ਮਾਂ ਦਿਵਸ 'ਤੇ ਵਿਸ਼ੇਸ਼-ਅੰਮੀਏ - ਡਾਕਟਰ ਸੋਨੀਆ

ਮਾਂ ਦਿਵਸ ਆਲੇ ਦਿਨ ਸਮੁੱਚੇ ਸੰਸਾਰ ਜੀਵਾਂ ਨੂੰ ਜਨਮ ਦੇਣ ਆਲੀਆ ਸਾਰੀਆਂ ਕੋਟ ਕੋਟ ਪ੍ਰਣਾਮ। ਸੰਸਾਰ ਪੈਦਾ ਕਰਨ ਵਾਲੀ ਪਰਮ ਸ਼ਕਤੀ ਹੈਂ ਮਾਂ ਭਾਵੇਂ ਅਸੀਂ ਉਸਨੂੰ ਅਲਗ ਅਲਗ ਨਾਂਵਾਂ ਨਾਲ ਪੁਕਾਰਦੇ ਆ ਮਾਂ,ਅੰਮੀ,ਮਦਰ, ਬੇਬੇ ਆਦਿ।ਗੁਰਬਾਣੀ ਚ ਵੀ ਮਾਂ ਨੂੰ ਬਹੁਤ ਮਾਣ ਬਖਸ਼ਿਆ ਹੈਂ ਫਿਰ ਵੀ ਕੁਝ ਲੋਕ ਮਾਂ ਦੀ ਬੇਕਦਰੀ ਕਰਦੇ ਨੇ,ਜਦਕਿ ਮਾਂ ਦਾ ਦੇਣਾ ਅਸੀਂ ਕਦੇ ਹੀ ਨਹੀਂ ਦੇ ਸਕਦੇ। ਹਰੀ ਕਰਤਾਰ ਹੀ ਮਾਂ-ਬਾਪ ਹੈ-ਮੇਰਾ ਮਾਤ ਪਿਤਾ ਹਰਿ ਰਾਇਆ॥(੬੨੭)

 ਮਾਂ ਸਿਰਫ ਆਪਣੀ ਹੀ ਨਹੀਂ ਸਗੋਂ ਹਰ ਮਾਂ ਬਾਰੇ ਚੰਗਾ ਸੋਚੋ, ਮਾਂ ਸਿਰਫ ਔਰਤ ਹੀ ਨਹੀਂ ਹੈ, ਇੱਕ ਰੁੱਤਬਾ,ਇੱਕ ਸਤਿਕਾਰ,ਇੱਕ ਤਿਆਗ ਏ ਇਸ ਲਈ ਅਸੀਂ ਗਲਤ ਨਾਲ ਵੀ ਕੁਝ ਵੀ ਇਸ ਨਾਲ ਗ਼ਲਤ ਨਾ ਕਰੀਏ।

ਅੱਜ ਦੇ ਦਿਨ ਆਓ ਉਹਨਾਂ ਨੂੰ ਖੁਸ਼ੀ ਦਾ ਅਹਿਸਾਸ ਹਰ ਮਾਂ ਦਾ ਸਤਿਕਾਰ ਕਰਕੇ ਕਰੀਏ। ਮੇਰੇ ਵਲੋਂ  ਦੁਨੀਆਂ ਤੇ ਵੱਸਦੀਆਂ ਸਾਰੀਆਂ ਮਾਵਾਂ ਨੂੰ ਮਾਂ-ਦਿਵਸ ਦੀ ਮੁਬਾਰਕ ਅਤੇ ਇਹ ਕਵਿਤਾ ਮੇਰੀ ਮਾਂ ਨੂੰ ਸਮਰਪਿਤ।

ਹਜ਼ਾਰੋਂ ਗੱਲਾਂ ਨੇ ਮੇਰੀਏ ਅੰਮੀਏ

ਕੀ ਲਿਖਾ ਤੇ ਕੀ ਨਾ ਲਿਖਾ ਮੇਰੀਏ ਅੰਮੀਏ 

ਦਰਦ ਵਿਛੋੜੇ ਦਾ

ਜਾ ਕਿੱਥੇ ਬਹਿਗਈ ਨੀ ਅੰਮੀਏ

ਪੂਰੇ ਕਰਨੇ ਤੇਰੇ ਸੁਪਨੇ

ਹੁਣ ਨਾ ਕੋਈ ਮੇਰਾ ਇਸ ਵਤਨ ਚ ਅੰਮੀਏ

ਕੌਣ ਮੋੜੇ ਕੌਣ ਰੋਕੇ

ਨਾ ਕੋਈ ਹੱਕ ਵਿਖਾਵੇ ਮੇਰੀਏ ਅੰਮੀਏ

ਜਦੋ ਚਲੀ ਸੀ ਵਤਨੋ 

ਸੋਚਿਆ ਨਾ ਸੀ ਕੀ ਹੋਊ

ਕਿਦਾਂ ਹੋਊ ਤੇ ਅੱਜ 

ਕਾਗਜ਼ ਤੇ ਨਾ ਉਤਰਨ ਅੱਖਰ ਜੋ ਨੇ ਦਿਲ ਚ ਨੇ ਅੰਮੀਏ 

ਤੇਰੀ ਡਾਂਟ ਚ ਪਿਆਰ

ਉਹ ਹਲਕੀ ਹਲਕੀ ਮੁਸਕਰਾਹਟ

ਸਾਰਾ ਦਿਨ ਸਾਡੇ ਲਈਅਰਦਾਸ ਕੌਣ ਕਰੇ ਅੰਮੀਏ

ਮਾਂ ਕਿਹੜੇ ਚੰਦਰੇ ਵਕ਼ਤ ਆ ਗਿਆ

ਅੱਜ ਮਿਲਣ ਨੂੰ ਤਰਸਾਂ ਮੇਰੀਏ ਅੰਮੀਏ