ਕੋਈ ਸਮਝੇ ਨਾ - ਮਨਦੀਪ ਗਿੱਲ ਧੜਾਕ

ਇਹ ਦਿਲ ਹੁੰਦਾ ਹੈ ਨਦਾਨ ਕੋਈ ਸਮਝੇ ਨਾ,
ਕੀਹਨੂੰ  ਸੁਣਾਵਾਂ  ਦਾਸਤਾਨ ਕੋਈ ਸਮਝੇ ਨਾ।


ਜਾਤਾਂ-ਪਾਤਾਂ, ਧਰਮਾ  ਵਿੱਚ ਫਸੀ  ਦੁਨੀਆਂ,
ਇਨਸਾਨਾਂ  ਨੂੰ ਇਨਸਾਨ ਕੋਈ ਸਮਝੇ ਨਾ।


ਲੋਕੀ    ਕਰਨ   ਭਰੋਸਾ  ਜੁਮਲੇਬਾਜੀ  ਤੇ,
ਇਹ   ਨੇਤਾ  ਬੇਈਮਾਨ  ਕੋਈ  ਸਮਝੇ  ਨਾ।


ਜਿੱਤਣ  ਲੱਗਾ  ਹੈ ਹਰ  ਕੋਈ  ਦੁਨੀਆਂ ਨੂੰ,
ਏਥੇ  ਨੇ ਸਭ  ਮਹਿਮਾਨ  ਕੋਈ  ਸਮਝੇ ਨਾ।


ਕਿਉਂ ਕਾਤਿਲ ਬਣਦੀ ਦੁਨੀਆਂ ਧੀਆਂ ਦੀ ,
ਧੀ  ਹੁੰਦੀ  ਘਰ  ਦੀ ਸ਼ਾਨ ਕੋਈ ਸਮਝੇ ਨਾ।


ਹੁਣ ਨਾ ਰਹੀਂ ਐ ਸਿਆਸਤ ਭੱਦਰ ਪੁਰਸ਼ਾਂ ਦੀ,
ਕਾਲ਼ੀ ਕੋਲਿਆਂ ਦੀ ਖਾਨ ਕੋਈ  ਸਮਝੇ ਨਾ।


ਰੁਕਦੀ ਨਾ ਸਮੇਂ ਦੀ  ਚਾਲ ਕਦੇ ਵੀ ਯਾਰੋ,
ਹੁੰਦਾ ਹੈ  ਸਮਾਂ  ਬਲਵਾਨ  ਕੋਈ ਸਮਝੇ ਨਾ।


ਮਨਦੀਪ    ਕਹੇ  '' ਸੰਭਾਲੋਂ   ਵਾਤਾਵਰਣ '',
ਐ ਕੰਮ ਬੜਾ ਹੈ ਮਹਾਨ  ਕੋਈ ਸਮਝੇ  ਨਾ।

ਮਨਦੀਪ ਗਿੱਲ ਧੜਾਕ
9988111134