'" ਕਮਲੀ ਰਮਲੀ ਖੁਸ਼ੀ " -ਰਤਾ ਹੱਸ ਕੇ ਅੇਧਰ ਤੱਕ ਸਜਣਾ,ਨਜ਼ਰਾਂ ਰੱਸ ਨੈਣਾਂ ਦਾ ਚੱਖਣਾ....... - ਰਣਜੀਤ ਕੌਰ ਗੁਡੀ ਤਰਨ ਤਾਰਨ


ਖੁਸ਼ਗਵਾਰ ਵਾਤਾਵਰਣ ਹੋਵੇ ਤਾ ਬਹੁ ਭਾਤੀ ਖੁਸ਼ੀਆਂ ਬਿਖਰ ਰਹਿੰਦੀਆਂ ਹਨ।ਆਦਮੀ ਦੀ ਜੀਭ ਦੇ ਸੁਆਦ ਦਾ ਮਜਾ ਲਫ਼ਜ਼ਾਂ ਵਿੱਚ ਕਿਵੇਂ ਕੀਤਾ ਜਾਵੇ,ਇਹ ਬਹੁ ਰੰਗ ਤੇ ਬੇਅੰਤ ਹੈ।ਇਸੀ ਤਰਾਂ ਨਿਗਾਹਾਂ ਦੇ ਸੁਆਦ ਦੀ ਖੁਸੀ ਹੈ,ਸਾਰੀ ਦੁਨੀਆਂ ਇਕ ਦਰਸ਼ਨ ਹੈ।
ਬੰਦਾ ਰੰਗ ਨੌਂਰੰਗ,ਅਕਾਸ਼,ਜੰਗਲ,ਪਹਾੜ,ਨਦੀਆਂ ਲਹਿਰਾਂ,ਬਾਰਿਸ਼.ਨੀਲੇ ਪਾਣੀ,ਕਾਲੇ ਅਸਥਾਨ ਵੇਖ ਵੇਖ ਰੱਜਦਾ ਹੀ ਨਹੀਂ।ਅੱਖੀਆਂ " ਅੱਖੀਂ ਦੇਖ ਨਾਂ ਰਾਜੀਆਂ ਬਹ ਰੰਗ ਤਮਾਸ਼ੇ ਜੀ" । ਨਜ਼ਰਾਂ ਦੇ ਰੱਸ ਵੀ ਕਈ ਪ੍ਰਕਾਰ ਦੇ ਹਨ,ਕੁਦਰਤੀ ਨਜ਼ਾਰੇ,ਬਨਾਉਟੀ ਨਜ਼ਾਰੇ, ਮਿੱਠੈ,ਫਿਕੇ,ਖੱਟੇ ਨਜ਼ਾਰੇ,ਮੇਲੇ,ਰੂਹ ਫੁਕਦੇ ਨਜ਼ਾਰੇ,ਰੂਹ ਝੰਜੋੜਦੇ ਨਜ਼ਾਰੇ,ਵੇਖ ਕੇ ਵੀ ਨਜ਼ਰਾਂ ਤ੍ਰਿਪਤ ਨਹੀਂ ਹੁੰਦੀਆਂ,ਪਲ ਦੋ ਪਲ ਦੀ   ਕਮਲੀ ਰਮਲੀ ਖੁਸ਼ੀ ਬਟੋਰਨ ਲਈ ਨਿਗਾਹ ਕਮਲੀ ਰਮਲੀ ਹੋ ਜਾਦੀ ਹੈ।ਇਥੋਂ ਤੱਕ ਕੇ ਉਡਾਰੀਆਂ ਮਾਰਦੇ ਪੰਛੀ ਤੇ ਟਪੂਸੀਆਂ ਮਾਰਦੇ ਜਾਨਵਰ ਬਹੁਤ ਅੱਛੈ ਲਗਦੇ ਹਨ,ਪਰ ਸਿਕਾਰ ਕਰਕੇ ਖੁਸ਼ੀ ਕਮਲੀ ਹੋਣਾ ਲੋਚਦੀ ਹੈ।'ਰੋਮ ਦਾ ਬਾਦਸ਼ਾਹ'ਨੀਰੋ ਨੂੰ ਅੱਗ ਬਹੁਤ ਖੁਸ਼ੀ ਦੇਂਦੀ ਸੀ,ਉਹ ਆਪਣੇ ਸ਼ਹਿਰ ਨੂੰ ਅੱਗ ਲਗਾ ਕੇ ਉੱਚੇ ਬੈਠ ਕੇ ਬੰੰਸਰੀ ਵਜਾਉਣ ਲਗਦਾ'।ਕੋਈ ਸੁੰਦਰ ਪੁਸ਼ਾਕ ਵੇਖ ਖੁਸ ਹੁੰਦਾ ਹੈ ਤੇ ਕੋਈ ਨੰਗੇਜ ਤੋਂ ਲੁਤਫ ਲੈਂਦਾ ਹੈ।ਕੋਈ ਇੰਤਜ਼ਾਰ ਦੀ ਖੁਸ਼ੀ ਲਵੇ ਤੇ ਕੋਈ ਵਸਲ ਦਾ ਆਨੰਦ ਉਠਾਵੇ।ਕੋਈ ਜਹਿਰ ਪੀ ਕੇ ਚੜ੍ਹਦੀ ਕਲਾ ਚ  ਹੈ ਤੇ ਕੋਈ ਮਿਸ਼ਰੀ ਸ਼ਹਿਦ ਪੀ ਨਿਹਾਲ ਹੋ ਰਿਹਾ ਹੈ।ਪਿਆਰ ਮੁਹੱਬਤਾਂ ਵਿੱਚੋਂ ਲੱਬਦਾ ਹੈ ਖੁਸੀ ਉਹ ਤੇ ਦੂਜਾ ਲੜਾਈਆਂ ਘੋਲਾਂ ਚੋਂ,ਤੇ ਤੀਜਾ ਮੋਹ ਮਾਇਆ ਚੋਂ।ਭਾਈ ਲਾਲੋ ਦੀ ਖੁਸ਼ੀ ਵੱਖਰੀ ਤੇ ਮਲਿਕ ਭਾਗੋ ਦਾ ਰੰਗ ਹੋਰ ਹੈ।
ਕੰਨਾਂ ਦੀ ਖੁਸੀ ਦਾ ਰੰਗ ਵੀ ਅੱਖਾਂ ਵਰਗਾ ਹੀ ਹੁੰਦਾ ਹੈ।ਕਿਤੇ ਕਲਾਸੀਕਲ ਤੇ ਲੁਭਾਉਂਦੇ ਨੇ ਕੰਨ ਤੇ ਕਿਤੇ ਲਚਰਤਾ ਲੁਭਾ ਰਹੀ ਹੈ। ਬੁਲੇਸ਼ਾਹ ਜਿਹਾ ਕਦੇ ਮਾਲਿਕ ਨੂੰ ਰਾਂਝਾ ਬਣਾ ਲੈਂਦਾ ਹੈ ਤੇ ਕਦੇ ਆਪ ਉਹਦੀ ਮਹਿਬੂਬਾ ਬਣ ਨਚਣ ਲਗਦਾ ਹੈ।ਕਿਸੇ ਨੂੰ ਇਸਕ ਦੀ ਨਾਕਾਮੀ ਕਾਮਯਾਬੀ ਦੀ ਖੁਸ਼ੀ ਦੇ ਗਈ ਤੇ ਕਿਸੇ ਨੂੰ ਕਮਲਾ ਬਣਾ ਗਲੀਆਂ ਚ ਫੇਰ ਗਈ।ਰਮਲੀ ਨੂੰ ਕਮਲੀ ਕਰਨ ਦਾ ਵੱਲ ਜੋ ਬਹੁਤ ਆਉਂਦੇੈ।ਜਿਵੇਂ ਕਿਸੇ ਨੂੰ ਚਾਹ ਮਲ੍ਹਾਰ ਦੇਂਦੀ ਹੈ ਤੇ ਕਿਸੇ ਨੂੰ ਸ਼ਰਾਬ ਨਾ ਮਿਲੇ ਤੇ ਮਰਨ ਲਗਦਾ ਹੈ।ਕੋਈ ਨਿਲੱਜ ਹੋ ਹੀ.ਹੀ ਹੀ.ਕਰਦਾ ਤੇ ਦੂਜਾ ਲੱਜਾ ਮਹਿਸੂਸ ਕੇ।ਆਪਣੀ ਪਸੰਦ ਸੁਣਨ ਤੋਂ ਕੰਨ ਆਪਣੀ ਮਰਜੀ ਦੀ ਖੁਸ਼ੀ ਖੋਜ ਲੈਂਦੇ ਹਨ,ਤੇ ਕਿਸੇ ਨੂੰ ਆਪਣਾ ਨਾਮ ਸੁਣਨ ਦਾ ਹੀ ਚਾਅ ਚੜ੍ਹਿਆ ਰਹਿੰਦਾ ਹੈ।ਬਦ ਨਾਲੋਂ ਬਦਨਾਮ ਹੋਰ ਵੀ ਖੀਵਾ ਹੋ ਜਾਦਾ ਹੈ।
ਨੱਕ ਵੀ ਖੁਸ਼ ਹੁੰਦੈ,ਆਪਣੀ ਪਸੰਦ ਦੀ ਖੁਸਬੂ ਸਾਹਾਂ ਚ ਭਰ ਕੇ।ਹੱਥ ਪੈਰ ਵੀ ਨਰਮ ਨਰਮ ਛੁਹਾਂ ਦਾ ਮਜ਼ਾ ਲੈ ਲੈਂਦੇ ਹਨ,ਮੂ੍ਹੰਹ ਵੀ ਸਵਾਦਾਂ ਚ ਖੁਸ ਹੁੰਦੈ,ਬਸ ਇਕ ਪੇਟ ਹੀ ਹੈ ਜਿਸਨੂੰ ਖੁਸ ਹੋਣ ਦਾ ਵੱਲ ਨਹੀਂ ਆਉਦਾ।
ਕੋਈ ਜੂਏ ਦੀ ਲੱਤ ਵਿੱਚ ਲੀਨ ਹੈ ਤੇ ਕੋਈ ਸੁੱਖੇ,ਭੰਗ ਵਿੱਚ,ਕੋਈ ਸੋਨਾ,ਚਾਂਦੀ ਇਕੱਠਾ ਕਰਨ ਵਿਚ ਖੁਸ ਹੈ।ਇਕ ਤਾਰੀਆਂ ਲਾ ਕੇ ਤੇ ਦੂਜਾ ਧੁਪੇ ਸੜ ਕੇ ਆਨੰਦਤ ਹੋ ਰਿਹਾ ਹੈ।ਗਮ ਕਿਸ ਨੂੰ ਚਾਹੀਦਾ ਹੈ,ਹਰ ਕੋਈ ਸੰਸਾਰਿਕ ਖੂਸ਼ੀ ਬਟੋਰਨ ਲਈ ਝੱਲਾ ਹੋਇਆ ਫਿਰਦਾ ਹੈ।ਫਰਾਂਸ ਦੀ ਕਹਾਵਤ ਹੈ'ਹਰ ਬੰਦੇ ਨੂੰ ਆਪਣੇ ਆਪਣੇ ਖਿਆਲ ਮਗਰ ਲਗ ਕੇ ਖੂਸ਼ੀ ਪ੍ਰਾਪਤ ਕਰਨ ਦਾ ਸ਼ੁਦਾ ਜਿਹਾ ਹੈ। ਖੁਸ਼ੀ ਬਟੋਰਨ ਦੇ ਇਸ ਰੁਝੇਂਵੇ ਵਿੱਚੋ ਕਿਸੇ ਦੀ ਕੀ ਝੋਲੀ ਭਰਦੀ ਹੈ,ਤੇ ਕਿਸੇ ਵਿਰਲੇ ਦੀ ਤ੍ਰਿਸ਼ਨਾ ਮਿਟਦੀ ਹੈ।ਖੁਸ਼ੀ ਦੀ ਲਾਲਸਾ ਸੀਮਾ ਰਹਿਤ ਹੈ,ਹੱਦ ਹੀਣ ਹੈ।
ਇਸ ਰੰਗਲੀ ਦੁਨੀਆਂ ਦੇ ਰੰਗ ਤੇ ਖੁਸ਼ੀਆਂ ਵਿਅਰਥ ਹਨ ਜਾ ਮਾਣਨ ਯੋਗ?ਇਹਨਾਂ ਤੋਂ ਭੱਜਿਆ ਵੀ ਨਹੀਂ ਜਾ ਸਕਦਾ ਤੇ ਕਈ ਵਾਰ ਅਪਨਾਇਆ ਵੀ ਜਾ ਸਕਦਾ।ਇਹ ਕਿਵੇਂ ਹੋ ਸਕਦਾ ਕਿ ਵਸਦੇ ਹੋਈਏ ਦਰਿਆ ਦੇ ਬਰੇਤੇ ਵਿੱਚ ਤੇ ਫਿਰ ਪਾਣੀ ਨੂੰ ਪੱਲੂ ਨਾਂ ਛੁਹਣ ਦਈਏ।ਦੁਨੀਆਂ ਦੇ ਰੰਗ ਤਮਾਸ਼ੇ ਵੇਖੇ ਬਿਨਾਂ ਹੀ ਤੇ ਖੁਸ਼ੀਆਂ ਦਾ ਸੁਆਦ ਚੱਖੇ ਬਿਨਾਂ ਕਿਵੇਂ ਜੀਵਿਤ ਰਿਹਾ ਜਾ ਸਕਦਾ ਹੈ? ਇੰਜ ਹੁੰਦਾ ਵੀ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ,ਕਿਉਂਕਿ ਜੀਵਨ ਤਾਂ ਮਿੱਠਾ ਲੱਡੂ ਹੈ,ਇਸਦੀਆਂ ਕਮਲੀਆਂ ਰਮਲੀਆਂ ਖੂਸ਼ੀਆਂ ਵਿੱਚ ਹੀ ਜਾਨ ਜਹਾਨ ਹੈ।ਬੱਚਾ ਡਿਗਦਾ ਹੈ,ਚੋਟ ਖਾਂਦਾ ਹੈ ਰੋਂਦਾ ਹੈ,ਫਿਰ ਉਠਦਾ ਹੈ,ਖਰਮਸਤੀਆਂ ਕਰ ਕੇ ਖੁਸ਼ ਹੁੰਦਾ ਹੈ ਤੇ ਇੰਜ ਹੀ ਸਾਲੋ ਸਾਲ ਵੱਡਾ ਹੋ ਕਿ ਬੁਢਾਪੇ ਚ ਜਾ ਪੁਜਦਾ ਹੈ।ਹਰ ਉਮਰ ਦੇ ਲੁਤਫਾਂ ਦੇ ਰੰਗ ਵੱਖੋ ਵੱਖਰੇ ਹੁੰਦੇ ਹਨ।ਮ੍ਰਿਗ ਤ੍ਰਿਸ਼ਨਾ ਚੋਂ ਵੀ ਖੁਸੀ ਤਲਾਸ਼ ਲੈਂਦਾ ਹੈ ਬੰਦਾ।ਖੁਸ਼ੀਆਂ ਸੁਆਦ ਆਪਣੇ ਅੰਦਰ ਹੁੰਦਾ ਹੈ।ਅਸਲ ਪ੍ਰਾਪਤ ਨਾ ਹੋਵੇ ਤਾਂ ਕਲਪਨਾ ਵਿਚੋਂ ਮੁਸਕਰਾਹਟ ਢੂੰਡ ਲੈਣਾ।ੱਬੱਚਾ ਬੇਸਵਾਦ ਦੁੱਧ ਚੁੰਘ ਕੇ ਸਕੂਨ ਦੀ ਨੀਂਦ ਸੁੱਤਾ ਨੀਂਦ ਵਿੱਚ ਮੁਸਕਰਾ ਤੇ ਕਈ ਵਾਰ ਖੁਲ੍ਹ ਕੇ ਹੱਸ ਲੈਣਾ।
ਮਨ ਜੇ ਚਾਹੇ ਹਰ ਹਾਲ ਵਿੱਚ ਖੁਸ ਰਹਿ ਸਕਦਾ ਹੈ,ਬਚਪਨ ਦੀ ਤਰਾਂ ਜਵਾਨੀ ਤੇ ਬੁਢਾਪੇ ਵਿੱਚ ਵੀ।ਮਨ ਨੂੰ ਮਿੱਟੀ ਦੇ ਜ਼ਰੇ ਵਿੱਚ ਉਹ ਆਧਾਰ ਤੇ ਦੌਲਤਾਂ ਦਿਸ ਸਕਦੀਆਂ ਹਨ,ਜੋ ਕੋਈ ਕਾਬਲ ਮਦਾਰੀ ਜਾਂ ਜਾਦੂਗਰ ਵੀ ਨਹੀਂ ਵਿਖਾ ਸਕਦਾ।ਮਨ ਦੀ ਝੱਲ ਵਲਲੀ ਖੁਸ਼ੀ ਵਿੱਚ ਉਹ ਨਿਰਾਲੀ ਬਾਦਸ਼ਾਹੀ ਹੈ,ਜਿਸ ਵਿੱਚ ਤਖ਼ਤਾਂ,ਕੁਰਸੀਆਂ ਦੀ ਲੋੜ ਨਹੀਂ ਹੁੰਦੀ,ਬੱਸ ਤਾਕਤ ਤੇ ਕਮੰਜੋਰੀ ਵਿਚਲੱਾ ਨਕਸ਼ ਚੋਂਦੀ ਕਦੀ ਤੇ ਧੁੱਪ ਚ ਸੜਦੀ ਝੌਂਪੜੀ ਵਿੱਚ ਵੀ ਕਿਲਕਾਰੀਆਂ ਫੁਟਦੀਆਂ ਹਨ।
ਨਿਕੀਆਂ ਨਿਕੀਆਂ ਖੁਸ਼ੀਆਂ ਇਸ ਲਈ ਵੀ ਜਰੂਰੀ ਹਨ ਕਿ 'ਹਸਦਿਆਂ ਨਾਲ ਸਾਰੇ ਹਸਦੇ ਹਨ ਤੇ ਰੋਣ ਵਾਲਾ ਇਕੱਲਾ ਰੋਂਦਾ ਹੈ' ਰੱਸੀ ਦਾ ਸੱਪ ਬਣਾ ਲੇੈਣਾ ਯਾਰ ਦਾ ਸੱਪ ਦੀ ਰੱਸੀ ਬਣ ਖਿੜਕੀ ਚੋਂ ਲੰਘਣਾ,ਤੇ ਆਸ਼ਕ ਦਾ ਘਰ ਫੁਕ ਤਮਾਸ਼ਾ ਵੇਖਣਾ।
ਤੇ ਇਹੀ ਹੈ ਕਮਲੀ ਰਮਲੀ ਖੁਸ਼ੀ।
" ਘਰ ਸੇ ਮਸਜਿਦ ਹੈ ਬਹੁਤ ਦੂਰ,ਚਲੋ ਅੇੈਸਾ ਕਰੇਂ ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆਂ ਜਾਏ"
ਰਣਜੀਤ ਕੌਰ ਗੁਡੀ ਤਰਨ ਤਾਰਨ