ਗੁਰੂ ਦਾ ਬੰਦਾ ਹੈ ਜੋਸ਼ੀਲੀ ਇਤਿਹਾਸਕ ਫ਼ਿਲਮ - ਰਾਜਵਿੰਦਰ ਰੌਂਤਾ

ਸਿੱਖ ਇਤਿਹਾਸ ਵਿੱਚ ਸਿੱਖ ਇਤਿਹਾਸ ਨਾਲ ਜੁੜੀਆਂ ਪੰਜਾਬੀ ਫ਼ਿਲਮਾਂ ਦਾ ਗੁਰੂ ਸਹਿਬਾਨਾਂ ਦੀ ਜਿੰਦਗੀ ਅਤੇ ਮਹਾਨ ਇਤਿਹਾਸ ਬਾਰੇ ਜਾਣੂੰ ਕਰਵਾਉਣ  ਦਾ ਮਹੱਤਵਪੂਰਨ ਉਪਰਾਲਾ ਹੁੰਦਾ ਹੈ। ਐਨੀਮੇਸ਼ਨ ਫ਼ਿਲਮ ਚਾਰ ਸਾਹਿਬਜਾਦੇ ਦੀ ਸਫ਼ਲਤਾ ਦੀ ਲੜੀ ਵਿੱਚ ਪਿਛਲੇ ਦਿਨੀ ਜਾਰੀ ਹੋਈ ਫ਼ਿਲਮ ਗੁਰੂ ਦਾ ਬੰਦਾ ਵੀ  ਅੱਜ ਕੱਲ੍ਹ ਚਰਚਾ ਵਿੱਚ ਹੈ।
 ਫ਼ਿਲਮ ਗੁਰੁ ਦਾ ਬੰਦਾ 3ਜੀ ਤਕਨੀਕ 'ਚ ਬਣੀ ਹੋਈ ਇਤਿਹਾਸਕ ਐਨੀਮੇਸ਼ਨ ਫ਼ਿਲਮ ਹੈ। ਇਸ ਦਾ ਨਿਰਮਾਣ ਪ੍ਰੀਤਮ ਫ਼ਿਲਮ ਕੰਪਨੀ ਨੇ ਕੀਤਾ ਹੈ। ਇਹ ਫ਼ਿਲਮ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹੰਦ ਦੀ ਫ਼ਤਿਹ ਦੀ ਮੁਹਿੰਮ 'ਤੇ ਅਧਾਰਤ ਹੈ। ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ  ਇੱਟ ਨਾਲ ਇੱਟ ਖੜਕਾ ਕੇ ਲਿਆ ਹੈ। ਸਰਹੰਦ ਦੀ ਗਾਥਾ ਸਿੱਖ ਇਤਿਹਾਸ ਵਿੱਚ ਵੈਰਾਗ,ਦੁੱਖ, ਗੁੱਸਾ ਤੇ ਸੋਗ ਦਾ ਸੁਮੇਲ ਹੈ। ਬਹੁਤ ਹੀ ਜੋਸ਼ੀਲੀ ਭਾਵਨਾਤਮਕ ਫ਼ਿਲਮ ਗੁਰੂ ਦਾ ਬੰਦਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਨੀਹ ਵੀ ਰੱਖੀ ਹੈ। ਇਤਿਹਾਸਕ ਤੇ ਧਾਰਮਿਕ ਫ਼ਿਲਮ ਦੀ ਸਕਰਿਪਟ ਸਤਨਾਮ ਚਾਨਾ ਨੇ ਲਿਖੀ ਹੈ। ਐਨੀਮੇਸ਼ਨ ਨਿਰਦੇਸ਼ਨ ਜਸਵਿੰਦਰ ਚਾਨਾ ਨੇ ਦਿੱਤਾ। ਦਲੇਰ ਮਹਿੰਦੀ ਦੇ ਖੂਬਸੂਰਤ ਅਵਾਜ਼ ਦੇ ਗੀਤ ਫ਼ਿਲਮ ਦਰਸ਼ਕਾਂ ਦੇ ਮਨਾਂ ਨੂੰ ਹੋਰ ਵੀ ਪ੍ਰਭਾਵਤ ਕਰਦੇ ਹਨ। ਫ਼ਿਲਮ ਦੇ ਦ੍ਰਿਸ਼ ਅਵਾਜ਼ ਐਨੀਮੇਸ਼ਨ ਕਲਾਕਾਰੀ ਦਿਲ ਟੁੰਬਵੀ ਹੈ। ਅਜੋਕੇ ਸਮੇਂ ਵਿੱਚ ਜਦੋਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕਰਨ ਜਵਾਨੀ ਨੂੰ ਨਸ਼ਿਆਂ ਤੇ ਲਗਾਉਣ ਵਿਰਸੇ ਤੋਂ ਦੂਰ ਕਰਨ ਦੀਆਂ ਮਾੜੀਆਂ ਕੋਸ਼ਿਸ਼ਾਂ ਹੋ ਰਹੀਆਂ ਹੋਣ ਅਜਿਹੀਆਂ ਫ਼ਿਲਮਾਂ ਹੋਰ ਵੀ ਮਹੱਤਵਪੂਰਨ ਹੁੰਦੀਆਂ ਹਨ, ਰੁਝੇਵੇਂ ਤੇ ਕਾਹਲ਼ ਦੇ ਸਮੇਂ ਵਿੱਚ ਗੁਰੂ ਦਾ ਬੰਦਾ ਰਹੀ ਥੋੜੇ ਸਮੇਂ ਵਿੱਚ ਵੱਡੇ ੲਤਿਹਾਸ ਤੋਂ ਜਾਣੂੰ ਹੋਣ ਦਾ ਸਾਰਥਕ ਤਰੀਕਾ ਹੈ। ਇਹ ਫ਼ਿਲਮ ਗੁਰੂ ਦਾ ਬੰਦਾ ਨੌਜਵਾਨਾਂ ,ਸਕੂਲੀ ਬੱਚਿਆਂ ਨੂੰ ਆਪਣੇ ਗੌਰਵਸ਼ਾਲੀ  ਵਿਰਸੇ ਤੇ ਇਤਿਹਾਸਕ ਪਿਛੋਕੜ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਹੈ। - ਰਾਜਵਿੰਦਰ ਰੌਂਤਾ,ਰੌਂਤਾ (ਮੋਗਾ)