ਧਰਤੀ ਮਾਂ - ਮਹਿੰਦਰ ਸਿੰਘ ਮਾਨ


ਭਾਵੇਂ ਸਾਰੇ ਮੈਨੂੰ ਕਹਿੰਦੇ ਨੇ ਧਰਤੀ ਮਾਂ,
ਪਰ ਮੇਰਾ ਰਤਾ ਵੀ ਖਿਆਲ ਰੱਖੇ ਕੋਈ ਨਾ।
ਮੇਰੀ ਕੁੱਖ ਚੋਂ ਕੱਢ ਕੇ ਅੰਨ੍ਹੇ ਵਾਹ ਪਾਣੀ,
ਇਸ ਨੂੰ ਖਾਲੀ ਕਰੀ ਜਾਣ ਸੱਭ ਪ੍ਰਾਣੀ।
ਵੱਢ ਕੇ ਧੜਾ ਧੜ ਮੇਰੇ ਉੱਤੋਂ ਸਾਰੇ ਰੁੱਖ,
ਮੈਨੂੰ ਧੁੱਪਾਂ ਨਾਲ ਸਾੜ ਕੇ ਪਹੁੰਚਾਈ ਜਾਣ ਦੁੱਖ।
ਪਸ਼ੂ, ਪੰਛੀ ਵਿਚਾਰੇ ਧੁੱਪ'ਚ ਫਿਰਦੇ ਮਾਰੇ, ਮਾਰੇ।
ਉਨ੍ਹਾਂ ਨਿਆਸਰਿਆਂ ਨੂੰ ਦੇਵੇ ਨਾ ਕੋਈ ਸਹਾਰੇ।
ਨਾ ਮੀਂਹ ਪੈਂਦੇ, ਨਾ ਠੰਢੀਆਂ ਹਵਾਵਾਂ ਵਗਦੀਆਂ,
ਤਾਂ ਹੀ ਸੱਭ ਦੀਆਂ ਜਾਨਾਂ ਨਿਕਲਦੀਆਂ ਲੱਗਦੀਆਂ।
ਕੀਟਨਾਸ਼ਕਾਂ ਨੇ ਕੀਤੀ ਪ੍ਰਦੂਸ਼ਿਤ ਮੇਰੀ ਮਿੱਟੀ,
ਲਿਫਾਫਿਆਂ ਤੇ ਕੂੜੇ ਨੇ ਹਾ਼ਲਤ ਹੋਰ ਵੀ ਮਾੜੀ ਕੀਤੀ।
ਬੰਦੇ ਦੀ ਬੇਅਕਲੀ ਨੇ ਕੰਮ ਕੀਤਾ ਬਹੁਤ ਖਰਾਬ,
ਕੀ ਕਰਨਾ ਪੈਸਾ,ਜੇ ਉਹ ਜਿਉਂਦਾ ਰਿਹਾ ਨਾ ਆਪ।