ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਤੂੰ ਕੰਮ ਅਜਿਹਾ ਕਰ ਕਦੇ ਉਹ ਭੁੱਲੇ ਨਾਂ।
ਤੂੰ ਦੁੱਖ ਮਾੜੇ ਦਾ ਹਰ ਕਦੇ ਉਹ ਭੁੱਲੇ ਨਾ।

ਤੂੰ  ਹੱਥ  ਫੜ  ਮਜਦੂਰ  ਦਾ ਲੈ ਛਾਤੀ ਲਾ,
ਦੇ ਤਾਕਤ ਉਸ 'ਚ ਭਰ ਕਦੇ ਉਹ ਭੁੱਲੇ ਨਾਂ।

ਆ  ਸੱਜਣਾ  ਦੇ  ਸੰਗ  ਮਿਲ  ਕੇ ਖੇਡੀਏ ,
ਤੂੰ ਜਿੱਤ ਕੇ ਬਾਜੀ ਹਰ ਕਦੇ ਉਹ ਭੁੱਲੇ ਨਾ।

ਸਿਰ ਬੰਨ ਕੱਫਣ ਤੁਰ ਪਈ ਸੀ ਹਿੰਮਤ ਕਰ,
ਜੇ  ਜਾਣ  ਕੱਚੇ  ਤਰ  ਕਦੇ  ਉਹ  ਭੁੱਲੇ  ਨਾਂ।

ਰਾਖੀ ਕਰੇ ਬੇਖੌਫ ਲੜਦਾ ਸੱਚ ਲਈ,
ਜੋ ਮੌਤ ਦਾ ਹੈ ਡਰ ਕਦੇ ਉਹ ਭੁੱਲੇ ਨਾ।

ਹੈ  ਸੋਚ  ਸਿੱਧੂ  ਖੰਭ ਕੱਟ ਦਿਆਂ ਉਹਦੇ,
ਕੱਟੇ ਗਏ ਜੇ ਪਰ ਕਦੇ ਉਹ ਭੁੱਲੇ ਨਾ।

ਅਮਰਜੀਤ ਸਿੰਘ ਸਿੱਧੂ