ਵੱਧ ਰਹੇ ਹਾਦਸੇ ਅਣਗਿਹਲ਼ੀ ਜਾਂ ਰੱਬ ਦੀ ਮਰਜੀ - ਕੁਲਦੀਪ ਸਿੰਘ ਢਿਲੋਂ

ਹੁਣ ਜਦੋ ਸਵੇਰੇ ਅਖਬਾਰ ਪੜੀਦਾ ਤਾਂ ਸਭ ਤੋ ਵੱਧ ਖਬਰਾਂ ਐਕਸੀਡੈਂਟ ਦੀਆਂ ਹੁੰਦੀਆਂ ਕਿ ਫਲਾਣੇ ਥਾਂ ਹੋਏ ਸੜਕ ਹਾਦਸੇ ਵਿਚ ਐਨੇ ਜ਼ਖਮੀ ਐਨੇ ਹਲਾਕ ਇਕ ਗੱਲ ਜੋ ਵਿਚਾਰਨ ਯੋਗ ਕਿ ਜਿਆਦਾਤਰ ਹਾਦਸੇ ਸ਼ਾਮ ਦੇ ਸਮੇ ਜਾਂ ਰਾਤ ਨੂੰ ਹੁੰਦੇ ਹਨ।ਕੀ ਕਾਰਨ ਹੈ ਇਹਨਾਂ ਵੱਧ ਰਹੇ ਹਾਦਸਿਆ ਦਾ ਕੀ ਸੱਚ ਹੀ ਕੋਈ ਕਾਰਨ ਹੁੰਦਾਂ ਜਾਂ ਰੱਬ ਦੀ ਮਰਜੀ ਐ। ਅਕਸਰ ਹੀ ਜਦ ਕੋਈ ਹਾਦਸਾ ਵਾਪਰ ਜਾਦਾਂ ਹੈ ਤਾਂ ਉਸ ਹਾਦਸੇ ਵਿਚ ਕਿਸੇ ਦੀ ਮੋਤ ਹੀ ਜਾਵੇ ਤਾਂ ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਐ ਕਿ ਇਸ ਦੀ ਲਿਖੀ ਹੀ ਇਸ ਤਰਾਂ ਸੀ ਰੱਬ ਦੀ ਮਰਜੀ ਨੂੰ ਕਿਹੜਾ ਬਦਲ ਸਕਦਾ ਰੱਬ ਦੀ ਰਜਾ ਕੀ ਹੈ ਇਹ ਤਾਂ ਸੱਚ ਹੀ ਕਿਸੇ ਨੂੰ ਪਤਾ ਨਹੀਂ ਪਰ ਰੱਬ ਇਹ ਤਾ ਨਹੀਂ ਕਹਿੰਦਾਂ ਕਿ ਪਹਿਲਾਂ ਤਾਂ ਕਿਤੇ ਜਾਓ ਫਿਰ ਸਮੇਂ ਸਿਰ ਉੱਥੋਂ ਚੱਲੋ ਨਾਂ ਜਦ ਲੇਟ ਹੋ ਕੇ ਚੱਲੋ ਤਾਂ ਫਿਰ ਗੱਡੀ ਚਲਾਉ ਹੱਦੋ ਵੱਧ ਰਫ਼ਤਾਰ ਤੇ ਰਹਿਦੀ ਖੁੰਹਦੀ ਕਸਰ ਗੱਡੀ ਚਲਾਉਣ ਵੇਲੇ ਕੀਤਾ ਨਸ਼ਾ ਪੂਰੀ ਕਰ ਦਿੰਦਾਂ ਇਹ ਗੱਲ ਆਮ ਹੀ ਐ ਜਦ ਕੋਈ ਇਨਸਾਨ ਕਿਸੇ ਰਿਸ਼ਤੇਦਾਰੀ ਵਿੱਚ ਜਾਦਾਂ ਤਾ ਸਾਰਾ ਦਿਨ ਲੰਘ ਜਾਦਾਂ ਗੱਲਾਂ ਕਰਦਿਆਂ ਉਸ ਵੇਲੇ ਤਾਂ ਕੋਈ ਜਲਦੀ ਨਹੀ ਹੁੰਦੀ ਤੇ ਫਿਰ ਸ਼ਾਮ ਨੂੰ ਅਕਸਰ ਦਾਰੂ (ਸ਼ਰਾਬ) ਦਾ ਦੋਰ ਚੱਲਣ ਲੱਗ ਪੈਦਾਂ ਬਸ ਫੇਰ ਪੈੱਗ ਤੇ ਪੇੱਗ ਚਲਦਾ ਜਿਸ ਇਨਸਾਨ ਨੇ ਗੱਡੀ ਚਲਾ ਕੇ ਅਪਣੇ ਪਰਿਵਾਰ ਸਮੇਤ ਘਰ ਆਉਣਾ ਹੁੰਦਾਂ ਤਾਂ ਉਹ ਪਹਿਲਾ ਹੀ ਕੰਟਰੋਲ ਤੋ ਬਾਹਰ ਹੁੰਦਾਂ ਉਹ ਗੱਡੀ ਕੀ ਕੰਟਰੋਲ ਕਰੂੰ ਤੇ ਜਦੋ ਉਹ ਅਪਣੀ ਰਿਸ਼ਤੇਦਾਰੀ ਤੋ ਚੱਲਣ ਲੱਗਦਾ ਤਾਂ ਫਿਰ ਗੱਡੀ ਦੀ ਡਰਾਈਵਿੰਗ ਸੀਟ ਤੇ ਬੇਠੇ ਨੂੰ ਉਸਦਾ ਰਿਸ਼ਤੇਦਾਰ ਕਹਿ ਰਿਹਾ ਹੁੰਦਾਂ ਬਸ ਆਹ ਮੋਟਾ ਜਿਹਾ ਪੈੱਗ ਲਾ ਲੈ ਜਾਦੀ ਵਾਰੀ ਦਾ ਤੇ ਉਹ ਮੋਟਾ ਜਿਹਾ ਪੈਗ ਕਈ ਵਾਰ ਸੱਚ ਹੀ ਜਾਦੀ ਵਾਰ ਦਾ ਹੋ ਨਿਬੜਦਾ ਕਿਉ ਕਿ ਜਦ ਗੱਡੀ ਚਲਾਉਣ ਵਾਲਾ ਥੋੜੀ ਦੂਰ ਤੱਕ ਗੱਡੀ ਚਲਾ ਕੇ ਜਾਦਾਂ ਤਾਂ ਉਹ ਮੋਟਾ ਜਿਹਾ ਪੈਗ ਅਪਣਾ ਅਸਰ ਦਿਖਾਉਣਾ ਸੁਰੂ ਕਰ ਦਿੰਦਾਂ ਤੇ ਬਸ ਫਿਰ ਕੀ ਹੁੰਦਾਂ ਇਹ ਤਾ ਅਗਲੇ ਦਿਨ ਹੀ ਪਤਾ ਲਗਦਾ। ਇਥੇ ਇਕ ਸੱਚੀ ਗੱਲ ਦਾ ਜਿਕਰ ਕਰਾ ਤਾ ਇਕ ਵਾਰ ਅਸੀਂ ਆਪਣੀ ਰਿਸ਼ਤੇਦਾਰੀ  ਵਿੱਚ ਵਿਆਹ ਤੇ ਗਏ ਮੁੰਡੇ ਦਾ ਵਿਆਹ ਸੀ ਬਹੁਤ ਵਧੀਆ ਮਾਹੋਲ ਸੀ ਸ਼ਗਨ ਵਾਲੇ ਦਿਨ ਬਹੁਤ ਖੁਸ਼ੀਆਂ ਮਨਾਈਆਂ ਜਾਗੋ ਕੱਢੀ ਰਾਤ ਦੇ ਨੋਂ ਕੁ ਵਜੇ ਸਾਡਾ ਇੱਕ ਰਿਸ਼ਤੇਦਾਰ ਸ਼ਰਾਬ ਦੇ ਨਸ਼ੇ ਵਿੱਚ ਜਿੱਦ ਫੜਕੇ ਬਹਿ ਗਿਆ ਕਿ ਮੈਂ ਤਾਂ ਹੁਣੇ ਪਿੰਡ ਜਾਂੳ ਉਹਨੂੰ ਬਥੇਰਾ ਸਮਝਾਇਆ ਪਰ ਨਾਂ ਮੰਨਿਆਂ ਆਪਣੇ ਪੂਰੇ ਪਰਿਵਾਰ ਸਮੇਤ ਚੱਲ ਪਿਅ ਪਤਾ ਉਸ ਵੇਲੇ ਲੱਗਿਆ ਜਦੋ ਖੁਸ਼ੀ ਦਾ ਮਾਹੋਲ ਮਾਤਮ ਵਿੱਚ ਬਦਲ ਗਿਆ ਜਾਣ ਵੇਲੇ ਉਸਦੀ ਗੱਡੀ ਕਿਸੇ ਟਰੱਕ ਨਾਲ ਜਾ ਵੱਜੀ ਆਪ ਥਾਂ-ਥਾਂ ਤੋਂ ਟੁੱਟ ਭੱਜ ਗਿਅ ਪਰ ਦੋ ਨਿੱਕੀਆ-ਨਿੱਕੀਆ ਮਾਸੂਮ ਜਾਨਾ ਇੱਕ ਮੁੰਡਾ 12 ਸਾਲ ਕੁੜੀ 17 ਕੁ ਸਾਲ ਨੂੰ ਅਣ ਆਈ ਮੋਤ ਹੀ ਮਾਰ ਕੇ ਧਰਤਾ ਤੇ ਕੁਝ ਔਰਤਾਂ ਨੂੰ ਵੀ ਜਖਮੀ ਕਰ ਦਿੱਤਾ ਮਗਰੋ ਕੀ ਰਹਿ ਗਿਆ ਬਸ ਪਛਤਾਵਾ ਜਾਂ ਜੇ ਇਸ ਵੇਲੇ ਨਾ ਤੁਰਦੇ ਤਾਂ ਸ਼ਾਇਦ ਬਚ ਜਾਂਦੇ ਪਰ ਹੁਣ ਕੀ ਹੋ ਸਕਦਾ ਸੀ ਸਭ ਕੁਝ ਵਾਪਰ ਚੁੱਕਾ ਸੀ।ਹੁਣ ਜੇਕਰ ਅਸੀਂ ਇੱਕਲਾ ਸਾਰਾ ਦੋਸ਼ ਰੱਬ ਦੇ ਸਿਰ ਮੜੀਏ ਤਾਂ ਕੀ ਠੀਕ ਐ ਸ਼ਾਇਦ ਨਹੀ ਕਿਉਕਿ ਰੱਬ ਨੇ ਕਦੇ ਨਹੀ ਕਿਹਾ ਕਿ ਪਹਿਲਾਂ ਤਾਂ ਛੇਤੀ ਤੁਰੀ ਨਾਂ ਫਿਰ ਗੱਡੀ ਤੋਰੁ ਹੱਦੋਂ ਵੱਧ ਰਫਤਾਰ ਤੇ ਗੱਡੀ ਚਲਾਉਣ ਵੇਲੇ ਸ਼ਰਾਬ ਪੀਕੇ ਅੰਨਾ ਜੋ ਜੀ ਹੁਣ ਕਸੂਰ ਕੀਹਦਾ।ਇੱਕ ਤਾਜਾ ਮਿਸਾਲ ਦੇਵਾਂ ਤਾਂ ਇੱਕ ਦਿਨ ਆਥਣ ਵੇਲੇ ਮੈਂ ਲੁਧਿਆਣੇ ਤੋਂ ਆਇਆ ਜਦ ਮੈਂ ਆਪਣੇ ਸ਼ਹਿਰ ਪਹੁੰਚਿਆ ਤਾਂ ਲਗਭਗ 8 ਵੱਜ ਗਏ ਹੋਣਗੇ ਬੱਸ ਸ਼ਹਿਰ ਤੋਂ ਬਾਹਰ ਚੋਂਕ ਵਿੱਚ ਰੁਕੀ ਤਾਂ ਸਾਹਮਣੇ ਇੱਕ ਕਾਰ ਵਿੱਚ ਤਿੰਨ ਜਣੇ ਬੈਠੇ ਪੈਗ ਲਾਈ ਜਾਣ ਬਸ ੳੱਥੇ ਪੰਜ ਮਿੰਟ ਰੁਕੀ ਹੋਵੇਗੀ ਤੇ ਇਹਨਾਂ ਪੰਜਾਂ ਵਿੱਚ ੳਹਨਾਂ ਨੇ ਪੂਰੀ ਬੋਤਲ ਖਾਲੀ ਕਰ ਦਿੱਤੀ ਜਿਸਨੇ ਕਾਰ ਚਲਾਉਣੀ ਸੀ ਉਹ ਬਰਾਬਰ ਪੀ ਰਿਹਾ ਸੀ।ਹੁਣ ਫਿਰ ਰੱਬ ਦੀ ਮਰਜ਼ੀ ਕੀ ਕਰੂ।ਇਹ ਗੱਲ ਠੀਕ ਐ ਕਿ ਉਸ ਨੀਲੀ ਛੱਤ ਵਾਲੇ ਦੀ ਮਰਜ਼ੀ ਦਾ ਕਿਸੇ ਨੂੰ ਪਤਾ ਪਰ ਆਪਣਾ ਬਚਾਅ ਥੋੜਾ ਬਹੁਤਾ ਤਾਂ ਕਰਨਾ ਚਾਹੀਦਾ ਜੇ ਕਿਤੇ ਜਾਣਾਂ ਤਾਂ ਕੁਵੇਲਾ ਹੋਣ ਤੇ ਰਾਤ ਨੂੰ ਰੁਕਿਆ ਵੀ ਜਾ ਸਕਦਾ ਜੇਕਰ ਆਉਣਾ ਹੀ ਪਵੇ ਤਾਂ ਘੱਟੋ ਘੱਟ ਗੱਡੀ ਚਲਾਉਣ ਵਾਲਾ ਤਾਂ ਸੁਰਤ ਵਿੱਚ ਹੀ ਚਾਹੀਦਾ ਨਹੀਂ ਫਿਰ ੳਹੀ ਗੱਲ ਇਹ ਤਾਂ ਜੀ ਰੱਬ ਦੀ ਰਜਾ ਇਹ ਸਭ ਕੁਝ ਹੋਣਾਂ ਸੀ। ਮੈਨੂੰ ਲੱਗਦਾ ਮੈਂ ਕੁਝ ਜ਼ਿਆਦਾ ਹੀ ਸੱਚ ਲਿਖ ਦਿੱਤਾ ਪਰ ਸੁੱਚ ਤਾਂ ਸੱਚ ਹੀ ਐ। ਰੱਬ ਨੂੰ ਮਾੜਾ ਕਹਿਣ ਤੋਂ ਪਹਿਲਾਂ ਥੋੜਾਂ ਜਿਹਾ ਆਪਣੇ ਵੱਲ ਵੀ ਝਾਤੀ ਮਾਰੀਏ।

ਵਲੋਂ - ਕੁਲਦੀਪ ਸਿੰਘ ਢਿਲੋਂ
ਮੋਬਾਇਲ ਨੰਬਰ - 98559-64276