਕੌਰ ਸ਼ੇਰਗਿੱਲ

ਭਾਰਤ ਵਿਚ ਸਾਂਝੀ ਮਾਤਾ ਦਾ ਤਿਉਹਾਰ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੁਰਖਾਂ ਤੋਂ ਚੱਲਦਾ ਆ ਰਿਹਾ ਹੈ।
ਇਹ ਤਿਉਹਾਰ ਨਵਰਾਤੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਘਰ-ਘਰ ਵਿਚ ਮਾਤਾ ਸਾਂਝੀ ਨੂੰ ਕੰਧ ’ਤੇ ਲਗਾਇਆ ਜਾਂਦਾ ਹੈ। ਭਾਵੇਂ ਸ਼ਹਿਰਾਂ ਵਿਚ ਇਸ ਤਿਉਹਾਰ ਦੀ ਬਹੁਤੀ ਜਾਣਕਾਰੀ ਨਹੀਂ ਹੈ ਪਰ ਪਿੰਡਾਂ ਵਿਚ ਇਹ ਤਿਉਹਾਰ ਅੱਜ ਵੀ ਉਨ੍ਹੇ ਹੀ  ਚਾਅ ਨਾਲ ਮਨਾਇਆ ਜਾਂਦਾ ਹੈ। ਜਿਵੇਂ ਅੱਜ ਤੋਂ ਦਹਾਕੇ ਪਹਿਲਾ ਮਨਾਇਆ ਜਾਂਦਾ ਸੀ। ਪੰਜਾਬ ਵਿਚ ਬੱਚੇ ਆਪਣੀ ਮਾਂ ਜਾਂ ਸਮੇ ਸਬੰਧੀਆਂ ਤੀ ਦੀ ਮਦਦ ਨਾਲ ਮਾਤਾ ਸਾਂਝੀ ਦੀ ਮੂਰਤ ਨੂੰ ਮੋਰ, ਚਿੜੀਆਂ, ਚੰਦ, ਤਾਰੇ ਤੇ ਮਿੱਟੀ ਦੇ ਪੱਤੇ, ਇੰਨ ਬਿਨ ਨੱਕ, ਬੁਲ, ਮਾਤਾ ਦਾ ਮੂੰਹ, ਗਹਿਣੇ ਬਣਾ ਕੇ ਪਹਿਲਾਂ ਹੀ ਤਿਆਰ ਕਰ ਸੁੱਕਾ ਕੇ ਰੱਖ ਲੈਂਦੇ ਹਨ। ਫਿਰ ਨਵਰਾਤਿਆਂ ਦੇ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਮਾਤਾ ਸਾਂਝੀ ਨੂੰ ਕੰਧ ’ਤੇ ਗੋਹਾ ਲਗਾ ਕੇ ਲਗਾਈ ਜਾਂਦੀ ਹੈ। ਸਾਂਝੀ ਲਗਾਉਣ ਤੋਂ ਬਾਅਦ ਮਾਤਾ ਸਾਂਝੀ ਦੀ ਜਾਂ ਬਰੋਟੇ ਦੇ ਹੇਠਾਂ ਮਿੱਟੀ ਦੇ ਕੁੱਜੇ ਜਾਂ ਭੁੰਜੇ ਹੀ ਮਿੱਟੀ ਦੀ ਕਿਆਰੀ ਬਣਾ ਕਿ ਜੌਂਅ ਬੀਜੇ ਜਾਂਦੇ ਹਨ। ਜੌਂਅ ਬੀਜਣ ਤੋਂ ਬਾਅਦ ਜੌਂਆਂ ਨੂੰ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਮਾਤਾ ਸਾਂਝੀ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌ ਨਵਰਾਤਿਆਂ ਦੌਰਾਨ ਕੀਤੀ ਜਾਂਦੀ ਹੈ। ਭਾਵ ਕਿ ਨੌ ਦਿਨ ਮਾਤਾ ਸਾਂਝੀ ਦੀ ਪੂਜਾ ਕੀਤੀ ਜਾਂਦੀ ਹੈ।  ਮਾਤਾ ਸਾਂਝੀ ਅੱਗੇ ਆਪਣੀ ਮਨੋਕਾਮਨਾ ਰੱਖ ਔਰਤਾਂ ਜਾਂ ਕੁੜੀਆਂ ਸ਼ਰਧਾ ਨਾਲ ਆਰਤੀ ਪੂਜਾ ਕਰਦੀਆਂ ਹਨ। ਇਸ ਤਰ੍ਹਾਂ ਮਾਤਾ ਸਾਂਝੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਜਾਂਦੀ ਹੈ।
ਇਹਨਾਂ ਨੌ ਨਰਾਤਿਆਂ ਦੌਰਾਨ ਕੁੜੀਆਂ ਮਾਤਾ ਸਾਂਝੀ ਅੱਗੇ ਹਰ ਰੋਜ ਮੱਥਾ ਟੇਕਦੀਆਂ ਹਨ, ਜੌਆਂ ਨੂੰ ਪਾਣੀ ਦਿੰਦੀਆਂ ਹਨ। ਪੂਜਾ ਲਈ ਦੀਵਾ ਜਲਾ ਕਿ ਸ਼ਾਮ ਵੇਲੇ ਫ਼ਲ ਲੈ ਪੂਜਾ ਵੀ ਕਰਦੀਆਂ ਹਨ। ਇਸ ਤਰ੍ਹਾਂ ਸਾਂਝੀ ਨੂੰ ਜਗਾਇਆ ਜਾਂਦਾ ਹੈ। ਆਰਤੀ ਦੇ ਬਾਅਦ ’ਚ ਪ੍ਰਸ਼ਾਦ ਵਿੱਚ ਫ਼ਲ ਜਾਂ ਪਜ਼ੀਰੀ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਇਹ ਸਿਲਸਿਲਾ ਲਗਾਤਾਰ ਨੌ ਨਰਾਤਿਆਂ ’ਚ ਚੱਲਦਾ ਹੈ। ਆਰਤੀ ਦੌਰਾਨ ਔਰਤਾਂ ਜਾਂ ਕੁੁੜੀਆਂ ਵੱਲੋਂ ਗਾਇਆ ਜਾਣ ਵਾਲੇ ਵੱਖ ਵੱਖ ਇਹ ਗੀਤ..........
ਉੱਠ ਨੀ ਸਾਂਝੀਏ ਕੁੰਡਾ ਖੋਲ੍ਹ
ਕੁੜੀਆਂ ਆਈਆਂ ਤੇਰੇ ਕੋਲ॥
ਉੱਠ ਉੱਠ ਮੇਰੀ ਸਾਂਝੀ ਬਰੋਟੇ ਕੋਲ
ਮੈਂ ਖੜ੍ਹੀ ਤੇਰੇ ਪੂਜ਼ਨ ਕੋ॥
ਪੂਜ ਪੁਜਾਈ ਕਿਆ ਕੁਝ ਲਿਆਈ
ਸੱਤ ਭਤੀਜੇ 16 ਮੇਰੇ ਭਾਈ ॥
ਸਾਂਝੀ ਤਾਂ ਮੰਗਦੀ ਹੈ ਹਰੇ ਪੀਲੇ ਗਹਿਣੇ
ਮੈਂ ਕਿਥੋਂ ਲਿਆਂਵਾਂ ਜੀ, ਹਰੇ ਪੀਲੇ ਗਹਿਣੇ॥
ਸਾਂਝੀ ਤਾਂ ਮੰਗਦੀ ਲਾਲ ਲਾਲ ਚੁੰਨਰੀ,
ਮੈਂ ਕਿਥੋਂ ਲਿਆਂਵਾਂ ਜੀ ਲਾਲ ਲਾਲ ਚੁੰਨਰੀ॥