ਨਵਾਂ ਸਾਲ - ਕੁਲਦੀਪ ਸਿੰਘ ਢਿੱਲੋਂ

ਹੱਥ ਜੋੜ ਰੱਬਾ ਇਹੋ ਕਰਾਂ ਅਰਦਾਸ
ਹੋਣ ਸਾਰੇ ਖ਼ੁਸ਼ ਕੋਈ ਹੋਵੇ ਨਾ ਨਿਰਾਸ਼।
ਉਜੜੇ ਨਾ ਕੋਈ ਸਭ ਹੋਣ ਖ਼ੁਸ਼ਹਾਲ,
ਸਭ ਲਈ ਖ਼ੁਸ਼ੀਆਂ ਲੈ ਕੇ ਆਵੇ ਨਵਾਂ ਸਾਲ।

ਆਪਣਿਆਂ ਤੋਂ ਕੋਈ ਆਪਣਾ ਨਾ ਵੱਖ ਹੋਵੇ,
ਸਾਰੇ ਹੋਣ ਖ਼ੁਸ਼ ਕਿਸੇ ਦੀ ਨਾ ਅੱਖ ਰੋਵੇ,
ਹੋਣ ਨਾ ਕੋਈ ਦੰਗੇ ਕੋਈ ਆਵੇ ਨਾ ਭੁਚਾਲ।
ਸਭ ਲਈ ਖ਼ੁਸ਼ੀਆਂ....।

ਸੱਚ ਹੋਣ ਸਭ ਸੁਪਨੇ ਸਭ ਹੋਣ ਆਸਾਂ ਪੂਰੀਆਂ
ਕਿਸੇ ਦੀਆਂ ਦਿਲ ਵਿਚ ਰਹਿਣ ਨਾ ਸੱਧਰਾਂ ਅਧੂਰੀਆਂ
ਅੱਖਾਂ ਵਿਚ ਹੰਝੂ ਆਉਣ ਤਾਂ ਆਉਣ ਖ਼ੁਸ਼ੀ ਨਾਲ।
ਸਭ ਲਈ ਖ਼ੁਸ਼ੀਆਂ....।

ਮਿਲਣ ਉਹ ਸਾਰੇ ਜੋ ਚਿਰਾਂ ਤੋਂ ਨੇ ਦੂਰ,
ਕਿਸੇ ਨੂੰ ਮਿਲਣ ਲਈ ਕੋਈ ਹੋਵੇ ਨਾ ਮਜ਼ਬੂਰ,
ਕਦੇ ਕਿਸੇ ਗੱਲੋਂ ਕੋਈ ਮੱਚੇ ਨਾ ਬਵਾਲ।
ਸਭ ਲਈ ਖ਼ੁਸ਼ੀਆਂ....।

ਹਰ ਕੋਈ ਕਰੇ ਇਥੇ ਇਕ ਦੂਜੇ ਨੂੰ ਪਿਆਰ ਜੇ,
ਕਿੰਨਾ ਸੋਹਣਾ 'ਕੁਲਦੀਪ' ਫਿਰ ਹੋਜੇ ਸੰਸਾਰ ਇਹ,
ਨਫ਼ਰਤ ਭੁਲਾ ਕੇ ਹੋਵੇ ਬੱਸ ਪਿਆਰ ਦਾ ਖ਼ਿਆਲ।
ਸਭ ਲਈ ਖ਼ੁਸ਼ੀਆਂ....।

-ਕੁਲਦੀਪ ਸਿੰਘ ਢਿੱਲੋਂ
ਮੋ. 98559-64276,