ਇਕ ਸੁਝਾਅ ਇਕ ਅਪੀਲ - ਰਣਜੀਤ ਕੌਰ ਗੁੱਡੀ ਤਰਨ ਤਾਰਨ 

       ਪੜ੍ਹਦੇ ਸੁਣਦੇ ਤੇ ਹਾਕਮ ਤੱਕ ਬੇਨਤੀ ਹੈ—
ਨਵੀਂ ਚੋਣ ਨੂੰ ਅਜੇ ਕੁਝ ਵਕਤ ਹੈ ਉਸ ਵਿੱਚ ਕੁਝ ਜਰੂਰੀ ਵਿਕਾਸ ਕੰਮ ਕਰ ਲਏ ਜਾਣ ਜਾਂ ਕਰਵਾ ਲੈ ਜਾਣ।
 ਹਾਕਮ ਜੀ ਇਸ ਵੇਲੇ ਜੋ ਪੈਸਾ ਮੇਲੇ ਤਮਾਸ਼ੈ ਮਸ਼ਕੂਲੇ ਲਾਉਣ ਤੇ ਖਰਚ ਕੀਤਾ ਜਾ ਰਿਹੈ ਇਸਨੂੰ ਦੁੱਧ ਪਾਣੀ,ਬਿਜਲੀ, ਅਨਾਜ, ਦੀ ਸਾਂਭ ਸੰਭਾਲ ਲਈ ਖਰਚ ਕੀਤਾ ਜਾਵੇ ਤਾਂ ਪੰਜਾਬ ਦੀ ਤਿਲ ਤਿਲ ਖੁਰਦੀ ਜਾਂਦੀ ਜਾਨ ਵਿੱਚ ਜਾਨ ਮੁੜ ਆਵੇ।
   ਕਿੰਨਾ ਹੀ ਚੰਗਾ ਹੋਵੇ= ਮੁਖਮੰਤਰੀ ਮਹਿਲਾ ਸਤਿਕਾਰ ਯੋਜਨਾ ਰਾਂਹੀਂ ਦਿਤੇ ਜਾਣ ਵਾਲੇ ਹਜਾਰ ਪੰਦਰਾਂ ਸੌ ਰੁਪਏ ਜੇ ਇਕੱਠੈ ਕਰ ਕੇ ਸਹਿਕਾਰੀ ਕਾਰੋਬਾਰ / ਉਦਯੋਗ ਖੋਲੇ ਜਾਣ ਤਾਂ ਤਿੰਨ ਚਾਰ ਲੱਖ ਨੂੰ ਰੁਜਗਾਰ ਮਿਲੇਗਾ ਤੇ ਸਮਜਿਕ ਸੁਰੱਖਿਆ ਚਿਰ ਸਥਾਈ ਮਿਲੇਗੀ-ਮਸਲਨ
1-ਸਹਿਕਾਰੀ ਡੇਅ੍ਹਰੀ ਫਾਰਮ ਬਣਾਏ ਜਾਣ ਹਰ ਪਿੰਡ ਦੀ ਗਰਾਮ ਪੰਚਾਇਤ ਸਰਕਾਰੀ ਮਦਦ ਨਾਲ ਸਹਿਕਾਰੀ ਖੇਤੀ ਕਰੇ ।ਚੰਗੀ ਨਸਲ ਦੇ ਦੁਧਾਰੂ ਪਸ਼ੂਪਾਲੇ ਜਾਣ ਤੇ ਬਿਨਾਂ ਰਸਾਇਣ ਤੋਂ ਚਾਰਾ ਪਾਕੇ ਖਾਲਸ ਦੁੱਧ ਉਪਲੱਬਧ ਕਰਾਇਆ ਜਾਵੇ।ਲੋਕ ਖਾਲਸ ਖਾਣਗੇ ਤਾਂ ਖਾਲਸ ਸੋਚਣਗੇ।ਜਿਵੇਂ ਕਿ ਅਜ ਕਲ ਮਿਲਾਵਟੀ ਤੇ ਬਨਾਉਟੀ ਦੁੱਧ ਬਣਾ ਕੇ ਵੇਚਿਆ ਜਾ ਰਿਹਾ ਹੈ ਤੇ ਇਹ ਸੱਭ ਤੋਂ ਵੱਡਾ ਸਕੈਮ ਹੈ ਜੋ ਸਿਹਤ ਨਾਲ ਖਿਲਵਾੜ ਹੇੈ।ਮੁਹੱਲਾ ਕਲੀਨਿਕ ਜਹਿਰਾਂ ਨੂੰ ਖ਼ਤਮ ਨਹੀਂ ਕਰ ਸਕਦੇ।
 ਕਿਸਾਨਾਂ ਨੇ ਦੁਧਾਰੂ ਪਸ਼ੂ ਰੱਖਣੇ ਬੰਦ ਕਰ ਦਿੱਤੇ ਹਨ ਜੋ ਕਿ ਖੇਤੀਬਾੜੀ ਦਾ ਜਰੂਰੀ ਅੰਗ ਹਨ।ਆਸਾਨੀ ਨਾਲ ਬਨਾਉਟੀ ਦੁੱਧ ਜੋ ਬਣ ਜਾਂਦਾ ਹੈ।
ਇਸਦਾ ਇਕ ਹੋਰ ਵੀ ਕਾਰਨ ਹੈ ਕਿ ਖੇਤੀ ਮਜਦੂਰ ਨਹੀਂ ਮਿਲਦੇ ।ਵਿਹਲੇ ਬੈੀਠਆਂ ਹੀ ਪੰਦਰਾਂ ਸੌ ਰੁਪਏ ਮਿਲ ਜਾਂਦੇ ਹਨ ਕੰਮ ਕਰਨ ਦੀ ਲੋੜ ਹੀ ਨਹੀਂ ਇਸ ਲਈ ਪਸ਼ੂ ਰੱਖਣੇ ਔਖੇ ਹਨ। 
 ਮਹਿਲਾਵਾਂ ਬਹੁਤ ਕੰਮ ਕਰ ਸਕਦੀਆਂ ਹਨ ਤੇ ਕਿਸਾਨੀ ਮਹਿਲਾਵਾਂ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦੀ ।ਹਕੂਮਤ ਜੋ ਵਿਹਲਾ ਰਹਿਣ ਦਾ ਇਨਾਮ ਮੁਫ਼ਤ ਸੁਹੂਲਤਾਂ ਦੇ ਰਹੀ ਹੈ ਇਹ ਗਲਤ ਹੈ-ਮਹਿਲਾਵਾਂ ਹਜਾਰ ਪੰਦਰਾਂ ਸੌ ਲੈ ਕੇ ਫੋਨ ਵਿੱਚ ਪੈਸੇ ਪਵਾ ਕੇ ਘਰੇ ਮੰਜਿਆਂ ਤੇ ਬੈਠ ਰਹਿਣਗੀਆਂ ਬਚੇ ਪੈਸੇ ਮਰਦ ਹਜਰਾਤ ਖੋਹ ਕੇ ਸ਼ਰਾਬ ,ਨਸ਼ਾ ਪੀ ਆਉਣਗੇ।
ਇਹਨਾਂ ਮਹਿਲਾਵਾਂ ਨੂੰ ਕਿਰਤ ਦੀ ਆਦਤ ਪਾਓ ।ਇਕ ਗੈਸ ਸਿਲੰਡਰ ਹਜਾਰ ਰੁਪਏ ਦਾ ਆਉਂਦਾ ਹੈ ਹੋਰ ਲੋੜਾਂ ਵੀ ਹੁੰਦੀਆਂ ਹਨ ਇਸ ਲਈ ਤਖ਼ਤ ਦੀ ਖਾਤਰ ਮਾਵਾਂ ਭੇਣਾ ਨੂੰ ਵੀ ਮਰਦਾਂ ਦੀ ਤਰਾਂ ਨਿਕੰਮੇ ਨਿਖਟੂ ਨਾ ਬਣਾਓ।
ਕਿਸਾਨ ਲਿਮਟਾਂ ਲੈ ਲੈ ਕੇ ਗੁਜਾਰਾ ਕਰਦੇ ਹਨ ਖੇਤੀ ਨਹੀਂ ਕਰਦੇ ਕਿਉਂ ਜੋ ਸਹਾਇਕ ਸਾਥੀ ਮਜਦੂਰ ਨਹੀਂ ਮਿਲਦੇ।
ਵਿਹਲਾ ਮਨ ਸ਼ੇੈਤਾਨ ਦੀ ਟਕਸਾਲ ਹੁੰਦੈ=ਸਮਜਿਕ ਕੁਰੀਤੀਆਂ ਫੈਲਦੀਆਂ ਹਨ।
ਸਰਕਾਰੀ ਤੌਰ ਤੇ ਸਹਿਕਾਰੀ ਖੇਤੀ ਤੇ ਸਹਿਕਾਰੀ ਮਿਲਾਂ ਸਹਿਕਾਰੀ ਡੇਅ੍ਹਰੀਆਂ ਬਣਾ ਦਿਤੀਆਂ ਜਾਣ ਤਾਂ ਚਾਰ ਪੰਜ ਲੱਖ ਕਾਮਿਆਂ ਨੂੰ ਕੰਮ ਮਿਲੇਗਾ ਪੈਨਸ਼ਨ ਦੇ ਨਾਲ ਹੋਰ ਕਮਾਈ ਵੀ ਹੋਵੇਗੀ ਤੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਜੋ ਮਾੜੀ ਤੇ ਕਰਜ਼ਈ ਹੋ ਚੁਕੀ ਹੈ ਦੋ ਕੁ ਸਾਲ ਵਿੱਚ ਲੀਹ ਤੇ ਆ ਜਾਵੇਗੀ। ਖੇਤੀ ਮਸ਼ੀਨਾਂ ਸਹਿਕਾਰੀ ਹੋਣਗੀਆਂ ਤਾਂ ਕਿਸਾਨ ਕਰਜੇ ਤੋਂ ਮੁਕਤ ਰਹੇਗਾ। ਨਹਿਰੀ ਪਾਣੀ   ਮਿਲਣ ਨਾਲ ਬਿਜਲੀ ਦੀ ਬਚਤ ਹੋਵੇਗੀ ਤੇ ਸਮਜਿਕ ਸੁਰੱਖਿਆ ਵਧੇਗੀ।
ਸੜਕਾਂ ਬਣਾ ਕੇ ਚਰਾਗਾਹਾਂ ਖਤਮ ਕਰ ਦਿਤੀਆਂ ਗਈਆਂ ਹਨ ਨਦੀਨ ਨਾਸ਼ਕ ਪਸ਼ੂਆਂ ਦਾ ਕੁਦਰਤੀ ਚਾਰਾ ਘਾਹ ਨਹੀਂ ਉਗਣ ਦੇਂਦਾ,ਉਚੇਚੀਆ ਚਰਾਗਾਹਾਂ ਬਣਾਈਆਂ ਜਾਣ।
ਕੰਕਰੀਟ ਦੇ ਪਥਰੀਲੇ ਜੰਗਲ ਜੋ ਵਾਤਾਵਰਣ ਖੋਰਾ ਕਰੀ ਜਾਂਦੇ ਹਨ ਇਹਨਾਂ ਨੂੰ ਘੱਟ ਕਰ ਕੇ ਹਰੇ ਜੰਗਲ ਲਗਾ ਕੇ ਵਾਤਾਨੂਕੂਲ ਵਾਤਾਵਰਣ  ਬਣਾਉਣ ਲਈ ਕਿਸਾਨ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਮੱਝਾਂ ਗਾਵਾਂ ਨੂੰ ਅੱਛੀ ਖੁਰਾਕ ਦੇਣ ਦੀ ਥਾਂ ਟੀਕਾ ਲਗਾਇਆ ਜਾਂਦਾ ਹੈ ਜੋ ਕਿ ਰਸਾਇਣਕ ਨਸ਼ਾ ਹੈ ਇਸ ਤੇ ਪੂਰਨ ਪਾਬੰਦੀ ਲਗਾਈ ਜਾਵੇ। 
ਜਿਸ ਤਰਾਂ ਮੋਟਰਬਾਇਕਾਂ ਦੇ ਚਲਾਨ ਕੱਟੇ ਜਾਂਦੇ ਹਨ ਇਸ ਤਰਾਂ ਬਨਾਉਟੀ ਜਹਿਰੀਲੇ ਦੁੱਧ ਤੇ ਇੰਨਸਪੈਕਟਰ ਲਗਾ ਕੇ ਦੁੱਧ ਚੈਕ ਕਰ ਕੇ ਵੱਡੇ ਜੁਰਮਾਨੇ ਕੀਤੇ ਜਾਣ ।ਇਕ ਹਫ਼ਤੇ ਵਿੱਚ ਬਨਾਉਟੀ ਦੁੁੱਧ ਦੀ ਸਪਲਾਈ ਬੰਦ ਹੋ ਜਾਵੇਗੀ।

            ਅੰਕ---2-----
  ‘ਪੰਜਾਬ ਰਾਜ ਵਿੱਚ ਕੁੱਲ ਵੀਹ ਵਿਭਾਗ ਹਨ ਤੇ ਵੀਹ ਵਿਧਾਇਕ ਬਹੁਤ ਹਨ ਤੇ ਵੀਹ ਉਹਨਾਂ ਨੂੰ ਚੈਕ ਕਰਨ ਵਾਲੇ ਤੇ ਨਿਗਰਾਨੀ ਕਰਨ ਵਾਲੇ ਹੋਰ ਲੋੜੀਂਦੇ ਹਨ, ਇਸ ਲਈ 117 ਦਾ ਬੋਝ ਘੱਟ ਕਰ ਕੇ 40   ਵਿਧਾਇਕ ਚਾਲੀ ਸੀਟਾਂ ਹੀ ਰੱਖੋ ਬਾਕੀ ਕੰਮ ਸਰਕਾਰੀ ਕਰਮਚਾਰੀ ਕਰਨ।ਅਫਸਰ ਕੋਈ ਕੰਮ ਨਹੀਂ ਕਰਦੇ ਕੇਵਲ ਦਸਖ਼ਤ ਕਰਨੇ ਹੁੰਦੇ ਹਨ ਉਹ ਵੀ ਕੰਪਿੳਟਰਾਇਜ਼ ਨੂੰ ਕੋਈ ਲੋੜ ਨਹੀਂ ਸੋ ਅਫਸਰਸ਼ਾਹੀ  ਖਤਮ ਕਰਕੇ ਹੱਥੀਂ ਕੰਮ ਕਰਨ ਵਾਲੇ ਕਾਮੇ ਵੱਧ ਕਰ ਦੇਣੇ ਚਾਹੀਦੇ ਹਨ।ਜਿਵੇਂ ਕਿ ਸਾਰੀ ਭੱਜ ਦੌੜ ਤਾਂ ਸਿਪਾਹੀ ਦੀ ਹੁੰਦੀ ਹੈ ਅੇਸ ਅੇਸ ਪੀ ਤੇ ਆਈ ਜੀ ਵਗੈਰਾ ਤਾਂ ਏ ਸੀ ਚ ਬੈਠੈ ਰਹਿੰਦੇ ਹਨ,ਉਲਟਾ ਉਹਨਾਂ ਦੀ ਸੁਰੱਖਿਆ ਦਾ ਵਾਧੂ ਆਰਥਿਕ ਬੋਝ ਜਨਤਾ ਤੇ ਪੈਂਦਾ ਹੈ ਤੇ ਜਨਤਾ ਫੇਰ ਵੀ ਅਸੁਰਖਿਅਤ,ਆਪੇ ਆਪਣਾ ਧਿਆਨ ਕਰੇ। 
       ‘ਇਕ ਵਿਧਾਇਕ ਇਕ ਨਹੀਂ ਹੁੰਦਾ ਉਸ ਇਕ ਨਾਲ 117 ਆਲੇ ਦੁਆਲੇ ਹੁੰਦੇ ਹਨ,ਮਸਲਨ 117 ਗੁਣਾ 117 = 13689 ਸਫੇਦ ਹਾਥੀਆਂ ਦਾ ਬੋਝ ਨਿਕੇ ਜਿਹੇ ਪੰਜਾਬੀ ਤੇ ਪੈਂਦਾ ਹੈ।
= ਜਿਸ ਉਮੀਦਵਾਰ ਨੂੰ ਵੋਟਰ ਤੋਂ ਖ਼ਤਰਾ ਹੈ ਉਹ ਮੈਦਾਨ ਵਿੱਚ ਨਾਂ ਨਿਤਰੇ।ਜਿਸ ਪੁਲੀਸ ਅਫਸਰ ਨੂੰ ਬਾਹਰ ਡਿਉਟੀ ਤੇ ਜਾਣ ਤੋਂ ਡਰ ਲਗਦਾ ਹੈ ਉਸਨੂੰ ਛੁੱਟੀ ਕਰ ਦਿਓ।ਬਿਜਲੀ ਬੋਰਡ ਦੇ ਅੇਕਸੀਅਨ ਅੇਸ ਈ ਚੀਫ਼ ਕਦੇ ਕਦਾਂਈ ਦਫਤਰ ਆ ਕੇ ਚਾਰ ਚਿਠੀਆਂ ਹਸਤਾਖ੍ਰਰ ਕਰਦੇ ਹਨ ਸਾਰਾ ਕੰੰਮ ਲਾਇਨ ਮੈਨ ਕਰਦਾ ਹੈ ਤੇ ਫੇਰ ਇਹਨਾਂ ਅਫਸਰਾਂ ………।  ਮਾਲ ਮਹਿਕਮੇ ਦਾ ਸਾਰਾ ਦਾਰੋਮਦਾਰ ਪਟਵਾਰੀ ਤੇ ਚਲਦਾ ਹੈ ਉਥੇ ਵੀ ਅਫਸਰ ਵਾਧੂ ਬੋਝ ਹਨ।
‘ਇਸ ਤਰਾਂ ਹੀ ਰਾਸ਼ਟਰਪਤੀ ਉਪਰਾਸ਼ਟਰਪਤੀ ਗਵਰਨਰ ਉਪ ਗਵਰਨਰ ਉਪ ਮੁਖਮੰਤਰੀ ਤੇ ਰਾਜਸਭਾ ਮੈਂਬਰਾਂ ਕੋਲ ਵੀ ਕੋਈ ਕੰਮ ਨਹੀਂ ਹੁੰਦਾ ਤੇ ਨਾਂ ਹੀ ਕੋਈ ਡਿਉਟੀ ਜਿੰਮੇਵਾਰੀ ਹੁੰਦੀ ਹੈ ਇਹ ਕੁਰਸੀਆਂ ਵੀ ਖਤਮ ਹੋਣੀਆਂ ਚਾਹੀਦੀਆਂ ਹਨ।
ਉਮੀਦਵਾਰ ਨੂੰ ਪੰਜਾਬੀ ਹਿੰਦੀ ਤੇ ਅੰਗਰੇਜੀ ਪੜ੍ਹਨੀ ਆਉਣੀ ਚਾਹੀਦੀ ਹੈ। ਕੰਪਿਉਟਰ ਚਲਾਉਣ ਦਾ ਗਿਆਨ ਹੋਣਾ ਚਾਹੀਦਾ ਹੈ। ਸਰਕਾਰੀ ਨੌਕਰੀ ਲਈ ਦਰਜਾ ਚਾਰ ਦੀ ਸ਼ਰਤ ਦਸਵੀਂ ਪਾਸ ਹੈ ਤਾਂ ਵਿਧਾਂਇਕ ਲਈ ਅੇਮ . ਏ. ਰਾਜਨੀਤਕ ਸਾਇੰਸ ਪਾਸ ਲਾਜਿਮ ਹੋਣਾ ਚਾਹੀਦਾ ਹੈ।
ਉਮੀਦਵਾਰ ਦਾ ਉਸ ਤਰਾਂ ਹੀ ਮੈਡੀਕਲ ਕੀਤਾ ਜਾਵੇ ਜਿਵੇਂ ਸਰਕਾਰੀ ਨੌਕਰੀ ਵੇਲੇ ਹੁੰਦਾ ਹੈ।ਚਾਲਚਲਣ ਸਰਟੀਫੀਕੇਟ ਵੀ ਉਵੈਂ ਹੀ ਪੇਸ਼ ਕੀਤਾ ਜਾਵੇ। ਪੁਲੀਸ ਵੇਰੀਫੀਕੇਸ਼ਨ ਵੀ ਪੇਸ਼ ਕੀਤੀ ਜਾਵੇ।
ਕਮਿਸ਼ਨਰ ਡਿਪਟੀ ਕਮਿਸ਼ਨਰ  ਆਜਾਦ ਹੋਣ ਉਨਾਂ ਤੇ ਵਿਧਾਇਕ ਆਪਣਾ ਸਿੱਕਾ ਨਾਂ ਚਲਾਵੇ।
ਸਿਖਲਾਈ ਕੇਂਦਰਾਂ ਤੇ ਮੈਡੀਕਲ ਕਾਲਜਾਂ ਤੇ ਇਂਜਨੀਅਰਇੰਗ ਕਾਲਜਾਂ ਤੇ ਲਾਅ ਕਾਲਜਾਂ ਦੇ ਅਧਿਆਪਕਾਂ ਦੀ ਗਿਣਤੀ ਵੱਧ ਕੀਤੀ ਜਾਵੇ ਲੋੜਵੰਦ ਵਿਿਦਆਂਰਥੀਆਂ ਦਾ ਖਰਚਾ ਉਠਾਇਆ ਜਾਵੇ , ਨਾਂ ਕਿ ਅੋਰਤਾਂ ਨੂੰ ਵਿਹਲੜ ਨਿਕੰਮੇ ਤੇ ਨਿਖੱਟੂ ਬਣਾਇਆ ਜਾਵੇ।ਇਕ ਹੁਨਰਮੰਦ ਸਲੀਕਾਖੈਜ਼ ਮਾਂ ਸਾਰਾ ਪਰਿਵਾਰ ਹੁਨਰਮੰਦ ਬਣਾ ਲੈਂਦੀ ਹੈ ਤੇ ਵਿਹਲੜ ਫੋਨ ਤੇ ਬੈਠੀ ਰਹੇ ਤੇ ਸਾਰਾ ਟੱਬਰ ਭੁੱਖਾ ਰਹੇ।ਗੁਰੂ ਦੀ ਸਿਿਖਆ ਤਾਂ ਇਹੋ ਹੈ ਨਾਂ ਕਿ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ।
    ਬੇਸ਼ੱਕ’ ਵੋਟਰ ਦਾ ਆਰਜ਼ੀ ਲਾਲਚ ਵਿਚੌਂ ਬਾਹਰ ਆ ਕੇ ਜਾਗਣਾ ਜਰੂਰੀ ਹੈ।
       ਬੰਸਰੀ ਵਜਾਉਣ ਵਾਲੇ ਨੀਰੋ ਨਹੀਂ ਮਿਹਨਤੀ ਜਨਤਾ ਦੀ ਦਰਦ ਪਛਾਣਨ ਵਾਲੇ ਹੀਰੋ ਬਣਾਓ।
            ਰਣਜੀਤ ਕੌਰ ਗੁੱਡੀ ਤਰਨ ਤਾਰਨ