ਲਿਖਦੇ- ਲਿਖਦੇ - ਬਲਜਿੰਦਰ ਕੌਰ ਸ਼ੇਰਗਿੱਲ

ਲਿਖਦੇ- ਲਿਖਦੇ ਇੱਕ ਦਿਨ ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ ਸਾਹਾਂ ਨੇ ਮੁੱਕ  ਜਾਣਾ।

ਹੱਥਾਂ ਦੀਆਂ ਲਕੀਰਾਂ ਨੇ ਮਿਟ ਜਾਣਾ,
ਤੇਰਾ ਮੇਰਾ ਸਾਥ ਮੁੜ ਲਿਖਿਆ  ਜਾਣਾ।

ਪਰੀਂਦਿਆਂ ਵਾਂਗ ਅਸਾਂ ਉੱਡ ਜਾਣਾ,
ਆਲ੍ਹਣੇ ਖ਼ਾਲੀ ਕਰ ਅਸਾਂ ਛੁੱਪ ਜਾਣਾ।

ਬਾਜ਼ੀ ਇਸ਼ਕ ਦੀ ਅਸਾਂ ਜਿੱਤ ਜਾਣਾ,
ਧਰਤ ਦੇ ਗੇੜਿਆਂ 'ਚੋ ਅਸਾਂ ਖੁਸ ਜਾਣਾ।

ਸਤਰੰਗੀ ਪੀਂਘ ਤਰ੍ਹਾਂ ਫੈਲ ਜਾਣਾ,
ਦੁਨੀਆਂ ਦੇ ਕੋਨੇ ਕੋਨੇ 'ਚ ਨਸ਼ਰ ਜਾਣਾ।

ਮਾਂ ਦੀ ਬੁੱਕਲ ਜਦ ਸੋ ਜਾਣਾ,
ਆਖਿਰ ਸਭ ਮਿੱਟੀ ਹੋ ਜਾਣਾ।

" ਬਲਜਿੰਦਰ" ਹੁਰਾਂ ਸਾਈਂ ਦਰ ਢੁੱਕ  ਜਾਣਾ,
ਦੋ ਰੂਹਾਂ ਦਾ ਲੇਖਾ ਜੋਖਾ ਮੁੱਕ ਜਾਣਾ।

ਲਿਖਦੇ- ਲਿਖਦੇ ਇੱਕ ਦਿਨ ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ ਅਸਾਂ ਮੁੱਕ  ਜਾਣਾ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278