ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਸਾਡੀਆਂ ਇੰਨਾ ਗੱਲਾਂ ਦਾ ਦੱਸੋ ਕੌਣ ਜਵਾਬ ਦਿਊ।
ਲੁੱਟੀਆਂ ਹੋਈਆਂ ਇੱਜਤਾਂ ਦਾ ਕੌਣ ਹਿਸਾਬ ਦਿਊ।

ਜਦ ਰੋਲਣ ਇੱਜਤ ਧੀ ਦੀ ਖੁਦ ਰਾਖੇ ਕਾਨੂੰਨਾਂ ਦੇ ਇਹ,
ਸੁਣ ਕੇ ਮੁਨਸਫ ਨੀਵੀਂ ਪਾ ਜੇ ਕੌਣ ਉਥੇ ਇਨਸਾਫ ਦਿਊ।

ਗਿਣਤੀ ਦੇ ਛੱਡ ਅਫਸਰਾਂ ਨੂੰ ਬਾਕੀ ਨੇ ਲੂੱਟ ਮਚਾ ਕੇ,
ਲੱਖਾਂ ਦੇ ਘਪਲੇ ਕੀਤੇ ਜੋ ਉਹ ਦਾ ਕੌਣ ਹਿਸਾਬ ਦਿਊ।

ਜਦ ਲੁੱਟੀ ਅਜਮਤ ਦਾ ਕੋਈ ਅਬਲਾ ਮਸਲਾ ਚੱਕ ਲਵੇ,
ਫਿਰ ਦੋਸ਼ੀ ਆਖਣ ਨੌਕਰ ਨੂੰ ਉਸ ਤੇ ਪਾ ਤੇਜਾਬ ਦਿਊ।

ਮੁੱਢ ਕਦੀਮੋਂ ਜਿਸ ਖਾਤਰ ਹੋਵੇ ਜਾਨ ਨਿਸਾਵਰ ਕੀਤੀ।
ਵਸਦਾ ਰਸਦਾ ਹੱਥੀ ਉਹ ਕਿੱਦਾਂ ਉਜਾੜ ਪੰਜਾਬ ਦਿਊ।

ਜੋ ਲੋਕਾਂ ਦੀ ਖਾਤਰ ਕਤਰਾ ਕਤਰਾ ਖੂਨ ਬਹਾ ਸਕਦਾ,
ਪੰਜਾਬ ਕਿਵੇਂ ਸਿੱਧੂ ਅਪਣਾ ਦੱਸੋ ਹੋਣ ਖਰਾਬ ਦਿਊ।