
"ਕੀ ਇਸ ਦੇਸ਼ ਦੀ ਆਨ 'ਤੇ ਸ਼ਾਨ ਖਾਤਰ ਪੰਜਾਬੀ ਆਰਿਆਂ ਨਾਲ ਚੀਰ ਹੋ ਕੇ ਦੋ ਫਾੜ ਨਹੀਂ ਹੋਏ......?" - ਮਨਮੋਹਨ ਸਿੰਘ ਖੇਲਾ
ਇੱਕ ਸਮਾਂ ਭਾਰਤ ਵਿੱਚ ਇਹੋ ਜਿਹਾ ਵੀ ਆਇਆ ਸੀ ਜਦੋਂ ਦਰਾ ਖੇਬਰ ਰਸਤਿਓਂ ਭਾਰਤ ਨੂੰ ਲੁੱਟਣ ਦੀ ਨੀਅਤ ਨਾਲ ਆਉਣ ਵਾਲੇ ਲੁਟੇੇਰਿਆਂ ਵਿਚੋਂ ਅਹਿਮਦ ਸ਼ਾਹ ਅਬਦਾਲੀ ਵੇਲੇ ਕਹਾਵਤ ਪ੍ਰਸਿੱਧ ਹੋ ਗਈ ਸੀ ਕਿ, "ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ"।ਉਸ ਵੇਲੇ ਹਿੰਦੋਸਤਾਨ ਨੂੰ ਲੁੱਟਣ ਆਉਣ ਵਾਲੇ ਲੁਟੇਰਿਆਂ ਨੇ ਸੋਨਾ ਚਾਂਦੀ ਦੀ ਲੁੱਟ ਕਰਨ ਦੇ ਨਾਲ ਨਾਲ ਇਸ ਦੇਸ਼ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜਤਾਂ ਲੁੱਟਣ ਦੇ ਨਾਲ ਨਾਲ ਗਜਨੀ ਦੇ ਬਜਾਰਾਂ ਵਿੱਚ ਬੋਲੀ ਲਾ ਕੇ ਟਕੇ ਟਕੇ ਨੂੰ ਵੀ ਵੇਚਿਆ।ਇਨ੍ਹਾਂ ਲੁਟੇਰਿਆਂ ਦਾ ਗੁਰੀਲੇ ਜੁੱਧ ਨਾਲ ਮੁਕਾਬਲਾ ਕਰਨ ਵਾਲੇ ਅਣਖੀ ਪੰਜਾਬੀ ਸਿੱਖ ਜੋਧੇ ਬਹੁਤ ਹੀ ਘੱਟ ਗਿਣਤੀ ਵਿਚ ਹੋਣ ਦੇ ਬਾਵਯੂਦ ਵੀ ਰਾਤ ਦੇ ਬਾਰਾਂ ਵਜੇ ਉਨ੍ਹਾਂ 'ਤੇ ਹਮਲਾ ਕਰਕੇ ਲੁੱਟ ਦਾ ਮਾਲ ਸਮੇਤ ਧੀਆਂ ਭੈਣਾਂ ਨੂੰ ਛੁਡਾਕੇ ਲਿਆਉਂਦੇ ਹੁੰਦੇ ਸਨ।ਲੁੱਟ ਦਾ ਮਾਲ ਵੀ ਗਰੀਬਾਂ ਅਤੇ ਲੋੜਵੰਦ ਲੋਕਾਂ ਵਿੱਚ ਵੰਡ ਦਿੰਦੇ ਸਨ।ਪਰ ਫਿਰ ਵੀ ਕਈ ਨਾ ਸ਼ੁਕਰੇ ਲੋਕਾਂ ਨੇ ਇਨ੍ਹਾਂ ਵਾਰੇ ਬਹੁਤ ਘਟੀਆਂ ਲਤੀਫੇ ਬਣਾ ਕੇ ਸਿੱਖਾਂ ਵਾਰੇ ਬਾਰਾਂ ਵਜੇ ਵਾਲੀਆਂ ਕਹਾਵਤਾਂ ਬਣਾ ਕੇ ਹੁਣ ਤੱਕ ਵੀ ਹਾਸੇ ਹਸਦੇ ਹਨ।ਕੀ ਇਹ ਲੋਕ ਉਨ੍ਹਾਂ ਅਣਖੀ ਜੋਧਿਆਂ ਨੂੰ ਇਹ ਇਨਾਮ ਦੇ ਰਹੇ ਹਨ।ਜਿਨ੍ਹਾਂ ਲੋਕਾਂ ਦੀ ਲੁੱਟੀ ਜਾ ਰਹੀ ਇੱਜਤ ਨੂੰ ਬਚਾ ਕੇ ਜਿਹੜੇ ਲੋਕ ਉਨ੍ਹਾਂ ਦੇ ਹਵਾਲੇ ਕਰ ਰਹੇ ਸਨ ਕੀ ਇਹ ਉਨ੍ਹਾਂ ਨੂੰ ਹੀ ਇਹ ਇਨਾਮ ਹੈ।
ਪੰਜਾਬੀਆਂ ਨੇ ਹਮੇਸ਼ਾਂ ਹੀ ਮੁੱਢ ਤੋਂ ਹੀ ਹਿੰਦੋਸਤਾਨੀਆਂ ਨੂੰ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਅਪਣੀਆਂ ਜਾਨਾਂ ਦੀ ਕੋਈ ਵੀ ਨਾ ਪ੍ਰਵਾਹ ਕਰਕੇ ਉਪਰਾਲੇ ਕੀਤੇ ਹਨ।ਪਹਿਲਾਂ ਪਹਿਲੇ ਸਿੱਖ ਗੁਰੁ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਦਸਵੇਂ ਗੁਰੁ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੁ ਸਾਹਿਬਾਨਾਂ ਨੇ ਅਤੇ ਗੁਰੁ ਸਾਹਿਬਾਨਾਂ ਦੇ ਸੱਚੇ ਸਿੱਖਾਂ ਨੇ ਮੁਗਲਾਂ ਦੇ ਜਾਲਮਾਨਾ ਤਸੱਦਤ ਦਾ ਬਿਨਾ ਕਿਸੇ ਡਰ ਭੈਅ ਤੋਂ ਸਾਹਮਣਾ ਕੀਤਾ।ਬੀਬੀਆਂ ਦੇ ਗਲ਼ਾ ਵਿੱਚ ਉਨ੍ਹਾਂ ਦੇ ਹੀ ਬੱਚਿਆਂ ਦੇ ਹਾਰ ਬਣਾ ਕੇ ਪਾਏ ਗਏ।ਸਿੱਖਾਂ ਨੂੰ ਆਰਿਆਂ ਨਾਲ ਚੀਰੀਆ ਗਿਆ, ਸਰੀਰਾਂ ਦੇ ਬੰਦ ਬੰਦ ਕੱਟੇ ਗਏ ਅਤੇ ਸਰੀਰਾਂ ਦਾ ਕੁਤਰਾ ਕੀਤਾ ਗਿਆ।ਪੰਜਾਬੀ ਸਿੱਖਾਂ ਦੇ ਸਰੀਰਾਂ ਨੂੰ ਰੂੰਅ ਦੀ ਤਰ੍ਹਾਂ ਪਿੰਜਿਆ ਗਿਆ ਫਿਰ ਵੀ ਸਿਰੜ ਨਹੀ ਹਾਰਿਆ।ਦਸਵੇਂ ਗੁਰੁ ਜੀ ਦੇ ਛੋਟੇ ਸਾਹਿਬਜਾਦਿਆਂ ਨੂੰ ਦੀਵਾਰ ਵਿੱਚ ਚਿਣਿਆ ਗਿਆ ਫਿਰ ਵੀ ਈਨ ਨਹੀਂ ਮੰਨੀ।ਇਹ ਸਾਰਾ ਕੁੱਝ ਹਿੰਦ ਦੀ ਅਤੇ ਹਿੰਦੂ ਧਰਮ ਦੀ ਸ਼ਾਨ ਬਣਾਈ ਰੱਖਣ ਖਾਤਰ ਅਤੇ ਹਿੰਦੂ ਭੈਣਾਂ ਅਤੇ ਵੀਰਾਂ ਦੇ ਦੁੱਖ ਨੂੰ ਅਪਣਾ ਦੁੱਖ ਸਮਝ ਕੇ ਕੀਤਾ ਗਿਆ ਸੀ।
ਐਨਾਂ ਕੁੱਝ ਪੰਜਾਬੀਆਂ ਵਲੋਂ ਕਰਨ ਦੇ ਬਾਵਯੂਦ ਵੀ ਅੱਜ ਕੁੱਝ ਕੁ ਸ਼ਰਾਰਤੀਆਂ ਵਲੋਂ ਸਿੱਖਾਂ ਦਾ ਅਪਮਾਨ ਬਾਰਾਂ ਵਜੇ ਦੇ ਮਜਾਕ ਵਜੋਂ ਕੀਤਾ ਜਾ ਰਿਹਾ ਹੈ।ਇੱਕ ਬੀਡੀਓ ਵਿੱਚ ਵਰਤਮਾਨ ਆਏ ਹੜ੍ਹਾਂ ਵਾਰੇ ਕੁੱਝ ਲੋਕ ਕਹਿ ਰਹੇ ਹਨ ਡੁੱਬ ਜਾਣ ਦਿਓ ਮਰ ਜਾਣ ਦਿਓ ਹੋਰ ਪਾਣੀ ਛੱਡ ਦਿਓ "ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸਰੀ"।ਓ..! ਨਾ ਸ਼ੁਕਰੇ ਲੋਕੋ...! ਤੁਹਾਡੀਆਂ ਇੱਜਤਾਂ ਅਤੇ ਤੁਹਾਡੀ ਹੋਂਦ ਦੀ ਰਾਖੀ ਕਰਨ ਵਾਲਿਆਂ ਖਿਲਾਫ ਤੁਸੀਂ ਕਿੱਡੀ ਵੱਡੀ ਮਾੜੀ ਅਤੇ ਭੈੜੀ ਸੋਚ ਰੱਖ ਰਹੇ ਹੋ।ਜਿਨ੍ਹਾਂ ਨੇ ਅਪਣੀ ਜਿੰਦਗੀ ਨੂੰ ਦਾਅ 'ਤੇ ਲਾ ਕੇ ਤੁਹਾਨੂੰ ਬਚਾਉਣ ਲਈ ਹੀ ਅੱਜ ਤੱਕ ਸੱਭ ਕੁੱਝ ਤੁਹਾਡੇ ਲਈ ਅਤੇ ਤੁਹਾਡੇ ਧਰਮ ਨੂੰ ਬਚਾਉਣ ਖਾਤਿਰ ਹੀ ਕੀਤਾ ਹੈ।ਉਹ ਅਪਣਾ ਤਾਂ ਕੁੱਝ ਵੀ ਬਚਾ ਹੀ ਨਹੀਂ ਸਕੇ।ਜਿਨ੍ਹਾਂ ਦਾ ਸਾਰਾ ਧਾਰਮਿਕ ਅਤੇ ਸਭਿਆਚਾਰਕ ਅਤੇ ਰਾਜਨੀਤਕ ਵਿਰਸਾ ਵੀ ਹਿੰਦੋਸਤਾਨ ਦੀ ਸ਼ਾਨ ਖਾਤਰ ਗੁਆਚ ਗਿਆ ਹੋਇਆ ਹੈ।ਇਨ੍ਹਾਂ ਦਾ ਤਾਂ ਆਪਣਾ ਵੱਖਰਾ ਦੇਸ਼ ਵੀ ਸੀ ਅਤੇ ਵੱਖਰਾ ਰਾਜ ਵੀ ਸੀ।ਪਰ ਆਪਸੀ ਭਾਈਚਾਰਕ ਪਿਆਰ 'ਤੇ ਪੀਡੀ ਸਾਂਝ ਖਾਤਰ ਉਹ ਦੇਸ਼ 'ਤੇ ਰਾਜ ਵੀ ਗੁਆਇਆ ਹੈ।
ਪਰ ਉਸ ਦਾ ਸਿਲਾ ਪੰਜਾਬੀਆਂ ਨੂੰ ਇਵਜ ਵਿੱਚ ਕੀ ਮਿਲ ਰਿਹਾ ਹੈ? ਜਿਸ ਵਾਰੇ ਕਦੇ ਪੰਜਾਬੀਆਂ ਨੇ ਆਪਸੀ ਭਾਈਚਾਰਕ ਪੀਡੀ ਸਾਂਝ ਕਰਕੇ ਸੋਚਿਆ ਵੀ ਨਹੀਂ ਸੀ।ਜਿਨ੍ਹਾਂ ਨੂੰ ਬਚਾਉਣ ਖਾਤਰ ਅੱਜ ਤੱਕ ਬੇਅੰਤ ਤਸੀਹੇ ਝੱਲੇ ਬਹੁਤ ਖੂਨ ਡੋਲ਼ਿਆ।ਅੱਜ ਉਹੀ ਲੋਕ ਪੰਜਾਬੀ ਲੋਕਾਂ ਨਾਲ ਵਿਤਕਰਾ ਕਰਕੇ ਇਨ੍ਹਾਂ ਨੂੰ ਅਜਾਦੀ ਵੇਲੇ ਮਿਲੇ ਸੰਵਿਧਾਨਿਕ ਹੱਕਾਂ ਨੂੰ ਵੀ ਮਾਨਣ ਨਹੀਂ ਦੇ ਰਹੇ।ਹਿੰਦੋਸਤਾਨ ਵਿਚ ਮਿਲੀ ਅਜਾਦੀ ਬਾਅਦ ਹਰ ਨਾਗਰਿਕ ਨੂੰ ਸੰਵਿਧਾਨਿਕ ਹੱਕ ਹੈ ਕਿ ਕਿਸੇ ਅਪਰਾਧ ਵਿੱਚ ਮਿਲੀ ਸਜਾ ਪੂਰੀ ਹੋਣ ਬਾਅਦ ਉਸ ਨੂੰ ਰਿਹਾ ਕੀਤਾ ਜਾਂਦਾ ਹੈ।ਪਰ ਇਥੇ ਸਜਾ ਪੂਰੀ ਹੋਣ ਦੇ ਬਹੁਤ ਸਾਲਾਂ ਬਾਅਦ ਵੀ ਉਸ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ।ਕੀ ਇਹ ਡੈਮੋਕ੍ਰੇਸੀ ਹੈ ਜਾਂ ਨਾਦਰਸ਼ਾਹੀ ਹੈ।ਡੈਮੋਕ੍ਰੇਸ਼ੀ ਵਿੱਚ ਹਰ ਦੇਸ਼ ਵਾਸੀ ਦੇ ਬਰਾਬਰ ਦੇ ਅਧਿਕਾਰ ਹੁੰਦੇ ਹਨ।ਪਰ ਪੰਜਾਬ ਵਾਸੀਆਂ ਲਈ ਦੁਹਰਾ ਮਾਪਦੰਡ ਕਿਉਂ ਹੈ,ਇਹ ਦੇਸ਼ ਦੇ ਹਿੱਤਾਂ ਖਾਤਰ ਵੱਧੀਆਂ ਗੱਲ ਨਹੀਂ ਹੈ।ਜਦ ਕਿ ਦੇਸ਼ ਦੀ ਅਜਾਦੀ ਲੈਣ ਲਈ ਸੱਭ ਤੋਂ ਵੱਧ ਕਰੁਬਾਨੀਆਂ ਸੌ ਲੋਕਾਂ ਵਿੱਚੋਂ ਪਚਾਸੀ ਪੰਜਾਬੀ ਲੋਕਾਂ ਨੇ ਅਪਣੀਆਂ ਜਾਨਾ ਦੇ ਕੇ ਦਿੱਤੀਆਂ ਸਨ।ਜਦੋਂ ਵੀ ਦੇਸ਼ 'ਤੇ ਭੀੜ ਬਣੀ ਸੱਭ ਤੋਂ ਵੱਧ ਕੇ ਹਿੱਸਾ ਇਸ ਦੇਸ਼ ਨਾਲ ਪਿਆਰ ਹੋਣ ਕਰਕੇ ਪਾਉਣ ਵਾਲੇ ਹਮੇਸ਼ਾ ਪੰਜਾਬੀ ਅੱਗੇ ਰਹੇ ਹਨ।
ਜਦੋਂ ਪੰਜਾਬੀ ਪਾਣੀ ਵਿੱਚ ਡੁੱਬ ਰਹੇ ਸਨ ਉਸ ਵੇਲੇ ਪੰਜਾਬ ਦਾ ਮੁੱਖੀ ਵੀ ਕਿਧਰੇ ਗਾਇਬ ਸੀ ਅਤੇ ਦੇਸ਼ ਦਾ ਮੁਖੀ ਵੀ ਮੁੱਢ ਕਦੀਮ ਤੋਂ ਸਾਡੇ ਦੇਸ਼ ਦੇ ਦੁਸ਼ਮਣ ਰਹੇ ਦਰਾ-ਖੇਬਰ ਪਾਰ ਲੋਕਾਂ ਦਾ ਦੁੱਖ ਵੇਖਣ ਚਲੇ ਜਾਂਦਾ ਹੈ।ਪਰ ਜਿਨ੍ਹਾਂ ਇਸ ਦੇਸ਼ ਲਈ ਸਦਾ ਹੀ ਖੂਨ ਡੋਲਿਆ ਉਨ੍ਹਾਂ ਨੂੰ ਸਿਰਫ ਹੋਸਲਾ 'ਤੇ ਫੋਕਾ ਧਰਾਸ ਦੇਣ ਦਾ ਵੀ ਕਿਸੇ ਨੇ ਵੇਲੇ ਸਿਰ ਹਾਦਾ ਨਾਹਰਾ ਵੀ ਨਹੀਂ ਮਾਰਿਆ।ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਦੇਸ਼ ਵਿੱਚ ਪੰਜਾਬੀਆਂ ਦਾ ਕੋਈ ਹਿੱਸਾ ਹੈ ਹੀ ਨਹੀਂ।ਦੇਸ਼ ਦੀ ਵਾਗਡੋਰ ਫੜੀ ਬੈਠੇ ਚੌਧਰੀਓ ਸੰਭਲ ਜਾਵੋ ਪੰਜਾਬੀਆਂ ਨਾਲ ਅੇਨੀ ਨਫਰਤ ਨਾ ਕਰੋ।ਜਿਨ੍ਹਾਂ ਪੰਜਾਬੀਆਂ ਨੂੰ ਹਿੰਦ ਅਤੇ ਹਿੰਦੂ ਧਰਮ ਦੀ ਹੋਂਦ ਬਚਾਉਣ ਖਾਤਰ ਅਪਣੇ ਟੋਟੇ ਟੋਟੇ ਕਰਵਾ ਕੇ ਕੋਹਲੂਆਂ ਵਿੱਚ ਗੰਨਿਆਂ ਵਾਂਗ ਪੀੜ ਹੋਣਾ ਪਿਆ, ਜਿਨ੍ਹਾਂ ਦੇ ਸਰੀਰਾਂ ਦਾ ਪੱਠਿਆਂ ਵਾਂਗ ਕੁਤਰਾ ਹੋਇਆ, ਜਿਨ੍ਹਾਂ ਦੇ ਸਰੀਰਾਂ ਨੂੰ ਰੂੰਅ ਦੀ ਤਰ੍ਹਾਂ ਵਿੰਜਵਾਉਣਾ ਪਿਆ, ਜਿਨ੍ਹਾਂ ਦੇ ਅਪਣੇ ਹੀ ਬੱਚਿਆ ਦੇ ਟੁਕੜਿਆਂ ਦੇ ਹਾਰਾਂ ਨੂੰ ਗਲਾਂ ਵਿੱਚ ਪੁਆਉਣਾ ਪਿਆ, ਇੱਥੋਂ ਤੱਕ ਕਿ ਜਿਨ੍ਹਾਂ ਨੂੰ ਅਪਣੇ ਹੀ ਪੁੱਤਰ ਦਾ ਦਿਲ ਅਪਣੇ ਮੂੰਹ ਵਿੱਚ ਪੁਆਉਣਾ ਪਿਆ,ਜਿਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਕੰਧਾਂ ਵਿੱਚ ਚਿਣਵਾਉਣਾ ਪਿਆ ਹੈ।
ਮੁਗਲ ਲੁਟੇਰਿਆਂ ਕੋਲੌ ਹਿੰਦ ਅਤੇ ਹਿੰਦੂ ਧਰਮ ਨੂੰ ਬਚਾਉਣ ਵਾਲੇ ਅਤੇ ਪੱਛਮ ਵਲੋਂ ਗੋਰੇ ਲੁਟੇਰਿਆਂ ਕੋਲੌ ਅਜਾਦੀ ਦੁਆਉਣ ਵਾਲੇ ਸਿਰਫ 'ਤੇ ਸਿਰਫ ਪੰਜਾਬੀ ਹੀ ਹਨ।ਜਿਨ੍ਹਾਂ ਨਾਲ ਅਜਾਦੀ ਤੋਂ ਪਹਿਲਾਂ ਦੇ ਲੀਡਰਾਂ ਨੇ ਬਹੁਤ ਵੱਡਾ ਵਾਇਦਾ ਕੀਤਾ ਸੀ ਕਿ ਪੰਜਾਬੀਓ ਤੁਹਾਨੂੰ ਭਾਰਤ ਵਿੱਚ ਇਹੋ ਜਿਹਾ ਖਿਤਾ ਦਿੱਤਾ ਜਾਵੇਗਾ।ਜਿੱਥੇ ਤੁਸੀਂ ਪੂਰੀ ਅਜਾਦੀ ਨਾਲ ਅਜਾਦੀ ਦਾ ਨਿੱਘ ਮਾਣ ਸਕੋਗੇ।ਪਰ ਉਸ ਦੇ ਉਲਟ ਪਹਿਲੀ ਪਾਰਲੀਮੈਂਟ ਵਿੱਚ ਹੀ ਇਨ੍ਹਾਂ ਪੰਜਾਬੀਆਂ ਲਈ ਇਹ ਪਾਸ ਕਰ ਦਿੱਤਾ ਸੀ ਕਿ "ਇਹ ਕੌਮ ਜਰਾਇਮ ਪੇਸ਼ਾ ਕੌਮ ਹੈ"।ਜਿਸ ਵਾਰੇ ਸਾਰੇ ਪੰਜਾਬ ਦੇ ਜਿਲ੍ਹਾ ਪ੍ਰਸ਼ਾਸ਼ਕਾ ਨੂੰ ਪੱਤਰ ਵੀ ਭੇਜਿਆ ਗਿਆ ਸੀ।ਉਸ ਵੇਲੇ ਪੰਜਾਬ ਦੇ ਮੁਖੀ ਸਚਰ ਤੱਕ ਨੇ ਵੀ ਉਸ ਪੱਤਰ ਨੂੰ ਉਵੇਂ ਦਾ ਉਵੇਂ ਲਾਗੂ ਰੱਖਿਆ ਸੀ।ਜਿਸ ਵਿੱਚ ਹੋਰ ਵੀ ਪੰਜਾਬੀਆਂ ਲਈ ਬਹੁਤ ਵੱਡੇ ਸੰਗੀਨ ਖਤਰਨਾਕ ਫੁਰਮਾਨ ਲਿਖੇ ਹੋਏ ਸਨ।ਦੇਸ਼ ਦੇ ਲੀਡਰੋ ਪੰਜਾਬੀਆਂ ਨੇ ਹਰ ਖੇਤਰ ਵਿੱਚ ਇਸ ਦੇਸ਼ ਅਤੇ ਇਸ ਦੇ ਹਿੱਤਾਂ ਨੂੰ ਪਹਿਲ ਦੇ ਕੇ ਕੌਮੀ ਏਕਤਾ ਦਾ ਸਤਿਕਾਰ ਕੀਤਾ ਹੈ।ਪਰ ਇਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ? ਇਨ੍ਹਾਂ ਲਈ ਕਨੂੰਨ ਹੋਰ ਅਤੇ ਬਾਕੀ ਦੇਸ਼ ਵਾਸੀਆਂ ਲਈ ਕਨੂੰਨ ਹੋਰ ਕਿਉਂ ਹੈ ? ਭਾਰਤ ਦੇ ਲਡਿਰੋ ਕਿਰਪਾ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਇੱਕੋ ਜਿਹਾ ਸਮਝੋ।ਸਗੋਂ ਪੰਜਾਬੀਆਂ ਨੇ ਤਾਂ ਹਿੰਦੋਸਤਾਨੀਆਂ ਨੂੰ ਬਚਾਉਣ ਲਈ ਬਹੁਤ ਵਡੇ ਯੋਗਦਾਨ ਪਾਏ ਹੋਏ ਹਨ ਇਸ ਕਰਕੇ ਇਨ੍ਹਾਂ ਦੀ ਕਦਰ ਕਰੋ ਤਾਂ ਕਿ ਇਨ੍ਹਾਂ ਵਿੱਚ ਬਿਗਾਨਾਪਨ ਮਹਿਸੂਸ ਨਾ ਹੋਵੇ।ਹੁਣ ਤੱਕ ਦੇ ਵਰਤਾਰੇ ਅਤੇ ਹਾਲਾਤਾਂ ਨੇ ਪੰਜਾਬੀਆਂ ਨੂੰ ਇਸ ਦੇਸ਼ ਦੇ ਵਾਸੀ ਨਾ ਸਮਝ ਕੇ ਵਿਗਾਨੇ ਸਮਝਿਆ ਹੈ।