
ਇੱਕ ਮਹੱਤਵਪੂਰਨ ਫਿਲਮ ਦੀ ਚਰਚਾ । - ਤਰਸੇਮ ਬਸ਼ਰ
"Life is beautiful ' - 1997
ਇੱਕ ਇਟਾਲੀਅਨ ਫਿਲਮ ਹੈ ਜਿਸ ਦੀ ਚਰਚਾ ਵਿਸ਼ਵ ਦੀਆਂ ਸੋਹਣੀਆਂ ਫਿਲਮ ਵਿੱਚੋਂ ਇੱਕ ਹੋਣ ਕਰਕੇ ਹੁੰਦੀ ਹੈ । ਅਡੋਲਫ਼ ਹਿਟਲਰ ਵੱਲੋਂ ਯਹੂਦੀਆਂ ਤੇ ਕੀਤੇ ਗਏ ਜੁਲਮਾਂ , ਉਸ ਦੀਆਂ ਜੇਲਾਂ ਬਾਰੇ ਕਹਾਣੀਆਂ ਤੇ ਬਹੁਤ ਸਾਰੀਆਂ ਫਿਲਮਾਂ ਮੌਜੂਦ ਹਨ , ਪਰ ਛਾਪ ਛੱਡਣ ਚ ਜਿਸ ਹੱਦ ਤੱਕ ਇਹ ਫਿਲਮ ਸਫਲ ਹੁੰਦੀ ਹੈ , ਦੂਜੀਆਂ ਨਹੀਂ ਰਹੀਆਂ । ਇਹ ਫਿਲਮ ਤੁਹਾਨੂੰ ਆਪਣੇ ਨਾਲ ਬਹਾ ਲਏ ਜਾਵੇਗੀ ।
ਕਾਰਣ ਸ਼ਾਇਦ ਇਸ ਫਿਲਮ ਦਾ ਸਿਰਫ ਇੱਕ ਤ੍ਰਾਸਦੀ ਦੇ ਚਿਤਰਨ ਤੱਕ ਮਹਿਦੂਦ ਨਾ ਰਹਿ ਕੇ , ਹੋਰ ਪੱਖਾਂ ਤੋਂ ਮਜ਼ਬੂਤ ਹੋਣਾ ਵੀ ਹੈ । ਇੱਕ ਅਨੋਖੀ , ਸ਼ਾਨਦਾਰ ਕਹਾਣੀ ਜੋ ਹਿਟਲਰ ਦੀ ਭਿਆਨਕ ਜੇਲ ਚ ਵਾਪਰਦੀ ਹੈ । ਭਿਆਨਕ ਜੇਲ ਤੇ ਮਨੁੱਖੀ ਮਾਸੂਮੀਅਤ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਇੱਕ ਕਹਾਣੀ ਨਾ ਹੋ ਕੇ ਇੱਕ ਭਾਵ ਪੂਰਤ ਕਥਾ ਬਣ ਜਾਂਦੀ ਹੈ । ਸਭ ਤੋਂ ਜਿਆਦਾ ਅਹਿਮ ਕਹਾਣੀ ਦਾ ਨਾਇਕ , ਜਿਸ ਚ ਕੁਝ ਵੀ ਨਾਇਕਾਂ ਵਰਗਾ ਨਹੀਂ , ਫਿਲਮ ਖਤਮ ਹੋਣ ਤੇ ਤੁਹਾਡਾ ਦਿਲ ਕਰਦਾ ਹੈ ਕਿ ਇਸ ਮਰੀਅਲ ਜਿਹੇ , ਜਰੂਰਤ ਤੋਂ ਵਧ ਲੰਬੇ ਨੱਕ ਵਾਲੇ , ਅੱਧੇ ਗੰਜੇ ਬੰਦੇ ਨੂੰ ਸਲੂਟ ਪੇਸ਼ ਕਰੋਂ ।
1920 -30 ਦੇ ਦਹਾਕਿਆਂ ਵਿੱਚ ਯਹੂਦੀਆਂ ਦਾ ਯੂਰਪੀ ਸਮਾਜ ਵਿੱਚ ਆਪਣਾ ਇੱਕ ਵਜੂਦ ਹੁੰਦਾ ਸੀ ਉਹ ਸਰਕਾਰੀ ਅਹੁਦਿਆਂ ਤੇ ਸਨ ਵਧੀਆ ਸਮਾਜਿਕ ਸੰਸਥਾਵਾਂ ਦੇ ਮੁਖੀ ਸਨ ,ਵਪਾਰੀ ਸਨ । 1933 ਤੋਂ ਬਾਅਦ ਜਦੋਂ ਅਡੋਲਫ਼ ਹਿਟਲਰ ਜਰਮਨ ਵਿੱਚ ਤਾਕਤਵਰ ਹੋਣ ਲੱਗਿਆ ਤਾਂ ਫਿਰ ਜਿਵੇਂ ਯਹੂਦੀਆਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਸਨ । ਹਿਟਲਰ ਯਹੂਦੀਆਂ ਨੂੰ ਸਖਤ ਨਫਰਤ ਕਰਦਾ ਸੀ ,ਅਕਸਰ ਕਿਹਾ ਕਰਦਾ ਸੀ ਕਿ ਮੈਂ ਇਹਨਾਂ ਦਾ ਨਾਮ ਨਿਸ਼ਾਨ ਖਤਮ ਕਰ ਦਿਆਂਗਾ । ਕਿਹਾ ਜਾਂਦਾ ਹੈ ਕਿ ਹਿਟਲਰ ਨੇ ਲਗਭਗ 60 ਲੱਖ ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸ ਵਿੱਚ 10 ਲੱਖ ਬੱਚੇ ਵੀ ਸਨ । ਜੇਲਾਂ ਦੇ ਵਿੱਚ ਗੈਸ ਚੈਂਬਰ ਸਨ ਜਿੱਥੇ ਉਹਨਾਂ ਨੂੰ ਇਕੱਠੇ ਤਾੜ ਦਿੱਤਾ ਜਾਂਦਾ ਫਿਰ ਗੈਸ ਛੱਡ ਦਿੱਤੀ ਜਾਂਦੀ ਇਸ ਬੇਰਹਿਮੀ ਦੀਆਂ ਆਪਣੀਆਂ ਮਿਸਾਲਾਂ ਹਨ ਦੂਜੇ ਵਿਸ਼ਵ ਯੁੱਧ ਵਿੱਚੋਂ ਸਭ ਤੋਂ ਵੱਧ ਮਰਨ ਵਾਲਿਆਂ ਦੀ ਸੰਖਿਆ ਯਹੂਦੀਆਂ ਦੀ ਸੀ ।
ਜੇਲਾਂ ਬਹੁਤ ਭਿਆਨਕ ਸਨ , ਜਿੱਥੇ ਕੋਈ ਵੀ ਜਰਮਨ ਸੈਨਿਕ ਕਿਸੇ ਤੇ ਵੀ ਕਿਸੇ ਤਰ੍ਹਾਂ ਦਾ ਜ਼ੁਲਮ ਢਾਹ ਸਕਦਾ ਸੀ ਮਾਰ ਸਕਦਾ ਸੀ । ਬਹੁਤੇ ਤਾਂ ਭੁੱਖੇ ਅਤੇ ਜਿਆਦਾ ਕੰਮ ਕਰਨ ਕਰਕੇ ਹੀ ਮਾਰੇ ਜਾਂਦੇ ਸਨ ।
"ਲਾਇਫ ਇਜ ਬਿਊਟੀਫੁਲ "ਦੀ ਕਹਾਣੀ ਵੀ ਇਸੇ ਦੌਰ ਵਿੱਚ ਰਹਿ ਰਹੇ ਇੱਕ ਇਟਾਲੀਅਨ ਪਰਿਵਾਰ ਦੀ ਹੈ । ਫਿਲਮ ਅਤੇ ਕਹਾਣੀ ਦਾ ਆਰੰਭ ਇੱਕ ਸ਼ਰਾਰਤੀ ਯੁਵਕ "ਜੀਓਡੋ ਆਰਫਾਈਡ" ਜਿਸ ਦੀ ਭੂਮਿਕਾ Roberto benigni ਨਾ ਦੇ ਅਟੈਲੀਅਨ ਅਭਿਨੇਤਾ ਨੇ ਲਾਜਵਾਬ ਨਿਭਾਈ ਹੈ । ਫਿਲਮ ਦੀ ਸਕਰਿਪਟ ਵੀ ਉਹਨਾਂ ਨੇ ਲਿਖੀ ਹੈ ਅਤੇ ਫਿਲਮ ਦਾ ਨਿਰਦੇਸ਼ਨ ਵੀ ਉਹਨਾਂ ਨੇ ਕੀਤਾ ਹੈ ਇਸ ਭੂਮਿਕਾ ਲਈ ਉਹਨਾਂ ਨੂੰ ਅਕੈਡਮੀ ਪੁਰਸਕਾਰ ਵੀ ਮਿਲਿਆ ਹੈ । ਫਿਲਮ ਦੇ ਪਹਿਲੇ ਕੁਝ ਦ੍ਰਿਸ਼ ਸਮਝ ਲਓ , ਇਹਨਾਂ ਵਿੱਚ ਗੰਭੀਰਤਾ ਦੀ ਪੁੱਠ ਨਹੀਂ ਹੈ ਸਮਝਿਆ ਜਾ ਸਕਦਾ ਹੈ ਕਿ ਇਹ ਪਾਤਰ ਉਹ ਸਾਰੀ ਵਾਸਤੇ ਸਿਰਜੇ ਗਏ ਹਨ । ਉਹ ਪਾਤਰ ਜੋ ਦਿਖਣ ਵਿੱਚ ਸਧਾਰਨ ਹੈ ਪਰ ਅੰਤ ਵਿੱਚ ਜਾ ਕੇ ਨਾਇਕ ਵਜੋਂ ਉਭਰ ਕੇ ਸਾਹਮਣੇ ਆਉਂਦਾ ਹੈ , ਫਿਲਮ ਦੇ ਇਸ ਹਿੱਸੇ ਵਿੱਚ ਜੀਓਡੋ ਇੱਕ ਬੇਪਰਵਾਹ ਮਿਜ਼ਾਜ ਦਾ ਨੌਜਵਾਨ ਹੈ , ਜਿਸ ਕੋਲ ਸਮਝ ਤਾਂ ਬਹੁਤ ਹੈ ਪਰ ਉਹ ਉਸਦਾ ਇਸਤੇਮਾਲ ਆਪਣੇ ਆਪ ਨੂੰ ਖੁਸ਼ ਕਰਨ ਜਾਂ ਫਿਰ ਦੂਜਿਆਂ ਨੂੰ ਖੁਸ਼ ਕਰਨ ਲਈ ਹੀ ਕਰਦਾ ਹੈ , ਉਹ ਉਹ ਚਲਾਕ ਤਾਂ ਹੈ ਮਖੌਲੀਆ ਵੀ ਹੈ ਪਰ ਉਸਦੀ ਚਲਾਕੀ ਕਿਸੇ ਦਾ ਦਿਲ ਦੁਖਾਉਣ ਵਾਸਤੇ ਕਿਤੇ ਵੀ ਨਹੀਂ ਵਰਤੀ ਜਾਂਦੀ । ਉਹ ਡੋਰਾ ਨਾਂ ਦੀ ਲੜਕੀ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਅਤੇ ਉਸ ਵਾਸਤੇ ਹਰ ਹੀਲਾ ਵਰਤਦਾ ਹੈ , ਜਿਸ ਵਿੱਚ ਬਹੁਤ ਸਾਰੀਆਂ ਸ਼ਰਾਰਤਾਂ ਹਨ ਬਹੁਤ ਸਾਰੀਆਂ ਚਲਾਕੀਆਂ ਹਨ ਪਰ ਮਾਸੂਮੀਅਤ ਵੀ ਹੈ ।
ਉਹ ਡੋਰਾ ਨੂੰ ਦਿਲੀ ਮੁਹੱਬਤ ਕਰਦਾ ਹੈ ।
ਪੁੱਟੀਆਂ ਸਿੱਧੀਆਂ ਹਰਕਤਾਂ ਕਰਨ ਤੋਂ ਉਪਰੰਤ ਉਹ ਆਪਣੀ ਮੁਹੱਬਤ ਨੂੰ ਪਾ ਲੈਂਦਾ ਹੈ । ਉਹਨਾਂ ਦੋਨਾਂ ਦੀ ਸ਼ਾਦੀ ਹੋ ਜਾਂਦੀ ਹੈ ਜਿੰਦਗੀ ਅੱਗੇ ਵੱਲ ਤੁਰਨ ਲੱਗਦੀ ਹੈ ਉਹਨਾਂ ਦਾ ਇੱਕ ਬੇਟਾ ਵੀ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ ਜੋਸੂਆ । ਹੁਣ ਉਸ ਦੀ ਆਪਣੀ ਇੱਕ ਕਿਤਾਬਾਂ ਦੀ ਦੁਕਾਨ ਹੈ ਅਤੇ ਘਰ ਵੀ ।
ਉਧਰ ਸ਼ਹਿਰ ਦੇ ਹਾਲਾਤ ਬਦਲ ਰਹੇ ਹਨ ਨਾਜ਼ੀ ਫੌਜਾਂ ਦਾ ਦਖਲ ਵਧ ਰਿਹਾ ਹੈ । ਜਗ੍ਹਾ ਜਗ੍ਹਾ ਤੇ ਅਜਿਹੇ ਬੋਰਡ ਲੱਗ ਗਏ ਹਨ ਜਿਹਨਾਂ ਤੇ ਲਿਖਿਆ ਹੈ ਕਿ ਯਹੂਦੀ ਅਤੇ ਕੁੱਤਿਆਂ ਦਾ ਆਉਣਾ ਮਨਾ ਹੈ । ਜੋਸੂਆ ਨੂੰ ਨਹੀਂ ਪਤਾ ਕਿ ਇਸ ਦਾ ਕੀ ਅਰਥ ਹੈ ਸਿਰਫ ਦੋ ਹੀ ਨਾਮ ਕਿਉਂ ਲਿਖੇ ਹੋਏ ਹਨ । ਉਹ ਬਦਲੀ ਹੋਈ ਫਿਜ਼ਾ ਨੂੰ ਸਮਝਣ ਵਾਸਤੇ ਉਤਸਕ ਹੈ ਪਰ ਉਸ ਦਾ ਪਿਤਾ ਜੀਓਡੋ ਨਹੀਂ ਚਾਹੁੰਦਾ ਕਿ ਪਵਿੱਤਰ ਬੱਚਾ ਅਜਿਹੀਆਂ ਚੀਜ਼ਾਂ ਸਮਝੇ ਉਹ ਟਾਲ ਦਿੰਦਾ ਹੈ ।
ਇੱਕ ਸ਼ਾਮ ਡੋਰਾ ਜਦੋਂ ਘਰ ਆ ਰਹੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸ਼ਹਿਰ ਵਿੱਚ ਨਾਜੀ ਫੌਜਾਂ ਨੇ ਯਹੂਦੀਆਂ ਨੂੰ ਇੱਕ ਟ੍ਰੇਨ ਵਿੱਚ ਚੜਾ ਦਿੱਤਾ ਹੈ ਜੋ ਅੱਗੇ ਕੈਂਪ ਵਿੱਚ ਜਾਏਗੀ । ਕੈਂਪ ਕਹਿਣ ਨੂੰ ਹੀ ਕੈਂਪ ਹੈ ਹੁੰਦੀ ਤਾਂ ਉਹ ਜੇਲ ਹੈ ਜਿੱਥੋਂ ਕੋਈ ਵਾਪਸ ਨਹੀਂ ਆ ਸਕਦਾ । ਡੋਰਾ ਭੱਜ ਕੇ ਰੇਲਵੇ ਸਟੇਸ਼ਨ ਤੇ ਜਾਂਦੀ ਹੈ ਅਤੇ ਦੱਸਦੀ ਹੈ ਕਿ ਮੇਰਾ ਬੱਚਾ ਤੇ ਪਤੀ ਵੀ ਟ੍ਰੇਨ ਵਿੱਚ ਹਨ ਤਾਂ ਉਸ ਨੂੰ ਵੀ ਟ੍ਰੇਨ ਵਿੱਚ ਚੜਾ ਲਿਆ ਜਾਂਦਾ ਹੈ ।
ਜੀਓਡੋ ਆਪਣੇ ਬੇਟੇ ਨਾਲ ਬਹੁਤ ਮੁਹੱਬਤ ਕਰਦਾ ਹੈ ਤਾਂ ਇਬਾਦਤ ਦੀ ਤਰ੍ਹਾਂ ਕਰਦਾ ਹੈ ਉਸ ਨੂੰ ਪਵਿੱਤਰ ਮੰਨਦਾ ਹੈ ਅਤੇ ਨਹੀਂ ਚਾਹੁੰਦਾ ਕਿ ਉਹ ਸੰਸਾਰ ਦੀਆਂ ਤਲਖੀਆਂ ਨੂੰ ਜਾਣੇ । ਬਦਕਿਸਮਤੀ ਨਾਲ ਹੁਣ ਉਹ ਤਲਖੀਆਂ ਦੇ ਪਹਾੜ ਵੱਲ ਵਧ ਰਹੇ ਹਨ । ਟਰੇਨ ਵਿੱਚ ਲੋਕ ਡਰੇ ਹੋਏ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੈਂਪ ਵਿੱਚ ਯਹੂਦੀਆਂ ਨਾਲ ਕੀ ਵਿਹਾਰ ਕੀਤਾ ਜਾਂਦਾ ਹੈ ਉਥੋਂ ਜਿੰਦਾ ਵਾਪਸ ਮੁੜਨਾ ਮੁਸ਼ਕਿਲ ਹੈ । ਜੀਓਡੋ ਆਪਣੇ ਬੇਟੇ ਨੂੰ ਜੋ ਕਿ ਹੁਣ ਪੰਜ ਤੋਂ ਸੱਤ ਸਾਲ ਦਾ ਹੈ ਨੂੰ ਝੂਠ ਮੂਠ ਕਹਿ ਦਿੰਦਾ ਹੈ ਕਿ ਇਹ ਇੱਕ ਗੇਮ ਹੈ , ਸਾਰੇ ਅਦਾਕਾਰੀ ਕਰ ਰਹੇ ਹਨ ਸਾਰੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ।
ਇਹ ਇੱਕ ਬਹੁਤ ਮੁਸ਼ਕਿਲ ਕੰਮ ਹੈ , ਅਸੰਭਵ ਵਰਗਾ
।ਉਹ ਜੇਲ ਵਿੱਚ ਜਾ ਰਹੇ ਹਨ ਜਿੱਥੇ ਪਲ ਪਲ ਤੇ ਜ਼ੁਲਮ ਹੁੰਦੇ ਹਨ । ਲੋਕ ਮਰਦੇ ਹਨ ਲੋਕਾਂ ਨੂੰ ਮਾਰਿਆ ਜਾਂਦਾ ਹੈ । ਜੀਓਡੋ ਕਿਸ ਤਰ੍ਹਾਂ ਆਪਣੇ ਬੱਚੇ ਨੂੰ ਦੁਨੀਆ ਦੇ ਗਮਾਂ, ਜੇਲ ਦੇ ਹਾਲਾਤਾਂ ਤੋਂ ਦੂਰ ਰੱਖ ਸਕਦਾ ਹੈ ।
ਟੀਮ ਵਿੱਚ ਲੋਕ ਡਰੇ ਹੋਏ ਹਨ ਉਹ ਖੁਦ ਵੀ ਡਰਿਆ ਹੋਇਆ ਹੈ ਤੇ ਸਭ ਤੋਂ ਪਹਿਲਾਂ ਇਮਤਿਹਾਨ ਉਸ ਦਾ ਇਹੀ ਹੈ ਕਿ ਇਹ ਡਰ ਉਸਨੇ ਆਪਣੇ ਚਿਹਰੇ ਤੇ ਨਹੀਂ ਆਉਣ ਦੇਣਾ । ਉਸ ਦਾ ਚਿਹਰਾ ਦੇਖ ਕੇ ਉਸ ਦਾ ਬੱਚਾ ਫੋਰਨ ਪੜ ਲਏਗਾ ਕਿ ਕੀ ਹੋ ਰਿਹਾ ਹੈ ।
ਟਰੇਨ ਦੇ ਜੇਲ ਪਹੁੰਚਣ ਤੇ ਇਸਤਰੀਆਂ ਨੂੰ ਅੱਡ ਕਰ ਦਿੱਤਾ ਜਾਂਦਾ ਹੈ ਇਸ ਤਰਾਂ ਉਸਦੀ ਪਤਨੀ ਅੱਡ ਹੋ ਜਾਂਦੀ ਹੈ ਪਰ ਬੇਟਾ ਉਸ ਨਾਲ ਹੈ । ਜੌਸ਼ੂਆ ਦਾ ਉਸ ਹਾਲ ਕਮਰੇ ਵਿੱਚ ਦਿਲ ਨਹੀਂ ਲੱਗ ਰਿਹਾ ਜਿੱਥੇ ਬਦਬੂ ਹੈ ਲੋਕ ਬਿਮਾਰ ਹਨ ਮੱਛਰ ਹਨ । ਪਹਿਲੇ ਹੀ ਦਿਨ ਨਾਜ਼ੀ ਫੌਜ ਦਾ ਅਫਸਰ ਆ ਕੇ ਉਹਨਾਂ ਨੂੰ ਪੁੱਛਦਾ ਹੈ ਕਿ ਕਿਸੇ ਨੂੰ ਜਰਮਨ ਭਾਸ਼ਾ ਆਉਂਦੀ ਹੈ । ਜਿਓਡੋ ਹਾਂ ਕਰ ਦਿੰਦਾ ਹੈ ਭਾਵੇਂ ਕਿ ਉਸਨੂੰ ਨਹੀਂ ਆਉਂਦੀ । ਉਸ ਨੂੰ ਵੀ ਪਤਾ ਹੈ ਕਿ ਜੇ ਫਿਰ ਝੂਠ ਫੜਿਆ ਗਿਆ ਤਾਂ ਗੋਲੀ ਤੋਂ ਬਚਣਾ ਮੁਸ਼ਕਿਲ ਹੈ ਪਰ ਬੱਚੇ ਨੂੰ ਇਹਨਾਂ ਪ੍ਰਤਿਥਿਤੀਆਂ ਤੋਂ ਦੂਰ ਰੱਖਣ ਲਈ ਉਹ ਇੱਕ ਤਰ੍ਹਾਂ ਮੁੱਲ ਲੈਂਦਾ ਹੈ ਤੇ ਪੂਰੇ ਆਤਮ ਵਿਸ਼ਵਾਸ ਨਾਲ ਨਿਭਾ ਲੈਂਦਾ ਹੈ ।
ਅਫਸਰ ਉਸਨੂੰ ਕਹਿੰਦਾ ਹੈ ਕਿ ਉਹ ਇਟਾਲੀਅਨ ਭਾਸ਼ਾ ਵਿੱਚ ਸਾਰੇ ਕੈਦੀਆਂ ਨੂੰ ਦੱਸੇ , ਕਿ ਇੱਥੇ ਰਹਿਣ ਦੇ ਕੀ ਕਾਇਦੇ ਕਾਨੂੰਨ ਹਨ । ਕਿਉਂਕਿ ਅਫਸਰ ਨੂੰ ਇਟਾਲੀਅਨ ਭਾਸ਼ਾ ਨਹੀਂ ਆਉਂਦੀ ਤਾਂ ਉਹ ਚਲਾਕੀ ਨਾਲ ਇਟਾਲੀਅਨ ਭਾਸ਼ਾ ਵਿੱਚ ਗੇਮ ਦੇ ਰੂਲ ਦੱਸਣ ਲੱਗਦਾ ਹੈ ਤਾਂ ਕਿ ਉਸਦਾ ਬੇਟਾ ਡਰੇ ਨਾ ਅਤੇ ਇਸ ਨੂੰ ਗੇਮ ਹੀ ਸਮਝੇ ।
ਬਾਦ ਦੀ ਬਾਦ ਚ ਦੇਖੀ ਜਾਏਗੀ ।
ਇਹ ਪਹਿਲਾ ਪੜਾਅ ਪੂਰਾ ਹੁੰਦਾ ਹੈ ਜੋ ਕਿ ਖਤਰਨਾਕ ਸੀ ।
ਦੂਜੇ ਦਿਨ ਤੋਂ ਜੇਲ ਦੇ ਹਾਲਾਤ ਇਹਨਾਂ ਕੈਦੀਆਂ ਸਾਹਮਣੇ ਵੀ ਖੁੱਲਣੇ ਸ਼ੁਰੂ ਹੁੰਦੇ ਹਨ । ਜੋ ਸੂਆ ਜੋ ਕਿ ਪੰਜ ਤੋਂ ਸੱਤ ਸਾਲ ਦਾ ਬੱਚਾ ਹੈ ਆਪਣੇ ਪਿਤਾ ਦੇ ਕਹਿਣ ਤੇ ਚੁੱਪ ਚਾਪ ਲੋਕ ਕੇ ਹਾਲ ਵਿੱਚ ਬੈਠਾ ਰਹਿੰਦਾ ਹੈ ਕਿਸੇ ਨਾਲ ਗੱਲ ਨਹੀਂ ਕਰਦਾ ਇਸ ਕਰਕੇ ਉਹ ਇਹਨਾਂ ਹਾਲਾਤਾਂ ਤੋਂ ਅਨਭਿਗ ਹੈ ਤੇ ਹਾਲੇ ਤੱਕ ਉਹ ਸਮਝ ਰਿਹਾ ਹੈ ਕਿ ਇਸ ਸਾਰੇ ਕਿਸੇ ਗੇਮ ਦਾ ਹਿੱਸਾ ਹਨ ।
ਜੋਸ਼ੂਆ ਨੂੰ ਭਾਵੇਂ ਆਪਣੇ ਪਿਤਾ ਦੀਆਂ ਗੱਲਾਂ ਤੇ ਸ਼ੱਕ ਹੁੰਦਾ ਹੈ ਉਹ ਵਾਰ-ਵਾਰ ਸਵਾਲ ਕਰਦਾ ਹੈ ਪਰ ਜੂਡੋ ਬੜੀ ਚਤੁਰਾਈ ਨਾਲ ਉਹਨਾਂ ਨੂੰ ਟਾਲ ਦਿੰਦਾ ਹੈ , ਅਤੇ ਉਸ ਨੂੰ ਪ੍ਰੇਰਿਤ ਕਰਦਾ ਹੈ ਕਿ ਆਪਾਂ ਗੇਮ ਜਿਤਨੀ ਹੈ ਫਿਰ ਆਪਾਂ ਨੂੰ ਟੈਂਕ ਤੇ ਚੜਨ ਦਾ ਵੀ ਮੌਕਾ ਮਿਲੇਗਾ । ਟੈਂਕ ਦੇ ਤੇ ਚੜਨ ਦੇ ਮੌਕੇ ਦੇ ਗੱਲ ਸੁਣ ਕੇ ਜੋਸੂਆ ਫਿਰ ਤੋਂ ਗੇਮ ਦਾ ਹਿੱਸਾ ਬਣਨ ਦੀ ਸੋਚ ਲੈਂਦਾ ਹੈ ।
ਇਹ ਜਿਊਡੋ ਦੀ ਚਤੁਰਾਈ ਅਤੇ ਸਮਝ ਦਾ ਸਿਖਰ ਹੀ ਸੀ ਕਿ ਹਾਲੇ ਤੱਕ ਉਸਨੇ ਆਪਣੇ ਬੱਚੇ ਨੂੰ ਹਾਲਾਤਾਂ ਤੋਂ ਅੰਕ ਰੱਖਿਆ ਹੈ ਅਤੇ ਵਡਿਆਈ ਇਸ ਗੱਲ ਦੀ ਵੀ ਹੈ ਕਿ ਉਸਨੇ ਕਦੇ ਵੀ ਆਪਣੀ ਇਸ ਸਮਝਦੇ ਸਿਖਰ ਨੂੰ ਇਨਸਾਨੀਅਤ ਦੇ ਵਿਰੁੱਧ ਨਹੀਂ ਵਰਤਿਆ ।
ਜੇਲ ਵਿੱਚ ਕੁਝ ਦਿਨਾਂ ਬਾਅਦ ਇੱਕ ਡਾਕਟਰ ਆਉਂਦਾ ਹੈ । ਉਹ ਜੀਓ ਡੋ ਨੂੰ ਉਨਾਂ ਸਮਿਆਂ ਤੋਂ ਜਾਣਦਾ ਹੈ ਜਦੋਂ ਉਸ ਦੇ ਚੰਗੇ ਦਿਨ ਸਨ ਜਦੋਂ ਉਸਦਾ ਆਪਣਾ ਬੁੱਕ ਸਟੋਰ ਸੀ ਜ਼ਿੰਦਗੀ ਵਿੱਚ ਖੇੜਾ ਸੀ , ਉਸ ਦੀ ਇੱਕ ਸਮਾਜਿਕ ਪਛਾਣ ਸੀ ।। ਡਾਕਟਰ ਉਸ ਨੂੰ ਕਹਿੰਦਾ ਹੈ ਕਿ ਕੁਝ ਦਿਨਾਂ ਬਾਅਦ ਜਰਮਨ ਅਫਸਰਾਂ ਦੇ ਪਰਿਵਾਰ ਇੱਥੇ ਆਉਣਗੇ ਪਾਰਟੀ ਹੋਏਗੀ ਤਾਂ ਉਹ ਜੀਓਡੋ ਨੂੰ ਉੱਥੇ ਵੇਟਰ ਦਾ ਕੰਮ ਦਵਾ ਦੇਣਗੇ ਇਹ ਕੰਮ ਆਸਾਨ ਹੈ ਉੱਤੇ ਖਾਣਾ ਵੀ ਚੰਗਾ ਮਿਲੇਗਾ ।
ਜੀਓ ਡੋ ਨੂੰ ਪਾਰਟੀ ਦਾ ਮੌਕਾ ਇਸ ਲਈ ਵੀ ਜਿਆਦਾ ਮੁਫੀਦ ਲੱਗਿਆ ਕਿ ਉਹ ਆਪਣੇ ਬੱਚੇ ਨੂੰ ਜਰਮਨ ਬੱਚਿਆਂ ਵੱਲ ਦਿਖਾ ਕੇ" ਗੇਮ" ਵਾਸਤੇ ਹੋਰ ਪੱਕਾ ਕਰ ਸਕੇਗਾ। ਪਾਰਟੀ ਵਾਲੇ ਦਿਨ ਉਸ ਦੀ ਡਿਊਟੀ ਇਕ ਵੇਟਰ ਵਜੋਂ ਪਾਰਟੀ ਵਿੱਚ ਲੱਗ ਜਾਂਦੀ ਹੈ । ਜਰਮਨ ਬੱਚੇ ਪਾਰਟੀ ਦੌਰਾਨ ਲੁਕਣ ਮਿੱਟੀ ਖੇਡ ਰਹੇ ਹਨ ਤਾਂ ਇੱਕ ਲੁਕੇ ਹੋਏ ਬੱਚੇ ਨੂੰ ਉਹ ਜੋਸ਼ੂਆ ਨੂੰ ਦਿਖਾਉਂਦਾ ਹੈ, ਜਿਸ ਨੂੰ ਕਿ ਉਹ ਚੋਰੀ ਛਿਪੇ ਨਾਲ ਲੈ ਆਇਆ ਸੀ । ਬੱਚਾ ਲੋਹੇ ਦੇ ਇੱਕ ਕੈਬਿਨ ਵਿੱਚ ਲੁਕਿਆ ਹੋਇਆ ਸੀ , ਜੋ ਸ਼ਾਇਦ ਜੇਲ ਵਿੱਚ ਬਿਜਲੀ ਆਦਿ ਦੀ ਸਪਲਾਈ ਵਾਸਤੇ ਬਣਾਇਆ ਗਿਆ ਹੋਵੇਗਾ ।
ਦੂਜੇ ਕਈ ਬੱਚੇ ਵੀ ਲੁਕੇ ਹੋਏ ਸਨ ਤਾਂ ਇਹ ਦੇਖ ਕੇ ਜੋਸ਼ੂਆ ਨੂੰ ਯਕੀਨ ਹੋ ਜਾਂਦਾ ਹੈ ਕਿ ਗੇਮ ਚੱਲ ਰਹੀ ਹੈ ਇਹ ਬੱਚੇ ਵੀ ਜਿੱਤਣ ਵਾਸਤੇ ਲੁਕੇ ਹੋਏ ਹਨ । ਪਰ ਇਸ ਸਮੇਂ ਜਰਮਨ ਫੌਜ ਦੀ ਇਹ ਗਾ ਰਡ ਸਾਰੇ ਬੱਚਿਆਂ ਨੂੰ ਅੰਦਰ ਲੈ ਕੇ ਜਾਣ ਲੱਗਦੀ ਹੈ। ਅਤੇ ਜੋਸ਼ੂਆ ਵੀ ਉਸ ਦੀ ਨਜ਼ਰ ਵਿੱਚ ਆ ਜਾਂਦਾ ਹੈ ਉਹ ਵੀ ਉਸਨੂੰ ਵੀ ਅੰਦਰ ਲੈ ਜਾਂਦੀ ਹੈ ਜਿੱਥੇ ਬੱਚਿਆਂ ਨੂੰ ਖਾਣ ਵਾਸਤੇ ਕੇਕ ਦਿੱਤਾ ਜਾਣਾ ਹੈ ।
ਉਸ ਨੂੰ ਜਰਮਨ ਬੱਚਾ ਸਮਝ ਕੇ ਅੰਦਰ ਲੈ ਗਈ ਸੀ ।
ਜਿਓਡੋ ਨੇ ਆਪਣੇ ਬੇਟੇ ਜੋਸ਼ੂਆ ਨੂੰ ਨਾ ਬੋਲਣ ਵਾਸਤੇ ਕਿਹਾ ਹੋਇਆ ਹੈ ਕਿਉਂਕਿ ਉਸ ਨੂੰ ਸਿਰਫ ਇਟਾਲੀਅਨ ਭਾਸ਼ਾ ਆਉਂਦੀ ਹੈ ਤੇ ਜਦੋਂ ਉਹ ਇਹ ਭਾਸ਼ਾ ਬੋਲੇਗਾ ਤਾਂ ਫੜਿਆ ਜਾਵੇਗਾ ਅਤੇ ਮਾਰਿਆ ਵੀ ਜਾਵੇਗਾ । ਪਰ ਬੜੇ ਦਿਨਾਂ ਬਾਅਦ ਚੰਗਾ ਖਾਣਾ ਤੋਂ ਬਾਅਦ ਜੋਸ਼ੂਆ ਦੇ ਮੂੰਹ ਇਟਾਲੀਅਨ ਭਾਸ਼ਾ ਵਿੱਚ ਧੰਨਵਾਦ ਨਿਕਲ ਜਾਂਦਾ ਹੈ ।
ਦੂਰ ਖੜੇ ਜਰਮਨ ਸੈਨਿਕ ਸੁਣਦੇ ਹਨ ਤਾਂ ਭੱਜ ਕੇ ਬੱਚਿਆਂ ਵੱਲ ਜਾਂਦੇ ਹਨ। । ਪਰ ਜੀਓ ਡੋ ਆਪਣੇ ਬੱਚੇ ਨੂੰ ਬਚਾਉਣ ਲਈ ਤੇਜ਼ੀ ਨਾਲ ਉਹਨਾਂ ਬੱਚਿਆਂ ਚ ਉਹਨਾਂ ਤੋਂ ਪਹਿਲਾਂ ਪਹੁੰਚ ਜਾਂਦਾ ਹੈ ਅਤੇ ਜਦੋਂ ਜਰਮਨ ਸੈਨਿਕ ਉੱਥੇ ਪਹੁੰਚਦੇ ਹੁੰਦੇ ਹਨ ਤਾਂ ਇਹ ਉਹਨਾਂ ਨੂੰ ਸਭ ਨੂੰ ਇੰਟੈਲੀਨ ਭਾਸ਼ਾ ਵਿੱਚ ਧੰਨਵਾਦ ਸ਼ਬਦ ਸਿਖਾ ਰਿਹਾ ਹੁੰਦਾ ਹੈ ।
ਇਸ ਤਰ੍ਹਾਂ ਗੱਲ ਆਈ ਗਈ ਹੋ ਜਾਂਦੀ ਹੈ ।
ਇੱਕ ਦਿਨ ਜੀਓ ਡੋ ਜੇਲ ਵਿੱਚ ਭਾਰੀ ਕੰਮ ਕਰ ਰਿਹਾ ਹੁੰਦਾ ਹੈ ਤਾਂ ਜੋਸ਼ੂਆ ਚੁਪ ਚੁਪੀਤੇ ਉਸ ਕੋਲ ਆ ਕੇ ਦੱਸਦਾ ਹੈ ਕਿ ਉਹ ਆਪਣੇ ਹਾਲ ਵਿੱਚੋਂ ਚੋਰੀ ਛਿੱਕੇ ਭੱਜ ਕੇ ਆਇਆ ਹੈ ਕਿਉਂਕਿ ਹਾਲ ਦੇ ਬੱਚੇ ਅਤੇ ਬੁੱਢੇ ਵਿਅਕਤੀਆਂ ਨੂੰਨੂੰ ਫੌਜ ਵਾਲੇ ਨਹਾਉਣ ਲੈ ਕੇ ਜਾ ਰਹੇ ਸਨ , ਉਹ ਨਹਾਉਣ ਤੋਂ ਡਰਦਾ ਹੈ ।
ਜੀਓਡੋ ਉਹਦੀ ਗੱਲ ਸੁਣ ਕੇ ਡਰ ਜਾਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਫੌਜੀ ਬੁੱਢੇ ਅਤੇ ਬੱਚਿਆਂ ਨੂੰ ਨਹਾਉਣ ਵਾਸਤੇ ਨਹੀਂ ਲੈ ਕੇ ਗਏ ਉਹ ਉਹਨਾਂ ਨੂੰ ਖਤਮ ਕਰਨ ਵਾਸਤੇ ਲੈ ਕੇ ਗਏ ਹਨ ਇੱਕ ਚੈਂਬਰ ਜਿੱਥੇ ਗੈਸਛੱਡੀ ਜਾਂਦੀ ਹੈ ਬਾਅਦ ਵਿੱਚ ਪਾਣੀ ਛੱਡ ਦਿੱਤਾ ਜਾਂਦਾ ਹੈ ।
ਸਭ ਮਾਰੇ ਜਾਂਦੇ ਹਨ ਅਤੇ ਖੁਸ਼ਕਿਸਮਤੀ ਨਾਲ ਜੋਸ਼ੂਆ ਅੱਜ ਗੱਜ ਕੇ ਉਸ ਕੋਲ ਆ ਗਿਆ ਹੈ ਤੇ ਵੱਡੀ ਖੁਸ਼ਕਿਸਮਤੀ ਇਹ ਵੀ ਹੈ ਕਿ ਹਾਲੇ ਤੱਕ ਉਸ ਨੂੰ ਉਹਨਾਂ ਦੇ ਮਾਰੇ ਜਾਣ ਬਾਰੇ ਇਲਮ ਨਹੀਂ ਹੈ ।
ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੁਝ ਦਿਨ ਲੰਘ ਜਾਂਦੇ ਹਨ ਖੁਸ਼ਕਿਸਮਤੀ ਨਾਲ ਹਲੇ ਤੱਕ ਜੋਸ਼ੂਆ ਤੱਕ ਪੂਰਾ ਭੇਤ ਨਹੀਂ ਖੁੱਲਿਆ ਅਤੇ ਟੈਂਕ ਤੇ ਬੈਠਣ ਦੇ ਚਾਅ ਕਾਰਨ ਉਹ ਲੁੱਕ ਕੇ ਰਹਿ ਰਿਹਾ ਹੈ ਅਤੇ ਕਿਸੇ ਨਾਲ ਗੱਲ ਵੀ ਨਹੀਂ ਕਰਦਾ ।
ਅਸਲ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦੇ ਕੁਝ ਦਿਨ ਉਹਨਾਂ ਦੇ ਇਸ ਕਰਕੇ ਵੀ ਨਿਕਲ ਗਏ ਕਿ ਜੇਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਿਯਮ ਜਾਂ ਕਾਨੂੰਨ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਗਿਣਤੀ ਨਹੀਂ । ਕੌਣ ਜਿੰਦਾ ,ਕੌਣ ਮਰਿਆ ਕੋਈ ਹਿਸਾਬ ਨਹੀਂ ਮਰ ਚੁੱਕਿਆ ਨੂੰ ਤੁਰੰਤ ਦਬਾ ਦਿੱਤਾ ਜਾਂਦਾ ਹੈ ।
ਜੀਓਡੋ ਅੱਗੇ ਬਹੁਤ ਵੱਡਾ ਇਮਤਿਹਾਨ ਹੈ ਉਹ ਆਪਣੇ ਡਰ ਨੂੰ ਵੀ ਬੱਚੇ ਸਾਹਮਣੇ ਚਿਹਰੇ ਤੇ ਨਹੀਂ ਆਉਣ ਦੇਣਾ ਚਾਹੁੰਦਾ ਤੇ ਸਾਰਾ ਦਿਨ ਉਸ ਉਹ ਸਖਤ ਕੰਮ ਕਰਦਾ ਹੈ ਪਰ ਉਹ ਉਸ ਦੀ ਥਕਾਵਟ ਵੀ ਜਿਹੜੇ ਤੇ ਨਜ਼ਰ ਨਹੀਂ ਆਉਣ ਦੇਣਾ ਚਾਹੁੰਦਾ ਨਹੀਂ ਤਾਂ ਬੱਚਾ ਜੋ ਕਿ ਪਹਿਲਾਂ ਹੀ ਸ਼ੰਕਾ ਵਿੱਚ ਘਿਰਿਆ ਹੋਇਆ ਹੈ ,ਹੋਰ ਜਿਆਦਾ ਸੋਚੇਗਾ ਤੇ ਸ਼ਾਇਦ ਫਿਰ ਭੇਤ ਖੁੱਲ ਜਾਵੇ ।
ਫਿਲਮ ਦਾ ਮਰਮ ਵੀ ਇਹੀ ਹੈ, ਉਹ ਕੁਝ ਵੀ ਅਜਿਹਾ ਬੱਚੇ ਨੂੰ ਨਹੀਂ ਦਿਖਾਉਣਾ ਚਾਹੁੰਦਾ ਜਿਸ ਵਿੱਚ ਦੁੱਖ ਹੋਵੇ ਤਕਲੀਫ ਹੋਵੇ , ਜਿੱਥੇ ਧਰਮ ਅਤੇ ਜਾਤ ਦੇ ਨਾਂ ਤੇ ਮਨੁੱਖਤਾ ਤੇ ਜੁਲਮ ਕੀਤਾ ਜਾਂਦਾ ਹੋਵੇ ਬੱਚੇ ਨੂੰ ਇਹਨਾਂ ਚੀਜ਼ਾਂ ਦਾ ਕੀ ਇਲਮ ਵਿਚਾਰੇ ਨੂੰ ।
ਅਜਿਹੇ ਹਾਲਾਤ ਤੇ ਇੱਕ ਪਿਤਾ ਦਾ ਐਸਾ ਅਹਿਦ ।
ਇਸ ਫਿਲਮ ਨੂੰ ਸ਼ਾਇਦ ਅਕੈਡਮੀ ਪੁਰਸਕਾਰ ਵੀ ਅਜਿਹੀ ਸਕ੍ਰਿਪਟ ਕਾਰਨ ਹੀ ਮਿਲਿਆ , ਜੋ ਆਮ ਲਿਖਤਾਂ ਤੋਂ ਕਿਤੇ ਹਟਵੀਂ ਸੀ ਕਿਤੇ ਡੂੰਘੀ ਸੀ ਮਾਰਮਿਕ ਸੀ ।
ਕੁਝ ਦਿਨਾਂ ਬਾਅਦ ਇੱਕ ਸ਼ਾਮ ਅਜਿਹੀ ਆਉਂਦੀ ਹੈ ਜਦੋਂ ਉਸ ਜੇਲ ਉੱਤੇ ਵਿਰੋਧੀਆਂ ਦਾ ਹਮਲਾ ਹੋ ਜਾਂਦਾ ਹੈ । ਦੂਜੇ ਕੈਦੀਆਂ ਸਮੇਤ ਇਹ ਪਿਤਾ ਵੀ ਸਮਝ ਜਾਂਦਾ ਹੈ ਕਿ ਸਵੇਰ ਤੱਕ ਬਹੁਤ ਕੁਝ ਬਦਲ ਜਾਵੇਗਾ । ਜਰਮਨ ਹਾਰ ਰਹੇ ਹਨ ਇਸ ਜੇਲ ਤੇ ਵੀ ਵਿਰੋਧੀਆਂ ਦਾ ਕਬਜ਼ਾ ਹੋਵੇਗਾ । ਅਫਰਾ ਤਫਰੀ ਦੇ ਇਸ ਮਾਹੌਲ ਵਿੱਚ ਜੀਓਡੋ ਆਪਣੇ ਮਾਸੂਮ ਬੇਟੇ ਜੋਸ਼ੂਆ ਨੂੰ ਇਕ ਲੋਹੇ ਦੇ ਡੱਬੇ ਵਿੱਚ ਲੁਕੋ ਦਿੰਦਾ ਹੈ ਜਿਸ ਵਿੱਚੋਂ ਬਾਹਰ ਸਭ ਕੁਝ ਦਿਸਦਾ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਹੈ । ਉਹ ਆਪਣੇ ਬੇਟੇ ਨੂੰ ਸਖਤ ਤਾਕੀਦ ਕਰਦਾ ਹੈ ਕਿ ਜੇਕਰ ਟੈਂਕ ਤੇ ਚੜਨਾ ਹੈ ,ਗੇਮ ਜਿਤਨੀ ਹੈ ਤੇ ਜਿੰਨਾ ਮਰਜੀ ਸ਼ੋਰ ਹੋਵੇ ਜਿੰਨੀ ਮਰਜ਼ੀ ਤਕਲੀਫ ਹੋਵੇ ਉਹ ਬਾਹਰ ਨਾ ਨਿਕਲੇ ਸਵੇਰ ਹੋਣ ਤੋਂ ਪਹਿਲਾਂ ਬਾਹਰ ਨਾ ਨਿਕਲੇ ।
ਲੋਹੇ ਦੇ ਉਹ ਛੋਟੇ ਜਿਹੇ ਬੌਕਸ ਵਿੱਚ ਬੇਟੇ ਨੂੰ ਬੰਦ ਕਰਨ ਤੋਂ ਬਾਅਦ ਉਹ ਜਾ ਹੀ ਰਹਿ ਹੁੰਦਾ ਹੈ ਕਿ ਉਸ ਦੀ ਨਜ਼ਰ ਇੱਕ ਟਰੱਕ ਤੇ ਪੈਂਦੀ ਹੈ ਉਸ ਟਰੱਕ ਰਾਹੀਂ ਔਰਤਾਂ ਨੂੰ ਦੂਜੀ ਜੇਲ ਵਿੱਚ ਲਿਜਾਇਆ ਜਾ ਰਿਹਾ ਹੈ । ਉਹ ਭੱਜ ਕੇ ਆਪਣੀ ਪਤਨੀ ਬਾਰੇ ਪੁੱਛਦਾ ਹੈ ਪਰ ਟਰੱਕ ਵਿੱਚ ਉਸਦੀ ਪਤਨੀ ਨਹੀਂ ਹੁੰਦੀ ਉਸੇ ਦੇ ਨਾਂ ਦੀ ਇੱਕ ਹੋਰ ਔਰਤ ਹੁੰਦੀ ਹੈ ।
ਭੱਜਿਆ ਦੌੜ ਅਤੇ ਅਫਰਾ ਤਫਰੀ ਦੇ ਮਾਹੌਲ ਵਿੱਚ ਉਹ ਜਰਮਨ ਸੈਨਕਾ ਦੀ ਨਜ਼ਰ ਚ ਆ ਜਾਂਦਾ ਹੈ । ਜਰਮਨ ਸੈਨਿਕ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਉਹ ਭੱਜਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਫੜ ਲਿਆ ਜਾਂਦਾ ਹੈ ।
ਹੁਣ ਉਹ ਜਾਣਦਾ ਹੈ ਕਿ ਉਸ ਦਾ ਅੰਤ ਆ ਗਿਆ ਹੈ ।
ਉਸ ਨੂੰ ਗੋਲੀ ਮਾਰੀ ਜਾਣੀ ਹੈ ਪਰ ਇਸ ਤੋਂ ਵੀ ਵੱਡਾ ਫਿਕਰ ਉਸ ਨੂੰ ਹੁਣ ਇਹ ਹੈ ਕਿ ਲੋਹੇ ਦੇ ਡੱਬੇ ਵਿੱਚੋਂ ਜੋਸ਼ੂਆ ਸਭ ਕੁਝ ਦੇਖ ਰਿਹਾ ਹੈ । ਉਹ ਜਾਣ ਬੁਝ ਕੇ ਮਸਖਰਾ ਬਣ ਜਾਂਦਾ ਹੈ ਉਸ ਨੂੰ ਪਤਾ ਹੈ ਕਿ ਉਸਨੇ ਮਾਰਿਆ ਜਾਣਾ ਹੈ ਪਰ ਜਿਸ ਪਾਸੇ ਉਸ ਨੂੰ ਗੋਲੀ ਮਾਰਨ ਵਾਸਤੇ ਲਿਜਾਇਆ ਜਾਣਾ ਹੈ ਉਸ ਵੱਲ ਜਾਂਦਿਆਂ ਉਹ ਮਸਖਰੇ ਵਾਂਗ ਜਾਂਦਾ ਹੈ ਅਤੇ ਹਸਦਾ ਹੋਇਆ ਜਾਂਦਾ ਹੈ ਤਾਂ ਕਿ ਉਸ ਦੇ ਬੱਚੇ ਨੂੰ ਇਸ ਬਾਰੇ ਸ਼ੱਕ ਨਾ ਹੋਵੇ ਕਿ ਉਸ ਨੂੰ ਮਾਰਿਆ ਜਾ ਰਿਹਾ ਹੈ । ਹੱਸਦਾ ਜਾਂਦਾ ਉਹ ਕਦੇ ਸਿਪਾਹੀਆਂ ਨੂੰ ਸਲੂਟ ਮਾਰਦਾ ਹੈ ਤੇ ਕਦੇ ਉਸ ਡੱਬੇ ਵੱਲ ਜਿੱਥੋਂ ਉਸ ਦਾ ਬੇਟਾ ਉਸਨੂੰ ਦੇਖ ਰਿਹਾ ਹੈ
ਥੋੜੀ ਦੂਰ ਜਾ ਉਹ ਬਾਅਦ ਇੱਕ ਮੋੜ ਤੇ ਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਪਰ ਜੀਓਡੋ ਆਪਣੇ ਅਹਦ ਵਿੱਚ ਸਫਲ ਰਹਿੰਦਾ ਹੈ ਕਿਉਂਕਿ ਗੋਲੀ ਮਾਰਨ ਵਾਲੀ ਜਗ੍ਹਾ ਉਸ ਬਾਕਸ ਤੋਂ ਦੂਰ ਹੈ ਜਿਸ ਵਿੱਚ ਉਸਦਾ ਬੇਟਾ ਲੁਕਿਆ ਹੈ ।
ਸੱਚ ਕਹਾਂ ਤਾਂ ਇਹ ਦ੍ਰਿਸ਼ ਫਿਲਮ ਦਾ ਬਹੁਤ ਮਾਰਮਿਕ ਦ੍ਰਿਸ਼ ਹੈ। ਇੱਕ ਪਿਤਾ ਮੌਤ ਵੱਲ ਹੱਸਦਿਆਂ ਇਸ ਕਰਕੇ ਵੱਧ ਰਿਹਾ ਹੈ ਕਿ ਉਸ ਦਾ ਬੇਟਾ ਇਹ ਨਾ ਸਮਝ ਸਕੇ ਕਿ ਉਸਨੂੰ ਮਾਰਿਆ ਜਾ ਰਿਹਾ ਹੈ ।
ਸਵੇਰ ਹੁੰਦੀ ਹੈ, ਜੋਸ਼ੂਆ ਉਸ ਡੱਬੇ ਨੂੰ ਖੋਲਦਾ ਹੈ ।
ਬਾਹਰ ਆਉਂਦਾ ਹੈ ਬਾਹਰ ਸ਼ਾਂਤੀ ਪਸਰੀ ਹੋਈ ਹੈ ਭਾਵੇਂ ਕਿ ਇਹ ਤੂਫਾਨ ਤੋਂ ਬਾਅਦ ਦੀ ਸ਼ਾਂਤੀ ਹੈ । ਨਾਜੀ ਸੈਨਿਕ ਭੱਜ ਗਏ ਹਨ ਵਿਰੋਧੀ ਸਨਾ ਨੇ ਜੇਲ ਤੇ ਕਬਜ਼ਾ ਕਰ ਲਿਆ ਹੈ ।
ਜਿਉਂ ਹੀ ਉਹ ਸੜਕ ਤੇ ਆਉਂਦਾ ਹੈ ਇੱਕ ਟੈਂਕ ਉਸਦੇ ਸਾਹਮਣੇ ਆ ਜਾਂਦਾ ਹੈ । ਇਹ ਟੈਂਕ ਅਮਰੀਕੀ ਸੈਨਾ ਦਾ ਹੈ । ਬੱਚੇ ਨੂੰ ਲੱਗਦਾ ਹੈ ਕਿ ਉਸਦੇ ਪਿਤਾ ਦੀ ਗੱਲ ਸੱਚੀ ਹੋਈ ਹੈ ਉਹ ਗੇਮ ਜਿੱਤ ਗਿਆ ਹੈ ਉਸ ਨੂੰ ਹੁਣ ਟੈਂਕ ਤੇ ਬਿਠਾਇਆ ਜਾਵੇਗਾ। ਤੇ ਇਹੀ ਹੁੰਦਾ ਹੈ ਟੈਂਕ ਤੇ ਬੈਠਾ ਫੌਜੀ ਜਵਾਨ ਬੱਚੇ ਨੂੰ ਟੈਂਕ ਦੇ ਉੱਪਰ ਬਿਠਾ ਲੈਂਦਾ ਹੈ ਅਤੇ ਉਸਦੇ ਸਿਰ ਦੇ ਉੱਤੇ ਟੋਪੀ ਵੀ ਦੇ ਦਿੰਦਾ ਹੈ ਬੱਚੇ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੇ ਪਾਪਾ ਦੇ ਕਹਿਣ ਮੁਤਾਬਿਕ ਉਹ ਗੇਮ ਜਿੱਤ ਗਿਆ ਹੈ ।
ਫਿਲਮ ਦੇ ਅਖੀਰ ਵਿੱਚ ਸੁਖਦ ਇਹ ਵਾਪਰਦਾ ਹੈ ਕਿ ਟੈਂਕ ਤੇ ਬੈਠਾ ਹੋਇਆ ਜੋਸ਼ੂਆ ਆਪਣੀ ਮਾਂ ਨੂੰ ਪਛਾਣ ਲੈਂਦਾ ਹੈ ਜੋ ਕਿ ਹੁਣ ਆਜ਼ਾਦ ਹੈ ।
ਇਹ ਬੇਹਦ ਖੂਬਸੂਰਤ ਫਿਲਮ ਇੱਕ ਕਿਤਾਬ ਜਿਸ ਦਾ ਸਿਰਲੇਖ ਹੈ "ਇਨ ਦਾ ਐਂਡ ਆਈ ਡਿਫੀਟਡ ਹਿਟਲਰ" ਤੇ ਅਧਾਰਤ ਹੈ ਅਤੇ ਕਈ ਸ਼੍ਰੇਣੀਆਂ ਵਿੱਚ ਅਕਾਡਮੀ ਪੁਰਸਕਾਰ ਵਾਸਤੇ ਨਾਮਿਤ ਹੋਈ ਅਤੇ ਕੁਝ ਇੱਕ ਵਿੱਚੋਂ ਪੁਰਸਕਾਰ ਮਿਲੇ ਵੀ ਹਨ ।
ਤਰਸੇਮ ਬਸ਼ਰ 9814163071