ਭਟਕੇਗੀ ਰੂਹ - ਰਣਜੀਤ ਕੌਰ ਗੁੱਡੀ ਤਰਨ ਤਾਰਨ

(ਅੰਧ ਵਿਸ਼ਵਾਸ਼ ਤੇ ਕਰਮ ਕਾਂਡ ਆਮ ਤੌਰ ਤੇ ਸਮਾਜਿਕ ਬੁਰਾਈ ਹੀ ਹੁੰਦੇ ਹਨ,ਪਰ ਅਜੋਕੇ ਯੁੱਗ ਵਿੱਚ ਇਕ ਅੰਧ ਵਿਸ਼ਵਾਸ ਵਰਦਾਨ ਸਾਬਤ ਹੋਇਆ ਹੈ।--ਪੰਡਤਾਂ ਦਾ ਕਹਿਣਾ ਹੈ 'ਕੰਨਿਆਦਾਨ ਤੋਂ ਬਿਨਾਂ ਬੰਦੇ ਦੀ ਗਤੀ ਨਹੀਂ ਹੁੰਦੀ'ਇਸ ਪ੍ਰਵਚਨ ਨੇ ਬ੍ਰਾਹਮਣ ਤਬਕੇ ਵਿੱਚ ਕੰਨਿਆ ਭਰੂਣ ਹੱਤਿਆ ਖੁਲ੍ਹ ਕੇ ਨਹੀਂ ਹੋਣ ਦਿੱਤੀ।)
ਹੋਇਆ ਇੰਜ ਕੇ ਸਾਡੇ ਇਕ ਦੋਸਤ ਦੀ ਪਤਨੀ ਦੀ ਬੇਵਕਤ ਮੋਤ ਹੋ ਗਈ ਉਸ ਵਕਤ ਉਸਦੀਆਂ ਦੋ ਬੇਟੀਆਂ ਜੋ ਦੋਨਾਂ ਪੁੱਤਰਾਂ ਤੋਂ ਛੋਟੀਆਂ ਸਨ,ਚਾਰ ਬੱਚੇ ਭਰੀ ਦੁਨੀਆ ਵਿੱਚ ਮਾਂ ਮਹਿਟਰ ਹੋ ਗਏ।ਕਿਰਿਆ ਕਰਮ ਦੇ ਦੋ ਮਹੀਨੇ ਬਾਦ ਹੀ  ਰਿਸ਼ਤੇਦਾਰ ਦੋਨਾਂ ਕੁੜੀਆਂ ਨੂੰ ਓਹਲੇ ਰੱਖ ਉਸਦਾ ਦੂਜਾ ਵਿਆਹ ਕਰਾਉਣ ਲਈ ਜੋਰ ਪਾਉਣ ਲਗੇ।ਪਰ ਉਹ ਨਾਂ ਮੰਨਿਆ।ਔਖਾ ਸੌਖਾ ਵਕਤ ਗੁਜਰਦਾ ਗਿਆ,ਮੁੰਡੇ ਵਿਆਹ ਕਰਾ ਅਲੱਗ ਦੁਨੀਆਂ ਵਸਾ ਬੈਠੇ,ਧੀਆਂ ਆਪੋ ਆਪਣੇ ਸਹੁਰੀਂ ਤੁਰ ਗਈਆਂ।ਉਹ ਇਕੱਲਾ ਰਹਿ ਗਿਆ,ਕਦੇ ਪੁੱਤਰਾਂ ਨੇ ਆਪਣੇ ਨਾਲ ਰੱਖਣ ਦੀ ਫਰਮਾਇਸ਼ ਨਾ ਕੀਤੀ।ਫਿਰ ਉਹ ਸਰੀਰ ਦੇ ਨਾਲ ਮਾਨਸਿਕ ਰੋਗੀ ਹੋ ਗਿਆ।ਵਲਾਇਤ ਵਾਲੀ ਬੇਟੀ ਇਕ ਵਾਰ ਆਈ ਛੇ ਮਹੀਨੇ ਰਹੀ ਤੇ ਛੋਟੀ ਭੇੈਣ ਨੇ ਉਸਦੀ ਡਿਉਟੀ ਸੰਭਾਲ ਲਈ। ਭੇੈਣ,ਭੇੈਣ ਦੀ ਮਜਬੂਰੀ ਸਮਝਦੀ ਸੀ। ਛੋਟੀ ਨੇ ਆਪਣੇ ਪਤੀ ਦੀ ਸਹਿਮਤੀ ਨਾਲ ਪਿਤਾ ਨੂੰ ਆਪਣੇ ਕੋਲ ਲੈ ਆਂਦਾ।ਇਕ ਕਮਰੇ ਵਿੱਚ ਉਸਦੇ ਸੱਸ ਸਹੁਰਾ ਤੇ ਇਕ ਵਿੱਚ ਉਸਦੇ ਬਿਮਾਰ ਪਿਤਾ,ਤੇ ਉਸਦੇ ਦੋ ਨਿੱਕੇ ਬੱਚੇ ਤੇ ਉਸਦੀ ਸਰਕਾਰੀ ਨੌਕਰੀ।ਉਪਰ ਵਾਲੇ ਨੇ ਉਸਨੂੰ ਹਾਲਾਤ ਦਾ ਮੁਕਾਬਲਾ ਕਰਨ ਦੀ ਸਕਤੀ ਬਖ਼ਸ਼ੀ ਤੇ ਉਹ ਮੂੰਹ ਮੀਟ ਕੇ ਸੱਭ ਨੂੰ ਥਾਂ ਸਿਰ ਰੱਖਦੀ ਦਿਨ ਗੁਜਾਰਦੀ ਗਈ।ਜਿਸ ਦਿਨ ਕਿਤੇ ਉਹ ਆਪ ਢਿੱਲੀ ਹੋ ਜਾਂਦੀ ਸਾਰਾ ਘਰ ੁਿਜਵੇਂ ਬੀਮਾਰ ਹੋ ਜਾਂਦਾ,ਉਸਦੇ ਪਤੀ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ,ਕਿ ਉਹ ਕੱਲਾ ਇੰਨਾ ਕੁਝ ਕਿਵੇਂ ਸੰਭਾਲੇ?।
ਹਾਏ, ਡੈਡੀ ਦੀ ਦਵਾਈ ਦਾ ਵਕਤ ਹੋ ਗਿਆ,ਬਜੁਰਗਾਂ ਲਈ ਖਿਚੜੀ,ਦਲੀਆ ਕੌਣ ਬਨਾਏਗਾ?ਤੇ ਉਹ ਡਿਗਦੀ ਢਹਿੰਦੀ ਉਠ ਖੜਦੀ।ਉਹ ਅਟੈਡੈਂਟ ਦੇ ਭਰੋਸੇ ਨਾਂ ਰਹਿੰਦੀ।
ਅੱਜ ਉਸਦਾ ਡੈਡੀ ਸਦਾ ਲਈ ਉਸਨੂੰ ਥੋੜੀ ਜਿਹੀ ਵਿਹਲ ਦੇ ਗਿਆ ਤਾਂ ਉਹ ਆਪਣੇ ਆਪ ਨੂੰ ਬਲੇਮ ਕਰਨ ਲਗੀ,ਕਿ ਸ਼ਾਇਦ ਉਹ ਡੈਡੀ ਦੀ ਪੂਰੀ ਟਹਿਲ ਸੇਵਾ ਨਹੀਂ ਕਰ ਸਕੀ ਸੀ ਤਦੇ ਹੀ ਡੈਡੀ ਵੇਲੇ ਤੋਂ ਪਹਿਲਾਂ ਚਲੇ ਗਏ।ਭੇੈਣ ਨੂੰ ਖਬਰ ਹੋਈ ਉਹ ਵਲਾਇਤ ਤੋਂ ਅੇਮਰਜੈਂਸੀ ਟਿਕਟ ਲੈ ਉਡਦੀ ਆਣ ਪਹੁੰਚੀ,ਭਰਾ ਅਜੇ ਨਹੀਂ ਸੀ ਪਹੁੰਚੇ,ਖ਼ਵਰੇ ਉਹਨਾਂ ਦੀ ਕੀ ਮਜਬੂਰੀ ਸੀ?ਸਵਿਤਰੀ,ਆਪਣੇ ਪਿਤਾ ਦੀ ਡੇੱਡ ਬਾਡੀ ਰਾਹ ਵਿੱਚ ਰੋਲਣਾ ਨਹੀਂ ਸੀ ਚਾਹੁੰਦੀ,ਪਰ ਉਸਦੇ ਸਹੁਰੇ ਨੇ ਕਿਹਾ'ਪੁੱਤ ਇਹਨੂੰ ਆਪਣੀ ਮਿੱਟੀ ਵਿੱਚ ਜਾਣਾ ਹੈ'ਤੇ ਪੰਡਤ ਨੇ ਵੀ ਕਿਹਾ ਧੀ ਦੇ ਬੂਹੇ ਤੇ ਪਿਤਾ ਦਾ ਸਸਕਾਰ ਨਹੀਂ ਹੋ ਸਕਦਾ।ਤੇ ਪੰਡਤਾਂ ਦਾ ਕਿਹਾ ਸਿਰ ਮੱਥੇ। ਪੰਡਤ ਮੰਤਰ ਜਾਪ ਕਰੀ ਜਾ ਰਹੇ ਸਨ।ਦੂਰੋਂ ਆਏ ਪ੍ਰਾਹੁਣੇ ਛਿਥੇ ਪੈਣ ਲਗੇ।ਪਰ ਪੰਡਤ ਜੀ ਆਪਣੀ ਵਿਦਿਆ ਤੇ ਅੜੈ ਸਨ ਕਿ ਵੱਡੇ ਪੁੱਤਰ ਨੇ ਚਿਖਾ ਨੂੰ ਅੱਗਨੀ ਨਾ ਦਿਖਾਈ ਤਾਂ ਮਰਨ ਵਾਲੇ ਦੀ ਗਤੀ ਨਹੀਂ ਹੋਵੇਗੀ ਤੇ ਰੂਹ ਭਟਕਦੀ ਰਹੇਗੀ।
ਡੇਢ ਘੰਟਾ ਹੋਰ ਘੁਸਰ ਮੁਸਰ ਚ ਗੁਜਰ ਗਿਆ।ਮੇਜਰ ਸਾਹਬ ਬੜੀ ਸ਼ਾਂਤ ਮੁਦਰਾ ਚ ਪੰਡਤ ਜੀ ਨੂੰ ਮੁਖਾਤਿਬ ਹੋਏ,ਪੰਡਤਜੀ ਰੂਹ ਭਟਕੇਗੀ ਤੇ ਬੇਟੀ ਸੰਭਾਲ ਲਵੇਗੀ,ਇੰਨੇ ਸਾਲ ਤੋਂ ਵੀ ਤੇ ਜਿੰਦਾ ਲਾਸ਼ ਨੂੰ ਲਈ ਫਿਰ ਰਹੀ ਸੀ।ਰਾਖ ਦੀ ਮੁੱਠ ਕੀ ਭਟਕੇਗੀ।ਮੇਰੀ ਗਤੀ ਵੀ ਨੇੜੇ ਹੀ ਹੈ ਤੇ ਮੇਰਾ ਕੋਈ ਬੇਟਾ ਵੀ ਨਹੀਂ ਹੈ।ਪੰਡਤਜੀ ਕੁਝ ਬੋਲਣ ਹੀ ਲਗੇ ਸੀ ਕੇ ਅੋਰਤਾਂ ਵਾਲੇ ਝੁੰਡ ਚੋਂ ਮਿਲਵੀਂ ਸਹਿਮਤੀ ਹੌਲੀ ਜਿਹੇ ਤਾੜੀ ਨਾਲ ਗੂੰਜੀ।ਕਿਤੋਂ ਆਵਾਜ਼ ਆਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਚਿਖਾ ਨੂੰ ਅਗਨੀ ਉਹਦੀ ਬੇਟੀ ਨੇ ਦਿਖਾਈ ਸੀ।ਪੰਡਤਜੀ ਨੇ ਰੂੁਹ ਨੂੰ ਭਟਕਣ ਤੋਂ ਉਪਾਅ ਲਈ ਦੱਸ ਕੁ ਹਜਾਰ ਦਾ ਖਰਚਾ ਸੁਣਾ ਕੇ ਅਚਾਰੀਆ ਨੂੰ ਤਖ਼ਤਾ ਚੁਕਣ ਦੀ ਇਜ਼ਾਜ਼ਤ ਦੇ ਦਿੱਤੀ।ਦੋਹਾਂ ਭੇੈਣਾ ਤੇ ਉਹਨਾਂ ਦੇ ਪਤੀਆਂ ਨੇ ਅਰਥੀ ਨੂੰ ਕੰਧਾ ਦਿੱਤਾ।ਸੋਗ ਦੇ ਵੇਲੇ ਹਲਕੇ ਹਾਸੇ ਤੇ ਤਾੜੀ ਦਾ ਟਣਕਣਾ ਵੀ ਅਲੋਕਾਰ ਭਾਣਾ ਸੀ,ਤੇ ਉਪਰੋਂ ਬੇਟੀਆਂ ਨੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ।ਹਰ ਕੋਈ ਅਲਾਪ ਰਿਹਾ ਸੀ 'ਈਸ਼ਵਰ'ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ'।
"ਅੱਗ ਦਾ ਕੰਮ ਤਾਂ ਜਲਾਉਣਾ ਸਾੜਨਾ ਹੀ ਹੈ,ਉਹ ਕੀ ਜਾਣੇ,ਅੱਗ ਪੁੱਤ ਨੇ ਲਾਈ ਹੈ ਕਿ ਧੀ ਨੇ-ਮੇਜਰ ਸਾਹਬ ਹੌਲੀ ਦੇਣੇ ਕਹਿ ਗਏ।"
ਚਿਖਾ ਜਲਦੀ ਰਹੀ ਤੇ ਚਰਚਾ ਚਲਦੀ ਰਹੀ,ਧੀ ਵਲਾਇਤੋਂ ਆ ਪੁਜੀ ਤੇ ਪੁੱਤਰ ਮਦਰਾਸ ਚੋਂ ਨੀ੍ਹ ਆ ਸਕੇ।ਉਹ ਤੇ ਜਿਉਂ ਵਿਆਹੇ ਗਏ ਮੁੜ ਕਦੀ ਆਏ ਸੁਣੇ ਹੀ ਨਹੀਂ-ਕੋਈ ਵਿਚੋਂ ਬੋਲਿਆ॥ ਮੇਜਰ ਸਾਹਬ ਕਹਿਣ ਲਗੇ ਦੇਸ਼ ਵਿੱਚ ਬ੍ਰਿਧ ਘਰ ਭਰੇ ਪਏ ਨੇ ਵ੍ਰਿੰਦਾਵਨ ਹਜਾਰਾਂ ਦੀ ਗਿਣਤੀ ਵਿੱਚ ਪੁੱਤਰਾਂ ਦੇ ਛੱਡੇ ਮਾਪੇ ਦਿਨ ਕਟੀ ਕਰ ਰਹੇ ਹਨ।ਗਤੀ ਤੇ ਉਹਨਾਂ ਦੀ ਵੀ ਹੋਣੀ ਹੈ।
ਚੌਥੇ ਤੇ ਪੁੱਤਰ ਹਾਜਰ ਸਨ।ਤੇ ਉਹਨਾਂ ਨੂੰ ਮੁੜਨ ਦੀ ਕਾਹਲੀ ਸੀ,ਉਹਨਾਂ ਪੰਡਤ ਨੂੰ ਅੰਤਿਮ ਰਸਮਾਂ ਅਗਲੇ ਦਿਨ ਹੀ ਮੁਕਾਉਣ ਲਈ ਹੁਕਮ ਚਾੜ੍ਹ ਦਿੱਤਾ।ਰਸਮਾਂ ਮੁਕੀਆਂ ਤੇ ਉਹਨਾਂ ਭੇੈਣਾ ਅੱਗੇ ਸਰਕਾਰੀ ਕਾਗਜ਼ ਕਰਦਿਆਂ ਕਿਹਾ ਇਥੇ ਹਸਤਾਖਰ ਕਰ ਦਿਓ ਪਿਤਾ ਜੀ ਵਾਲਾ ਮਕਾਨ ਵਿਕ ਗਿਆ ਹੈ,ਭੈੇਣਾ ਨੇ ਕੋਈ ਵੀ ਸਵਾਲ ਕੀਤੇ ਬਿਨਾਂ ਦਸਤਖ਼ਤ ਕਰ ਦਿੱਤੇ।( ਉਹ ਤੇ ਉਥੋਂ ਤੁਰਨ ਤੋਂ ਪਹਿਲਾਂ 'ਨੇਟ' ਤੇ  ਪਿਤਾ ਦਾ ਮਕਾਨ ਵੇਚਣਾ ਲਾ ਆਏ ਸੀ ) ਨਿਕੀਏ', ਪਿਤਾ ਜੀ ਪੈਨਸ਼ਨ ਤੈਨੂੰ ਦੇਂਦੇ ਹੀ ਰਹੇ ਹਨ,ਵੱਡੇ ਵੀਰ ਨੇ ਕਾਗਜ਼ ਇਕੱਠੇ ਕਰਦਿਆਂ ਕਿਹਾ।--ਦੋ ਚਾਰ ਪ੍ਰਾਹੁਣੇ ਜੋ ਅਜੇ ਬੈਠੈ ਸਨ ਕਿਤੇ ਦੂਰ ਸੋਚੀਂ ਜਾ ਪੁਜੇ।

(ਚਲਦੇ ਚਲਦੇ-" ਨਾਰੀ ਤੇ ਜੋ ਪੁਰਖ ਕਰਾਵੇ,ਪੁਰਖਣ ਤੇ ਜੋ ਨਾਰੀ"---ਨਾਰੀ ਨਰ ਨੂੰ ਜਨਮ ਦੇ ਸਕਦੀ ਹੈ,ਪਾਲ ਪੋਸ ਸਕਦੀ ਹੈ, ਪੁਰਖ ਦੀ ਲਾਚਾਰੀ ਵੇਲੇ ਡੰਗੋਰੀ ਬਣ ਸਕਦੀ ਹੈ,ਕੰਧੇ ਨਾਲ ਕੰਧਾ ਮਿਲਾ ਕੇ ਸ਼ਾਨਾ ਬਸ਼ਾਨਾ ਚਲ ਸਕਦੀ ਹੈ,ਪਰ ਅਰਥੀ ਨੂੰ ਕੰਧਾ ਨਹੀਂ ਦੇ ਸਕਦੀ,ਉਮਰ ਭਰ ਚੁਲ੍ਹਾ ਜਲਾ ਕੇ ਪੇਟ ਭਰੇ ਨਾਰੀ,ਪਰ ਚਿਖਾ ਨੂੰ ਅੱਗ ਦਿਖਾਉਣ ਤੋਂ ਵਰਜਿਤ ਹੈ।ਕਿਆ ਥਿਉਰੀ ਹੈ,'ਪੰਡਤ ਜੀ ?)
(ਧਿਆਨ ਯੋਗ-ਬਜੁਰਗ ਫਰਮਾ ਗਏ ਹਨ'ਦੂਜੇ ਨੂੰ ਸਲਾਮ ਕਹਿਣ ਨਾਲ ਆਪਣੇ ਲਈ ਸਲਾਮਤੀ ਦੇ ਫਰਿਸ਼ਤੇ ਉਤਰ ਆਉਂਦੇ ਹਨ)
ਰਣਜੀਤ ਕੌਰ ਗੁੱਡੀ ਤਰਨ ਤਾਰਨ