ਮਸਲਾ ਐਸਐਸਏਰਮਸਾ 8886 ਅਧਿਆਪਕਾਂ ਦੀਆਂ 75% ਤਨਖਾਹਾਂ ਘਟਾਉਣ ਦਾ - ਰਾਜਵਿੰਦਰ ਰੌਂਤਾ

ਮਰਨ ਵਰਤ 'ਤੇ ਬੈਠ ਗਏ ਅਧਿਆਪਕ
                                                       
ਅਧਿਆਪਕ ਕੌਮ ਦੇ ਸਿਰਜਣਹਾਰ ਹੁੰਦੇ ਹਨ ਦੇਸ਼ ਦਾ ਭਵਿੱਖ ਵੀ  ਇਹਨਾਂ ਨੇ ਹੀ ਸੰਵਾਰਨਾ ਹੁੰਦਾ ਹੈ। ਅਧਿਆਪਕ ਸਮਾਜ ਦਾ ਸਭ ਤੋਂ ਸਤਿਕਾਰਤ ਵਰਗ ਹੁੰਦਾ ਹੈ ਕਿਉਂ ਜੋ ਦੇਸ਼ ਦਾ ਮੁਖੀ ਵੀ ਅਤੇ ਅਦਾਲਤ ਤੇ ਕਾਨੂੰਨ ਦਾ ਮੁਖੀ ਵੀ ਅਧਿਆਪਕ ਤੋਂ ਹੀ ਪੜ੍ਹਿਆ ਹੁੰਦਾ ਹੈ। ਗਿਆਨਵਾਨ ਤੇ ਉਚੇਰੀ ਸੋਚ ਵਾਲੇ ਲੋਕ ਅਧਿਆਪਕ ਦਾ ਸਤਿਕਾਰ ਕਰਦੇ ਹਨ। ਪਰ ਅਜੋਕੀ  ਸਰਕਾਰ ਨੇ ਤੁਗਲਕੀ ਫ਼ੁਰਮਾਨ ਜਾਰੀ ਕਰਕੇ ਤੋਏ ਤੋਏ ਕਰਵਾ ਲਈ ਹੈ। ਮਸਲੇ ਦੇ ਹੱਲ ਲਈ ਅਧਿਆਪਕ ਪਟਿਆਲਾ ਵਿਖੇ ਮੋਤੀ ਮਹੱਲ ਦੇ ਮੂਹਰੇ ਮਰਨ ਵਰਤ ਲਈ ਵੀ ਬੈਠ ਰਹੇ ਹਨ।
  ਇਸ ਵਿੱਚ ਕੋਈ ਸ਼ੱਕ ਨਹੀਂ ਕਿ  ਮਾਨਸਿਕ ਤੌਰ ਤੇ ਤੰਦਰੁਸਤ ਅਧਿਆਪਕ ਹੀ ਬੱਚਿਆਂ ਨੂੰ ਸਹੀ  ਵਿਦਿਆ ਦਾਨ ਕਰਕੇ ਚੰਗਾ ਵਿਦਵਾਨ ਬਣਾ ਸਕਦੇ ਹਨ। ਅਧਿਆਪਕ ਦਾ ਹਰ ਪੱਖੋਂ ਖੁਸ਼ਹਾਲ ਹੋਣਾਂ ਹੀ ਚੰਗੇ ਸਮਾਜ ਦੀ ਸਿਰਜਣਾ ਲਈ ਅਤਿ ਜਰੂਰੀ ਹੈ।
   ਪਰ  ਪੰਜਾਬ ਸਰਕਾਰ ਵੱਲੋਂ ਐਸਐਸਏ ਰਮਸਾ ਅਧਿਆਪਕਾਂ ਦੀਆਂ 75 % ਤਨਖਾਹਾਂ 'ਚ ਕਟੌਤੀ ਲਗਾ ਕੇ  ਅਪਣਾ ਕਰੂਰ ਤੇ ਤੁਗਲਕੀ ਸੋਚ  ਦਾ ਪ੍ਰਗਟਾਵਾ ਕੀਤਾ ਗਿਆ ਹੈ ਇਸ ਨਾਲ ਕੈਪਟਨ ਦੇ ਝੂਠ ਤੇ ਲਾਰੇ ਹੋਰ ਜਵਾਨ ਹੋ ਗਏ ਹਨ। ਸਰਕਾਰ ਨੇ  ਵਿਆਪਕ ਪੱਧਰ ਤੋਏ ਤੋਏ ਕਰਵਾ ਲਈ ਹੈ ਂ ਕੁੱਝ ਅਧਿਆਪਕਾਂ  ਦੇ ਮਨਾਂ  'ਚ ਪਿਆ ਭਰਮ ਵੀ ਖਤਮ ਹੋ ਗਿਆ ਹੋਵੇਗਾ ਕਿ ਦੋਨੋ ਬੋਤਲਾਂ ਚ ਲੇਬਲ ਹੀ ਅਲੱਗ ਹਨ। ਦੋਨੋ ਹੀ ਨਿੱਜੀ ਕਰਨ ਦੇ ਪੱਖੀ ਤੇ ਸਰਮਾਏਦਾਰ ਤੇ ਅੰਤਰਰਾਸ਼ਟਰੀ ਨੀਤੀਆਂ ਲਾਗੂ ਕਰਨ ਦੇ ਪੂਰਕ ਹਨ।     ਪੰਚਾਇਤੀ ਚੋਣਾਂ ਸਿਰ 'ਤੇ ਹਨ ਸੰਸਦ ਵੋਟਾਂ ਵੀ ਨੇੜੇ ਹਨ ਇਸ ਕਰਕੇ  ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਹ ਤਗਲਕੀ ਫੈਸਲਾ ਕਿਉਂ ਲਿਆ ਗਿਆ । ਕੀ ਇਹ ਐਸਐਸਏ ਰਮਸਾ ਅਧਿਆਪਕ ਯੋਗ ਨਹੀਂ ਸਨ? ਜੇ ਨਹੀਂ ਤਾਂ ਭਰਤੀ ਕਿਉਂ ਕੀਤੇ ਗਏ /  ਇਹ ਅਧਿਆਪਕ  ਦਹਾਕੇ ਭਰ ਤੋਂ ਂ ਪੜ੍ਹਾ ਰਹੇ ਹਨ। ਇਹਨਾਂ ਨੂੰ ਦਖਣ ਪਰਖਣ ਦੀ ਲੋੜ ਨਹੀਂ ਐਂਕਰੀਮੈਂਟ ਤੇ ਪੱਕੀ ਭਰਤੀ ਦੀ ਜਰੂਰਤ ਹੈ । ਇਹਨਾਂ ਅੀਧਆਪਕਾਂ ਨੇ ਬੀਏ ਬੀਐਸਸੀ ਬੀਐਡ ਦੇ ਕੋਰਸ ਕੀਤੇ ਹਨ ਪੜ੍ਹਾਉਣ ਦੇ ਮਾਪ ਦੰਡ ਪੂਰੇ ਕਰਦੇ ਹਨ।
ਉਹਨਾਂ ਦੀਆਂ ਲੋੜਾ ਖਰਚੇ ਦਿਨ ਬ ਦਿਨ ਵਧ ਰਹੇ ਹਨ ਪਰ ਇਹ ਰਮਸਾ ,ਐਸਐਸਏ ਅਧਿਆਪਕਾਂ ਮਸਾਂ ਮਸਾਂ  ਤੇ  ਬਿਆਲੀ ਹਜ਼ਾਰ ਅੱਠ ਸੌ 'ਤੇ ਪੁੱਜੇ ਹਨ ਹੁਣ ਵਿਚਾਰਿਆਂਅਠਾਸੀ ਸੌ ਛਿਆਸੀ ਅਧਿਆਪਕਾਂ  ਨੂੰ ਅਨਪੜ੍ਹ ਮਜਦੂਰਾਂ ਦੀ ਸ਼੍ਰੇਣੀ 'ਚ ਲਿਆ ਕਿ ਸੋਸ਼ਣ ਕੀਤਾ ਜਾ ਰਿਹਾ ਹੈ ।  ਕੀ ਉਹਨਾਂ ਦੇ ਖਰਚੇ ਜੀਵਨ ਪੱਧਰ ਵਾਪਸ ਛੜੇ ਛਾਂਟ ਵਾਲੇ ਜੀਵਨ 'ਚ ਆ ਜਾਵੇਗਾ। ਕਈ ਅਧਿਆਪਕਾਂ 'ਤੇ ਮਾਂ ਪਿਉ ਪਤਨੀ ਬੱਚੇ ਪਲਦੇ ਹਨ ਕੀ ਉਹ ਸਾਰੀ ਫੌਜ ਕਿਸਾਨ ਵਾਂਗ ਗਲ਼ਾਂ 'ਚ ਰੱਸੇ ਪਾਵੇਗੀ।  ਅਧਿਆਪਕ ਸਨਮਾਨਤ ਸਖਸ਼ੀਅਤ ਹੁੰਦਾ ਹੈ । ਹਰ ਪੱਖੋਂ ਖੁਸ਼ਹਾਲ ,ਬੇਫ਼ਿਕਰ ਅਧਿਆਪਕ ਤੋਂ ਹੀ ਚੰਗੇ ਹੋਣਹਾਰ ਭਵਿੱਖ ਦੀ ਆਸ ਕੀਤੀ ਜਾ  ਸਕਦੀ ਹੈ।
    ਪਰ ਇਹ ਅਧਿਆਪਕ ਕਦੇ ਤਨਖਾਹ 'ਚ ਦੇਰੀ ਕਦੇ ਗੈਰ ਸਰਕਾਰੀ ਕੰਮ ਵੋਟਾਂ ਮਰਦਮਸ਼ੁਮਾਰੀ ,ਗਿਣਤੀਆਂ ,ਮਿਣਤੀਆਂ 'ਚ ਉਲਝਿਆ ਰਹਿੰਦਾ ਹੈ ਅਤੇ ਲਾਂਗਰੀ ਤੇ ਪੀਅਨ ਤੱਕ ਬਣਦਾ ਹੈ । ਰਿਜਲਟ ਦਾ ਬੋਝ ਦਾਖਲਿਆਂ ਦੀ ਗਿਣਤੀ ਦਾ ਬੋਝ ਤੇ ਕ੍ਰਿਸ਼ਨ ਕੁਮਾਰ ਦਾ ਡਰ ਅਧਿਆਪਕਾਂ ਦਾ ਮਾਨਸਿਕ ਸੰਤੁਲਤ ਗਵਾ ਰਿਹਾ ਹੈ। ਰਹਿੰਦਾ ਖੂੰਹਦਾ ਆਹ ਤਨਖਾਹ 'ਚ ਘਟੋਤਰੀ ਵਾਲਾ ਮਾਮਲਾ ਉਸ ਨੂੰ ਅੰਦਰੋਤੋੜਨ ਵੱਲ ਲੈ ਜਾਵੇਗਾ।  ਚਾਹੀਦਾ ਇਹ ਹੈ ਕਿ ਅਧਿਆਪਕ ਦੀ ਤਨਖਾਹ 'ਤੇ ਐਗਰੀਮੈਂਟ ਲਗਦੀ । ਉਹ ਪੱਕੇ  ਕੀਤੇ ਜਾਂਦੇ ਸਰਕਾਰ ਦੇ ਵਾਅਦਿਆਂ ਨੂੰ ਬੂਰ ਪੈਂਦਾ  ਹੋਇਆ ਉਲਟ,,,,
ਵਿਚਾਰਨ ਵਾਲੀ ਗੱਲ ਹੈ ਕਿ ਮੰਤਰੀਆਂ ,ਵਿਧਾਇਕਾਂ ਦੇ ਲੱਖਾਂ ਰੁਪਏ ਦੇ ਮਹੀਨਾ ਖਰਚੇ ਹੀ ਹਨ ਤਨਖਾਹਾਂ ਵੀ ਭੱਤੇ ਵੀ ਵਧ ਦੇ ਰਹਿੰਦੇ ਹਨ । ਪੈਨਸ਼ਨਾਂ ਵੀ ਜਿਸ ਮੁੱਦੇ ਤੇ ਵਿਰੋਧੀ ਵਿਧਾਇਕ ਵੀ ਇੱਕ ਹੋ ਜਾਂਦੇ ਹਨ। ਕੀ ਉਹ ਵੀ ਤੇ ਬਾਕੀ ਅਦਾਰੇ ਵੀ 75 % ਕਟੌਤੀ ਕਰਨਗੇ ਆਪਣੀਆਂ ਤਨਖਾਹਾਂ ਵਿੱਚ ?
  ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਅਧਿਆਪਕ ਦਾ ਮਾਣ ਸਨਮਾਨ ਹੋਣਾ ਚਾਹੀਦਾ ਹੈ ਉੇਸ ਉੱਪਰ ਕੋਈ ਮਾਨਸਿਕ ਬੋਝ ਨਹੀਂ ਹੋਣਗਾ ਚਾਹੀਦਾ। ਉਹ ਆਪਣੇ ਰੈਣ ਬਸੇਰੇ ਦੇ ਕੋਲ ਹੋਣਾ ਚਾਹੀਦਾ ਹੈ। ਵਾਟਾਂ ਵਿੱਚ ਹੀ ਰੁਲਣ ਵਾਲੇ ਪਰਿਵਾਰ ਤੋਂ ਦੂਰ ਅਧਿਆਪਕ ਤੋਂ ਵੀ ਬੱਚਿਆਂ ਦੇ ਮਨ ਬੇਫ਼ਿਕਰੀ ਨਾਲ ਨਹੀਂ ਪੜ੍ਹੇ ਜਾ ਸਕਦੇ। ਆਰਥਿਕ ਬੋਝ ਥੱਲੇ ਦਬਿਆ ਅਧਿਆਪਕ ਜਿੰਦਗੀ ਦੀ ਰੋਜ ਮੱਰਾ ਦੀਆਂ ਲੋੜਾਂ ਖਰਚਿਆਂ ਦੀ ਜਮਾਂ ਘਟਾਉ ਕਰਦਿਆ ਕਿਵੇਂ ਪੜ੍ਹਾਵੇਗਾ। ਸਮੇ ਦੀ ਲੋੜ ਹੈ ਕਿ  ਪੀੜਤ ਅਧਿਆਪਕਾਂ ਨੂੰ ਐਂਕਰੀਮੈਂਟ ਲਗਾ ਕੇ ਪੂਰੀ ਤਨਖਾਹ ਤੇ ਪੱਕਾ ਕੀਤਾ ਜਾਵੇ।ਜਿਸ ਨਾਲ ਸਰਕਾਰ ਦੇ ਝੂਠੇ ਲਾਰੇ ਗੱਪਾਂ ਦੀ ਸਿਆਸਤ ਵਿੱਚ ਇੱਕ ਤਾਂ ਸਚਾਈ ਹੋਵੇਗੀ। ਨਿਯਮਾਂ ਮੁਤਾਬਕ ਵੀ ਕਿਸੇ ਅਧਿਆਪਕ ਕਰਮਚਾਰੀ ਦੀ ਤਨਖਾਹ ਘਟਾਈ ਨਹੀਂ ਜਾ ਸਕਦੀ ਅਧਿਆਪਕਾਂ ਨਾਲ ਖੱਜਲ ਖੁਆਰੀ ਅਨਿਆ ਆਪਣੇ ਤੇ ਸਮਾਜ ਨਾਲ ਧੋਖਾ ਹੈ। ਅਧਿਆਪਕ ਮੋਤੀ ਮਹੱਲ ਮੂਹਰੇ ਮਰਨ ਵਰਤ 'ਤੇ ਬੈਠ ਰਹੇ ਹਨ ਕੈਪਟਨ ਵਿਰੋਧੀ ਤੇ ਅਧਿਆਪਕ ਪੱਖੀ ਲਹਿਰ ਲੋਕ ਲਹਿਰ ਬਣ ਰਹੀ ਹੈ। 
ਕੈਪਟਨ ਸਰਕਾਰ ਕੋਲ ਸੁਨਹਿਰੀ ਮੌਕਾ ਹੈ ਵੇਲਾ ਸੰਭਾਲਣ ਦਾ ਅਤੇ ਜੱਸ ਖੱਟਣ ਦਾ। ਇਹ ਅਧਿਆਪਕ , ੇਇਹਨਾਂ ਅਧਿਆਪਕਾਂ  ਦੇ ਮਾਪੇ ਰਿਸ਼ਤੇਦਾਰ ਪਰਿਵਾਰ ਵੀ ਧੰਨਵਾਦੀ ਹੋਣ ਗੇ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਨਤੀਜੇ ਬਦਲ ਸਕਦੇ ਹਨ ਲੱਕੜ ਦੀ ਹਾਂਡੀ ਵੀ ਵਾਰ ਵਾਰ ਨਹੀਂ ਚੜ੍ਹਦੀ।   ਰਾਜਵਿੰਦਰ ਰੌਂਤਾ ,ਰੌਂਤਾ (ਮੋਗਾ)9876486187