23 ਮਾਰਚ ਭਗਤ ਸਿੰਘ ਦੀ ਸਹੀਦੀ ਤੇ ਵਿਸ਼ੇਸ਼  : ਧਰਮ ਪ੍ਰਵਾਨਾਂ

ਸਲਾਮ
ਭਗਤ ਸਿਓ ਤੈਨੂੰ ਸਲਾਮ ਹੈ,
ਤੇਰੇ ਸਾਥੀ ਸੁਖਦੇਵ,ਰਾਜਗੁਰੂ,
ਚੰਦਰ ਸ਼ੇਖਰ,ਮਦਨ ਲਾਲ ਢੀਗਰਾ,
ਗ਼ਦਰੀ ਬਾਬੇ,ਕੂਕੇ,ਬੱਬਰ ਅਕਾਲੀਆਂ

ਨੂੰ ਸਲਾਮ ਹੈ।
ਭਗਤ ਸਿਹੁੰ
ਤੁਹਾਡੀਆਂ  ਕੁਰਬਾਨੀਆਂ ਨੂੰ ਸਲਾਮ ਹੈ
ਤੁਹਾਡੀਆਂ ਕੁਰਬਾਨੀਆਂ ਸਦਕਾ ਹੀ,
ਗਦਾਰ ਲੀਡਰਾਂ ਨੂੰ ਕੁਰਸੀਆਂ

ਨਸੀਬ ਹੋਈਆਂ ਸਨ।
ਅੱਜ ਤੇਰੇ ਅਤੇ ਤੇਰੇ ਸਾਥੀਆਂ ਦੀ
ਔਲਾਦ ਦਿਹਾੜੀਆਂ ਕਰ ਰਹੀ ਹੈ।
ਅੰਗਰੇਜ਼ਾਂ ਦੇ ਪਿੱਠੂ
ਰਾਜ ਕਰ ਰਹੇ ਹਨ
ਭਗਤ ਸਿੰਹਾਂ
ਤੇਰੇ ਸਮੇਂ ਜਿਹੜੇ ਗਦਾਰ ਸਨ
ਉਹ ਅੱਜ ਝੂਠੇ ਸਵਤੰਤਰਤਾ ਸੰਗਰਾਮੀਏ
ਬਣ ਮੋਜਾਂ ਲੁੱਟ ਰਹੈ ਨੇ
ਅਸਲ ਸਵਤੰਤਰਤਾ ਸੰਗਰਾਮੀਏ
ਸੜਕਾਂ ਤੇ ਰੋੜੀ ਕੁੱਟ ਰਹੇ ਨੇ।
ਭਗਤ ਸਿੰਹਾਂ,
ਦੱਸ ਤੈਨੂੰ ਕੀ ਮਿਲਿਆ ਫਾਂਸੀ ਦੇ ਫੰਦੇ ਤੇ ਚੜਕੇ,
ਤੂੰ ਵੀ ਆਪਣੇ ਸਾਥੀਆਂ ਨਾਲ ਮਿਲ
ਸ਼ਾਹੀ ਸਹੂਲਤਾਂ ਦਾ ਅਨੰਦ ਮਾਣ ਸਕਦਾ ਸੀ
ਭਗਤ ਸਿੰਹਾਂ ,
ਤੂੰ ਤਾਂ ਅਜ਼ਾਦ ਭਾਰਤ ਦੇ ਸੁਪਨੇ ਹੀ
ਬੁਣਦਾ ਰਿਹਾ,
ਤੇਰੇ ਸੁਪਨਿਆਂ ਦਾ ਰਾਜ
ਸੁਪਨਾ ਹੀ ਰਿਹਾ ਗਿਆ
ਗ਼ਰੀਬ ,ਮਜ਼ਦੂਰ,ਉਸ ਸਮੇਂ
ਗੋਰਿਆਂ ਦਾ ਗ਼ੁਲਾਮ ਸੀ
ਹੁਣ ਕਾਲਿਆਂ ਦਾ ਗ਼ੁਲਾਮ ਹੈ।
ਗੋਰਿਆਂ ਦੇ ਰਾਜ ਵਿੱਚ
ਭਾਰਤੀਆਂ ਨਾਲ ਅਨਿਆਂ
ਹੁੰਦਾ ਸੀ,
ਹੁਣ ਕਾਲਿਆਂ ਦੇ ਰਾਜ ਵਿੱਚ ਵੀ
ਅਨਿਆਂ ਹੋ ਰਿਹਾ ਹੈ।
ਕੋਈ ਫ਼ਰਕ ਨਹੀਂ
ਅਜ਼ਾਦ ਅਤੇ ਗੁਲਾਮ ਭਾਰਤ ਦੇ ਵਿੱਚ

ਧਰਮ ਪ੍ਰਵਾਨਾਂ
ਪਿੰਡ ਤੇ ਡਾਕ ਕਿਲ੍ਹਾ ਨੌਂ
ਫਰੀਦਕੋਟ 151203
9876717686