ਹਕੀਕਤ - ਰਾਜਿੰਦਰ ਬੈਂਸ

ਰਾਣੋ  ਵਾਰ ਵਾਰ ਆਪਣੀ ਸੱਸ ਤੇ ਇਲਜ਼ਾਮ ਲਗਾ ਰਹੀ ਸੀ ਤੇ ਉਸਦਾ ਪਤੀ ਕੁਲਦੀਪ  ਉਸਨੂੰ ਵਾਰ ਵਾਰ ਆਪਣੀ ਹੱਦ ਵਿੱਚ ਰਹਿਣ ਲਈ ਕਹਿ ਰਿਹਾ ਸੀ ਪਰ ਰਾਣੋ  ਚੁੱਪ ਹੋਣ ਦਾ ਨਾ ਹੀ ਨਹੀਂ ਲੈ ਰਹੀ ਸੀ ਤੇ ਕਹਿ ਰਹੀ ਸੀ ਕੀ ਉਸਨੇ ਸੋਨੇ ਦੇ ਕੰਗਣ ਟੇਬਲ ਤੇ ਹੀ ਰੱਖੇ ਸੀ l ਮੇਰੇ, ਸਾਸੁ ਮਾਂ  ਤੇ ਤੁਹਾਡੇ ਤੋਂ ਇਲਾਵਾ ਇਸ ਕਮਰੇ ਵਿੱਚ ਕੋਈ ਨੀ ਆਇਆ ਇਸ ਲਈ ਕੰਗਣ  ਤੇਰੀ ਮਾਂ ਨੇ ਹੀ ਚੁੱਕੇ ਆ l  ਇਹ ਗੱਲ ਕੁਲਦੀਪ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸਨੇ ਆਪਣੀ ਪਤਨੀ ਰਾਣੋ  ਦੇ ਥੱਪੜ ਮਾਰਿਆ l ਰਾਣੋ  ਇਹ ਸਹਿਣ ਨਾ ਕਰ ਸਕੀ ਤੇ ਘਰ ਛੱਡ ਕੇ ਜਾਣ ਲੱਗੀ ਤੇ ਜਾਂਦੀ ਜਾਂਦੀ ਅਪਣੇ ਪਤੀ ਕੁਲਦੀਪ ਨੂੰ ਕਹਿਣ ਲੱਗੀ ਤੈਨੂੰ ਤੇਰੀ ਮਾਂ ਤੇ ਏਨਾ ਵਿਸਵਾਸ਼ ਕਿਊ ਆ ?
ਕੁਲਦੀਪ ਕਹਿਣ ਲਗਿਆ ਮੇਰੀ ਉਮਰ ਪੰਜ ਸਾਲਾਂ ਦੀ ਸੀ ਜਦੋ ਮੇਰੇ ਪਿਉ ਦੀ ਮੌਤ ਹੋ ਗਈ ਸੀ ਤੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਮੇਰੀ ਮਾਂ ਲੋਕਾ ਦੇ ਘਰਾਂ ਵਿੱਚ ਝਾੜੂ  ਪੋਚਾ ਲਗਾਉਂਦੀ ਸੀ  ਜਿਸ ਨਾਲ ਇੱਕ ਵੇਲੇ ਦੀ ਰੋਟੀ ਮਸਾਂ ਹੀ ਜੁੜਦੀ ਸੀ ਤੇ ਮਾਂ ਉਹ ਰੋਟੀ ਮੈਨੂੰ ਖਾਣ ਲਈ ਦਿੰਦੀ ਸੀ l  ਜਦੋ ਮੈਂ ਮਾਂ ਨੂੰ ਪੁੱਛਦਾ ਮਾਂ ਤੇਰੇ ਲਈ ਰੋਟੀ ਹੈ ਤਾ ਉਹ ਖਾਲੀ ਡੱਬਾ ਢੱਕ ਕੇ ਕਹਿੰਦੀ ਸੀ ਹਾਂ ਪੁੱਤ ਹੈ ਤੂੰ ਰੱਜ ਕੇ ਖਾ ਲੈ   ਅੱਜ ਜਦੋ ਮੈਂ ਰੋਟੀ ਕਮਾਉਣ ਜੋਗਾ ਹੋ ਗਿਆ ਤਾ ਮੈਂ ਕਿਵੇ ਭੁੱਲ ਸਕਦਾ ਜਿਸ ਮਾਂ ਨੇ ਮੇਰੇ ਲਈ ਆਪਣੀਆਂ ਸਾਰੀਆ  ਇਛਾਵਾਂ ਦਾ ਹੀ ਤਿਆਗ ਕਰਤਾ ਸੀ ਉਹ ਤੇਰੇ ਕੰਗਣ ਕਿਵੇ ਚੱਕ ਸਕਦੀ ਆ l ਤੂੰ ਤਾ ਛੇ ਮਹੀਨਿਆਂ ਤੋਂ ਮੇਰੇ ਨਾਲ ਆ ਪਰ ਮੈਂ ਆਪਣੀ ਮਾਂ ਦੀ ਤੱਪਸਿਆ ਨੂੰ ਪਿਛਲੇ 25 ਸਾਲਾਂ ਤੋਂ ਦੇਖਦਾ ਆ ਰਿਹਾ ਆ l  ਇਹ ਗੱਲ ਸੁਣਕੇ ਰਾਣੋ ਦੀਆ  ਅੱਖਾਂ ਵਿੱਚ ਅੱਥਰੂ ਆ ਗਏ ਤੇ ਉਹ ਮਾਫੀ ਮੰਗਣ ਲੱਗ ਪਈ l ਕੁਝ ਦਿਨਾਂ ਬਾਅਦ ਉਹ ਸੋਨੇ ਦੇ ਕੰਗਣ ਰਾਣੋ  ਨੂੰ ਸੋਫਾ ਝਾੜਦੀ ਹੋਈ ਨੂੰ ਮਿਲੇ ਤੇ ਉਸਨੂੰ ਆਪਣੀ ਇਸ ਗਲਤੀ ਤੇ ਬਹੁਤ ਪਛਤਾਵਾ ਹੋਇਆ । ਜਿੰਦਗੀ ਵਿਚ ਕਦੇ ਵੀ ਆਪਣੀ ਸੱਸ  ਤੇ ਸ਼ੱਕ ਨਾ ਕਰਿਓ ।
ਆਓ ਅਸੀਂ ਸਾਰੇ  ਸੁੰਹ ਚੁਕੀਏ ਕਿ ਦੁਨੀਆ ਤੇ ਹਜਾਰਾਂ ਮੰਦਿਰ, ਗੁਰਦੁਆਰੇ ਤੇ ਹਸਪਤਾਲ ਬਣ ਜਾਣ ਪਰ ਕੋਈ ਬਿਰਧ ਆਸ਼ਰਮ ਨਾ ਬਣੇ .

ਰਾਜਿੰਦਰ ਬੈਂਸ
ਲੁਧਿਆਣਾ
M- 9876516603