ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

  • ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਕਿਸੇ ਵੀ ਕੀਮਤ ‘ਤੇ ਨਹੀਂ ਹੋਵੇਗਾ- ਅਸ਼ਵਨੀ ਕੁਮਾਰ

+ ਤੇਰੀ ਮੇਰੀ, ਮੇਰੀ ਤੇਰੀ ਨਹੀਂ ਨਿਭਣੀ, ਤੂੰ ਤੇਲਣ ਮੈਂ ਸੁਨਿਆਰਾ।

  • ਬੀਬੀ ਜਗੀਰ ਕੌਰ ਵਲੋਂ ਭਾਜਪਾ ਨੂੰ ਸਮਰਥਨ ਦੇਣ ਤੋਂ ਪਹਿਲਾਂ ਸ਼ਰਤਾਂ ਦਾ ਚਿੱਠਾ ਦੇਣ ਦੇ ਸੰਕੇਤ-ਇਕ ਖ਼ਬਰ

+ ਸਾਨੂੰ ਜੇ ਤੂੰ ਲੈ ਕੇ ਦੇਵੇਂ ਕੱਚ ਦੀਆਂ ਚੂੜੀਆਂ, ਤਾਂ ਹੀ ਗੱਲਾਂ ਹੋਣਗੀਆਂ ਤੇਰੇ ਨਾਲ਼ ਗੂੜ੍ਹੀਆਂ।

  • ਅਕਾਲੀ ਧੜਿਆਂ ‘ਚ ਏਕਤਾ ਲਈ ਜਥੇਦਾਰ ਸਾਰੇ ਧੜਿਆਂ ਦੇ ਪ੍ਰਧਾਨਾਂ ਦੇ ਅਸਤੀਫ਼ੇ ਲੈ ਕੇ ਇਕ ਕਮੇਟੀ ਬਣਾਉਣ-ਢੀਂਡਸਾ

+ ਢੀਂਡਸਾ ਸਾਬ੍ਹ, ਪ੍ਰੋ. ਮਨਜੀਤ ਸਿੰਘ ਜਥੇਦਾਰ ਬਾਥਰੂਮ ‘ਚ ਲੁਕ ਕੇ ‘ਬਾਦਲ ਬਰੀਗੇਡ’ ਤੋਂ ਬਚਿਆ ਸੀ।

  • ‘ਆਪ’ ਝੂਠ ਤੇ ਫਰੇਬ ਦੀ ਰਾਜਨੀਤੀ ਕਰ ਰਹੀ ਹੈ- ਸੇਖੋਂ, ਗਿੱਲ

+ ਉਸ ਪਾਰਟੀ ਦਾ ਨਾਮ ਦੱਸੋ ਜਿਹੜੀ ਅਜਿਹੀ ਰਾਜਨੀਤੀ ਨਹੀਂ ਕਰਦੀ।

  • ਬਾਦਲ ਦੇ ਭੋਗ ਮੌਕੇ ਪੰਥਕ ਏਕਤਾ ਦੇ ਨਾਲ ਨਾਲ ਭਾਜਪਾ ਨਾਲ ਗੱਠਜੋੜ ਦੀ ਗੱਲ ਚੱਲੀ-ਇਕ ਖ਼ਬਰ

+ ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ।

  • ‘ਆਪ’ ਤੇ ਭਾਜਪਾ ਇਕੋ ਸਿੱਕੇ ਦੇ ਦੋ ਪਹਿਲੂ ਹਨ- ਰਾਜਾ ਵੜਿੰਗ

+ ਨੱਥਾ ਸਿੰਘ ਪ੍ਰੇਮ ਸਿੰਘ, ਵੰਨ ਐਂਡ ਦੀ ਸੇਮ ਥਿੰਗ।

  • ਭਾਰਤ ਦੇ ਸਰਬਪੱਖੀ ਵਿਕਾਸ ਲਈ ਭਾਜਪਾ ਦਾ ਸੱਤਾ ‘ਚ ਰਹਿਣਾ ਜ਼ਰੂਰੀ- ਕੈਪਟਨ ਅਮਰਿੰਦਰ ਸਿੰਘ

+ ਆਪਣੀ ਖੱਲ ਬਚਾਉਣ ਲਈ ਕੁਝ ਲੋਕਾਂ ਦਾ ਭਾਜਪਾ ‘ਚ ਜਾਣਾ ਵੀ ਜ਼ਰੂਰੀ।

  • ਕਾਂਗਰਸ ਅਤੇ ‘ਆਪ’ ਪਾਰਟੀ ਦੀਆਂ ਗ਼ਲਤ ਨੀਤੀਆਂ ਕਰਕੇ ਪੰਜਾਬ ਨਸ਼ਿਆਂ ਦੀ ਗ੍ਰਿਫ਼ਤ ਵਿਚ-ਅਨੁਰਾਗ ਠਾਕੁਰ

+ ਲਗਦੈ ਅਕਾਲੀਆਂ ਨਾਲ ਗੰਢਤੁੱਪ ਦੀ ਝਾਕ ਹੈਗੀ ਅਜੇ, ਤਾਂ ਹੀ ਉਨ੍ਹਾਂ ਦਾ ਨਾਮ ਨਹੀਂ ਲਿਆ।

  • ਕੌਮ ਦੀ ਚੜ੍ਹਦੀ ਕਲਾ ਲਈ ਆਪਸੀ ਮੱਤਭੇਦਾਂ ਅਤੇ ਮੁਫ਼ਾਦਾਂ ਨੂੰ ਤਿਆਗਣਾ ਪਵੇਗਾ- ਜਥੇਦਾਰ ਹਰਪ੍ਰੀਤ ਸਿੰਘ

+ ਨਾ ਨੌਂ ਮਣ ਤੇਲ ਹੋਵੇਗਾ, ਨਾ ਰਾਧਾ ਨੱਚੇਗੀ।

  • ਅਖੀਰ ਤੱਕ ਭਾਜਪਾ ਨੇ ਵੱਡੇ ਬਾਦਲ ਨਾਲ ਨਿਭਾਈ ਯਾਰੀ-ਇਕ ਖ਼ਬਰ

+ ਮਿੱਤਰਾਂ ਦਾ ਨਾਂ ਸੁਣ ਕੇ, ਮੈਂ ਧਰਤੀ ਪੈਰ ਨਾ ਲਾਵਾਂ।

  • ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ’ਤੇ ਮੰਡਰਾ ਰਿਹਾ ਹੈ ਆਰਥਕ ਮੰਦੀ ਦਾ ਖ਼ਤਰਾ- ਇਕ ਖ਼ਬਰ

+ ਰੰਗ ਪੈ ਿਆ ਕਿਉਂ ਤੇਰਾ ਪੀਲਾ, ਭਾਬੋ ਮੈਨੂੰ ਰੋਜ਼ ਪੁੱਛਦੀ।

  • ਮੋਦੀ ਉਪਨਾਮ ਮਾਮਲਾ: ਗੁਜਰਾਤ ਹਾਈ ਕੋਰਟ ਨੇ ਰਾਹੁਲ ਗਾਂਧੀ ਨੂੰ ਨਹੀਂ ਦਿਤੀ ਰਾਹਤ- ਇਕ ਖ਼ਬਰ

08 ਮਈ 2023

+ ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

  • ਆਪਸੀ ਵਿਵਾਦ ਨਹੀਂ ਸੁਲਝਦੇ ਤਾਂ ਵਿਆਹ ਖਤਮ ਕੀਤਾ ਜਾ ਸਕਦਾ ਹੈ, ਛੇ ਮਹੀਨੇ ਉਡੀਕ ਕਰਨ ਦੀ ਲੋੜ ਨਹੀਂ- ਸੁਪਰੀਮ ਕੋਰਟ

+ ਭੱਠ ਪਿਆ ਸੋਨਾ, ਜਿਹੜਾ ਕੰਨਾਂ ਨੂੰ ਖਾਵੇ।

  • ਪ੍ਰੈੱਸ ਦੀ ਆਜ਼ਾਦੀ ਨੂੰ ਬਚਾਉਣ ਲਈ ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਲੋੜ-ਇਕ ਖ਼ਬਰ

+ ਲੋਕੋ ਜਾਗਦੇ ਰਹਿਣਾ, ਗੱਡੀ ਜ਼ਾਲਮਾਂ ੀ ਆਈ।

  • ਅਜੈਪਾਲ ਸਿੰਘ ਬੰਗਾ ਬਣੇ ਵਿਸ਼ਵ ਬੈਂਕ ਦੇ ਨਵੇਂ ਚੇਅਰਮੈਨ- ਇਕ ਖ਼ਬਰ

+ ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।