ਕਹਾਣੀ : ਜਲਜਲੇ 'ਚ ਆਈ ਅਯਾ - ਬਲਜਿੰਦਰ ਕੌਰ ਸ਼ੇਰਗਿੱਲ

ਜਿਵੇਂ ਸਾਰੀ ਦੁਨੀਆਂ ਜਾਣਦੀ ਹੈ ਕਿ ਤੁਰਕੀ ਤੇ ਸੀਰੀਆ 'ਚ ਆਏ ਜਲਜਲੇ ਕਾਰਣ ਤਬਾਹੀ ਹੀ ਤਬਾਹੀ ਦਾ ਖੌਫ਼ਨਾਕ ਮੰਜਰ ਦੇਖਣ ਨੂੰ  ਮਿਲ ਰਿਹਾ ਹੈ | ਇਸ ਤਬਾਹੀ ਨੇ ਲੋਕਾਂ ਦਾ ਸਭ ਕੁਝ ਤਬਾਹ ਕਰ ਦਿੱਤਾ | ਕੁਦਰਤ ਦਾ ਕਹਿਰ ਅਜਿਹਾ ਢਾਹ ਗਿਆ ਕਿ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ | ਪਰ ਇਨਸਾਨ ਅਜੇ ਵੀ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਤੇ ਕਰ ਰਿਹਾ ਹੈ | ਜਿਸ ਦੀ ਕੀਮਤ ਇੱਕ ਨਾ ਇੱਕ ਦਿਨ ਜ਼ਰੂਰ ਚੁਕਾਉਣੀ ਪੈਂਦੀ ਹੈ | ਇਸ ਭੂਚਾਲ ਨੇ ਦੁਨੀਆਂ ਅੱਗੇ ਅਜਿਹੀ ਤਸਵੀਰ ਪੇਸ਼ ਕੀਤੀ ਹੈ ਜਿਸ ਅੰਦਾਜਾ ਵੀ ਨਹੀਂ ਸੀ | ਅਜਿਹੇ 'ਚ ਸਿਵਾਏ ਪ੍ਰਮਾਤਮਾ ਕੋਲ ਦੁਆ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ | ਕੁਝ ਲੋਕ ਅੱਲਾ ਤਾਲਾ ਅੱਗੇ ਫਰਿਆਦ ਕਰਦੇ ਨਜ਼ਰ ਆਏ |  ਕਿਉਂਕਿ ਬਿਲਡਿੰਗਾਂ ਦਾ ਇੱਕ ਮਿੰਟ ਵਿਚ ਤਾਸ਼ ਦੇ ਪੱਤਿਆਂ ਵਾਂਗ ਡਿੱਗਦਿਆਂ ਦੇਖ ਕੇ ਰੂਹਾਂ ਕੰਬ ਉੱਠੀਆਂ | ਉਹ ਪਰਬਤਦਿਗਾਰ ਦੇ ਰੰਗਾਂ ਦਾ ਕੁਝ ਨਹੀਂ ਪਤਾ ਕਦੋਂ ਤੇ ਕਿਥੇ ਕੀ ਭਾਣਾ  ਵਰਤ ਜਾਣਾ ਹੈ | ਇਹ ਤਾਂ ਸਭ ਰੱਬ ਦੀ ਖੇਡ ਹੈ | ਪਰ ਪਰਮਾਤਮਾ ਨੇ ਜਿਸ ਦਾ ਦਾਣਾ ਪਾਣੀ ਅਜੇ ਧਰਤੀ 'ਤੇ ਲਿਖਿਆ ਹੋਇਆ ਹੈ | ਉਸ ਨੂੰ  ਹਰ ਹਾਲ ਵਿਚ ਬਚਾਉਣਾ ਤੇ ਮੌਤ ਦੇ  ਮੰੂਹ 'ਚ ਕੱਢਣਾ ਕਰਾਮਾਤ ਤੋਂ ਘੱਟ ਨਹੀਂ ਹੈ |  

ਅਜਿਹਾ ਹੀ ਇੱਕ ਕਿਰਸ਼ਮਾ ਹੋਇਆ | ਅਖ਼ਬਾਰ ਤੇ ਨਿਊਜ਼ ਚੈਨਲ ਤੇ ਸ਼ੋਸ਼ਲ ਮੀਡੀਆ ਤੇ ਆ ਰਹੇ ਤੁਰਕੀ ਤੇ ਸੀਰੀਆ ਦਾ ਮੰਜਰ ਦੇਖਦੇ ਰੌਂਗਟੇ ਖੜ੍ਹੇ ਹੋ ਰਹੇ ਸੀ | ਜਿਥੇ ਰੈਸਕਿਊ ਟੀਮਾਂ ਬਹੁ ਮੰਜ਼ਿਲਾਂ ਬਿਲਡਿੰਗਾਂ ਥੱਲ੍ਹੇ ਦੱਬੇ ਲੋਕਾਂ ਤੇ ਬੱਚਿਆਂ ਨੂੰ  ਬਚਾਉਣ ਦਾ ਯਤਨ ਕਰ ਰਹੀਆਂ ਸੀ | ਕਈ ਛੋਟੇ-ਛੋਟੇ ਬੱਚਿਆਂ ਨੂੰ  ਜਿੰਦ ਤੇ ਸਹੀ ਸਲਾਮਤ ਦੇਖ ਕੇ ਮਨ ਨੂੰ  ਤਸੱਲੀ ਜਿਹੀ ਮਿਲ ਰਹੀ ਸੀ | ਇਹਨਾਂ ਬੱਚਿਆਂ ਦੀ ਉਮਰ 1ਸਾਲ, 2ਸਾਲ 3 ਸਾਲ ਜਾਂ ਫਿਰ ਇਸ ਤੋਂ ਵੀ ਘੱਟ ਉਮਰ ਦੇ ਬੱਚਿਆਂ ਨੂੰ  ਜਿੰਦ ਮਲਬੇ ਦੇ ਢੇਰ ਜੋ ਕੱਢਿਆ ਗਿਆ |

ਇਸ ਤਰ੍ਹਾਂ ਇੱਕ ਥਾਂ 'ਤੇ ਰੈਸਕਿਊ ਟੀਮ ਬਿਲਡਿੰਗ ਵਿਚੋਂ ਲੋਕਾਂ ਕੱਢਣ ਤੇ ਬਚਾਉਣ ਲਈ ਕੰਮ ਕਰ ਰਹੀ ਸੀ, ਕਿ ਇੱਕ ਔਰਤ ਦੀ ਜ਼ੋਰ -ਜ਼ੋਰ  ਨਾਲ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ | ਰੈਸਕਿਊ ਟੀਮ ਨੇ ਉਸ ਔਰਤ ਨੂੰ  ਕਿਹਾ ਕਿ ਉਹ ਘਬਰਾਏ ਨਾ ਉਹ ਉਸ ਨੂੰ  ਜਲ਼ਦ ਜਿੰਦ ਕੱਢ ਲੈਣਗੇ, ਬਸ ਹਿੰਮਤ ਰੱਖੇ | ਪਰ ਉਸ ਔਰਤ ਦੀਆਂ ਚੀਕਾਂ ਬੰਦ ਨਹੀਂ ਹੋਈਆਂ | ਉਹ ਕਾਫ਼ੀ ਸਮਾਂ ਚੀਕਦੀ ਰਹੀ | ਪਰ ਟੀਮਾਂ ਵੀ ਉਸ ਨੂੰ  ਬਚਾਉਣ ਲਈ ਆਪਣੀ ਵਾਹ ਲਾ ਰਹੀਆਂ ਸੀ | ਤਦ ਅਚਾਨਕ ਹੀ ਉਸ ਔਰਤ ਦੀਆਂ ਚੀਕਣ ਦੀ ਆਵਾਜ਼ ਬੰਦ ਹੋ ਗਈ | ਪਰ ਰੈਸਕਿਊ ਟੀਮ ਉਸ ਕੋਲ ਜਲਦੀ ਨਹੀਂ ਪਹੁੰਚ ਸਕਦੀ ਸੀ | ਕਿਉਂਕਿ ਮਲਬਾ ਹਟਾਉਣ 'ਚ ਸਮਾਂ ਲੱਗ ਰਿਹਾ ਸੀ | ਫਿਰ ਜਦ ਤੱਕ ਰੈਸਕਿਊ ਟੀਮ ਉਸ ਔਰਤ ਕੋਲ ਪਹੁੰਚੀ ਤਦ ਤੱਕ ਉਹ ਆਪਣੇ ਫੌਤ ਹੋ ਚੁੱਕੀ ਸੀ (ਭਾਵ ਕਿ ਮਰ ਚੁੱਕੀ ਸੀ) | ਪਰ ਮਰਨ ਤੋਂ ਪਹਿਲਾਂ ਵੁਹ ਇੱਕ ਨੰਨੀਂ ਜਾਨ ਨੂੰ  ਕੁਝ ਕੁ ਸਮਾਂ ਪਹਿਲਾ ਜਨਮ ਦੇ ਚੁੱਕੀ ਸੀ |  ਬੱਚੀ ਦਾ ਨਾੜੂਆਂ ਅਜੇ ਆਪਣੀ ਮਾਂ ਨਾਲ ਜੁੜਿਆ ਹੋਇਆ ਸੀ | ਚੀਕਾਂ ਤਾਂ ਇੱਕ ਇਸ਼ਾਰਾ ਸੀ, ਪਰਮਾਤਮਾ ਨੇ ਜਿਸ ਦਾ ਜਨਮ ਤੈਅ ਕੀਤਾ ਹੈ ਉਸ ਨੂੰ  ਸੁਰੱਖਿਅਤ ਰੱਖਣਾ ਵੀ ਉਸ ਦੀ ਕਰਾਮਾਤ ਤੋਂ ਘੱਟ ਨਹੀਂ ਸੀ |  ਇਸ ਭੂਚਾਲ ਦੇ ਮਲਬੇ ਦੇ ਢੇਰ ਵਿਚ ਇੱਕ ਨੰਨੇ ਮਹਿਮਾਨ ਦਾ ਜਨਮ ਹੋ ਚੁੱਕਾ ਸੀ | ਇਹ ਕੋਈ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ | ਇਸ ਕ੍ਰਿਸ਼ਮੇ ਨੇ ਸਭ ਨੂੰ  ਹੈਰਾਨ ਕਰ ਦਿੱਤਾ ਸੀ ਤੇ ਉਸ ਬੱਚੀ ਦਾ ਨਾਂ ਵੀ ਕ੍ਰਿਸ਼ਮਾ ਰੱਖ ਦਿੱਤਾ | (ਅਰਬੀ ਭਾਸ਼ਾ 'ਚ ਅਯਾ ਦਾ ਸ਼ਬਦ ਦਾ ਅਰਥ ਕ੍ਰਿਸ਼ਮਾ ਹੁੰਦਾ ਹੈ) |  ਉਸ ਔਰਤ ਨੂੰ  ਕੱਪੜੇ ਨਾਲ ਢੱਕ ਕੇ ਉਸਦੀ ਲਾਸ਼ ਵੀ ਬਾਹਰ ਕੱਢੀ ਤੇ ਬੱਚੇ ਨੂੰ  ਡਾਕਟਰੀ ਮੁਆਇਨੇ ਲਈ ਭੇਜਿਆ ਗਿਆ |  ਜੋ ਸਹੀ ਸਲਾਮਤ ਸੀ |

ਭਾਵੇਂ ਕਿ ਇਸ ਭੂਚਾਲ ਦੇ ਨਿਸ਼ਾਨ ਕਦੇ ਨਹੀਂ ਭੁੱਲਣੇ | ਜਿਥੇ ਅਣਗਣਿਤ ਜਾਨਾਂ ਚਲੇ ਗਈਆਂ | ਕੁਝ ਇਹਨਾਂ ਮਲਬੇ ਹੇਠਾਂ ਦਫ਼ਨ ਹੋ ਗਏ | ਅਜਿਹੇ ਮੰਜਰ ਨੂੰ  ਦੇਖ ਲੋਕ ਉਥੇ ਅੱਲਾ ਅੱਲਾ ਨੂੰ  ਪੁਕਾਰਦੇ ਨਜ਼ਰ ਆਏ | ਇਹ ਦਰਦ ਬਿਆਨ ਕਰਨਾ ਵੀ ਉਨ੍ਹਾਂ ਹੀ ਔਖਾ ਹੈ, ਜਿਨ੍ਹਾਂ ਸਹਿਣ ਵਾਲਿਆਂ ਨਾਲ ਹੋਇਆ ਹੈ |

ਸਬਕ
ਇਹ ਤਬਾਹੀ ਸਬਕ ਸਿਖਾ ਕੇ ਗਈ ਹੈ | ਜੇਕਰ ਅਜੇ ਵੀ ਇਨਸਾਨ ਨੇ ਸਬਕ ਨਾ ਸਿੱਖਿਆ ਤਾਂ ਮੰਜਰ ਇਸ ਤੋਂ ਵੀ ਭਿਆਨਕ ਸਾਬਤ ਹੋ ਸਕਦੇ ਹਨ |
ਅੱਜ ਕੁਦਰਤ ਨਾਲ ਛੇੜਛਾੜ ਕਰਨੀ ਬੰਦ ਕਰਨ ਦਾ ਹਰ ਇੱਕ ਬੰਦੇ ਕਰਤੱਵ ਬਣਦਾ ਹੈ | ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੁਦਰਤ ਦਾ ਕਹਿਰ ਹਰ ਇੱਕ ਨੂੰ  ਆਪਣੀ ਲਪੇਟ 'ਚ ਲੈ ਲਵੇਗਾ |  

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278