ਅਮਰੀਕਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਦੀਵਾਨਾਂ ਦਾ ਅਸਭਿਅਕ ਅਤੇ ਅਸ਼ਲੀਲ ਭਾਸ਼ਾ ਦੁਆਰਾਂ ਵਿਰੋਧ,.... - ਗੁਰਚਰਨ ਸਿੰਘ ਗੁਰਾਇਆ

ਅਮਰੀਕਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਦੀਵਾਨਾਂ ਦਾ ਅਸਭਿਅਕ ਅਤੇ ਅਸ਼ਲੀਲ ਭਾਸ਼ਾ ਦੁਆਰਾਂ ਵਿਰੋਧ, ਵਿਦੇਸ਼ਾਂ ਵਿੱਚ ਸਿੱਖੀ ਅਕਸ ਨੂੰ ਢਾਹ ਲਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ  ।ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀਪਿਛਲੇ ਕੁਝ ਸਮੇਂ ਤੋਂ ਪੰਥ ਵਿੱਚ ਪ੍ਰਚਾਰਕਾਂ ਦੇ ਪ੍ਰਚਾਰ ਕਰਨ ਉੱਤੇ ਤਰਾਂ ਤਰਾਂ ਦੇ ਇਤਰਾਜ਼ ਇੱਕ ਧੜੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਸ ਧੜੇ ਦੀ ਸਨਾਤਨੀ ਸੋਚ ਮੁਤਾਬਕ ਪ੍ਰਚਾਰ ਨਾ ਕਰ ਰਹੇ ਪ੍ਰਚਾਰਕਾਂ ਉੱਤੇ ਹਮਲੇ, ਉਹਨਾਂ ਦੀਆਂ ਦਸਤਾਰਾਂ ਲਾਹੁਣੀਆਂ ਅਤੇ ਗਾਲੀ ਗਲੋਚ ਕਰਨਾਂ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ ।ਹਰ ਇੱਕ ਵਿਅਕਤੀ ਨੂੰ ਆਪਣੀ ਬੁੱਧੀ ਦੀ ਸਮਰਥਾ ਮੁਤਾਬਕ ਪ੍ਰਚਾਰਕ ਕਰਨ ਦਾ ਹੱਕ ਹੈ । ਜੇ ਅਸੀਂ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ ਤਾਂ ਉਸ ਉੱਤੇ ਗਾਲੀ ਗਲੋਚ ਕਰਨਾ ਅਤੇ ਸਰੀਰਕ ਹਮਲੇ ਕਰਨੇ ਅਤੇ ਧਮਕੀਆਂ ਦੇਣੀਆਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹਨ ਅਤੇ ਸਿੱਖ ਜਗਤ ਵੱਲੋਂ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਵਿਰੋਧ ਕਰਨ ਦਾ ਇਹ ਅਸਭਿਅਕ ਤਰੀਕਾ ਹੋਰ ਪ੍ਰਚੱਲਤ ਨਾ ਹੋ ਸਕੇ ।ਪੰਥ ਇਸ ਸਮੇਂ ਬਹੁਤ ਹੀ ਸੰਕਟਮਈ ਸਮੇਂ ਵਿੱਚੋਂ ਲੰਘ ਰਿਹਾ ਹੈ । ਬਰਗਾੜੀ ਮੋਰਚੇ ਵਿੱਚ ਵੱਖ ਵੱਖ ਵਿਚਾਰਧਾਰਾਵਾਂ ਰੱਖਣ ਵਾਲੇ ਸਿੱਖ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਤਤਪਰ ਹਨ । ਵਿਦੇਸ਼ਾਂ ਵਿੱਚ ਵੀ ਅਲੱਗ ਅਲੱਗ ਸੋਚ ਰੱਖਣ ਵਾਲੀਆਂ ਜਥੇਬੰਦੀਆਂ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਸੰਸਥਾਵਾਂ ਕਾਇਮ ਕਰ ਰਹੀਆਂ ਹਨ । ਅਜੇ ਕੱਲ੍ਹ ਹੀ ਸਿੱਖ ਅਸੰਬਲੀ ਦੇ ਨਾਮ ਹੇਠ ਵੱਖ ਵੱਖ ਤਰ੍ਹਾਂ ਦੀ ਸੋਚ ਰੱਖਣ ਵਾਲੀਆਂ ਸ਼ਖਸੀਅਤਾਂ ਅਤੇ ਜਥੇਬੰਦੀਆਂ ਦਾ ਇਕੱਠ ਪੰਥ ਵਿੱਚ ਚੰਗਾ ਸੁਨੇਹਾ ਲਿਆ ਰਿਹਾ ਸੀਪਰ ਅਮਰੀਕਾ ਵਿੱਚ ਜਿਸ ਤਰ੍ਹਾਂ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਭਾਈ ਢਡਰੀਆਂ ਵਾਲੇ ਦਾ ਵਿਰੋਧ ਕੀਤਾ ਗਿਆ ਹੈ ਉਸ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਇਹਨਾਂ ਅਨਸਰਾਂ ਦਾ ਮਕਸਦ ਪੰਥ ਵਿੱਚ ਦੋਫਾੜ ਪਾਉਣਾ ਹੈ । ਜੇ ਪੰਥ ਯਤਨ ਕਰਕੇ ਏਕਤਾ ਵੱਲ ਵੱਧ ਰਿਹਾ ਹੈ ਤਾਂ ਇਹੋ ਜਿਹੇ ਵਿਅਕਤੀ ਸੈਕਰਾਮੈਂਟੋ ਵਿਚਲੀਆਂ ਹਰਕਤਾਂ ਕਰ ਕੇ ਪੰਥ ਵਿੱਚ ਦੁਬਿਧਾ ਹੀ ਖੜ੍ਹੀ ਰਹਿਣ ਦੇਣਾ ਚਾਹੁੰਦੇ ਹਨ । ਜਿਹੋ ਜਿਹੀ ਭੱਦੀ ਸਬਦਾਵਲੀ ਇਹ ਵਿਅਕਤੀ ਵਰਤ ਰਹੇ ਹਨ ਉਸ ਨਾਲ ਨਾ ਤਾਂ ਸਿੱਖ ਧਰਮ ਦਾ ਵਧਾਅ ਹੋਣਾ ਹੈ ਤੇ ਨਾ ਹੀ ਪੂਰੀ ਦੁਨੀਆਂ ਵਿੱਚ ਸਿੱਖਾਂਦਾ ਅਕਸ ਚੰਗਾ ਹੋਣਾ ਹੈ । ਅਜਿਹਾ ਕਰਕੇ ਤਾਂ ਇਹ ਸਨਾਤਨੀ ਸੋਚ ਵਾਲੇ ਵਿਅਕਤੀ ਪੰਥ ਵਿੱਚ ਦੋਫਾੜ ਪਾ ਕੇ ਸਿੱਖ ਦੁਸ਼ਮਣਾਂ ਦਾ ਹੱਥ ਹੀ ਮਜ਼ਬੂਤ ਕਰ ਰਹੇ ਹਨ । ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਸਿੱਖ ਪੰਥ ਨੂੰ ਬੇਨਤੀ ਹੈ ਕਿ ਪੰਥ ਵਿੱਚ ਦੋਫਾੜ ਪਾਉਣ ਵਾਲਿਆਂ ਦਾ ਡਟਵਾਂ ਵਿਰੋਧ ਕਰਨ ਅਤੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ ਦਾ ਡਟ ਕੇ ਸਾਥ ਦੇਣ । ਸਾਡੀ ਸਭ ਦਾ ਇੱਕਮੁੱਠ ਹੋ ਕੇ ਇਹਨਾਂ ਸ਼ਰਾਰਤੀ ਅਨਸਰਾਂ ਦੇ ਅਸ਼ਲੀਲ ਅਤੇ ਅਸਭਿਅਕ ਕਾਰਨਾਮਿਆਂ ਦਾ ਵਿਰੋਧ ਹੀ ਇਹਨਾਂ ਪੰਥ ਵਿਰੋਧੀ ਕਾਰਵਾਈਆਂ ਨੂੰ ਠੱਲ੍ਹ ਪਾ ਸਕੇਗਾ ।ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਬੰਧਕ ਸੇਵਾਦਾਰ ਭਾਈ ਬਲਕਾਰ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਗੁਰਚਰਨ ਸਿੰਘ ਗੁਰਾਇਆ, ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ , ਗੁਰਦੁਅਰਾ ਸਟੁਟਗਾਟ ਭਾਈ ਉਂਕਾਰ ਸਿੰਘ ਗਿੱਲ ,ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ , ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ  ਸੁਖਵਿੰਦਰ ਸਿੰਘ ਲਾਡੀ ,ਗੁਰਦੁਆਰਾ ਮਿਉਨਿਚਨ ਦੇ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ, ਸਿੰਘ ਸਭਾ ਜਰਮਨੀ ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਜਸਵੀਰ ਸਿੰਘ ਬਾਬਾ, ਭਾਈ ਸੰਤੋਖ ਸਿੰਘ, ਭਾਈ ਮਲਕੀਤ ਸਿੰਘ ,ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ, ਸਿੰਘ ਸਭਾ ਬੈਲਜ਼ੀਅਮ ਭਾਈ ਮਹਿੰਦਰ ਸਿੰਘ ਜੀ ਖਾਲਸਾ ,ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ ,ਗੁਰੂ ਨਾਨਕ ਸੇਵਾ ਸੋਸਾਇਟੀ ਬੈਲਜ਼ੀਅਮ ਭਾਈ ਸੁਰਿੰਦਰ ਸਿੰਘ,

ਜਾਰੀ ਕਰਤਾ :-- ਗੁਰਚਰਨ ਸਿੰਘ ਗੁਰਾਇਆ