ਮੈ ਧਰਮ ਕੀ ਰਾਖੀ ਕਰੁ - ਗੌਰਵ ਧੀਮਾਨਮੰਨ ਲਈਏ ਜਿੰਦਗੀ ਇੱਕ ਸਵਾਲ,
ਕੋਈ ਜਵਾਬ ਦੇਹੀ ਤੇ ਇੱਕ ਹੈ ਸਾਂਝੀ ਸਰਕਾਰ।
ਸਬ ਨੂੰ ਚਾਹੀਦੀ ਹੱਥ ਮੁੱਠੀ ਇੱਕ ਸੰਸਾਰ,
ਫ਼ੈਸਲਾ ਬਿਨ ਸਮਝ ਤੋਂ ਕੀਤੀ ਕੀ ਹੈ ਇੱਕ ਵਿਚਾਰ।

ਸਾਂਝੀ ਵਿਰਾਸਤ ਝੁੱਕਣਾ ਕਿਸੇ ਨੂੰ ਪਸੰਦ ਨੀ,
ਇੱਥੇ ਪਾਪ ਜਿੰਦਗੀ ਦਾ ਮਿੱਥਿਆ ਕੋਈ ਨਾ ਹਿਸਾਬ।
ਗ਼ੈਰ ਕਾਨੂੰਨੀ ਸੇਵਾਵਾਂ ਲਾਗੂ ਇੰਝ ਹੋਈਆਂ,
ਤੁਸੀ ਮਨਜੂਰੀ ਆਪ ਦਿੱਤੀ ਦੱਸੋ ਕਿੰਦਾ ਨੁਕਸਾਨ।

ਨਸ਼ੇ ਦਾ ਹੜ੍ਹ ਕੀਤੇ ਹੁਣ ਦਾ ਵੱਗ ਉੱਠਿਆ,
ਸਬ ਜਾਣਦੇ ਕੌਣ ਜਿੰਮੇਵਾਰ ਇੱਥੇ ਕੋਈ ਨਾ ਨਾਲ।
ਹੁਕਮ ਦਿੱਤੇ ਸਰਕਾਰ ਦੇ ਕਿੱਤੇ ਸਬ ਖਰਾਬ,
ਜੇਬ ਆਪਣੀ ' ਚ ਧੇਲਾ ਨਾ ਰੱਖ ਕਰਦੇ ਨੇ ਵਪਾਰ।

ਲੋਕਾਂ ਵਿਸ਼ਵਾਸ਼ ਦਿਵਾ ਖਾਣ ਪੀਣ ਨੂੰ ਦਿੰਦੇ,
ਕਿੱਥੋਂ ਆਖਣਗੇ ਇੱਥੇ ਰੱਲੀ ਮਿਲੀ ਰਾਜ ਪਾਲ।
ਕੋਈ ਥਾਂ ਕੋਈ ਇੱਕ ਚੁਣੋ ਖੜ੍ਹਾ ਕਹਿ ਦਵੇ,
ਮੱਚ ਉੱਠਦੇ ਗ਼ਦਾਰ ਤੇ ਕੁਝ ਵਿਚਾਰਨ ਸਲੋਗ ਚਾਰ।

ਜੋ ਇਸ਼ਾਰਾ ਮੈ ਧਰਮ ਕੀ ਰਾਖੀ ਕਰੁ ਕਹਿੰਦੇ,
ਦੋ ਧਿਰਾਂ ਦੇ ਲੋਕ ਕਦੇ ਨਾ ਸੁਣਨ ਸਹੀ ਗਿਆਨ।
ਅਗਰ ਸੋਚ ਵਿਚਾਰਾਂ ਦੇ ਨਾਲ ਦੇਸ਼ ਵੇ ਰੁੱਲਦਾ,
ਗੌਰਵ ਦਿਸ਼ਾ ਵੱਲ ਹੋ ਵੇਖ ਲੋਕਾਂ ਦੀ ਇੱਕੋ ਤੇਜ ਦਹਾੜ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016