ਯਾਦਾਂ - ਵਿਨੋਦ ਫ਼ਕੀਰਾ

ਸੁਣ ਦੁੱਖ ਦਿਲ ਦੇ ਲੋਕੀ ਪਿੱਛੋਂ ਹਾਸਾ ਪਾਉਂਦੇ ਨੇ,
ਦਰਦਾਂ ਵਾਲੀ ਗੱਲ ਨਾ ਕਿਤੇ ਸੁਣਾਵੀਂ ਤੂੰ।
ਜੇ ਰੋਇਆ ਤਾਂ ਇਹ ਬਹੁਤ ਰਵਾਉਣਗੇ,
ਹੋਸਲਾਂ ਰੱਖੀਂ ਦਿਲਾ ਕਿਧਰੇ ਡੋਲ ਨਾ ਜਾਵੀਂ ਤੂੰ।
ਹੋਇਆ ਕਿ ਜੇ ਅੱਜ ਅਪਣੇ, ਪਰਾਏ ਬਣ ਬੈਠੇ,
ਬੀਤੇ ਹੋਏ ਵੇਲ੍ਹੇ ਨੂੰ ਕਰ ਚੇਤੇ ਨਾ ਪਛਤਾਵੀਂ ਤੂੰ।
ਵਿੱਚ ਝਮਲਿਆਂ ਉਲੱਝ ਕੇ ਬੈਠਾ ਰਿਹ ਨਾ ਜਾਈਂ,
ਸਮਾਂ ਕੀਮਤੀ ਹੈ ਬੜਾ ਅਜਾਈਂ ਨਾ ਗਵਾਵੀਂ ਤੂੰ।
ਜਿੰਨਾ ਬੀਤੇ ਉਨ੍ਹਾਂ ਹੀ ਹੱਸ ਬਤੀਤ ਕਰੀਂ,
ਦਿਲ ਆਪਣੇ ਨੂੰ ਨਾ ਐਵੇਂ ਰੁਲਾਵੀਂ ਤੂੰ।
ਯਾਦਾਂ ਪੱਲ੍ਹਾ ਫੜ ਪਿੱਛਾਂ ਨੂੰ ਮੁੜ ਮੁੜ ਖਿਚਣਗੀਆਂ,
'ਫ਼ਕੀਰਾ' ਦੱੜ ਵੱਟ ਅਗਾਂਹ ਨੂੰ ਤੁਰਦਾ ਜਾਵੀਂ ਤੂੰ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com