'ਕੱਫ਼ਣ ਦੇ ਲੱਗੀ ਜੇਬ ਵੀ ਹੋਵੇ'ਮੇਜਰ ਸਿੰਘ ਬੁਢਲਾਡਾ

ਜੇ ਕੱਫ਼ਣ ਦੇ ਲੱਗੀ ਜੇਬ ਵੀ ਹੋਵੇ ।
ਕੀਤੀ ਮਾਇਆ ਸੇਵ ਵੀ ਹੋਵੇ ।
ਚਾਹੇ ਖੱਟੀ ਮਰ ਮਰਕੇ ਤੂੰ,
ਚਾਹੇ ਝੂਠ ਫਰੇਬ ਦੀ ਹੋਵੇ।
ਮਰਕੇ ਕਿਹੜਾ ਜਾਣਾ ਟੂਰ ਤੇ,
ਜੋ ਲੈ ਜਾਵੇਗਾ ਜੇਬ 'ਚ ਪਾਕੇ !
ਦੇ ਦਿੱਤਾ ਜਦ ਵਿੱਚ ਲੱਕੜਾਂ ਦੇ,
ਜੋ ਪਾਇਆ ਰੱਖ ਲੈਣਾ ਲਾਹਕੇ।
ਕੁਝ ਲੈ ਜਾਣਾ ਦੂਰ ਦੀ ਗੱਲ,
ਜਾਣਾ ਤਨ ਤੇ ਸਾਂਹ ਗਵਾਕੇ ।
ਦੇ ਦਿੱਤਾ ਜਦ ਵਿੱਚ ਲੱਕੜਾਂ ਦੇ,
ਜੋ ਪਾਇਆ ਰੱਖ ...
ਮੇਜਰ ਸਿੰਘ ਬੁਢਲਾਡਾ
94176 42327