ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ।

ਕੰਮ ਪੁਠੇ ਹਨ  ਕਰਦੇ ਨੇਤਾ।
ਪਿੱਛੇ ਰਹਿ ਕੇ  ਪਰਦੇ ਨੇਤਾ।

ਵੋਟਾਂ ਦੇ ਵਿਚ ਜਿੱਤਣ ਖਾਤਰ,
ਸਾਧਾਂ ਦੀ ਚੌਕੀ ਭਰਦੇ ਨੇਤਾ।

ਦਿਨ ਰਾਤਾਂ ਨੂੰ  ਭੱਜੇ  ਫਿਰਦੇ,
ਪੈਸਾ   ਕੱਠਾ   ਕਰਦੇ   ਨੇਤਾ।

ਕਾਤਲ  ਡਾਕੂ   ਚੋਰ  ਲੁਟੇਰੇ,
ਦੀ ਹਾਮੀ ਹਨ  ਭਰਦੇ ਨੇਤਾ।

ਮਜਲੂਮਾਂ ਦੀ ਅਜਮਤ ਲੁੱਟਣ,
ਭੋਰਾ  ਸਰਮ ਨ  ਕਰਦੇ ਨੇਤਾ।

ਲਾਰੇ  ਲਾ  ਕੇ  ਵੋਟਾਂ ਲੈ ਇਹ,
ਉੱਲੂ   ਸਿੱਧਾ   ਕਰਦੇ  ਨੇਤਾ।

ਮਾੜੇ ਤੇ ਇਹ ਜ਼ੋਰ ਵਿਖਾਉਣ,
ਤਕੜੇ  ਤੋਂ ਹਨ  ਡਰਦੇ ਨੇਤਾ।

ਰਾਜ ਨਹੀਂ ਜੀ  ਸੇਵਾ ਕਰਨੀ,
ਕਹਿ ਝੋਲੀਆਂ  ਭਰਦੇ ਨੇਤਾ।

ਕੋਹਾਂ  ਦੂਰ  ਰਹਿਣ  ਸੱਚੇ  ਤੋਂ,
ਝੂਠੇ  ਦਾ  ਦਮ ਭਰਦੇ  ਨੇਤਾ।

ਦੇਣ ਬਲੀ ਮਿੱਤਰ ਦੀ ਸਿੱਧੂ,
ਜੇਕਰ  ਹੋਵਣ  ਹਰਦੇ ਨੇਤਾ।

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ।