ਮਿੰਨੀ ਕਹਾਣੀ ' ਬਾਪ ਦੀ ਅਰਥੀ ਨੂੰ ਮੋਢਾ ' - ਹਾਕਮ ਸਿੰਘ ਮੀਤ ਬੌਂਦਲੀ

ਕੁੜੀਏ ਸਾਨੂੰ ਵੀ ਰੋਟੀ ਲਿਆ ,ਨਾਲੇ ਤੇਰੇ ਛੋਟੇ ਵੀਰ ਰੌਕੀ ਨੂੰ ਵੀ ਰੋਟੀ ਪਰੋਸ ਦੇ । ''  ਅੱਛਿਆ ਪਿਤਾ ਜੀ ਸਿਮਰਨ ਨੇ ਕਿਹਾ ? " ਰੋਟੀ ਪਾ ਕੇ ਆਪਣੇ ਮਾਤਾ ਪਿਤਾ ਦੇ ਅੱਗੇ ਪਏ ਟੇਬਲ ਉੱਪਰ ਰੱਖ ਦਿੰਦੀ ਹੈ । ਮੰਮੀ ਮੈਂ ਹੁਣ ਰੋਟੀ ਖਾ ਲਵਾ ਨਹੀਂ ਕੁੜੀਏ ਪਹਿਲਾਂ ਸਾਰਿਆਂ ਨੂੰ ਰੋਟੀ ਖਾ ਲੈਣ ਦੇ ਫਿਰ ਖਾਂਈ ਮਾਂ ਨਸੀਬ ਕੌਰ ਨੇ ਗੱਲ ਵਿੱਚ ਗੱਲ ਮਿਲਾਕੇ ਕਿਹਾ ਹਾਂ ਪੁੱਤਰ ਤੇਰੇ ਪਿਤਾ ਕਰਨੈਲ ਸਿੰਘ ਜੀ ਠੀਕ ਹੀ ਕਹਿ ਰਹੇ ਨੇ ਕੁੜੀਆਂ ਤਾਂ ਸਾਰਿਆਂ ਨਾਲੋਂ ਪਿੱਛੋਂ ਹੀ ਰੋਟੀ ਖਾਂਦੀਆਂ ਹੁੰਦੀਆਂ ਨੇ । ਦੂਸਰੇ ਦਿਨ ਹਰ ਰੋਜ਼ ਦੀ ਤਰ੍ਹਾਂ ਸਿਮਰਨ ਸਕੂਲ ਨੂੰ ਜਾਣ ਲਈ ਤਿਆਰ ਹੋਣ ਲੱਗੀ । ਮੈ ਕਿਹਾ ਕੁੜੀਏ ਪਹਿਲਾ ਰੌਕੀ ਨੂੰ ਤਿਆਰ ਹੋ ਲੈਣ ਦੇ ਨਾਲੇ ਕੁੜੀਆ ਜ਼ਿਆਦਾ ਨਹੀਂ ਪੜਦੀਆਂ ਹੁੰਦੀਆਂ । ਕੁੜੀਆਂ ਤਾਂ ਆਟੇ ਦੀ ਚਿੜੀ ਹੁੰਦੀਆਂ ਨੇ ਘਰ ਰਹਿਣਗੀਆਂ ਚੂਹੇ ਖਾ ਜਾਣਗੇ, ਬਾਹਰ ਜਾਣਗੀਆਂ ਕਾਂ ਖਾ ਜਾਣਗੇ । ਤੂੰ ਆਪਣੀ ਮਾਂ ਨਾਲ ਘਰਦਾ ਸਾਰਾ ਕੰਮ ਕਰਾਕੇ ਸਕੂਲ ਜਾਣਾ ਹੈਂ ਤੋਂ ਚਲੀ ਜਾਣਾ ਸੁਣਿਆ ਚੰਗਾ ਪਿਤਾ ਜੀ । ਘਰਦਾ ਸਾਰਾ ਕੰਮ ਕਰਕੇ ਬਾਆਦ ਵਿੱਚ ਸਕੂਲ ਪਹੁੰਚ ਜਾਂਦੀ ਹੈ । ਹੁਣ ਸਿਮਰਨ ਸੋਚਣ ਲਈ ਮਜ਼ਬੂਰ ਹੋ ਚੁੱਕੀ ਸੀ ਕਿ ਮੈਂ ਆਟੇ ਦੀ ਚਿੜੀ ਨਹੀਂ ਬਣਨਾ ਚਾਹੁੰਦੀ ਮੈ ਕੁੱਝ ਬਣਕੇ ਵਿਖਾਵਾਂਗੀ। ਅੱਜ ਬਹੁਤ ਹੀ ਉਦਾਸ ਸੀ ਤਾਂ ਉਸਦੀਆਂ ਸਹੇਲੀਆਂ ਨੇ ਪੁੱਛਿਆ ਕੀ ਗੱਲ ਹੋਈ ਹੈ ਤੂੰ ਉਦਾਸ ਕਿਉਂ ਹੈ ਤੇਰੀ ਸਿਹਤ ਤਾਂ ਠੀਕ ਹੈਂ,  ਅੜੀਏ ਸਿਹਤ ਤਾਂ ਠੀਕ ਹੈ ਮੈਂ ਸੋਚ ਰਹੀ ਹਾਂ ਕਿ ਕੁੜੀਆਂ ਨਾਲ ਘਰਾਂ ਵਿੱਚ ਐਨਾ ਜ਼ਿਆਦਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ । ਅਸੀਂ ਕਿਸੇ ਬੋਝ ਬਣਕੇ ਨਹੀਂ ਆਈਆਂ ਅਸੀਂ ਮਰਦਾਂ ਦੇ ਮੁਕਾਬਲੇ ਚ ਪਿੱਛੇ ਨਹੀਂ ਹਾਂ ਫਿਰ ਵੀ ਸਾਡੇ ਨਾਲ ਐਨਾ ਫਰਕ ਜਾਂਦਾ ਹੈ।ਮੇਰੇ ਘਰਦੇ ਮੇਰੇ ਵੀਰ ਰੌਕੀ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਬਿਲਕੁਲ ਵੀ ਉਸਨੂੰ ਝਿੜਕ ਦੇ ਨਹੀਂ ਫਿਰ ਉਸਦੀ ਸਹੇਲੀ ਪ੍ਰੀਤ ਨੇ ਕਿਹਾ ਭੈਣੇ ਸਾਡੇ ਨਾਲ ਘਰਾਂ ਵਿੱਚ ਇਹੀ ਕੁੱਝ ਹੋ ਰਿਹਾ ਹੈ । ਪਹਿਲਾ ਮਾਤਾ ਪਿਤਾ ਦੀਆਂ ਝਿੜਕਾਂ ਅਤੇ ਭੈਣ ਭਾਈ ਦੀ ਮਾਰ ਕੁੱਟ ਸਹਿਣੀ ਪੈਂਦੀ ਹੈ ਫਿਰ ਵਿਆਹ ਕਰ ਦਿੰਦੇ ਨੇ ਫਿਰ ਸੱਸ ਸਹੁਰੇ ਦੀਆਂ ਝਿੜਕਾਂ ਅਤੇ ਪਤੀ ਮਾਰ ਕੁੱਟ ਝੱਲਣੀ ਪੈਂਦੀ ਹੈ। ਧੀਆਂ ਨੂੰ ਤਾਂ ਹਰ ਪਾਸੇ ਹੀ ਨਿਕਾਰਿਆ ਜਾਂਦਾ ਹੈ  ਭੈਣੇ ਆਪਾਂ ਨੂੰ ਇਸੇ ਤਰ੍ਹਾਂ ਹੀ ਜ਼ੁਲਮ ਸਹਿਣੇ ਪੈਣੇ ਨੇ।
               ਜਦੋਂ ਸਕੂਲੋਂ ਵਾਪਸ ਘਰ ਆਈ ਤਾਂ ਕੀ ਦੇਖ ਰਹੀ ਹੈ ਪਿਤਾ ਜੀ ਰੌਕੀ ਕੋਲ ਬੈਠਕੇ ਸ਼ਰਾਬ ਪੀ ਰਿਹਾ ਹੈ ਅਤੇ ਨਾਲੇ ਆਪਣੇ ਪੁੱਤਰ ਨੂੰ ਵੀ ਥੋੜ੍ਹੀ ਥੋੜ੍ਹੀ ਪਾ ਕੇ ਪਿਲਾ ਰਿਹਾ ਹੈ। ਅਜੇ ਸਕੂਲ ਵਾਲਾ ਬੈਂਗਣ ਰੱਖਿਆ ਸੀ ਕੁੜੀਏ ਸਾਡੇ ਲਈ ਕੋਈ ਖਾਣ ਵਾਲੀ ਚੀਜ਼ ਲੈਕੇ ਆ। ਮੈ ਕਿਹਾ ਜੀ ਇਹ ਤੁਸੀਂ ਕੀ ਕਰ ਰਹੇ ਹੋ ਆਪਣੇ ਬੱਚੇ ਨੂੰ ਆਪਣੇ ਹੱਥੀਂ ਸ਼ਰਾਬ ਤੇ ਲਾ ਰਹਾ ਹੋ , " ਹਾਂ ਇਹ ਮੇਰਾ ਪੁੱਤਰ ਹੈ ਦਾਰੂ ਪੀ ਕੇ ਦਲੇਰ ਹੋਵੇਗਾ ਨਾਲੇ ਪੜ ਲਿਖ ਕੇ ਇੱਕ ਅਫਸਰ ਬਣੇਗਾ ?" ਨਾ ਜੀ ਇਹ ਸਭ ਕੁੱਝ ਠੀਕ ਨਹੀਂ ਹੈ ਇਹ ਤਾਂ ਤੁਸੀਂ ਆਪਣੇ ਹੱਥੀਂ ਲਾਏ ਬੂਟੇ ਨੂੰ ਪੱਟ ਰਹੇ ਹੋ । ਕੁੜੀਏ ਤੈਨੂੰ ਸੁਣਿਆ ਨਹੀਂ ਮੈ ਤੈਨੂੰ ਕੀ ਕਿਹਾ ਨਾਲੇ ਤੂੰ ਸਾਡੇ ਵੱਲ ਕੀ ਵੇਖ ਰਹੀ ਹੈ ਨਾਲੇ ਕੁੜੀਆਂ ਘਰ ਦੀਆਂ ਗੱਲਾਂ ਵੱਲ ਧਿਆਨ ਨੀ ਦਿੰਦੀਆਂ ਹੁੰਦੀਆਂ । ਹੁਣ ਸਬਰ ਦਾ ਘੁੱਟ ਭਰਕੇ ਆਪਣਾ ਸਕੂਲ ਦਾ ਕੰਮ ਕਰਨ ਬੈਠ ਜਾਂਦੀ ਹੈ ਕਰਨੈਲ ਸਿੰਘ ਦੇਖਦਿਆਂ ਹੀ ਕਹਿਣ ਲੱਗਿਆ ਸਿਮਰਨ ਤੂੰ ਰਹਿਣ ਦੇ ਸਕੂਲ ਦੇ ਹੋਮ ਵਰਕ ਨੂੰ ਤਾਂਏ ਕਿਤੇ ਡਾਕਟਰ ਨਹੀਂ ਬਣਨਾ ਤੂੰ ਤਾਂ ਸਹੁਰੇ ਘਰ ਚਲੀ ਉੱਥੇ ਤੇਰੀ ਕਿਸੇ ਨੇ ਤੇਰੀ ਪੜ੍ਹਾਈ ਨਹੀਂ ਦੇਖਣੀ ਤੂੰ ਕੋਈ ਘਰਦਾ ਕੰਮ ਕਰ ਲਏ ਤੂੰ ਰੌਕੀ ਨੂੰ ਪੜ ਲੈਣ ਦੇ ," ਪਿਤਾ ਜੀ ਮੈ ਰੌਕੀ ਨੂੰ ਪੜਨ ਤੋਂ ਨਹੀਂ ਰੋਕ ਰਹੀ, ਮੈ ਤਾਂ ਆਪਣਾ ਸਕੂਲ ਦਾ ਹੋਮ ਵਰਕ ਕਰਨ ਲੱਗੀ ਹਾ , ਕੁੜੀਏ ਤੂੰ ਮੇਰੇ ਅੱਗੇ ਜ਼ਬਾਨ ਲੜਾਉਣ ਲੱਗੀ ਐ। ਨਸੀਬ ਕੌਰ ਨੇ ਕਰਨੈਲ ਸਿੰਘ ਦੀ ਗੱਲ ਕੱਟਦਿਆਂ ਕਿਹਾ ਪੁੱਤਰ ਕੁੜੀਆਂ ਜ਼ਿਆਦਾ ਨਹੀਂ ਬੋਲਦੀਆਂ ਹੁੰਦੀਆਂ ਤੂੰ ਰਹਿਣ ਦੇ ਪੜਣ ਨੂੰ ਹੁਣ ਉਹ ਬੇਵੱਸ ਮਜ਼ਬੂਰ ਸੀ ਅੰਦਰੋਂ ਆਪਣੀ ਧੀ ਨੂੰ ਪਿਆਰ ਕਰ ਰਹੀ ਸੀ ਲੈਕਿਨ ਚੱਕੀ ਦੇ ਪੁੜਾਂ ਵਿਚਾਲੇ ਫਸੀ ਹੋਈ ਸੀ ।ਹੁਣ ਹੌਲੀ ਹੌਲੀ ਦੋਂਹਨੇ ਕਾਲਜ ਵਿੱਚ ਦਾਖਲਾ ਲੈ ਚੁੱਕੇ ਸੀ ਸਿਮਰਨ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਇਸ ਕਰਕੇ ਉਹ ਕਾਲਜ ਦੀ ਟੋਪਰ ਬਣ ਚੁੱਕੀ ਸੀ । ਹੁਣ ਰੌਕੀ ਵੀ ਗਲਤ ਮੁੰਡਿਆਂ ਦੀ ਸੰਗਤ ਵਿੱਚ ਚੰਗੀ ਤਰ੍ਹਾਂ ਫਸ ਚੁੱਕਿਆ ਸੀ , ਘਰੋਂ ਪੜਨ ਦੇ ਬਹਾਨੇ ਖੁੱਲ੍ਹਾ ਖਰਚਾ ਲੈਕੇ ਜਾਣਾ ਸਾਰਾ ਨਸ਼ੇ  ਵਿੱਚ ਲਾ ਦਿੰਦਾ ਸੀ । ਲੈਕਿਨ ਪੜਨ ਵੱਲ ਉਸਦਾ ਕੋਈ ਧਿਆਨ ਨਹੀ ਸੀ  '' ਇਸ ਗੱਲ ਦਾ ਘਰ ਵਾਲਿਆਂ ਨੂੰ ਬਿਲਕੁਲ ਪਤਾ ਨਹੀ ਸੀ ।" ਕਰਨੈਲ ਸਿੰਘ ਨੇ ਆਪਣਾ ਇਕਲੌਤਾ ਪੁੱਤਰ ਹੋਣ ਕਰਕੇ ਸਾਰੀ ਜਾਈਦਾਦ ਪਹਿਲਾ ਹੀ ਉਸਦੇ ਨਾਂ ਕਰਵਾ ਦਿੱਤੀ ਸੀ । ਹੁਣ ਰੌਕੀ ਬੀ,ਏ ਵੱਨ ਦੀ ਕਲਾਸ ਵਿੱਚੋਂ ਫੇਲ੍ਹ ਹੋ ਚੁੱਕਿਆ ਸੀ । ਸਿਮਰਨ ਨੇ ਕਾਲਜ ਤੋਂ ਵਾਪਸ ਆਉਂਦਿਆਂ ਹੀ ਅਵਾਜ਼ ਦਿੱਤੀ ਮੰਮੀ ਜੀ ਤੇ ਪਾਪਾ ਜੀ ਪਹਿਲਾਂ ਤੁਸੀਂ ਮੂੰਹ  ਮਿੱਠਾ ਕਰੋ ਕਿ ਤੁਹਾਡੀ ਬੇਟੀ ਮੈਡੀਕਲ ਦੀ ਕਲਾਸ ਵਿੱਚੋਂ ਟੋਪਰ ਪਾਸ ਹੋਈ ਹੈ ,'' ਪਰ ਕੋਈ ਜਵਾਬ ਨਾ ਮਿਲਿਆ  ।'' ਲੈ ਵੀਰੇ ਤੂੰ ਵੀ ਮੂੰਹ ਮਿੱਠਾ ਕਰਲੈ ਮੂੰਹ ਮਿੱਠਾ ਕਰਨ ਦੀ ਬਜਾਏ ਡੱਬਾ ਫੜਕੇ ਪਰੇ ਸੁੱਟ ਦਿੱਤਾ । ਤੂੰ ਮੇਰੇ ਫੇਲ ਹੋਣ ਦਾ ਮਜ਼ਾਕ ਰਹੀ ਹੈ , ਕਿਹਾ?  ਇਹ ਸਭ ਕੁੱਝ ਮਾਤਾ ਪਿਤਾ ਦੇਖ ਰਹੇ ਸੀ ਪਰ ਮੂੰਹ ਦੀ ਚੁੱਪੀ ਨਹੀਂ ਤੋੜੀ ਪਿਤਾ ਜੀ ਆਪਣੇ ਕਮਰੇ ਵਿਚ ਚਲਾ ਗਿਆ  , ਬੇਵੱਸ ਮਾਂ ਆਪਣਾ ਕੰਮ ਕਰਨ ਲੱਗ ਪਈ । ਇਹ ਸਭ ਦੇਖਕੇ ਸਬਰ ਦਾ ਘੁੱਟ ਭਰਕੇ ਆਪਣੀ ਪੜ੍ਹਾਈ ਕਰਨ ਲੱਗ ਪਰ ਇਸ ਗੱਲ ਤੋਂ ਉਹ ਅਣਜਾਣ ਸੀ ਕਿ ਰੌਕੀ ਫੇਲ ਹੋ ਗਿਆ ਹੈ। ਫਿਰ ਸਿਮਰਨ ਦਾ ਵੀ ਕਾਲਜ ਜਾਣਾ ਬੰਦ ਕਰ ਦਿੱਤਾ ਅਤੇ ਇਕ ਬਹੁਤ ਹੀ ਗਰੀਬ ਘਰ ਦੇਖਕੇ ਉਸਦਾ ਵਿਆਹ ਕਰ ਦਿੱਤਾ ਪਰ ਸਹੁਰਾ ਪ੍ਰੀਵਾਰ ਗਰੀਬ ਜਰੂਰ ਸੀ ਪਰ ਪੜਿਆ ਲਿਖਿਆ ਸੀ । ਕਿਉਂਕਿ ਸਿਮਰਨ ਦਾ ਪਾਸ ਹੋਣਾ ਪੁੱਤਰ ਦਾ ਫੇਲ ਹੋਣਾ ਕਰਨੈਲ ਸਿੰਘ ਨੂੰ ਪਸ਼ੰਦ ਨਹੀਂ ਸੀ ਕਿਉਂਕਿ ਉਹ ਆਪਣੇ ਪੁੱਤਰ ਨੂੰ ਅਫਸਰ ਦੇਖਣਾ ਚਾਹੁੰਦਾ ਸੀ ।
                     ਵਿਆਹ ਤੋਂ  ਥੋੜ੍ਹਾ ਚਿਰ ਬਾਆਦ ਸਿਮਰਨ ਨੇ ਆਪਣੇ ਪਤੀ ਕੁਲਦੀਪ ਨਾਲ ਪੇਕੇ ਘਰ ਜਾਣ ਦਾ ਪ੍ਰੋਗਰਾਮ ਬਣਾਇਆ ਘਰ ਪਹੁੰਚ ਕੇ ਚਾਹ ਪਾਣੀ ਪੀਣ ਤੋਂ ਬਾਆਦ ਕਿਸੇ ਗੱਲ ਨੂੰ ਲੈਕੇ ਆਪਣੇ ਪਿਤਾ ਕਰਨੈਲ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਗੱਲ ਇੱਥੇ ਤੱਕ ਪਹੁੰਚ ਗਈ ਕਿ ਉਹਨਾਂ ਨੂੰ ਘਰ ਆਉਣ ਤੋ ਸਦਾ ਲਈ ਬੰਦ ਕਰ ਦਿੱਤਾ । ਫਿਰ ਦੋਵੇਂ ਆਪਣੇ ਘਰ ਵਾਪਸ ਆ ਗਏ । ਕੀ ਹੋਇਆ ਤੂੰ ਸੋਚਾਂ ਵਿੱਚ ਡੁੱਬੀ ਹੌਸਲਾ ਰੱਖ ਇਹੋ ਜਿਹੀ ਗੱਲਾਂ ਹਮੇਸ਼ਾ ਘਰਾਂ ਵਿੱਚ ਹੁੰਦੀਆਂ ਰਹਿੰਦੀਆਂ ਨੇ ਕੋਈ ਗੱਲ ਨੀ ਆਪਣੀ ਵੀ ਰੱਬ ਕਦੇ ਫਰਿਆਦ ਸੁਣੂਗਾਂ । ਦੂਸਰੇ ਦਿਨ ਹੀ ਡਾਕਟਰ ਦੀ ਨੌਕਰੀ ਦੀ ਚਿੱਠੀ ਆਈ ਅਤੇ ਆਪਣੀ ਡਿਊਟੀ ਤੇ ਜਾਣ ਲੱਗ ਪਈ ਇਸ ਗੱਲ ਦਾ ਪੇਕੇ ਘਰ ਬਿਲਕੁਲ ਵੀ ਪਤਾ ਨਹੀਂ ਸੀ ।ਇਕ ਦਿਨ ਘਰ ਆ ਕੇ ਕਹਿਣ ਲੱਗਿਆ ਪਿਤਾ ਜੀ ਮੈਨੂੰ ਨੌਕਰੀ ਦੀ ਓਫਰ ਆਈ ਹੈ ਪਰ ਥੋੜ੍ਹੇ ਜਿਹੇ ਪੈਸੇ ਦੇਣੇ ਪੈਣਗੇ । '' ਕਿੰਨੇ ਪੁੱਤਰ ਜੀ ਚਾਰ ਲੱਖ ਰੁਪਏ ਲੱਗਣਗੇ ।" ਤੂੰ ਹੌਸਲਾ ਰੱਖ ਪੁੱਤਰ ? ਅੱਛਿਆ ਪਿਤਾ ਜੀ । ਰੌਕੀ ਨੂੰ ਚਾਰ ਲੱਖ ਰੁਪਏ ਦਾ ਇੰਤਜ਼ਾਮ ਕਰਕੇ ਨੌਕਰੀ ਵਾਸਤੇ ਦੇ ਦਿੱਤੇ ।ਚਾਰ ਲੱਖ ਰੁਪਏ ਲੈਕੇ ਜਾਣ ਤੋਂ ਬਆਦ ਦੋ ਮਹੀਨਿਆਂ ਤੋਂ ਘਰ ਨਹੀਂ ਆਇਆ ਹੁਣ ਸੋਚ ਰਹੇ ਸੀ ਨੌਕਰੀ ਤੇ ਲੱਗ ਕੇ ਆਪਣੇ ਮਾਤਾ ਪਿਤਾ ਨੂੰ ਵੀ ਭੁੱਲ ਗਿਆ । ਇਕ ਦਿਨ ਸਵੇਰੇ ਸਵੇਰੇ ਅਚਾਨਕ ਦਰਵਾਜ਼ਾ ਖੜਕਿਆ ਜਦੋ ਦਰਵਾਜ਼ਾ ਖੋਲਿਆ ਰੌਕੀ ਨੂੰ ਨਸ਼ੇ ਨਾਲ ਪੂਰਾ ਫੁੱਲ ਦੇਖਕੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ । ਹੁਣ ਘਰ ਦੀ ਹਾਲਤ ਵੀ ਬਹੁਤ ਵਿਗੜ ਚੁੱਕੀ ਸੀ ਪੁੱਤਰ ਵੀ ਨਸ਼ੇ ਦਾ ਆਦੀ ਬਣ ਚੁੱਕਿਆ ਸੀ । ਇਕ ਦਿਨ ਅਚਾਨਕ ਪਿੰਡ ਦਾ ਸਰਪੰਚ ਘਰ ਆਇਆ ਰੌਕੀ ਦੀ ਹਾਲਤ ਦੇਖਕੇ ਕਹਿਣ ਲੱਗਿਆ ਤੁਸੀਂ ਮੁੰਡੇ ਨੂੰ ਕਿਸੇ ਡਾਕਟਰ ਨੂੰ ਨਹੀਂ ਦਿਖਾਇਆ ਉਸਨੇ ਰੋਂਦੀ ਹੋਈ ਅਵਾਜ਼ ਕਿਹਾ ਵੀਰ ਬਹੁਤ ਡਾਕਟਰਾਂ ਨੂੰ ਦਿਖਾ ਲਿਆ ਪਰ ਕਿਤੋਂ ਵੀ ਫਰਕ ਨਹੀ ਪਿਆ ਹੁਣ ਤਾਂ ਘਰਦਾ ਸਾਰਾ ਢਾਂਚਾ ਹੀ ਵਿਗੜ ਗਿਆ ।ਸਰਪੰਚ ਸਿਆ ਤੂੰ ਹੀ ਦੱਸਦੇ ' ਅੱਛਿਆ ' ਹਸਪਤਾਲ ਦਾ ਅਡਰੈਂਸ ਦੇਕੇ ਕਿਹਾ ਇਹ ਹਸਪਤਾਲ ਵਿੱਚ ਨਸ਼ਾ ਹੀ ਛਡਾਉਂਦੇ ਹਨ । ਦੂਸਰੇ ਦਿਨ ਪਤੀ ਪਤਨੀ ਰੌਕੀ ਨੂੰ ਲੈਕੇ ਉੱਥੇ ਪਹੁੰਚ ਜਾਂਦੇ ਹਨ ਜਿੱਥੇ ਰੌਕੀ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਜਾਂਦਾ ਹੈ। ਹੁਣ ਬਿਲਕੁਲ ਠੀਕ ਹੋ ਚੁਕਿਆ ਸੀ ਹਸਪਤਾਲ ਵਿਚੋਂ ਛੁੱਟੀ ਮਿਲ ਚੁੱਕੀ ਸੀ। ਫਿਰ ਕਰਨੈਲ ਸਿੰਘ ਕੰਪਾਉਂਡਰ ਨੂੰ ਕਹਿਣ ਲੱਗਿਆ ਅਸੀਂ  ਵੱਡੇ ਡਾਕਟਰ ਨੂੰ  ਮਿਲਣਾ ਚਾਹੁੰਦੇ ਹਾ ਜਿੰਨੇ ਸਾਡੇ ਪੁੱਤਰ ਨੂੰ ਨਸ਼ਾ ਮੁਕਤ ਕਰ ਦਿੱਤਾ ।ਉਸਨੇ ਇੱਕ ਕਮਰੇ ਵੱਲ ਨੂੰ ਇਸ਼ਾਰਾ ਕਰ ਦਿੱਤਾ ਕਮਰੇ ਦੇ ਕੋਲ ਗਏ ਅੰਦਰ ਜਾਣ ਤੋਂ ਕਮਰੇ ਅੱਗੇ ਬੈਠੇ ਕਰਮਚਾਰੀ ਨੇ ਰੋਕ ਲਿਆ ਆਪ ਬਿਨਾਂ ਡਾਕਟਰ ਦੇ ਕਹਿਣ ਤੇ ਅੰਦਰ ਨਹੀਂ ਜਾ ਸਕਦੇ । ਫਿਰ ਕਰਮਚਾਰੀ ਨੇ ਡਾਕਟਰ ਨੂੰ ਜਾ ਕੇ ਦੱਸਿਆ ਅਤੇ ਅੰਦਰ ਆਉਣ ਲਈ ਕਿਹਾ ।ਕਰਮਚਾਰੀ ਨੇ ਉਹਨਾਂ ਨੂੰ  ਬਾਹਰ ਆ ਕੇ ਅੰਦਰ ਜਾਣ ਲਈ ਕਹਿ ਦਿੱਤਾ । ਜਦੋਂ ਦੋਹਨੇ ਕਮਰੇ ਵਿੱਚ ਗਏ ਤਾਂ ਕੀ ਦੇਖਦੇ ਨੇ ਇਹ ਤਾਂ ਸਾਡੀ ਸਿਮਰਨ ਹੈ। ਸਿਮਰਨ ਨੂੰ ਦੇਖਦਿਆਂ ਹੀ ਮਾਤਾ ਪਿਤਾ ਦੀਆਂ ਅੱਖਾਂ ਵਿੱਚੋਂ ਸਮੁੰਦਰ ਦੀਆਂ ਛੱਲਾਂ ਦੀ ਤਰ੍ਹਾਂ ਪਾਣੀ ਵਹਿ ਤੁਰਿਆ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਕਹਿ ਲੱਗੇ ਸਾਨੂੰ ਮੁਆਫ ਕਰਦੇ ਧੀਏ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ, ਜਿਹੜੇ ਅਸੀਂ ਤੈਨੂੰ ਪਹਿਚਾਣ ਨਹੀਂ ਸਕੇ। ਇਹ ਗਲਤੀ ਕਾਹਦੀ ਇਹ ਮੇਰੀ ਕਿਸਮਤ ਵਿੱਚ ਲਿਖਿਆ ਸੀ । ਹਾਂ ਅੱਗੇ ਵਾਸਤੇ ਕੋਈ ਦੁੱਖ ਤਕਲੀਫ ਹੋਵੇ ਤਾਂ ਮੈਨੂੰ ਬੁਲਾ ਲੈਣਾ ਫਿਰ ਰੌਕੀ ਸਮੇਤ ਸਾਰਿਆਂ ਨੇ ਗਲਤੀ ਮੰਨੀ ਅਤੇ ਆਪਣੇ ਘਰ ਵਾਪਸ ਆ ਗਏ । ਘਰ ਆਉਣ ਤੋ ਬਾਅਦ ਦੋ ਤਿੰਨ ਮਹੀਨੇ ਬਹੁਤ ਵਧੀਆ ਤਰੀਕੇ ਨਾਲ ਨਿੱਕਲ ਗਏ ਫਿਰ ਨਸ਼ਾ ਖਾਣਾ ਸ਼ੁਰੂ ਕਰ ਦਿੱਤਾ । ਫਿਰ ਸਿਮਰਨ ਕੌਰ ਨੂੰ ਬੁਲਾਇਆ ਬਹੁਤ ਚਿਰਾਂ ਬਾਅਦ ਆਪਣੇ ਪੇਕੇ ਘਰ ਆਈ ਸਾਰੇ ਇਕੱਠੇ ਬੈਠੇ ਸਨ ਰੌਕੀ ਦੀ ਸ਼ਿਕਾਇਤ ਕਰਨ ਲੱਗੇ ਤਾਂ ਨੇ ਆਪਣੇ ਮਾਤਾ ਪਿਤਾ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਹੁਤ ਪੌੱਠਾ ਸਿੱਧਾ ਬੋਲਿਆ । ਇਹ ਮਕਾਨ ਮੇਰਾ ਹੈ ਤੁਸੀਂ ਇਸ ਦੇ ਕੁਝ ਨਹੀਂ ਲੱਗਦੇ ਕਿਉਂਕਿ ਸਾਰੀ ਜਾਈਦਾਦ ਰੌਕੀ ਦੇ ਨਾਮ ਪਹਿਲਾ ਹੀ ਕਰਵਾ ਦਿੱਤੀ ਸੀ।ਉਸਨੇ ਕਿਸੇ ਦੀ ਵੀ ਪਰਵਾਹ ਨਾ ਕਰਦਿਆਂ ਹੋਇਆ ਘਰੋਂ ਬਾਹਕ ਕੱਢ ਦਿੱਤਾ । ਹੁਣ ਸਿਮਰਨ ਉਹਨਾਂ ਨੂੰ ਨਾਲ ਲੈਕੇ ਆਪਣੇ ਸਹੁਰੇ ਘਰ ਆ ਗਈ । ਹੁਣ ਮਾਤਾ ਪਿਤਾ ਸਿਮਰਨ ਦੇ ਕੋਲ ਰਹਿਣ ਲੱਗੇ ਇਕ ਦਿਨ ਪਿਤਾ ਜੀ ਅਚਾਨਕ ਬੀਮਾਰ ਹੋ ਗਏ ਉਸਨੇ ਆਪਣੇ ਪਿਤਾ ਜੀ ਨੂੰ ਚੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ।ਬੀਮਾਰੀ ਦੀ ਜ਼ਿਆਦਾ ਤਕਲੀਫ ਨਾ ਸਹਾਰ ਦਾ ਹੋਇਆ ਰੱਬ ਨੂੰ ਪਿਆਰਾ ਹੋ ਜਾਂਦਾ ਹੈ । ਆਪਣੇ ਪਿਤਾ ਦੀ ਮਿਰਤਕ ਦੇਹ ਨੂੰ ਆਪਣੇ ਘਰ ਲੈਕੇ ਆਉਂਦੀ ਹੈ ਅਤੇ ਆਤਮ ਸੰਸਕਾਰ ਦੀ ਤਿਆਰੀ ਕੀਤੀ।ਉਸ ਤੋਂ ਪਹਿਲਾ ਸਿਮਰਨ ਅਤੇ ਉਸਦਾ ਪਤੀ ਕੁਲਦੀਪ ਦੋਹਨੇ ਰੌਕੀ ਕੋਲ ਗਏ ਉਹ ਸ਼ਰਾਬ ਪੀ ਰਿਹਾ ਸੀ ਜਦੋਂ ਪਿਤਾ ਦੇ ਮਰਨ ਵਾਰੇ ਦੱਸਿਆ ਤਾਂ ਉਹ ਬਹੁਤ ਹੱਸਿਆ ਜਿਵੇਂ ਕੋਈ ਦੁਸ਼ਮਣ ਮਰ ਗਿਆ ਹੋਵੇ ਅਤੇ ਕਹਿਣ ਲੱਗਾ ਹੁਣ ਪਈ ਨਾ ਪੁੱਤ ਦੀ ਲੋੜ ਜਿਸਨੂੰ ਛੱਡਕੇ ਚਲੇ ਗਏ ਸੀ । ਹੁਣ ਤੂੰ ਅਰਥੀ ਨੂੰ ਮੋਢਾ ਅਤੇ ਬਾਪ ਦੀ ਚਿਖਾ ਨੂੰ ਅਗਨੀ  ਨਹੀਂ ਦੇ ਸਕਦੀ ਹੁਣ ਤੂੰ ਮੇਰੇ ਘਰ ਕੀ ਕਰਨ ਆਈ ਹੈ। ਮੈ ਆਪਣੇ ਬਾਪ ਦੀ ਅਰਥੀ ਨੂੰ ਮੋਢਾ ਦਿਆਂਗੀ ਅਤੇ ਅਗਨੀ ਵੀ ਭੇਟ ਮੈਂ ਕਰਾਂਗੀ ।ਹੁਣ ਆਪਣੇ ਘਰ ਵਾਪਸ ਆ ਜਾਂਦੇ ਹਨ। ਆਕੇ ਕਹਿਣ ਲੱਗੀ ਮੈ ਦਿਆਂਗੀ ਮੇਰੇ ਬਾਪ ਦੀ ਅਰਥੀ ਨੂੰ ਮੋਢਾ ਜਿਹੜੀ ਸਦੀਆਂ ਤੋਂ ਪਰੰਪਰਾ ਚਲਦੀ ਆ ਰਹੀ ਹੈਂ ਮੈ ਤੋੜਾਂਗੀ । ਉਸ ਨੂੰ ਕੁੱਝ ਬੰਦੇ ਕਹਿਣ ਲੱਗੇ ਧੀਆਂ ਨਹੀਂ ਦਿੰਦੀਆਂ ਮੋਢਾ ਫਿਰ ਮਾਤਾ ਕਹਿਣ ਲੱਗੀ ਦੇਖੋ ਜੀ ਸਾਡਾ ਪੁੱਤਰ ਵੀ ਇਹੀ ਹੈ ਅਤੇ ਸਾਡੀ ਧੀ ਵੀ ਇਹੀ ਹੈ । ਸਿਮਰਨ ਕਹਿਣ ਲੱਗੀ ਮਾਤਾ ਪਿਤਾ ਕੱਲੇ ਮੁੰਡਿਆਂ ਦੇ ਹੀ ਨਹੀਂ ਹੁੰਦੇ ਸਗੋਂ ਕੁੜੀਆਂ ਦੇ ਵੀ ਬਰਾਬਰ ਹੁੰਦੇ ਨੇ, '' ਫਿਰ ਕੁੜੀਆਂ ਕਿਉਂ ਨਹੀਂ ਦੇ ਸਕਦੀਆਂ ਬਾਪ ਦੀ ਅਰਥੀ ਨੂੰ ਮੋਢਾ ਅਤੇ ਚਿਖਾ ਨੂੰ ਅਗਨੀ ।'' ਫਿਰ ਸਾਰੇ ਕਹਿਣ ਲੱਗੇ ਚੰਗਾ ਪੁੱਤਰ ਠੀਕ ਹੈ ਤੇਰੀ ਮਰਜ਼ੀ ਫਿਰ ਹਾਕਮ ਮੀਤ ਨੇ ਵੀ ਹਾਂ ਵਿੱਚ ਹਾਂ ਮਿਲਾਈ । ਫਿਰ ਸਿਮਰਨ ਨੇ ਸਦੀਆਂ  ਤੋਂ ਚੱਲਦੀ ਆ ਰਹੀ ਪਰੰਪਰਾ ਦੀ ਨਾ ਪਰਵਾਹ ਕਰਦੀ ਹੋਈ ਨੇ ਆਪਣੇ ਬਾਪ ਦੀ ਅਰਥੀ ਨੂੰ ਮੋਢਾ ਅਤੇ ਚਿਖਾ ਨੂੰ ਪੂਰੇ ਸਤਿਕਾਰ ਨਾਲ ਅਗਨੀ ਭੇਟ ਕਰਕੇ ਇੱਕ ਮਿਸ਼ਾਲ ਕਾਇਮ ਕਰ ਦਿੱਤੀ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ