ਬੇਸਿਰੇ ਰਾਵਣ - ਰਾਜਵਿੰਦਰ ਰੌਤਾ

ਮੈਨੂੰ ਪਤਾ ਹੈ
ਮੇਰੀਆਂ
ਨੇਕੀਆਂ ਦਾ
ਬਦੀਆਂਂ ਦਾ
 ਸੱਚ ਦਾ
 ਝੂਠ ਦਾ
ਮੇਰੇ
ਕਿਰਦਾਰ ਦਾ
     ਮੈਂ ਸੋਚਿਆ
ਐਂਤਕੀ ਦੁਸਹਿਰੇ ਤੇ
ਰਾਵਣ ਸੜਦਾ
ਵੇਖਣ ਤੋਂ ਪਹਿਲਾਂ
ਸਾੜ ਲਵਾਂ
ਆਪਣੇ ਅੰਦਰਲਾ ਰਾਵਣ
ਤੇ ਆਓ
ਸਮਾਜ ਚ
ਸਿਆਸਤ ਚ
 ਤਖਤਾਂ, ਤਾਜਾਂ ਅਤੇ
 ਕੁਰਸੀਆਂ 'ਤੇ ਬੈਠੇ
ਬੇ ਸਿਰੇ ਰਾਵਣਾਂ ਨੂੰ
ਚੁਰਾਹੇ ਵਿਚ ਫੂਕੀਏ
ਜੁੱਤੀਆਂ ਦੇ ਹਾਰ ਪਾ ਕੇ।