ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ

14 Nov. 2018

'  ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਮੋਰਾਂਵਾਲੀ ਸਰਕਾਰੀ ਬੇਰੁਖੀ ਦਾ ਸ਼ਿਕਾਰ - ਇਕ ਖਬਰ
' ਸਰਕਾਰਾਂ ਦਾ ਵਸ ਚੱਲੇ ਤਾਂ ਇਹ ਲੋਕਾਂ ਦੇ ਦਿਲਾਂ 'ਚੋਂ ਹੀ ਸ਼ਹੀਦਾਂ ਨੂੰ ਖਾਰਜ ਕਰ ਦੇਣ।

'  ਫੈਜ਼ਾਬਾਦ ਨਾਮ ਹੁਣ ਅਯੁੱਧਿਆ ਹੋਇਆ - ਇਕ ਖਬਰ
' ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।

'  ਕਰਨਾਟਕ ਜਿਮਨੀ ਚੋਣਾਂ 'ਚ ਭਾਜਪਾ ਨੂੰ ਵੱਡਾ ਝਟਕਾ - ਇਕ ਖਬਰ
' ਰੋਂਦੀ ਮਾਂ ਸੁੰਦਰ ਦੀ ਖੜ੍ਹ ਕੇ, ਕਿਹੜਾ ਦੇਵੇ ਧੀਰਾਂ।

'  ਇਟਲੀ ਵਿਚ ਆਪ ਦਾ ਝਾੜੂ ਖਿਲਰਨ ਲੱਗਾ - ਇਕ ਖਬਰ
' ਮੋਤੀ ਖਿੱਲਰ ਗਏ, ਚੁਗ ਲੈ ਕਬੂਤਰ ਬਣ ਕੇ।

'  ਨੋਟਬੰਦੀ ਦੇ ਦੋ ਸਾਲ ਹੋਣ 'ਤੇ ਕਾਂਗਰਸ ਨੇ ਮੋਦੀ ਦੇ ਪੁਤਲੇ ਫੂਕੇ - ਇਕ ਖਬਰ
' ਰੂੜੀ ਉੱਤੇ ਖੜ੍ਹਾ ਕੁੜੇ, ਔਂਤਰਿਆਂ ਦਾ ਛੜਾ ਕੁੜੇ।

'  ਕੈਪਟਨ ਸਰਕਾਰ 'ਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਗਾਏ - ਇਕ ਖਬਰ
' ਵੋਹ ਵਾਅਦਾ ਹੀ ਕਿਆ ਜੋ ਵਫ਼ਾ ਹੋ ਗਯਾ।

'  ਆਰ. ਬੀ. ਆਈ. 'ਤੇ ਭਾਜਪਾ ਨੇ ਸੁਰ ਬਦਲੀ - ਇਕ ਖਬਰ
' ਬੜ੍ਹਕਾਂ ਮਾਰਦੈਂ! ਸਾਨ੍ਹ ਹੁੰਨੇ ਆਂ। ਹੁਣ ਮੋਕ ਮਾਰਦੈਂ! ਗਊ ਦਾ ਜਾਇਆ ਹੁੰਨਾ।

'  ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ - ਭਗਵੰਤ ਮਾਨ
' ਲੋਟਣ ਪੱਚੀਆਂ ਦੇ ਚਹੁੰ 'ਚ ਵੇਚ ਗਿਆ ਵੈਲੀ।

'  ਨੋਟਬੰਦੀ ਯੋਜਨਾ ਬਸ 'ਡਕੈਤੀ' ਸੀ - ਨਵਜੋਤ ਸਿੱਧੂ
' ਹਾਏ ਓ ਦਿੱਲੀ ਲੁੱਟੀ, ਦੁਪਹਿਰੇ ਦੀਵਾ ਬਾਲ ਕੇ।

'  ਵਿਰੋਧ ਦੀ ਭਿਣਕ ਪੈਂਦਿਆਂ ਹੀ ਹਰਸਿਮਰਤ ਨੇ ਰੂਟ ਬਦਲਿਆ - ਇਕ ਖਬਰ
' ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ।

'  ਚੋਣਵੇਂ ਸਨਅਤਕਾਰਾਂ ਲਈ ਮੋਦੀ ਅਤੇ ਰਮਨ ਕੰਮ ਕਰਦੇ ਹਨ - ਰਾਹੁਲ ਗਾਂਧੀ
' ਮੇਰੇ ਵੀਰ ਨੇ ਲਾਮ ਨੂੰ ਜਾਣਾ ਮਿੱਠੀਆਂ ਪਕਾਵਾਂ ਰੋਟੀਆਂ।

'  ਸਰਕਾਰ ਨੇ ਰੋਜ਼ਗਾਰ ਦਫਤਰ ਅੱਠ ਤੋਂ ਅੱਠ ਖੋਲ੍ਹਣ ਦਾ ਫੈਸਲਾ ਵਾਪਸ ਲਿਆ - ਇਕ ਖਬਰ
' ਜਦ ਨੌਕਰੀਆਂ ਹੀ ਨਹੀ ਤਾਂ ਐਵੇਂ ਬਿਜਲੀ ਫੂਕਣੀ ਐ।

'  ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ:ਅਕਾਲੀ ਦਲ ਵੱਲੋਂ ਲਿਫਾਫਾ ਕਲਚਰ ਬਦਲਣ ਦੀ ਤਿਆਰੀ - ਇਕ ਖਬਰ
' ਚੱਲੇਗਾ ਲਿਫਾਫਾ ਹੀ ਪਰ ਜ਼ਰਾ ਘੁੰਮ ਕੇ ਆਊ।