'ਬਹੁਗਿਣਤੀ ਨੇ ਬੇਈਮਾਨ' - ਮੇਜਰ ਸਿੰਘ ਬੁਢਲਾਡਾ

ਦੇਸ਼ ਵਿੱਚ ਬਹੁਗਿਣਤੀ ਮੂਰਖਾਂ ਦੀ
ਬੜੀ ਘਾਟ ਇਥੇ ਗਿਆਨੀਆਂ ਦੀ।
ਅੰਧ ਵਿਸ਼ਵਾਸ਼ੀਆਂ ਦੀ ਵੱਡੀ ਭੀੜ,
ਨਾ ਕਦਰ ਕਰੇ ਵਿਗਿਆਨੀਆਂ ਦੀ।
ਗ਼ਰੀਬਾਂ ਦੀ ਗਿਣਤੀ ਵਧਣ ਲਈ,
ਹਾਕਮ ਸੋਚ ਭਰੀ ਸ਼ੈਤਾਨੀਆਂ ਦੀ।
ਘਾਟ ਨਾ ਭੁੱਖ ਨਾਲ ਮਰਦਿਆਂ ਦੀ,
ਵੱਡੀ ਘਾਟ ਹੈ ਰੱਜੇ ਦਾਨੀਆਂ ਦੀ।
ਘਾਟ ਨਾ ਨੀਤ ਦੇ ਭੁੱਖਿਆਂ ਦੀ,
ਹੈ ਘਾਟ ਨੀਤੋ ਰੱਜੇ ਪ੍ਰਾਣੀਆਂ ਦੀ।
ਖੁਸ਼ੀਆਂ ਮਾਣਦੇ ਪ‌ਏ ਨੇ ਬੜੇ ਲੋਕੀ,
ਵਧੇਰੇ ਪੰਡ ਚੁੱਕੀ ਫਿਰਨ ਪ੍ਰੇਸ਼ਾਨੀਆਂ ਦੀ।
ਜ਼ਾਤ ਪਾਤ ਹੈ ਛੂਆ ਛਾਤ ਬੜੀ,
ਬਹੁਗਿਣਤੀ ਹੈ ਜ਼ਾਤ ਦੇ ਹਾਮੀਆਂ ਦੀ।
ਇਮਾਨਦਾਰਾਂ ਦੀ ਵੱਡੀ ਘਾਟ ਇਥੇ,
ਮੇਜਰ ਬਹੁਗਿਣਤੀ ਨੇ ਬੇਈਮਾਨ ਯਾਰੋ।
ਪਤਾ ਨਹੀਂ ਦੇਸ਼ ਮੇਰੇ ਦਾ ਕੀ ਬਣੂ ?
ਕੁਰੱਪਟ ਲੱਗੇ ਦੇਸ‌ ਨੂੰ ਖਾਣ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327