ਗ਼ਜ਼ਲ- ਅਮਰਜੀਤ ਸਿੰਘ ਸਿੱਧੂ

ਜੇ   ਗੱਲ   ਤੋਰੀ   ਹੈ  ਸਿਰੇ ਲਾਈਂ।
ਨਾਂ ਛੱਡ ਇਸ ਨੂੰ ਅੱਧ ਵਿਚ ਜਾਈਂ।

ਆਖਣ ਸਿਆਣੇ ਨਿਹੁ ਨਿਭੇ ਔਖਾ,
ਇਹ ਲੱਗ ਜਾਂਦਾ ਹੈ ਚਾਈਂ ਚਾਈਂ।

ਜੇ  ਵਾਅਦਾ  ਕਰਨਾ  ਕਰੀਂ ਪੱਕਾ,
ਨਾਂ  ਛੱਡ ਕੇ  ਤੂੰ ਮੱਧ ਵਿਚ ਜਾਈਂ।

ਮੈਂ ਹੀਰ ਦੇ ਵਾਂਗ ਸਿਦਕ ਨਿਭਾਊਂ,
ਬਣ ਸਾਧ  ਮੈਨੂੰ  ਲੈਣ  ਤੂੰ ਆਈਂ।

ਮੈਂ   ਸਾਥ   ਤੇਰਾ   ਨਾ  ਕਦੇ  ਛੱਡੂ,
ਤੂੰ  ਵੀ  ਸਿਰਾਂ  ਦੇ ਨਾਲ ਨੀਭਾਈਂ।

ਜੋ ਵਾਅਦਾ ਕਰ ਕਸਮ ਸੀ ਖਾਧੀ,
ਵੇਖੀਂ ਮੁਕਰ ਨਾ ਕਸਮ ਤੋਂ ਜਾਈਂ।

ਸਿੱਧੂ  ਅਰਜ ਹੈ  ਹੱਥ ਜੋੜ ਮਿਰੀ,
ਲੱਗੀ  ਖੁਦਾ  ਬਣ ਤੋੜ ਚੱੜਾਈਂ।