ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ

ਆਪੇ ਮੰਜਿਲ ਮਿਲ ਜਾਵੇਗੀ ਖੁਦ ਵੇਖ ਲਈਂ।
ਖਾਲੀ  ਝੋਲੀ  ਭਰ  ਜਾਵੇਗੀ  ਖੁਦ ਵੇਖ ਲਈਂ।

ਵਿਹੜੇ  ਬੈਠੀ  ਬਿਰਹੋਂ  ਦੇ  ਜੋ    ਵੈਣ ਰਹੀ ਪਾ,
ਸੱਜਣ ਆ ਗੇ ਹੁਣ ਗਾਵੇਗੀ ਖੁਦ ਵੇਖ ਲਈਂ।

ਲੁੱਟਾਂ  ਖੋਹਾਂ  ਕਰਨਾ  ਜੇ  ਹੈ ਕੰਮ ਉਨ੍ਹਾਂ ਦਾ,
ਕੀਤੇ ਦਾ ਫਲ ਉਹ ਪਾਵੇਗੀ ਖੁਦ ਵੇਖ ਲਈਂ।

ਨਸ਼ਿਆਂ ਦੀ ਇਹ ਨੇਰ੍ਹੀ ਹੈ  ਨੇਤਾ ਦੀ ਰਹਿਮਤ,
ਵੋਟਾਂ   ਵੇਲੇ   ਤੜਫਾਵੇਗੀ  ਖੁਦ    ਵੇਖ  ਲਈਂ।

ਨੇਰ੍ਹੇ  ਮਗਰੋਂ ਚਾਨਣ ਆ ਜਦ ਪੈਰ ਪਸਾਰੂ,
ਹਰ ਚਿਹਰੇ ਰੌਣਕ ਆਵੇਗੀ ਖੁਦ ਵੇਖ ਲਈਂ।

ਆਖਰ  ਨੂੰ  ਤੂੰ  ਤੱਕ  ਲਈਂ ਜਿੱਤੇਗਾ  ਸੱਚਾ,
ਨੀਵੀਂ ਝੂਠ ਦੀ ਪੈ ਜਾਵੇਗੀ ਖੁਦ ਵੇਖ ਲਈਂ।

ਉਸ ਨਾਲ ਮੁਹੱਬਤ ਦੀਆਂ ਸਿੱਧੂ ਕਰ ਗੱਲਾਂ,
ਆਪੇ  ਦੂਰੀ  ਮਿਟ  ਜਾਵੇਗੀ ਖੁਦ ਵੇਖ ਲਈਂ।

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ