ਗੁਰੂ ਦੇ ਲਾਲ - ਵੀਰਪਾਲ ਕੌਰ ਭੱਠਲ

ਅਸੀਂ ਪੁੱਤਰ ਹਾਂ ਦਸ਼ਮੇਸ਼ ਦੇ  ,
ਕਹਿਣ ਸੂਬੇ ਨੂੰ ਲਾਲ ਲੱਗੇ
ਸਾਥੋ ਡਰਦਾ ਕਿ ਡਰਾਉਣਾ ਏ,
ਬੱਚੇ ਵੱਡੇ ਕਰਨ ਸਵਾਲ ਲੱਗੇ ।

ਸਾਡੀ ਉਮਰ ਨਿਆਣੀ ਵੇਖ ਨਾ,
ਸਜ਼ਾ ਕਰ ਮਨ ਆਈ ਤੈਅ,
ਕਰ  ਮਨ ਦੀ ਇੱਛਾਂ ਪੂਰੀਆਂ,
 ਕਿੱਤੇ ਮਨ ਚ ਜਾਣ ਨਾ ਰਹਿ ।

 ਰਾਜਭਾਗ ਦਾ ਲਾਲਚ ਦੇਸ਼ ਸਾਨੂੰ ,
ਨਾ ਬੱਚਿਆਂ ਵਾਂਗ ਬੜਿਆ  ।
ਸੀਸ ਕੱਟ ਭਾਵੇਂ ਚਿਣ ਨੀਹਾਂ ਵਿੱਚ,
ਦੇ ਬੰਦ-ਬੰਦ ਭਾਵੇਂ ਕਟਾ ।

ਸਿਰ ਖਾਲਸੇ ਦਾ ਨਹੀਂ ਝੁਕਣ ਦਿੰਦੇ,
 ਕਿਹਾ ਲਾਲਾ ਫਤਹਿ ਬੁਲਾਅ ।
ਵੀਰਪਾਲ ਭੱਠਲ ਫਿਰ ਇਸ ਤਰਾਂ,
ਗਏ ਲਾਲ ਸ਼ਹੀਦੀ ਪਾ ।

ਵੀਰਪਾਲ ਕੌਰ ਭੱਠਲ