ਇਨਸਾਨੀਅਤ ਦੇ ਰਿਸ਼ਤੇ - ਚਿਰਾਗ ਗੁਪਤਾ, ਐਡਵੋਕੇਟ

ਰਿਸ਼ਤੇ ਮੁਨੱਖ ਦੀ ਜਿੰਦਗੀ ਵਿਚ ਸਦੀਆਂ ਤੋਂ ਹੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਕਿਉਂਕਿ ਇਹਨਾਂ ਰਿਸ਼ਤਿਆਂ ਦੇ ਸਦਕਾ ਹੀ ਮਨੁੱਖ ਨੇ ਹੁਣ ਤੱਕ ਇਕ ਚੰਗਾ ਸਮਾਜ ਸਿਰਜ ਕੇ ਭਾਈਚਾਰੇ ਦੀ ਸਾਂਝ ਨੂੰ ਕਾਇਮ ਕਰ ਕੇ ਰੱਖਿਆ ਹੋਇਆ ਹੈ. ਰਿਸ਼ਤੇ ਮਨੁੱਖ ਲਈ ਓਨੇ੍ਹਂ ਹੀ ਜਰੂਰੀ ਹਨ ਜਿੰਨੇਂ ਕਿ ਪਾਣੀ *ਚ ਤੈਰਨ ਵਾਲੀ ਇਕ ਕਿਸ਼ਤੀ ਲਈ ਦੋ ਚੱਪੂ ਜਰੂਰੀ ਹੰੁਦੇ ਹਨ ਕਿਉਂਕਿ ਬਿਨਾਂ ਚੱਪੂਆਂ ਦੇ  ਕਿਸ਼ਤੀ ਪਾਣੀ ਵਿਚ ਕੁਝ ਸਮੇਂ ਲਈ ਤੈਰ ਤਾਂ ਸਕਦੀ ਹੈ ਪਰ ਉਸ ਨੂੰ ਕਿਨਾਰਾ ਨਹੀਂ ਮਿਲਦਾ ਅਤੇ ਆਖੀਰ ਨੂੰ ਕਿਸ਼ਤੀ ਪਾਣੀ ਵਿਚ ਹੀ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਹੀ ਮਨੁੱਖ ਨੂੰ ਇਸ ਸਮਾਜ ਦੇ ਵਿਚ ਜਿੰਦਗੀ ਜਿਉਣ ਲਈ ਅਤੇ  ਇਕ ਚੰਗੇ ਸਮਾਜ ਨੰ ੂ ਸਿਰਜਨ ਲਈ ਸਮਾਜ ਦੇ ਵਿਚ ਮਨੁੱਖਤਾ ਦੇ ਵਜੂਦ ਨੂੰ ਜਿਉਂਦਾ ਰੱਖਣ ਦੇ ਲਈ ਰਿਸ਼ਤਿਆਂ ਦੀ ਲੋੜ ਪੈਂਦੀ ਹੀ ਹੈ.
                                          ਸਾਡੇ ਸਮਾਜ ਵੱਲੋਂ ਰਿਸ਼ਤਿਆਂ ਨੂੰ ਹਮ ੇਸ਼ਾ ਦੋ ਰੂਪ ਖੂਨੀ ਰਿਸ਼ਤੇ ਅਤ ੇ ਇੰਨਸਾਨੀਅਤ ਦੇ ਰਿਸ਼ਤੇ ਵਿਚ ਹੀ ਵੇਖਿਆ ਅਤੇ ਵੰਡਿਆ ਗਿਆ ਹੈ ਪਰ ਸਮਾਜ ਦੇ ਵਿਚ ਖੂਨੀ ਰਿਸ਼ਤਿਆਂ ਨ ੰੂ ਇੰਨਸਾਨੀਅਤ ਦੇ ਰਿਸ਼ਤਿਆਂ ਨਾਲੋਂ ਵੱਡਾ ਮੰਨਿਆ ਗਿਆ ਹੈ ਕਿਉਂਕਿ ਮਨੁੱਖ ਜਦ ਇਸ ਦੁਨੀਆ ਦੇ ਵਿਚ ਆਉਣ ਲਈ ਜਨਮ ਲੈਂਦਾ ਹੈ ਤਾਂ ਇਹ ਖੂਨੀ ਰਿਸ਼ਤੇ ਵੀ ਉਸ ਦੇ ਨਾਲ ਹੀ ਜਨਮ ਲੈਂਦੇ ਹਨ ਜ਼ੋ ਮਨੱੁਖ ਨੂੰ ਉਸ ਦੀ ਜਿੰਦਗੀ ਦੇ ਤਿੰਨ ਪੜਾਅ ਬਚਪਨ, ਜਵਾਨੀ ਅਤੇ ਬੁਢਾਪੇ ਦਾ ਸਫਰ ਤੈਹ ਕਰਵਾਉਂਦੇ ਹੋਏ ਆਖੀਰ ਤੱਕ ਆਪਣਾ ਸਾਥ ਨਿਭਾਉਂਦੇ ਹਨ ਅਤ ੇ ਇੰਨਾਂ ਖੂਨੀ ਰਿਸ਼ਤਿਆਂ ਦਾ ਸਾਥ ਨਾਲ ਹੋਣ ਕਰਕੇ ਮਨੁੱਖ ਆਪਣੀ ਮੁਸ਼ਕਿਲਾਂ ਨਾਲ ਭਰੀਆਂ ਰਾਹਾਂ ਨ ੰੂ ਬੜੀ ਆਸਾਨੀ ਨਾਲ ਪਾਰ ਕਰ ਲੈਂਦਾ ਹੈ ਕਿਉਂਕਿ ਇਹ ਖੂਨੀ ਰਿਸ਼ਤੇ ਹਮ ੇਸ਼ਾ ਮਨੁੱਖ ਨੂੰ ਸਮੇਂ ਸਮੇਂ ਸਿਰ ਹੌਂਸਲਾ ਅਫਜਾਈ ਕਰਦਿਆਂ ਉਸ ਨੰ ੂ ਆਪਣੇ ਮਕਸਦ ਤੱਕ ਪਹੁਚੰਣ ਲਈ ਪ੍ਰੇਰਿਤ   ਕਰਦੇ ਰਹਿੰਦੇ ਹਨ. ਸੋ ਇਹੀ ਕਾਰਨ ਹੈ ਕਿ ਹੁਣ ਤੱਕ ਖੂਨੀ ਰਿਸ਼ਤਿਆਂ ਨੂੰ ਇੰਨਸਾਨੀਅਤ ਦੇ ਰਿਸ਼ਤਿਆਂ ਨਾਲੋਂ ਵੱਧ ਅਹਿਮੀਅਤ ਦਿੱਤੀ  ਗਈ ਹੈ. ਪਰ ਅੱਜਕਲ ਦੇ ਵਰਤਮਾਨ ਸਮੇਂ ਨੇ ਜਿਸ ਤਰ੍ਹਾਂ ਇਕ ਦਮ ਆਪਣੀ ਕਰਵਟ ਬਦਲੀ ਹੈ ਇਸ ਦੇ ਨਾਲ ਹੀ ਖੂਨੀ ਰਿਸ਼ਤਿਆਂ ਨੇ ਵੀ ਆਪਣੀ ਕਰਵਟ ਬੜੀ ਤੇਜ਼ੀ ਨਾਲ ਬਦਲਦਿਆਂ ਆਪਣੇ ਖੂਨੀ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ, ਜੋ ਖੂਨੀ ਰਿਸ਼ਤੇ ਕਿਸੇ ਸਮੇਂ ਮਨੁੱਖ ਦੇ ਨਾਲ ਪਰਛਾਵਾਂ ਬਣ ਕੇ ਹਮ ੇਸ਼ਾ ਨਾਲ ਖੜੇ ਰਹਿੰਦੇ ਸੀ ਅਤੇ ਅੱਜ ਓਹੀ ਖੂਨੀ ਰਿਸ਼ਤੇ ਮਨੁੱਖ ਨਾਲ ਸਿਰਫ ਆਪਣੇ ਮਤਲਬ ਲਈ ਹੀ ਖੜੇ ਹੰੁਦੇ ਹਨ, ਜਿਨ੍ਹਾਂ ਖੂਨੀ ਰਿਸ਼ਤਿਆਂ ਦੇ ਸਦਕਾ ਮਨੁੱਖ ਆਪਣੀ ਜਿੰਦਗੀ ਦੇ ਔਕੜਾਂ ਨਾਲ ਭਰੇ ਸਫਰ ਨੂੰ ਤੈਹ ਕਰਦਾ ਸੀ ਅੱਜ ਉਹੀ ਖੂਨੀ ਰਿਸ਼ਤੇ ਮਨੁੱਖ ਦੀ ਕਾਮਯਾਬੀ ਨਾਲ ਭਰੀ ਰਾਹਾਂ ਵਿਚ ਔਕੜਾਂ ਬਣ ਖੜੇ ਹੰੁਦੇ ਹਨ. ਖੂਨੀ ਰਿਸ਼ਤਿਆਂ ਦੇ ਇਸ ਮਤਲਬੀ ਭਰੇ ਸਾਥ ਨੰ ਅੱਜ ਅਸੀਂ ਆਪਣੇ ਸਮਾਜ ਵਿਚ ਬੜੀ ਆਸਾਨੀ ਨਾਲ ਵ ੇਖ ਸਕਦੇ ਹਾਂ ਕਿਉਂਕਿ ਅੱਜ ਦੇ ਸਮੇਂ ਵਿਚ ਆਪਣੇ ਮਤਲਬ ਲਈ ਹੀ ਸਕੇ ਭਰਾ ਆਪਸ ਵਿਚ ਲੜ੍ਹ ਮਰ ਰਹੇ ਹਨ ਅਤ ੇ ਇਕ ਦੂਜੇ ਦੇ ਪ੍ਰਤੀ ਦਿਲਾਂ ਵਿਚ ਨਫਰਤ ਦੇ ਬੀਜਾਂ ਨੂੰ ਬੀਜਦੇ ਹੋਏ ਨਫਰਤ ਨਾਲ ਭਰੇ ਬੂਟਿਆਂ ਦੀਆਂ ਜੜ੍ਹਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਪਸਾਰ ਰਹੇ ਹਨ ਅਤ ੇ ਇੰਨਾਂ ਕਾਰਨਾਂ ਕਰਕੇ ਹੀ ਅੱਜ ਖੂਨੀ ਰਿਸ਼ਤਿਆਂ ਵਿਚ ਦਰਾਰਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਅਤ ੇ ਇੰਨਾਂ ਵੱਧ ਰਹੀਆਂ ਦਰਾਰਾਂ ਨੂੰ ਵੇਖਦਿਆਂ  ਅੱਜ ਇਨਸਾਨੀਅਤ ਦੇ ਰਿਸ਼ਤਿਆਂ ਨੇ ਆਪਣੇ ਆਪ ਨੂੰ ਖੂਨੀ ਰਿਸ਼ਤਿਆਂ ਨਾਲੋਂ ਵੱਧ ਯਕੀਨੀ ਬਣਾਉਦਿਆਂ ਸਮਾਜ ਦੀਆਂ ਨਜਰਾਂ ਵਿਚ ਆਪਣੀ ਚੰਗੀਆਂ ਮਿਸਾਲਾ ਪੇਸ਼ ਕੀਤੀਆਂ ਹਨ ਜਿਸ ਦੇ ਸਦਕਾ ਅੱਜ ਸਾਡੇ ਸਮਾਜ ਨੇ ਇਨਸਾਨੀਅਤ ਦੇ ਰਿਸ਼ਤਿਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਸਬੰਧੀ ਅੱਜ ਥਾਂ^ਥਾਂ ਤੇ ਬਣ ਰਹੇ ਬਜ਼ੁਰਗ ਆਸ਼ਰਮ ਇਨਸਾਨੀਅਤ ਦੇ ਰਿਸ਼ਤਿਆਂ ਦੀ ਚੰਗਾਈ ਵਜੋਂ ਬਹੁਤ ਵੱਡਾ ਸਬੂਤ ਦੁਨੀਆਂ ਦੀਆਂ ਨਜਰਾਂ ਮੁਹਰੇ ਪੇਸ਼ ਕਰ ਰਹੇ ਹਨ ਅਤ ੇ ਇੰਨਾਂ ਬਜੁਰਗ ਆਸ਼ਰਮਾਂ ਵਿਚ ਜ਼ੋ ਬਜੁਰਗ ਆਪਣੀ ਜਿੰਦਗੀ ਦੇ ਅਖੀਰਲੇ ਬੁਢਾਪੇ ਦੇ ਸਫਰ ਨੂੰ ਤੈ ਕਰ ਰਹੇ ਹਨ ਅੱਜ ਇੰਨਾਂ ਬਜੁਰਗਾਂ ਨੂੰ ਓਹਨਾਂ ਖੂਨੀ ਰਿਸ਼ਤਿਆਂ ਨੇ ਹੀ ਜਿੰਦਗੀ ਦੇ ਅਖੀਰਲੇ ਸਫਰ ਵਿਚ ਇਕੱਲਿਆਂ ਨੂੰ ਰੋਲਣ ਲਈ ਛੱਡ ਦਿੱਤਾ ਹੈ ਜਿੰਨਾਂ ਨੂੰ ਇਹਨਾਂ ਬਜੁਰਗਾਂ ਨੇ ਆਪਣੇ ਹੱਥੀਂ ਪਾਲਿਆ ਸੀ ਅਤ ੇ ਆਪਣੇ ਜਿੰਦਗੀ ਦੇ ਸੁਪਨੇ ਅਧੂਰੇ ਛੱਡ ਕੇ ਇਨਾਂ ਖੂਨੀ ਰਿਸ਼ਤਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣਾ ਸਭ ਕ ੁਝ ਦਾਅ ਤੇ ਲਗਾ ਛੱਡਿਆਸੀ.
                                                           ਅੱਜ ਜਿਸ ਤਰ੍ਹਾਂ ਦੇ ਹਾਲਾਤ ਬੜੀ ਤੇਜ਼ੀ ਨਾਲ ਆਪਣਾ ਰੰਗ ਬਦਲ ਰਹੇ ਹਨ ਉਸੇ ਤਰ੍ਹਾਂ ਹੀ ਅੱਜ ਖੁਨੀ ਰਿਸ਼ਤਿਆਂ ਦੇ ਰੰਗ ਬੜੀ ਤੇਜੀ ਨਾਲ ਫਿੱਕੇ ਹੰੁਦੇ ਜਾ ਰਹੇ ਹਨ ਅਤ ੇ ਮਨੁੱਖਤਾ ਦੀ ਸੋਚ ਵਿਚ ਆਪਣੇ ਪ੍ਰਤੀ ਅਜਿਹੇ ਸਵਾਲ ਖੜ੍ਹੇ ਕਰ ਦਿੰਦੇ ਹਨ ਜਿੰਨਾਂ ਦੇ ਜਵਾਬ ਇਨਸਾਨੀਅਤ ਦੇ ਰਿਸ਼ਤਿਆਂ ਨਾਲ ਹੀ ਦੇਣੇ ਪੈਂਦੇ ਹਨ.
ਸੋ ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿਚ ਇਨਸਾਨੀਅਤ ਦੇ ਰਿਸ਼ਤਿਆਂ ਵੱਲੋਂ ਖੂਨੀ ਰਿਸ਼ਤਿਆਂ ਨਾਲੋਂ ਵੱਧ ਆਪਣਾ ਦਾਇਰਾ ਵੱਡਾ ਕਰਦੇ ਹੋਏ ਇਕ ਚੰਗੇ ਸਮਾਜ ਨੂੰ ਸਿਰਜਿਆ ਜਾ ਰਿਹਾ ਹੈ ਜਿਸ ਵਿਚ ਖੂਨੀ ਰਿਸ਼ਤਿਆਂ ਦੇ ਹੱਥੋਂ ਲਾਚਾਰ ਅਤ ੇ ਬੇਵਸ ਹੋ ਰਹੀ ਮਨੱੁਖਤਾ ਨੂੰ ਸੁੱਖ ਦਾ ਸਾਂਹ ਮਿਲਣ ਦੇ ਨਾਲ^ਨਾਲ ਫਿੱਕੇ ਪੈ ਰਹੇ ਖੂਨੀ ਰਿਸ਼ਤਿਆਂ ਨੂੰ ਮੁੜ ਤੋਂ ਗੂੜਾ ਹੋਣ ਲਈ ਬਹੁਤ ਵੱਡਾ ਸਬਕ ਵੀ ਮਿਲ ਰਿਹਾ ਹੈ.

ਚਿਰਾਗ ਗੁਪਤਾ, ਐਡਵੋਕੇਟ
ਪਿੰਡ ਬਡਬਰ (ਬਰਨਾਲਾ)
ਮੋਬ: ਨੰ: 75298^95573