ਡੇਰਾਵਾਦ”   ਬਨਾਮ ਅੰਨ੍ਹਾ ਭਗਤ ਧੰਨਾ ਭਗਤ - ਰਣਜੀਤ ਕੌਰ ਗੁੱਡੀ ਤਰਨ ਤਾਰਨ

“ ਸੁਨੋ ਓ ਦੀਵਾਨੋ ਤੁਮ ਯੇ ਕਾਮ ਨਾ ਕਰੋ
ਰਾਮ ਕਾ ਨਾਮ ਬਦਨਾਮ ਨਾਂ ਕਰੋ”॥
                ਵੈਸੇ ਤਾਂ ਪੂਰੇ ਪੰਜਾਬ ਵਿੱਚ ਡੇਰੇ ਸੋਇਆਂ ਦੀ ਤਰਾਂ ੳੱੁਗ ਆਏ ਹਨ ਤੇ ਇਹੋ ਇਕ ਉਦਯੋਗ ਹੈ ਜੋ ਮੰਦੀ ਦੇ ਦੌਰ ਵਿੱਚ ਪਲਪ ਸਕਿਆ ਹੈ।
      ਜਿਲ੍ਹਾ ਤਰਨ ਤਾਰਨ ਵਿੱਚ ਖੇਤੀ ਹੇਠ ਰਕਬਾ ਉਨਾ ਨਹੀਂ ਹੈ ਜਿੰਨਾ ਡੇਰਿਆਂ ਹੇਠ ਹੈ।ਪਹਿਲਾਂ ਵਿਰਲਾ ਟਾਂਵਾ ਜਾਂ ਕਹਿ ਲਓ ਥੋੜਾ ਮੰਦ ਬੁੱਧੀ ਨਿਹੰਗ ਬਾਬਾ ਬਣ ਜਾਂਦਾ ਸੀ,ਤੇ ਉਸ ਤੋਂ ਲੋਕਾਈ ਨੂੰ ਕੋਈ ਨੁਕਸਾਨ ਨਹੀਂ ਸੀ ਹੁੰਦਾ।ਸਗੌਂ ਉਹ ਮੌਕੇ ਸੇਤੀ ਨਾਰੀ ਜਾਤ ਦੇ ਮੁਹਾਫਿਜ਼ ਸਾਬਤ ਹੁੰਦੇ।1988 ਤੋਂ ਪਹਿਲਾਂ ਇਹ ਨਿਹੰਗ ਬਾਬੇ ਡੇਰਾ ਚਲਣ ਵੀ ਨਹੀਂ ਸੀ ਦਿੰਦੇ।ਪਰ ਬਾਦ ਵਿੱਚ ਜਿਸ ਕਿਸੇ ਤੋਂ ਵੀ ਗੁਨਾਹ ਸਰ ਜ਼ਦ ਹੋ ਜਾਂਦਾ ਉਹ ਬਾਬਾ ਬਣ ਜਾਂਦੈ ਕਿਉਂਕਿ ਸਾਡੇ ਧਰਮ ਕਰਮ ਅਨੁਸਾਰ ਬਾਬਾ ਲਿਬਾਸ ਨੂੰ ਅਪਰਾਧ ਮਾਫ ਹੈ। ਅੰਨ੍ਹੇ ਭਗਤਾਂ ਦੀ ਗਿਣਤੀ ਤੋਰੀ ਦੀ ਵੇਲ ਵਾਂਗ ਵੱਧ ਜਾਂਦੀ ਹੈ,ਲੋਕ ਪੇਟ ਕੱਟ ਕੇ ਚੜ੍ਹਾਵੇ ਚੜ੍ਹਾਉਂਦੇ ਹਨ। ਸੱਠ ਸਾਲ ਪੁਰਾਣਾ ਇਕ ਫਿਲਮੀ ਗੀਤ ਡੇਰੇ ਨੂੰ ਪ੍ਰਫੁਲਤ ਕਰਨ ਵਿੱਚ ਅਹਿਮ ਭੁਮਿਕਾ ਨਿਭਾਉਂਦਾ ਹੈ,
    ” ਤੁਮ ਏਕ ਪੈਸਾ ਦੋ ਗੇ ਵੋ ਦੱਸ ਲਾਖ ਦੇਗਾ”।ਬੱਸ ਇਸੀ ਤਰਜ਼ ਤੇ ਭਗਤਜਨ ਆਪਣੇ ਬੱਚਿਆਂ ਨੂੰ ਵਰਚਾ ਕੇ ਅਖਾਉਤੀ ਰੱਬ ਦਾ ਘਰ ਭਰ ਦੇਂਦੇ ਹਨ। ਤਪੜੀ ਤੇ ਬਹਿ ਕੇ ਸ਼ੁਰੂ ਕੀਤਾ ਵਪਾਰ ਕਰੋੜਾਂ ਕਮਾਉਣ ਲਗਦਾ ਹੈ ਤੇ ਪਹਿਲੇ ਇਕ ਸਾਲ ਵਿੱਚ ਹੀ  ਤਪੜੀ ਆਲੀਸ਼ਾਂਨ ਮਹੱਲ ਬਣ ਜਾਂਦੀ ਹੈ।ਅੰਨੇ੍ਹ ਭਗਤਾਂ ਨੂੰ ਆਪਣੀ ਕੱਖਾਂ ਦੀ ਕੁੱਲੀ ਦਾ ਧਿਆਨ ਵੀ ਨ੍ਹੀ ਆਉਂਦਾ,ਉਹਨਾਂ ਨੂੰ ਤਾਂ ਪੱਥਰ ਵਿਚੋਂ ਰੱਬ ਲੱਭਣ ਦੀ ਹੋੜ ਲਗੀ ਹੁੰਦੀ ਹੈ,ਮਨੋ ਉਹ ਆਸ ਲਾਈ ਹੁੰਦੇ ਹਨ ਕਿ ਰੱਬ ਛੱਪਰ ਪਾੜ ਦੇਵੇਗਾ’।ਵਰ੍ਹਿਆਂ ਤੱਕ ਰੱਬ ਦੇ ਛੱਪਰ ਪਾੜਨ ਦੀ ਉਡੀਕ ਨਹੀਂ ਮੁਕਦੀ,ਤੇ ਡੇਰੇ ਨਿਸਰਦੇ ਨਿਖਰਦੇ ਜਾਂਦੇ ਹਨ।ਅੰਨੰ੍ਹੈ ਭਗਤ ਨਾਂ ਤਾਂ ਧੰਨ ਹੁੰਦੇ ਹਨ ਤੇ ਨਾਂ ਹੀ ਧੰਨਾ ਭਗਤ ਬਣ ਸਕਦੇ ਹਨ।
               ਮੱਸਿਆ ,ਪੂਰਨਮਾਸ਼ੀ ਤੇ,ਸੰਗਰਾਦ ਦੇ ਦਿਨ ਮੰਦਿਰਾਂ  ਗੁਰਦਵਾਰਿਆਂ ਵਿੱਚ ਅੰਧਵਿਸਵਾਸ ਵਿੱਚ ਮਨਾਏ ਜਾਂਦੇ ਹਨ ਤੇ ਡੇਰਿਆਂ ਤੇ ਤਾਂ ਭਰਪੂਰ ਮੇਲਾ ਮਨਾਇਆ ਜਾਂਦਾ ਹੈ।ਅਣਤੋਲੀ ਰਸਦ,ਦੁੱਧ ਦੇ ਡੇਰੇ ਤੇ ਢੇਰ ਲਗ ਜਾਂਦੇ ਹਨ।ਖ੍ਰੀਦਦਾਰ ਨੂੰ ਮਿਲਾਵਟ ਵਾਲਾ ਦੁੱਧ ਦਿੱਤਾ ਜਾਂਦਾ ਹੈ ਤੇ ਡੇਰੇ ਤੇ ਪੂਰਾ ਖਾਲਸ।ਘਰਾਂ ਵਿੱਚ ਜਿੰਨਾਂ ਨੇ ਕਦੇ ਪਾਣੀ ਵੀ  ਆਪ ਪਾ ਕੇ ਨਹੀਂ ਪੀਣਾ ਹੁੰਦਾ,ਉਹ ਡੇਰੇ ਤੇ ਇੱਟਾਂ ਵੀ ਸਿਰ ਤੇ ਰੱਖ ਬਾਂਸ ਦੀ ਪੌੜੀ ਚੜ ਉਪਰ ਚੜ੍ਹਾ ਰਹੀਆਂ ਹੁੰਦੀਆ ਹਨ। ਬਨਾਉਟੀ ਰੱਬ ਵੀ ਇਹਨਾਂ ਅੰਨ੍ਹੇ ਭਗਤਾਂ ਦੀ ਦੁਖਦੀ ਰੱਗ ਅੱਛੀ ਤਰਹ ਪਹਿਚਾਣਦਾ ਹੁੰਦਾ ਹੈ। ਉਹ ਨਹੀਂ ਚਾਹੁੰਦਾ ਲੋਕ ਇਹ ਸਮਝ ਜਾਣ ਕੇ ਮੱਸਿਆ ਪੁਨਿੰਆ ਸਗਰਾਂਦ ਧਰਤੀ ਦੀ  ਗਤੀ ਕਾਰਨ ਹਨ ਇਹ ਕੋਈ ਰਾਹੂ ਕੇਤੂ ਨਹੀਂ ਹਨ ਸਗੋੰ ਉਲਟਾ ਪਰਚਾਰ ਕਰੇਗਾ ਕਿ ਸੋਮਵਾਰੀ  ਮੱਸਿਆ ਜਿਆਦਾ ਗ੍ਰਹਿ ਛੱਡਦੀ ਹੈ ਇਸ ਲਈ ਵੱਧ ਤੋਂ ਵੱਧ ਇਸ਼ਨਾਨ ਕਰਕੇ ਦਾਨ ਕਰਕੇ ਆਪਣੇ ਤੋਂ ਗ੍ਰਹਿ ਝੜਾਓ।ਬੁੱਧ ਮੱਸਿਆ ਸ਼ੁੱਧ ਹੈ ਇਸ ਲਈ ਇਸ ਦਿਨ ਵਿਗੜੈ ਕੰਮ ਬਣਾਉਣ ਲਈ ਚੜ੍ਹਾਵਾ ਚੜ੍ਹਾਓ।ਚੌਦਵੀਂ ਦੇ ਚੰਨ ਦੀ ਰਾਤ ਨੂੰ ਅੰਨ੍ਹੇ ਧੰਨੇ ਭਗਤ ਪੈਦਲ ਤੁਰ ਕੇ ਗੋਇੰਦਵਾਲ ਸਾਹਬ ਪੁਜਦੇ ਹਨ।ਹੁਣ ਪਿਛਲੇ ਕਈ ਸਾਲਾਂ ਤੋਂ ਇਸ ਕਾਫਲੇ ਵਿੱਚ ਮੋਟਰ ਬਾਈਕ,ਕਾਰਾਂ ਤੇ ਟਰੇਕਟਰ ਟਰਲੀਆਂ ਵੀ ਸ਼ਾਮਲ ਹੋ ਗਏ ਹਨ,ਤੇ ਇਹ ਸੱਭ ਤੋਂ ਵੱਡੀ ਸੇਵਾ /ਸ਼ਰਧਾ ਕਿਆਸੀ ਗਈ ਹੈ। 
       ਗੁਰੂ ਅਰਜਨ ਦੇਵ ਦੀ ਨਗਰੀ ਤਰਨ ਤਾਰਨ ਨੂੰ ਮੱਸਿਆ ਦਾ ਖਾਸ ਧਾਰਮਿਕ ਮੁਕਾਮ ਹਾਸਲ ਹੈ,।ਚੌਦੇ ਮੱਸਿਆ ਨੂੰ ਦਰਬਾਰ ਸਾਹਬ ਤਿਲ ਧਰਨ ਨੂੰ ਥਾਂ ਨਹੀਂ ਹੁੰਦਾ,ਬੁੱਢੈ ਨੱਢੇ,ਮੁਟਿਆਰਾਂ ਗਭਰੂ,ਹਰ ਜਾਤ ਹਰ ਧਰਮ,ਬਿਨਾਂ ਵਿਤਕਰਾ ਭਗਤ ਜਨ ਸਰੋਵਰ ਵਿੱਚ ਡੁਬਕੀਆਂ ਲਾਉਂਦੇ ਹਨ।ਜਲ ਦੀ ਚੁਲੀ ਭਰ ਸਵੈ ਇੱਛਾ ਜਲ ਅੱਗੇ ਰੱਖ ਕੇ ਕਸਮ ਲੈਂਦੇ ਹਨ,ਹੇ ਬਾਬਾ ਜੇ ਤੂੰ ਸਾਡੀ ਇੱਛਾ ਪੂਰਨ ਕਰੇ ਅਸੀਂ ਪੰਜ ਮੱਸਿਆ ਨਾਵ੍ਹਾਂਗੇ।ਆਸਪਾਸ ਦੇ ਚਾਲੀ ਸਥਾਨਾਂ ਤੋਂ ਇਥੇ ਸੰਗਤ ਆਉਂਦੀ ਹੈ।ਲੁਟ ਖੋਹ ਵੀ ਹੁੰਦੀ ਹੈ,ਲੜਾਈ ਝਗੜਾ ਵੀ ਹੁੰਦਾ ਹੈ, ਸੱਟ ਫੇਟ ਵੀ ਲਗ ਜਾਂਦੀ ਹੈ,ਪਰ ਸੰਗਤ ਇਸ ਨੂੰ ਆਪਣਾ ਪਰਮ ਕਰਮ ਧਰਮ ਸਮਝ ਕਬੂਲ ਕਰਦੇ ਹਨ” ਤੇਰਾ ਭਾਣਾ ਮੀਠਾ ਲਾਗੈ”।
         ਡੇਰੇ ਵਿਚੋਲੇ ਬਣ ਕੇ ਸਮੂਹਕ ਸ਼ਾਦੀਆਂ ਕਰਾ ਕੇ ਪੁੰਨ ਖੱਟ ਰਹੇ ਹਨ,ਅਸਿਧੇ ਰੂਪ ਵਿੱਚ ਇਹ ਪਾਪ ਹੁੰਦਾ ਹੈ ਤੇ ਡੇਰੇਦਾਰ ਆਪਣੀ ਝੋਲ ਭਰ ਕੇ ਅੱਖਾਂ ਫੇਰ ਲੈਂਦਾ ਹੈ।
 ਇਹ ਬਾਬੇ ਟਰੇਵਲ ਏਜੰਟਾਂ ਨਾਲ ਰਲ ਕੇ ਵਿਦੇਸ਼ ਭੇਜਣ ਦਾ ਧੰਧਾ ਵੀ ਸ਼ਰੇਆਮ ਕਰਦੇ ਹਨ ਤੇ ਚੋਖੀ ਕਮਾਈ ਵੀ ਕਰ ਰਹੇ ਹਨ।ਉਂਝ ਵੇਖਣ ਸੁਣਨ ਨੂੰ ਇਹ ਬਾਬੇ ਤਪਸਵੀ ਤੇ ਬ੍ਰਹਮਚਾਰੀ ਹਨ ਪਰ ਭੋਰੇ ਵਿੱਚ ਸੈਂਕੜੇ ਗੋਪੀਆਂ ਦੇ ਕਾਨ੍ਹ ਹਨ।ਬੇਔਲਾਦ ਨੂੰ ਸਾਹਿਬ ਏ ਅੋੌਲਾਦ ਤੇ ਸ਼ਰਤੀਆ ਮੁੰਡਾ ਹੋਣ ਦਾ ਜਾਦੂ ਵੀ ਕਰਦੇ ਹਨ। 
               ਨਿਰਛੱਲ ਸੰਤ ਬਾਬਾ ਸੀਚੇਵਾਲ  ਨੂੰ ਚੰਦ ਕ ਲੋਕ ਜਾਣਦੇ ਹਨ,ਬਾਬਾ ਅੰਬੇਦਕਰ ਨੂੰ ਉਂਗਲੀਆਂ ਤੇ ਗਿਣਨ ਜੋਗੇ ਜਾਣਦੇ ਹਨ,ਪਰ ਇਹਨਾਂ ਛਲਾਵਿਆਂ ਨੂੰ ਲ਼ੱਖਾਂ ਡੰਡੋਤ ਕਰਦੇ ਹਨ।ਹਣ ਤਾਜਾ ਹਾਲਾਤ ਇਸ ਕਦਰ ਮਾਕੂਲ ਹਨ ਕਿ ਵੱਡੀ ਮਹਿੰਗੀ ਕਾਰ ਵਾਲਾ ਘੱਟ ਕਰਨੀ ਵਾਲਾ ਹੈ ਤੇ ਜਹਾਜ ਤੇ ਉਡਣ ਵਾਲਾ ਪਹੁੰਚਿਆ ਬਾਬਾ ਹੈ।ਸੱਚੇ ਸੁੱਚੇ ਰੱਬ ਨੂੰ ਮੰਨਣ ਵਾਲੇ  ਗੁਣੀ ਗਿਆਨੀ ਪੀਰ ਫਕੀਰ ਦੀ ਕੋਈ ਨਹੀਂ ਸੁਣਦਾ।ਡੇਰਿਆਂ ਦੀ ਸ਼ਰੇਣੀ ਵਿੱਚ ਵੀ ਪੱਛਮੀ ਦਿੱਖ ਵਾਲੇ  ਬਾਬੇ ਦੀ ਜੈ ਜੈ ਹੈ।ਅੰਨੇ੍ਹੇ ਭਗਤ  ਡੇਰੇ ਦੇ ਬਾਬੇ ਦਾ ਜਨਮ ਦਿਨ ਫਿਲਮੀ ਰੰਗ ਵਿੱਚ ਮਨਾਉਂਦੇ ਹਨ।ਤੇ ਬਰਸੀ ਤੇ ਤਾਂ ਵੱਡਾ ਮੇਲਾ ਭਰਦਾ ਹੈ।ਵਿਸਾਖੀ ਦਾ ਮੇਲਾ ਤੇ ਹੁਣ ਪੁਰਾਣਾ ਫੈਸ਼ਨ ਬਣ ਗਿਆ ਹੈ।ਡੇਰਿਆਂ ਤੇ ਹੋਲੀਆਂ ਭੜਕੀਲੇ ਰੰਗ ਵਿਚ ਖੇਡੀਆਂ ਜਾਂਦੀਆਂ ਹਨ।ਮੁਟਿਆਰਾਂ ਗਭਰੂ ਖਿੱਚੇ ਚਲੇ ਆਉਂਦੇ ਹਨ।
      “ ਦੁਨੀਆਂ ਬੜੀ ਬਾਂਵਲੀ,ਪੱਥਰ ਪੂਜਨ ਜਾਏ
        ਘਰ ਕੀ ਚੱਕੀ ਕਭੀ ਨਾਂ ਪੂਜੇ,ਜਿਸਕਾ ਪੀਸਾ ਖਾਏ”॥
            ਰਣਜੀਤ ਕੌਰ ਗੁੱਡੀ ਤਰਨ ਤਾਰਨ