ਸਤਕਿਾਰ ਯੋਗ ਸਮੁੱਚੇ ਦੋਸਤਾਂ ਵੀਰਾਂ/ਭੈਣਾ ਨੂੰ ਸਤਿ ਸ੍ਰੀ ਅਕਾਲ - ਹਰਲਾਜ ਸਿੰਘ ਬਹਾਦਰਪੁਰ

ਸਤਕਿਾਰ ਯੋਗ ਸਮੁੱਚੇ ਦੋਸਤਾਂ ਵੀਰਾਂ/ਭੈਣਾ ਨੂੰ ਸਤਿ ਸ੍ਰੀ ਅਕਾਲ । ਦੋਸਤੋ ਬੇਨਤੀ ਹੈ ਕਿ ਕੋਈ ਮੈਨੂੰ ਚੰਗਾ ਸਮਝੇ ਜਾਂ ਮਾੜਾ, ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ । ਕਿਉਂਕਿ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਨੂੰ ਹੀ ਆਪਣਾ ਰਾਹ ਦੱਸੇਰਾ ਅਤੇ ਮਹਾਨ ਮੰਨਦਾ ਹਾਂ । ਹੋਰ ਕਿਸੇ ਵੀ ਗ੍ਰੰਥ ਜਾਂ ਕਿਤਾਬ ਨੂੰ ਗੁਰੂ ਗ੍ਰੰਥ ਸਾਹਬਿ ਜੀ ਦੇ ਵਾਂਗ ਜਾਂ ਬਰਾਬਰ ਨਹੀਂ ਮੰਨਦਾ, ਹਾਂ ਚੰਗੇ ਵਿਚਾਰ ਕਿਸੇ ਦੇ ਵੀ ਹੋਣ ਪੜ੍ਹ ਕੇ ਅਮਲ ਕਰ ਸਕਦਾ ਹਾਂ । ਮੇਰਾ ਨਿੱਤਨੇਮ, ਅਰਦਾਸ,ਰਹਿਤ ਮਰਯਾਦਾ ਆਦਿ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਵਿੱਚੋਂ ਹੈ । ਮੈਂ ਕਹੇ ਜਾਂਦੇ ਅਖੰਡ ਪਾਠ, ਅਕਾਲ ਤਖਤ ਦੇ ਹੁਕਮਨਾਮੇ ਅਤੇ ਰਹਿਤ ਮਰਯਾਦਾ ਨੂੰ ਨਹੀਂ ਮੰਨਦਾ । ਮੇਰੇ ਲਈ ਸਮੁੱਚੇ ਡੇਰੇ/ਸੰਸਥਾਵਾਂ ਅਤੇ ਸਾਧ (ਬਿਆਸ, ਸਿਰਸਾ, ਰਾੜਾ, ਚੌਂਕ ਮਹਿਤਾ, ਤਖਤ, ਨਾਨਕ ਸਰ ਠਾਠ ਆਦਿ, ਦਮਦਮੀ ਟਕਸਾਲ, ਸਤਿਕਾਰ ਕਮੇਟੀਆਂ, ਅਖੰਡ ਕੀਰਤਨੀ ਜੱਥੇ ਆਦਿ, ਇਹਨਾ ਦੇ ਸੰਸਥਾਪਕ ਸੰਤ, ਸਾਧ, ਮਹਾਂ ਪੁਰਸ, ਬ੍ਰਹਿਮ ਗਿਆਨੀ, ਜੱਥੇਦਾਰ ਆਦਿ) ਇੱਕ ਬਰਾਬਰ ਹਨ, ਮੈਂ ਇਹਨਾ ਕਿਸੇ ਨੂੰ ਨਹੀਂ ਮੰਨਦਾ । ਚੰਗੇ ਵਿਚਾਰ ਕਿਸੇ ਨਾਸਤਿਕ, ਆਸਤਿਕ, ਕਾਮਰੇਡ ਜਾਂ ਮਿਸਨਰੀ, ਪੜੇ ਜਾਂ ਅਣਪੜ ਦੇ ਹੋਣ ਉਹਨਾ ਦਾ ਸਤਿਕਾਰ ਕਰਾਂਗਾ । ਮੇਰਾ ਧਰਮ ਇੰਨਸਾਨੀਅਤ ਦਾ ਭਲਾ ਚਾਹੁੰਣਾ ਅਤੇ ਚੰਗੇ ਕੰਮ ਕਰਨੇ ਹੈ । ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥(ਪੰਨਾ ਨੰਬਰ 266) । ਮੈਂ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਕਿਸੇ ਧਰਮ, ਹਿੰਦੂ, ਮੁਸਲਿਮ, ਸਿੱਖ, ਇਸਾਈ ਆਦਿ ਨੂੰ ਨਹੀਂ ਮੰਨਦਾ ।ਹਰਲਾਜ ਸਿੰਘ ਬਹਾਦਰਪੁਰ ।ਹਰਲਾਜ ਸਿੰਘ ਬਹਾਦਰਪੁਰ 
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)           
 ਮੋ : 9417023911
e-mail : harlajsingh7@gmail.com
  ਮਿਤੀ 26-03-2017