ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਬੋਲੇ   ਲਫ਼ਜ਼  ਤੇਰੇ,   ਬਿੰਨ   ਖੰਭਾਂ   ਡਾਰ    ਬਣਗੇ।
ਉਹ ਕੁਝ ਦੇ ਲਈ ਸਤਿਕਾਰ  ਕੁਝ ਨੂੰ ਭਾਰ ਬਣਗੇ।

ਚੰਗੇ ਦਿਨ ਗੁਜਰ ਦੇ ਹਨ ਖੁਦਾ ਦੇ ਫਜ਼ਲ ਕਰਕੇ,
ਉਸ ਦੇ ਹੀ ਰਹਿਮਤੇ - ਕਰਮ ਸੇਵਾਦਾਰ ਬਣਗੇ।

ਲੋਕਾ ਦਾ ਪਿਆਰ ਗਵਾਹ ਤਾਂ ਇਸ ਗੱਲ ਦਾ ਹੈ,
ਜੋ  ਮੈਨੂੰ  ਮਿਲਣ  ਆਏ ਮਿਰੇ ਦਿਲਦਾਰ ਬਣਗੇ।

ਪੈਂਦਾ   ਮੁੱਲ   ਹੈ   ਇੱਥੇ  ਅਕਲ ਤੋਂ  ਵੱਧ  ਹੁਸ਼ਨ  ਦਾ,
ਮਿਲਗੇ ਜਦ ਅਕਲ ਤੇ ਹੁਸਨ  ਉਹ ਸਰਦਾਰ ਬਣਗੇ।

ਮਿਲਦਾ ਸੁੱਖ ਜਦ ਵੀ ਹੈ ਕਲਾ ਦਾ ਮੁੱਲ ਪੈਂਦਾ,
ਹੁੰਦਾ ਦੁੱਖ ਹੈ ਜਦ ਆਖਣ ਇਹ ਨਚਾਰ ਬਣਗੇ।

ਲੱਗਣ ਪੈਰ ਨਾ ਧਰਤੀ ਉਪਰ ਉਸਦੇ ਪਿਆਰ ਕਰਕੇ,
ਖੰਭਾਂ  ਬਿੰਨ  ਉਡਦਾਂ  ਨੈਣ  ਦੋ ਜਦ  ਚਾਰ  ਬਣਗੇ।

ਜਿਉਂਦੇ ਜੀਅ ਜਿੰਨਾਂ ਬਾਤ ਨਾ ਪੁੱਛੀ ਕਦੇ ਆ,
ਉਹਦੇ ਮਰਨ ਦੀ ਸੀ ਦੇਰ ਉਹ ਹੱਕਦਾਰ ਬਣਗੇ।

ਸੀ ਮੁਸ਼ਕਲ ਸਮੇਂ ਵਿਚ ਰੱਖਿਆ ਜਿਸ ਮੂੰਹ ਵੱਟੀ,
ਹੁਣ ਸੁੱਖਾਂ ਸਮੇਂ ਉਹ ਆ ਮਿਰੇ ਦਿਲਯਾਰ ਬਣਗੇ।

ਸਿੱਧੂ   ਆਖਦਾ  ਹੈ   ਕੇ  ਅਸੀਂ  ਆਜ਼ਾਦ  ਹੋਗੇ,
ਕਿਉਂ ਕੇ ਹੁਣ ਅਜਾਸ਼ੀ ਦੇ ਲਈ ਬਾਜ਼ਾਰ ਬਣਗੇ।