ਤਾਰੇ - ਬਲਜਿੰਦਰ ਕੌਰ ਸ਼ੇਰਗਿੱਲ

ਤਾਰਿਆਂ 'ਚ ਜਦ ਮੈਂ ਟਿਮਾਟਿਮਾਉਣਾ,
ਜੁਗਨੂੰਆਂ ਵਾਂਗ ਮੈਂ ਰੁਸ਼ਨਾਉਣਾ |

ਮੇਰੀ ਚਮਕ ਨੇ ਆ ਤੈਨੂੰ ਜਗਾਉਣਾ,
ਤਾਰਿਆਂ 'ਚ ਮੈਂ ਨੀਂ ਥਿਆਉਣਾ |

ਕਾਲੀਆਂ ਰਾਤਾਂ ਨੇ ਤੈਨੂੰ ਸਤਾਉਣਾ,
ਤੰੂ ਤਾਰੇ ਗਿਣ ਗਿਣ ਵਕਤ ਲੰਘਾਉਣਾ |

ਰੋਣਿਆਂ 'ਚ ਮੈਂ ਹੰਝੂ ਬਣ ਆਉਣਾ,
ਹੰਝੂਆਂ ਨੂੰ  ਦੇਖ ਮੈਂ ਭੱਜੀ ਆਉ ਣਾ |

ਤੇਰੇ ਨਾਂ ਦਾ ਜ਼ਿਕਰ ਜਦ ਆਉਣਾ,
ਦਿਲ ਨੇ ਆਖਿਰ ਮੈਨੂੰ ਤੜਫਾਉਣਾ |

ਬੱਦਲਾਂ ਨੇ ਕੇ ਮੈਨੂੰ ਛੁਪਾਉਣਾ,
ਟੁੱਟਦੇ ਤਾਰਿਆਂ ਨੇ ਤੇਰਾ ਸਾਥ ਫੜਾਉਣਾ |

ਦੋਵਾਂ ਦੀ ਚਮਕ ਨੇ ਆਖਿਰ ਇੱਕ ਹੋ ਜਾਣਾ,
ਤਾਰਿਆਂ ਨੇ 'ਬਲਜਿੰਦਰ'' ਨੂੰ ਪਰੀਆਂ ਵਾਂਗ ਸਜਾਉਣਾ |

ਤਾਰਿਆਂ 'ਚ ਜਦ ਮੈਂ ਟਿਮਾਟਿਮਾਉਣਾ,
ਜੁਗਨੂੰਆਂ ਵਾਂਗ ਮੈਂ ਰੁਸ਼ਨਾਉਣਾ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278