ਕੈਨੇਡਾ ਦੇ ਗੁਰਦੁਆਰਾ ਸਾਹਿਬਾਨ .. - ਸਿੰਦਰ ਸਿੰਘ ਮੀਰਪੁਰੀ

ਸਿੱਖਾਂ ਅੰਦਰ ਜਦ ਵੀ ਗੁਰਦੁਆਰਾ ਸਾਹਿਬਾਨ ਦੀ ਗੱਲ ਚੱਲਦੀ ਹੈ ਤਾਂ ਇੱਕ ਆਸਥਾ ਦੀ ਕਿਰਨ ਹਰ ਸਿੱਖ ਦੇ ਮਨ ਵਿੱਚ ਆ ਕੇ ਪ੍ਰਗਟ ਹੋਣ ਲੱਗਦੀ ਹੈ । ਕਿਉਂਕਿ ਗੁਰਦੁਆਰਾ ਸਾਹਿਬਾਨ ਨੂੰ ਸਿੱਖ ਕੌਮ ਅੰਦਰ ਵੱਡੇ ਪੱਧਰ ਤੇ ਆਸਥਾ ਦਾ ਕੇਂਦਰ ਮੰਨਿਆ ਜਾਂਦਾ ਹੈ । ਸਾਡੇ ਸਿੱਖ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬਾਨ ਆਸਤਾ ਦੇ ਕੇਂਦਰ ਤੋਂ ਸਿੱਖੀ ਦਾ ਧੁਰਾ ਮੰਨੇ ਜਾਂਦੇ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਗੁਰੂ ਘਰਾਂ ਦੇ ਅੰਦਰ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਲੈ ਕੇ ਵੀ ਸਿੱਖ ਕੌਮ ਦੇ ਮਨਾ ਅੰਦਰ ਨਮੋਸ਼ੀ ਭਰੀ ਗੱਲ ਹੈ । ਅੱਜ ਗੱਲ ਕਰਾਂਗੇ ਕੈਨੇਡਾ ਦੇ ਗੁਰਦੁਆਰਾ ਸਾਹਿਬਾਨਾਂ ਦੀ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਕਈ ਜਗ੍ਹਾ ਤੇ ਵੱਖ-ਵੱਖ ਥਾਵਾਂ ਉਪਰ ਆਪਸ ਵਿੱਚ ਲੜ੍ਹਨ ਝਗੜ ਦੀਆਂ ਗੱਲਾਂ-ਬਾਤਾਂ ਤਾਂ ਸਾਹਮਣੇ ਆਈਆਂ ਹੀ ਹਨ ।         ‌‌         ਉਥੇ ਹੀ ਸਿਆਸੀ ਚੌਧਰੀ ਗੁਰਦੁਆਰਾ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਦੇ ਵੀ ਆ ਰਹੇ ਹਨ । ਕੈਨੇਡਾ ਵਿਖੇ ਲੰਘੇ ਦਿਨੀਂ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬੱਚੀ ਵੱਲੋਂ ਜੋ ਉੱਥੇ ਲੰਗਰ ਛਕਣ ਗਈ ਸੀ ਵੀਡੀਓ ਬਣਾ ਕੇ ਗੁਰੂ ਘਰ ਨੂੰ ਨਿੰਦਣ ਦੀ ਗੱਲ ਆਖੀ ਗਈ ਜੋ ਬੇਹੱਦ ਘਟੀਆ ਅਤੇ ਗਲਤ ਸੀ । ਸਾਡੇ ਬਹੁਤ ਸਾਰੇ ਲੋਕ ਵੇਖੋ- ਵੇਖੀ, ਗੁਰੂ ਘਰ ਨੂੰ ਮੰਦਾ ਚੰਗਾ ਬੋਲਣ ਲੱਗ ਪਏ ਪਰ ਅਸਲ ਗੱਲ ਕੀ ਸੀ । ਕਿਸੇ ਵੀ ਸੱਜਣ ਨੇ ਵੇਖਣ ਦਾ ਯਤਨ ਨਹੀਂ ਕੀਤਾ। ਗੁਰਦੁਆਰਾ ਸਾਹਿਬਾਨ ਦੇ ਵਿੱਚ ਲੰਗਰ ਛਕਣ ਤੋਂ ਬਾਅਦ ਜਦੋਂ ਲੜਕੀ ਨੇ ਲੰਗਰ ਨਾਲ ਲੈ ਕੇ ਜਾਣ ਦੀ ਗੱਲ ਕੀਤੀ ਤਾਂ ਉਥੇ ਇਕ ਸੇਵਾਦਾਰ ਨੇ ਉਸ ਕੁੜੀ ਨੂੰ ਰੋਕ ਦਿੱਤਾ ਜਿਸ ਤੋਂ ਵਿਵਾਦ ਵੱਧ ਗਿਆ ਪਰ ਅਸਲ ਕਾਰਨ ਕੀ ਸਨ ਕਿਸੇ ਨੇ ਵੀ ਕੁਝ ਸੋਚਣ ਦੀ ਲੋੜ ਨਹੀਂ ਸਮਝੀ । ਇਹ ਬੇਹੱਦ ਗਲਤ ਵਰਤਾਰਾ ਹੈ ।
           ਜੋ ਸਟੂਡੈਂਟ ਕਨੇਡਾ ਦੀ ਧਰਤੀ ਤੇ ਆ ਕੇ ਪੜ੍ਹਾਈ ਕਰਨ ਆਉਂਦੇ ਹਨ ਉਨ੍ਹਾਂ ਦਾ ਸਫ਼ਰ ਵੀ ਕੋਈ ਬਹੁਤਾ ਵਧੀਆ ਨਹੀਂ ਬੀਤ ਰਿਹਾ । ਇੱਕ ਪਾਸੇ ਤਾਂ ਉਹਨਾਂ ਨੂੰ ਵੱਡੇ ਪੱਧਰ ਤੇ ਖਰਚੇ ਦੀ ਮਾਰ ਪੈ ਰਹੀ ਹੈ । ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪਰਿਵਾਰਿਕ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬਹੁਤ ਸਾਰੇ ਬੱਚਿਆਂ ਨੂੰ ਪਿੰਡ ਪੈਸੇ ਭੇਜਣ ਲਈ ਮਾਂ ਪਿਉ ਵੱਲੋਂ ਆਖਿਆ ਜਾਂਦਾ ਹੈ । ਪਰ ਉਹ ਕੀ ਕਰਨ ਵਿਦਿਆਰਥੀਆਂ ਦੇ ਤਾਂ ਕੁਝ ਵੀ ਸਮਝ ਵਿੱਚ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਜਿੱਥੇ ਪੜ੍ਹਾਈ ਦਾ ਡਰ ਸਤਾਉਂਦਾ ਹੈ ਉਥੇ ਹੀ ਪਿਛੇ ਭੇਜੇ ਜਾਣ ਵਾਲੇ ਪੈਸਿਆਂ ਦਾ ਫਿਕਰ ਓਨਾਂ ਬੱਚਿਆਂ ਨੂੰ ਵੱਢ ਵੱਢ ਕੇ ਖਾਈ ਜਾਂਦਾ ਹੈ । ਬਹੁਤ ਸਾਰੇ ਬੱਚੇ ਆਪਣੇ ਕਮਰਿਆਂ ਦਾ ਕਰਾਇਆ ਵੀ ਦੇਣ ਤੋਂ ਅਸਮਰੱਥ ਹਨ । ਕਈ ਵਿਦਿਆਰਥੀ ਗਲਤ ਰਸਤੇ ਪੈ ਕੇ ਆਪਣੀ ਪੜ੍ਹਾਈ ਦਾ ਅਤੇ ਖਰਚਾ ਪੂਰਾ ਕਰਦੇ ਹਨ ਇਹ ਬਹੁਤ ਮਾੜੀ ਗੱਲ ਹੈ । ਕੈਨੇਡਾ ਵਿੱਚ ਕੁੜੀਆਂ ਦੀ ਜ਼ਿੰਦਗੀ ਵੀ ਬਹੁਤ ਔਖੀ ਬੀਤ ਰਹੀ ਹੈ ਪਰ ਸਾਰਿਆਂ ਨੂੰ ਇੱਕੋ ਰੱਸੇ ਵੀ ਨਹੀਂ ਬੰਨਿਆ ਜਾ ਸਕਦਾ ।
               ਕੈਨੇਡਾ ਦੀ ਧਰਤੀ ਤੇ ਇਕੋ ਕਮਰਿਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਬਹੁਤ ਔਖ ਮਹਿਸੂਸ ਹੁੰਦੀ ਹੈ । ਉਹਨਾਂ ਨੂੰ ਕਿਰਾਇਆ ਦੇਣ ਤੋਂ ਇਲਾਵਾ ਇੱਕ ਬੇਸਮੈਂਟ ਵਿੱਚ ਕਈ ਕਈ ਜਾਣੇ ਰਹਿ ਰਹੇ ਹਨ । ਇਹੀ ਹਾਲ ਕੁੜੀਆਂ ਦਾ ਹੈ । ਕੈਨੇਡਾ ਦੀ ਧਰਤੀ ਤੇ ਜੋ ਵਿਦਿਆਰਥੀ ਭਾਵੇਂ ਉਹ ਪੜ੍ਹਾਈ ਕਰਨ ਪੱਕੇ ਹੋਣ ਵੱਲ ਵੱਧ ਰਹੇ ਹਨ। ਉਨ੍ਹਾਂ ਦਾ ਵੀ ਹਾਲ ਕੋਈ ਬਹੁਤਾ ਵਧੀਆ ਨਹੀਂ ਹੈ । ਇੱਕ ਗੱਲ ਪੰਜਾਬੀਆਂ ਬਾਰੇ ਜ਼ਰੂਰ ਮਸਹੂਰ ਹੈ ਕਿ ਉਹ ਆਪਣੇ ਦਮ ਤੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਪੰਜਾਬੀ ਦੇ ਝੰਡੇ ਜ਼ਰੂਰ ਗੱਡ ਦਿੰਦੇ ਹਨ । ਜੇਕਰ ਪੰਜਾਬੀਆਂ ਦੇ ਦੁੱਖਾਂ ਦਰਦਾਂ ਦੀ ਗੱਲ ਕਰੀਏ ਤਾਂ ਕੈਨੇਡਾ ਜਾਂ ਹੋਰਨਾਂ ਮੁਲਕਾਂ ਅੰਦਰ ਪੜ੍ਹਾਈ ਦੇ ਤੌਰ ਤੇ ਜਾਣ ਵਾਲੇ ਨੌਜਵਾਨ ਬੱਚਿਆਂ ਦਾ ਭਵਿੱਖ ਹੁਣ ਖ਼ਤਰੇ ਤੋਂ ਖਾਲੀ ਨਹੀਂ ਜਾਪ ਰਿਹਾ । ਕਿਉਂਕਿ ਪੈਸੇ ਪੱਖੋਂ ਪੰਜਾਬੀ ਮਾਪੇ ਖੰਗਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਦੀ ਧਰਤੀ 'ਤੇ ਸੈੱਟ ਹੋਣ ਦੇ ਲਾਲਚ ਵਿੱਚ ਬੇਥਾਹ ਪੈਸਾ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਹਨ ।
                ਲੰਘੇ ਵਰਿਆਂ ਦੌਰਾਨ ਜਦੋਂ ਕਰੋਨਾ ਨੇ ਆਪਣੇ ਪੈਰ ਪਸਾਰੇ ਸਨ ਤਾਂ ਉਸ ਸਮੇਂ ਜਿੱਥੇ ਬਹੁਤ ਸਾਰੇ ਹਸਪਤਾਲਾਂ ਨੇ ਆਪਣੇ ਬੂਹੇ ਭੇੜ ਲਏ ਸੀ ਤਾਂ ਕੇਵਲ ਗੁਰਦੁਆਰਾ ਸਾਹਿਬਾਨ ਦੇ ਅੰਦਰ ਹੀ ਇੱਕੋ ਇੱਕ ਸਾਧਨ ਆਮ ਜਨਤਾ ਦੀ ਦੁੱਖਾਂ ਦਰਦਾਂ ਨੂੰ ਸਮਝਣ ਦੇ ਲਈ ਬੱਚਿਆਂ ਸੀ । ਗੁਰਦੁਆਰਾ ਸਾਹਿਬਾਨਾਂ ਅੰਦਰ ਹੀ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦਾ ਖਰਚਾ ਵੀ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਸੀ । ਕਨੇਡਾ ਦੇ ਗੁਰੂ ਘਰ ਨੇ ਜਿੱਥੇ ਆਮ ਜਨਤਾ ਲਈ ਨਿਆਮਤ ਮੰਨੇ ਜਾਂਦੇ ਹਨ ਅਤੇ ਉਹਨਾਂ ਦੇ ਲਈ ਰਹਿਣ ਬਸੇਰਾ ਬਣਦੇ ਹਨ। ਉੱਥੇ ਹੀ ਕਰੋਨਾ ਸਮੇਂ ਦੀ ਕੈਨੇਡਾ ਦੇ ਗੁਰੂ ਘਰਾਂ ਵੱਲੋਂ ਪੰਜਾਬੀਆਂ ਸਮੇਤ ਪੂਰੀ ਦੁਨੀਆਂ ਦੇ ਲੋਕਾਂ ਨੂੰ ਰਹਿਣ ਬਸੇਰਾ ਬਣਾ ਕੇ ਦੇਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਸੋ ਨਿੱਕੀ ਜਿਹੀ ਗੱਲ ਤੇ ਕਿਸੇ ਵੀ ਗੁਰੂ ਘਰ ਨੂੰ ਜਾਂ ਧਾਰਮਿਕ ਸਥਾਨ ਨੂੰ ਨਿੰਦਣਾ ਠੀਕ ਨਹੀਂ ਹੈ ਇਹ ਗੱਲ ਬਿਲਕੁਲ ਗਲਤ ਹੈ। ਇੱਕ ਤਰ੍ਹਾਂ ਦੇ ਸਾਰੇ ਲੋਕ ਕਿਤੇ ਵੀ ਨਹੀਂ ਹੋ ਸਕਦੇ । ਜਿਸ ਤਰਾਂ ਕੈਨੇਡਾ ਦੇ ਵਿਦਿਆਰਥੀਆਂ ਨੂੰ ਉਥੋਂ ਦੇ ਗੁਰੂ ਘਰਾਂ ਵੱਲੋਂ ਆਸਰਾ ਦਿੱਤਾ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ।
                  ਬਹੁਤ ਸਾਰੇ ਗੁਰੂ ਘਰਾਂ ਬਾਰੇ ਤਾਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਵਿੱਚ ਪੜ੍ਹਨ ਆਉਂਦੇ ਵਿਦਿਆਰਥੀਆਂ ਨੂੰ ਲੰਗਰ ਦੇ ਨਾਲ-ਨਾਲ ਬਰਤਨ ਲੈ ਕੇ ਵੀ ਦੇ ਰਹੇ ਹਨ ਜੋ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ । ਬਿਨਾਂ ਸ਼ੱਕ ਸਾਡੇ ਗੁਰਧਾਮ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਸੇਧ ਲੈ ਕੇ ਦੀਨ ਦੁਖੀਆਂ ਦੇ ਨਾਲ-ਨਾਲ ਬੱਚਿਆਂ ਦੀ ਸੇਵਾ ਵੀ ਕਰ ਰਹੇ ਪ੍ਰਤੀਤ ਹੁੰਦੇ ਹਨ । ਇਸੇ ਤਰ੍ਹਾਂ ਔਖੇ ਸਮਿਆਂ ਅੰਦਰ ਗੁਰੂਘਰ ਤੋਂ ਆਸ ਲੈ ਕੇ ਹੀ ਲੋਕ ਆਉਂਦੇ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਖਾਲੀ ਨਹੀਂ ਮੋੜਨਾ ਚਾਹੀਦਾ ਉਹ ਭਾਵੇਂ ਕਿਸੇ ਵੀ ਵਰਗ ਨਾਲ ਸਬੰਧਿਤ ਹੋਣ ਇਹ ਅਲੱਗ ਗੱਲ ਹੈ । ਬਿਨਾਂ ਸ਼ੱਕ ਪੜਨ ਗਏ ਵਿਦਿਆਰਥੀ ਕਨੇਡਾ ਦੀ ਧਰਤੀ ਤੇ ਗੁਰੂ ਘਰਾਂ ਵਿੱਚ ਆਸਰਾ ਲੈ ਰਹੇ ਹਨ ਜੋ ਚੰਗੀ ਗੱਲ ਹੈ । ਲੰਘੇ ਸਮੇਂ ਵੀ ਕਈ ਘਟਨਾਵਾਂ ਨੇ ਜਨਮ ਲਿਆ ਸੀ ਜੋ ਹੌਲੀ ਹੌਲੀ ਅਲੋਪ ਹੋ ਗਈਆਂ ਸੋ ਇੱਥੇ ਇੱਕ ਗੱਲ ਵਰਨਣਯੋਗ ਕਿ ਜਦ ਵੀ ਦੁਨੀਆਂ ਉੱਤੇ ਦੁੱਖਾਂ ਦਰਦਾਂ ਦੀ ਗੱਲ ਚੱਲੀ ਤਾਂ ਗੁਰੂ ਸਾਹਿਬਾਨ ਦੇ ਅਪਣਾਏ ਹੋਏ ਨੇ ਮੂਹਰੇ ਹੋ ਕੇ ਜੰਗ ਲੜੀ ।
                    ਆਖ਼ਰ ਵਿੱਚ ਇੱਕ ਗੱਲ ਕਹਿਣੀ ਚਾਹਾਂਗਾ ਕਿ ਬਿਨਾਂ ਸੋਚੇ ਸਮਝੇ ਕਿਸੇ ਵੀ ਮਾਮਲੇ ਨੂੰ ਤੂਲ ਦੇ ਕੇ ਸੋਸ਼ਲ ਮੀਡੀਆ ਤੇ ਨਹੀਂ ਪਾਉਣਾ ਚਾਹੀਦਾ । ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਵਿਵਾਦਾਂ ਨੂੰ ਜਨਮ ਦਿੰਦੀਆਂ ਹਨ । ਗ਼ਲਤੀ ਕਿਸੇ ਨੇ ਕੀਤੀ ਅਤੇ ਉਸ ਦਾ ਖਮਿਆਜ਼ਾ ਕਿਸੇ ਨੂੰ ਭੁਗਤਣਾ ਪੈ ਰਿਹਾ । ਇਹ ਗੱਲਾਂ ਸਾਡੇ ਸਮਾਜ ਅੰਦਰ ਅਕਸਰ ਚੱਲ ਰਹੀਆਂ ਹਨ । ਬਿਨਾਂ ਕਾਰਨ ਤੋਂ ਪੈਦਾ ਹੋਈਆਂ ਘਟਨਾਵਾਂ ਕਈ ਵਾਰ ਸਾਡਾ ਵੱਡਾ ਨੁਕਸਾਨ ਕਰ ਦਿੰਦੀਆਂ ਹਨ । ਜਿਸ ਤਰ੍ਹਾਂ ਬਾਅਦ ਵਿੱਚ ਇਹ ਸੋਸ਼ਲ ਮੀਡਿਆ ਤੇ ਲੜਕੀ ਨੂੰ ਲੋਕਾਂ ਨੇ ਮੰਦਾ ਚੰਗਾ ਬੋਲਿਆ ਉਸ ਨੂੰ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ । ਉਹ ਵੀ ਬਿਲਕੁਲ ਗਲਤ ਗੱਲ ਹੈ । ਇਸ ਤਰ੍ਹਾਂ ਦੀਆਂ ਗਲਤ ਗੱਲਾਂ ਨੂੰ ਨਕਾਰ ਕੇ ਚੰਗੇ ਪੱਖ ਵੱਲ ਚੱਲਣਾ ਹੀ ਇਨਸਾਨੀਅਤ ਅਖਵਾਉਂਦੀ ਹੈ । ਬਿਨਾਂ ਗੱਲ ਤੋਂ ਕਿਸੇ ਵੀ ਧਾਰਮਿਕ ਸਥਾਨ ਨੂੰ ਨਿੰਦਣਾ ਨਹੀਂ ਚਾਹੀਦਾ । ਆਓ ਸਾਰੇ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਸੇਧ ਲੈਕੇ ਗੁਰਧਾਮਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੀਏ । ਇਹਦੇ ਵਿੱਚ ਹੀ ਸਾਰੇ ਇਨਸਾਨੀ ਸਮਾਜ ਦੀ ਭਲਾਈ ਹੈ ।

ਪੰਜਾਬੀ ਲੇਖਕ - ਸਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆ
ਅਮਰੀਕਾ
5592850841