ਨਿੱਤ ਵੱਧਦੇ ਰੇਟ ਲੋਕਾ ਲਈ ਸਿਰਦਰਦੀ - ਬਲਤੇਜ ਸੰਧੂ

ਇੱਕ ਪਾਸੇ ਤਾ ਪੰਜਾਬ ਦੇ ਕਿਸਾਨ ਕਰਜੇ ਦੇ ਭਾਰ ਥੱਲੇ ਪਹਿਲਾ ਹੀ ਦੱਬ ਕੇ ਦਿਨੋ ਦਿਨ ਖੁਦਕੁਸ਼ੀਆ ਕਰ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ। ਦੂਜੇ ਪਾਸੇ ਸਰਕਾਰਾ ਆਏ ਦਿਨ ਪਟਰੋਲ ਡੀਜ਼ਲ ਖਾਦਾ ਆਦਿ ਦੀਆ ਕੀਮਤਾ ਨੂੰ ਅਸਮਾਨੀ ਚੜਾ ਰਹੀ ਹੈ।ਕੁੱਝ ਦਿਨ ਪਹਿਲਾ ਹਾੜ੍ਹੀ ਦੀ ਫਸਲ ਕਣਕ ਦੇ ਮੁੱਲ ਚ ਇਕ ਸੌ ਪੰਜ ਰੁਪਏ ਕੁਇੰਟਲ ਮਾਮੂਲੀ ਵਾਧਾ ਕਰ ਸਰਕਾਰ ਆਪਣੀ ਆਪਣੇ ਆਪ ਹੀ ਪਿੱਠ ਥਪਥਪਾ ਰਹੀ ਸੀ।ਪਰ ਕਿਸਾਨਾ ਅਤੇ ਕਿਸਾਨ ਯੂਨੀਅਨਾ ਵੱਲੋ ਸਵਾਮੀਨਾਥਨ ਰਿਪੋਰਟ ਅਨੁਸਾਰ ਬਣਦਾ ਸਮਰਥਨ ਮੁੱਲ ਲਗਭਗ ਸਤਾਈ ਸੌ ਰੁਪਏ ਕੁਇੰਟਲ ਦੀ ਮੰਗ ਕੀਤੀ ਜਾ ਰਹੀ ਹੈ।ਕਿਸਾਨਾ ਦੀ ਹਮਦਰਦ ਬਣਨ ਦੇ ਦਿਖਾਵੇ ਕਰ ਰਹੀ ਕੇਂਦਰ ਸਰਕਾਰ ਨੇ ਡੀ ਏ ਪੀ ਖਾਦ ਇੱਕ ਸੌ ਦਸ ਰੁਪਏ ਪ੍ਰਤੀ ਥੈਲਾ ਵਧਾ ਕੇ ਨਿਘਾਰ ਵੱਲ ਜਾ ਰਹੀ ਕਿਸਾਨੀ ਦੇ ਡੂੰਘੀ ਸੱਟ ਮਾਰੀ ਹੈ।ਜਦੋਂਕਿ ਕਣਕ ਦੀ ਬਿਜਾਈ ਵੇਲੇ ਕਿਸਾਨਾ ਨੂੰ ਡੀ ਏ ਪੀ ਖਾਦ ਦੀ ਜਰੂਰਤ ਜਿਆਦਾ ਹੁੰਦੀ ਹੈ।ਜਿਸ ਨਾਲ ਦੇਸ਼ ਦੇ ਕਿਸਾਨਾ ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ।ਇਸ ਵੇਲੇ ਝੋਨੇ ਦੀ ਕਟਾਈ ਲਈ ਡੀਜ਼ਲ ਦੀ ਖਪਤ ਵੱਧ ਜਾਣੀ ਹੈ ਇਹੋ ਜਿਹੇ ਸਮੇ ਨੂੰ ਦੇਖਦੇ ਹੋਏ ਸਰਕਾਰ ਨੂੰ ਡੀਜ਼ਲ ਤੇ ਲੱਗ ਰਹੇ ਟੈਕਸਾ ਚ ਭਾਰੀ ਛੋਟ ਦੇਣੀ ਚਾਹੀਦੀ ਹੈ।ਤਾ ਜੋ ਕਿਸਾਨ ਅਤੇ ਟਰੱਕ ਅਪ੍ਰੇਟਰ ਆਰਥਿਕ ਮੰਦਹਾਲੀ ਤੋ ਬਚ ਸਕਣ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਾਦਾ ਦੇ ਵਧੇ ਹੋਏ ਰੇਟ ਤੁਰੰਤ ਵਾਪਸ ਲੈ ਕੇ  ਡੁੱਬਦੀ ਕਿਸਾਨੀ ਨੂੰ ਮੁੜ ਪੈਰਾ ਸਿਰ ਖੜ੍ਹਾ ਕਰਨ ਲਈ ਉਪਰਾਲੇ ਕਰਨ ਦੀ।ਨਾ ਕੇ ਖੇਤੀਬਾੜੀ ਨੂੰ ਘਾਟੇ ਵੱਲ ਲਿਜਾਇਆ ਜਾਵੇ।

ਬਲਤੇਜ ਸੰਧੂ
ਪਿੰਡ ਬੁਰਜ ਲੱਧਾ ਸਿੰਘ ਵਾਲਾ
ਡਾਕ ਭਗਤਾ ਭਾਈ ਕਾ(ਬਠਿੰਡਾ)
9465818158