ਬੇਵਕਤ ਮੌਤ - ਵਰਿੰਦਰ ਆਜ਼ਾਦ

ਦਫੱਤਰ ਵਿੱਚ ਪਾਰਟੀ ਪ੍ਰਧਾਨ ਜਰਨਲ ਸੱਕਤਰ ਬੈਠੇ ਹੋਏ ਸਨ। ਅਚਾਨਕ  ਟੈਲੀਫੋਨ ਦੀ ਘੰਟੀ ਵਜੀ।ਪ੍ਰਧਾਨ ਸਾਹਿਬ ਨੇ ਟੈਲੀਫੋਨ ਦਾ ਰਸੀਵਰ ਚੁੱਕਿਆ ਤੇ ਪਤਾ ਲੱਗਾ ਇਹ ਟੈਲੀਫੋਨ ਪਾਰਟੀ ਦੇ ਉਪ-ਪ੍ਰਧਾਨ ਦਾ ਸੀ।
'ਪ੍ਰਧਾਨ ਸਾਹਿਬ ਜੀ ਸਾਡੀ ਸਭ ਨਾਲ ਵੱਡੀ ਵਿਰੋਧੀ ਪਾਰਟੀ ਦੇ ਪ੍ਰਧਾਨ ਦੀ ਬੰਬ ਧਮਾਕੇ 'ਚ ਹੱਤਿਆ ਹੋ ਗਈ...'
'ਅੱਛਾ......' ਇਹ ਲਫਜ਼ ਕਿਹ ਕੇ ਪਾਰਟੀ ਦੇ ਉੱਪ-ਪ੍ਰਧਾਨ ਦੇ ਸਨ। ਪ੍ਰਧਾਨ ਨੇ ਟੈਲੀਫੋਨ ਦਾ ਰਸੀਵਰ ਹੇਠ ਰੱਖਿਆ । ਟੈਲੀਫੋਨ ਸੁਣਦੇ ਸਾਰ ਪਾਰਟੀ ਪ੍ਰਧਾਨ ਹੈਰਾਨ ਪ੍ਰੇਸ਼ਾਨ ਹੋ ਗਿਆ। ਪਾਰਟੀ ਪ੍ਰਧਾਨ ਦੀ ਇਹ ਹਾਲਤ ਵੇਖਦੇ ਜਰਨਲ ਸੱਕਤਰ ਪਰੇਸ਼ਾਨ ਹੁੰਦਾ ਬੋਲਿਆ।
'ਪ੍ਰਧਾਨ ਸਾਹਿਬ ਇਹ ਟੈਲੀਫੋਨ ਕਿਸਦਾ ਸੀ .......//ਤੁਸੀ ਇਹ ਟੈਲੀਫੌੋਨ ਸੁਣ ਕੇ ਇਨ੍ਹੇਂ ਦੁੱਖੀ ਕਿਉਂ ਹੋ ਗਏ ਹੋ?'
'ਜਰਨਲ ਸਕੱਤਰ ਸਾਹਿਬ ਸਾਡੀ ਸਭ ਨਾਲ ਵੱਡੀ ਤੇ ਵਿਰੋਧੀ ਪਾਰਟੀ ਦੇ ਪ੍ਰਧਾਨ ਦਾ ਕੱਤਲ ਹੋ ਗਿਆ ਹੈ।'
'ਅੱਛਾ......' ਇਸ ੱਿਵਚ ਇੰਨੇ ਫਿਕਰਮੰਦ ਕਿਉਂ ਹੋ ਗਏ ਹੋ....?'
'ਫਿਕਰ ਅਤੇ ਦੁੱਖ ਵਾਲੀ ਗੱਲ ਹੈ'
'ਦੁੱਖ ਵਾਲੀ ਕਿਹੜੀ ਗੱਲ ਹੈ ਪ੍ਰਧਾਨ ਸਾਹਿਬ ਤੁਸੀ ਤਾਂ ਉਸਦੀ ਪਾਰਟੀ ਤੇ ਉਸ ਦੇ ਕੱਟੜ ਵਿਰੋਧੀ ਹੋ।"
"ਹਾਂ ਇੱਸ ਵਿੱਚ ਕੋਈ ਸ਼ੱਕ ਨਹੀ । ਮੈਂ ਤਾਂ ਹੁਣ ਵੀ ਉਸਦੀ ਪਾਰਟੀ ਦਾ ਕੱਟੜ ਵਿਰੋਧੀ ਹਾਂ"
"ਤਾਂ ਫਿਰ ਉਸਦੀ ਮੌਤ ਤੇ ਕਿਉਂ ਇੰਨ੍ਹੇਂ ਉਦਾਸ ਕਿਉਂ.....?ਤੁਹਾਡੀ ਇਹ ਗੱਲ ਮੇਰੀ ਸੱਮਝ ਤੋਂ ਬਾਹਰ ਹੈ।"
'ਜਰਨਲ ਸਕਤੱਰ ਸਾਹਿਬ ਗੱਲ ਤਾਂ ਤੁਹਾਡੀ ਬਿਲਕੁੱਲ ਠੀਕ ਹੈ ਪਰ ਫਿਰ ਵੀ ਸਾਡੇ ਵਾਸਤੇ ਫਿਕਰ ਤੇ ਚਿੰਤਾਂ ਵਾਲੀ ਗੱਲ ਹੈ।ਮੈਨੂੰ ਉਸਦੀ ਮੌਤ ਦਾ ਦੁੱਖ ਬਿਲਕੁੱਲ ਨਹੀ ਹੈ... ਉਸਦੀ ਮੌਤ ਦੀ ਖੁਸ਼ੀ ਹੈ ਪਰ ਚਿੰਤਾਂ ਦਾ ਕਾਰਨ ਉਸਦੀ ਬੇਵਕਤ ਮੌਤ ਹੈ।'
'ਪ੍ਰਧਾਨ ਸਾਹਿਬ ਕੀ ਪਹੇਲੀਆ ਪਾਈ ਜਾਂਦੇ ਹੋ।ਇਕ ਪਾਸੇ ਤਾਂ ਤੁਸੀਂ ਉਸਦੀ ਮੌਤ ਤੇ ਬੇਹੱਦ ਖੁਸ਼ ਹੋ ਦੂਜੇ ਪਾਸੇ ਗਮਗੀਨ ਹੋ...'
'ਜਰਨਲ ਸੱਕਤਰ ਸਾਹਿਬ ਤੁਸੀਂ ਵੀ ਝੱਲੀਆ ਮਾਰੇ ਜਾਂਦੇ ਹੋ, ਤੁਹਾਨੂੰ ਨਹੀ ਪਤਾ ਅਗਲੇ ਕੁੱਝ ਸਮੇਂ ਬਾਅਦ ਇਲੈਕਸ਼ਨ ਹੋਣ ਵਾਲੇ ਹਨ।ਇਸ ਵਕਤ ਵਿਰੋਧੀ ਪਾਰਟੀ ਦੇ ਪ੍ਰਧਾਨ ਦੀ ਹੱਤਿਆ ਉਸਦੀ ਪਾਰਟੀ ਲਈ ਲੋਕਾਂ ਦੇ ਦਿੱਲੋ ਦਿਮ੍ਹਾਗ 'ਚ ਹਮਦਰਦੀ ਪੈਦਾ ਕਰ ਦੇਵੇਗੀ। ਇਸ ਹਮਦਰਦੀ ਪੈਦਾ ਕਰ ਦੇਵੇਗੀ।ਇਸ ਹਮਦਰਦੀ  ਕਾਰਣ ਹੀ ਉਸਦੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਲੋਕ ਸਭਾ 'ਚ ਆਪਣੀ ਸਰਕਾਰ ਬਣਾ ਸਕਦੀ ਹੈ। ਸਾਡਾ ਸਮਾਜ ਸ਼ਹੀਦ ਲੋਕਾਂ ਦੀਆਂ ਕੁਰਬਾਨੀਆ ਦਾ ਬਹੁਤ ਮੁੱਲ ਪਾਉਂਦਾ ਹੈ.....'
'ਗੱਲ ਤਾਂ ਤੁਹਾਡੀ ਬਿਲਕੁੱਲ ਠੀਕ ਹੇ, ਉਸ ਦਾ ਕਤਲ ਸਾਡੀ ਹਾਰ ਨੂੰ ਨਿਸ਼ਚਿਤ ਬਣਾਵੇਗਾ ਤੇ ਉਸਦੀ ਪਾਰਟੀ 'ਚ ਯਕੀਨੀ ਤੌਰ ਤੇ ਬਹੁੱਮਤ ਹਾਸਲ ਕਰੇਗੀ.....'
ਇਹ ਲਫਜ਼ ਕਿਹ ਕੇ ਪਾਰਟੀ ਦਾ ਜਰਨਲ ਸਕੱਤਰ ਵੀ ਚਿੰਤਾਂ 'ਚ ਡੁੱਬ ਗਿਆ।

-ਵਰਿੰਦਰ ਆਜ਼ਾਦ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-21527
ਈ-ਮੇਲ: azadasr@gmail.com

20 Oct. 2018