ਠਗਸ...' ਦੇ ਐਕਸ਼ਨ ਸੀਕਵੈਂਸ ਲਈ ਆਮਿਰ ਤੇ ਅਮਿਤਾਭ ਨੂੰ ਸਿੱਖਣੀ ਪਈ ਤਲਵਾਰਬਾਜ਼ੀ  - ਗੁਰਭਿੰਦਰ ਗੁਰੀ

ਯਸ਼ ਰਾਜ ਫਿਲਮਸ ਦੀ 'ਠਗਸ ਆਫ ਹਿੰਦੋਸਤਾਨ' ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਭਾਰਤੀ ਫਿਲਮ ਰਿਲੀਜ਼ ਕਿਹਾ ਜਾ ਸਕਦਾ ਹੈ। 'ਠਗਸ ਆਫ ਹਿੰਦੋਸਤਾਨ' ਇਸ ਦੀਵਾਲੀ 'ਤੇ ਰਿਲੀਜ਼ ਹੋਣ ਵਾਲੀਆਂ ਬਾਲੀਵੁੱਡ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਰਾਹੀਂ ਪਹਿਲੀ ਵਾਰ ਭਾਰਤੀ ਸਿਨੇਮਾ ਦੇ ਦੋ ਵੱਡੇ ਦਿਗੱਜ ਸਟਾਰ ਅਮਿਤਾਭ ਬੱਚਨ ਤੇ ਆਮਿਰ ਖਾਨ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ। ਇਸ ਫਿਲਮ 'ਚ ਪ੍ਰਸ਼ੰਸਕਾਂ ਨੂੰ ਜ਼ਬਰਦਸਤ ਐਕਸ਼ਨ ਸੀਕਵੈਂਸ ਦੇਖਣ ਨੂੰ ਮਿਲੇਗਾ, ਜਿਸ ਨੂੰ ਅਮਿਤਾਭ ਤੇ ਆਮਿਰ ਨੇ ਬਾਖੂਬੀ ਨਿਭਾਇਆ ਹੈ। ਐਕਸ਼ਨ ਸੀਨਜ਼ ਨੂੰ ਫਿਲਮਾਉਣ ਲਈ ਅਭਿਨੇਤਾਵਾਂ ਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪਈ।

ਇਸ ਬਾਰੇ 'ਚ ਗੱਲ ਕਰਦੇ ਹੋਏ ਅਮਿਤਾਭ ਨੇ ਕਿਹਾ, ''ਅਸਲ 'ਚ ਇਨ੍ਹਾਂ ਮੁਸ਼ਕਲਾਂ 'ਚ ਲੰਘਣ ਤੋਂ ਪਹਿਲਾਂ ਵਿਜੈ ਕ੍ਰਿਸ਼ਣ ਤੇ ਆਦਿਤਿਆ ਨੇ ਕਿਹਾ ਸੀ ਕਿ ਥੋੜ੍ਹੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਇਸ ਲਈ ਅਸੀਂ ਤਲਵਾਰਬਾਜ਼ੀ ਦੀ ਟ੍ਰੇਨਿੰਗ ਲਈ। ਇਸ ਫਿਲਮ 'ਚ ਕਲਾਬਾਜ਼ੀ, ਗੋਤਾਖੋਰੀ ਅਤੇ ਚੜਾਈ ਕਰਨਾ ਵਰਗੇ ਬਹੁਤ ਸਾਰੇ ਐਕਸ਼ਨ ਸੀਕਵੈਂਸ ਸ਼ਾਮਲ ਹਨ। ਇਹ ਸਭ ਲਾਈਵ ਕੀਤੇ ਜਾਂਦੇ ਸਨ। ਜੇਕਰ ਤੁਸੀਂ ਖੁਦ ਨੂੰ ਕਿਸੇ ਮੁਕਾਬਲੇ ਲਈ ਤਿਆਰ ਕੀਤਾ ਤਾਂ ਮੈਨੂੰ ਲਗਦਾ ਹੈ ਕਿ ਤੁਹਾਨੂੰ ਸਭ ਮੁਸ਼ਕਲਾਂ ਤੇ ਚੁਣੌਤੀਆਂ ਨੂੰ ਦੂਰ ਰੱਖਦੇ ਹੋਏ, ਜੋ ਤੁਹਾਨੂੰ ਕਿਹਾ ਜਾਵੇ, ਉਹ ਕਰਨਾ ਚਾਹੀਦਾ''।

ਉੱਥੇ ਹੀ ਆਮਿਰ ਨੇ ਕਿਹਾ, ''ਠਗਸ ਆਫ ਹਿੰਦੋਸਤਾਨ ਤੋਂ ਪਹਿਲਾਂ ਮੈਂ 'ਦੰਗਲ' 'ਚ ਕੰਮ ਕੀਤਾ ਸੀ। ਅਸੀਂ ਦੋਵੇਂ (ਫਾਤਿਮਾ ਸਨਾ ਸ਼ੇਖ) ਕੁਸ਼ਤੀ ਲਈ ਡੇਢ ਸਾਲ ਤੋਂ ਟ੍ਰੇਨਿੰਗ ਲੈ ਰਹੇ ਹਾਂ। ਕੁਸ਼ਤੀ 'ਚ ਤੁਸੀਂ ਕਮਰ ਨਾਲ ਝੂਕਦੇ ਹੋ ਅਤੇ ਜਿੰਨਾ ਸੰਭਵ ਹੋ ਸਕਦਾ ਹੈ ਕਿ ਝੂਕੇ ਰਹਿਣ ਦੀ ਕੋਸ਼ਿਸ਼ ਕਰਦੇ ਹੋ। ਮੈਂ ਝੂਕ ਕੇ ਖੜਾ ਰਹਿੰਦਾ ਸੀ। ਮੁੱਕੇਬਾਜ਼ੀ, ਕਿਕਿੰਗ, ਰੋਲਿੰਗ, ਤਲਵਾਰਬਾਜ਼ੀ ਸਿੱਖਣ ਲਈ ਸਾਨੂੰ ਸਪੈਸ਼ਲ ਟ੍ਰੇਨਿੰਗ ਲੈਣੀ ਪਈ। ਅਜਿਹਾ ਬਹੁਤ ਕੁਝ ਹੋਇਆ ਜਿਸ ਨੇ ਸਾਨੂੰ ਇਸ ਫਿਲਮ ਲਈ ਹਿੰਮਤ ਦਿੱਤੀ।

ਦੱਸਣਯੋਗ ਹੈ ਕਿ 'ਠਗਸ ਆਫ ਹਿੰਦੋਸਤਾਨ' 'ਚ ਕੈਟਰੀਨਾ ਕੈਫ ਅਤੇ ਫਾਤਿਮਾ ਸ਼ਨਾ ਸ਼ੇਖ ਅਹਿਮ ਭੂਮਿਕਾਵਾਂ 'ਚ ਹਨ। ਯਸ਼ ਰਾਜ ਫਿਲਮਸ ਦੀ ਮੇਗਾ ਐਕਸ਼ਨ ਫਿਲਮ 8 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਗਲੂ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।


 ਗੁਰਭਿੰਦਰ ਗੁਰੀ
99157-27311