ਇੱਜਤ ਮਿੱਟੀ ਮਿਲਾਈ - ਗੌਰਵ ਧੀਮਾਨ

ਮਿੱਠ ਬੋਲ ਰੱਖ ਨੇੜ੍ਹਤਾ ਬਣਾਈ,
ਬੜੀ ਖੂਬ ਪਿਆਰ ਦੀ ਸੇਕ ਲਵਾਈ।
ਜਿੰਦਗੀ ਨਿਭਾਵਣ ਕਸਮ ਖਾਈ,
ਨਿਸ਼ਾਨੇ ਕੱਸ ਹਵੱਸ ਦੀ ਪਿਆਸ ਬੁਝਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਚਾਨਣ ਇਹ ਨਾ ਆਖੇ ਮੈ ਰੋਸ਼ਨੀ,
ਸੱਜ ਧੱਜ ਖੜ੍ਹ ਚਾਨਣ ਦੀ ਕਿਰਨ ਘਟਾਈ।
ਜਿੱਥੋਂ ਪੈਰ ਪੁੱਟ ਦੇਹਲਿਜ ਤੋਂ ਟੱਪਿਆ,
ਮਾਂ ਤੋਂ ਧੀ ਫਿਰ ਭੈਣ ਦੀ ਤੂੰ ਕਦਰ ਨਾ ਪਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਮਿੱਠ ਬੋਲੜ ਕੀ ਸੱਚ ਪਿਆਰ ਪਾਵੇਂਗਾ,
ਸੱਚ ਪਤਾ ਲੱਗ ਸਾਰੀ ਉਮਰ ਮਿਲਣ ਦੁਹਾਈ।
ਹਰ ਕਿੱਸੇ ਬਲਾਤਕਾਰੀ ਪੇਸ਼ ਅਾਈ,
ਸਾਹ ਮੁੱਕਿਆ ਅੰਗ ਸਾੜ ਤੈਨੂੰ ਸ਼ਰਮ ਨਾ ਅਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਤਰਸ ਨਾ ਆਇਆ ਇੱਜਤ ਤੂੰ ਰੋਲੀ,
ਤੇਰੀ ਹਵੱਸ ਨੇ ਇੱਕ ਬਾਬੁਲ ਦੀ ਧੀ ਮੁਕਾਈ।
ਕਿੰਝ ਹੈਵਾਨੀਅਤ ਦਾ ਨੰਗਾ ਨਾਚ ਕਰ,
ਰਤਾ ਵੀ ਤੈਨੂੰ ਉਸ ਵਕ਼ਤ ਦੀ ਸੂਈ ਦਿੱਖ ਪਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਸ਼ਬਦਾਬਲੀ ਗਲਤ ਧੀ ਭੈਣ ਨੂੰ ਤੱਕਣ,
ਉੱਤੋ ਅੱਖ ਡੂੰਘੀ ਰੱਖਣ ਕੀ ਹਵੱਸ ਅਪਣਾਈ।
ਨਿੰਦਿਆਂ ਲੱਗਣ ਧੀ ਚੁੱਪ ਹੀ ਚਾਈਂ,
ਗੌਰਵ ਦੱਸ ਹੈਵਾਨੀਅਤ ਕਿਸ ਹੱਦ ਕੌਣ ਬਚਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016