ਹਨੇਰਾ, ਮੱਥਾ ਤੇ ਦੀਵਾ - ਸ਼ਾਮ ਸਿੰਘ

ਹੱਥਾਂ 'ਤੇ  ਜਗਣ  ਦੀਵੇ ਮੱਥੇ  'ਚ ਹੈ ਹਨੇਰਾ
ਅੱਜ  ਰਾਤ  ਸੋਚਦੀ ਹੈ  ਕਦ ਚੜ੍ਹੇਗਾ ਸਵੇਰਾ

ਮੋਮਬੱਤੀਆਂ ਜਗਾਈਏ ਕੇਵਲ ਦਿਖਾਵੇ ਖਾਤਰ
ਬੁਝਣੇ ਦੇ ਬਾਅਦ ਹੋਊ  ਫੇਰ ਕੱਲਾ ਹੀ ਬਨੇਰਾ

ਇਛਾਵਾਂ ਦੀ ਪੰਡ ਬੰਨ੍ਹੀ  ਪੂਰੇ ਮਨੁੱਖ  ਦੀ ਅੱਜ
ਜਿਸ ਲਈ ਕਿਤੇ ਨਾ ਮੁੱਕੇ ਆਪਣੀ ਤਮਾ ਦਾ ਘੇਰਾ

ਤੁਰਨ  ਲਈ ਰਾਹਾਂ ਉੱਤੇ  ਲੱਭਦਾ ਹਰੇਕ ਲੋਆਂ
ਹੈ  ਆਸ ਲਾਈ ਬੈਠਾ  ਚਾਨਣ ਵੀ  ਪਾਊ ਫੇਰਾ

ਤੂੰ  ਮੈਨੂੰ  ਲੱਭੀ  ਜਾਵੇਂ  ਤੂੰ  ਲੱਭਦਾ  ਨਾ  ਮੈਨੂੰ
ਐ 'ਸ਼ਾਮ' ਜ਼ਿੰਦਗੀ ਨੂੰ ਪਾਇਆ ਹੈ ਕਿੰਜ ਘੇਰਾ

ਹੱਥਾਂ  'ਤੇ  ਜਗਣ  ਦੀਵੇ  ਮੱਥੇ  'ਚ  ਹੈ ਹਨੇਰਾ
ਅੱਜ  ਰਾਤ  ਸੋਚਦੀ  ਹੈ  ਕਦ  ਚੜ੍ਹੇਗਾ  ਸਵੇਰਾ

06 Nov. 2018