ਉੱਥੇ ਜਨਰਲ ਸਟੋਰ ਦੀ ਤੁਲਨਾ 'ਚ ਬੰਦੂਕ ਦੀਆਂ ਦੁਕਾਨਾ ਜ਼ਿਆਦਾ ਹਨ : ਅਲੀ ਫੈਜ਼ਲ - ਗੁਰਭਿੰਦਰ  ਗੁਰੀ

ਅਮੇਜ਼ਨ ਪ੍ਰਾਈਮ ਵੀਡੀਓ ਓਰਿਜਨਲ ਅਤੇ ਐਕਸਲ ਐਂਟਰਟੇਨਮੈਂਟ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਅਭਿਨੇਤਾ ਅਲੀ ਫੈਜ਼ਲ (ਗੁੱਡੂ ਪੰਡਿਤ) ਅਹਿਮ ਭੂਮਿਕਾ ਨਿਭਾ ਰਹੇ ਹਨ। ਅਜਿਹੇ 'ਚ ਅਲੀ ਫੈਜ਼ਲ ਨੇ ਪੂਰਵਾਂਚਲ 'ਚ ਸ਼ੂਟਿੰਗ ਦਾ ਤਜ਼ਰਬਾ ਸਾਂਝਾ ਕੀਤਾ। ਅਲੀ ਫੈਜ਼ਲ ਇਸ ਤੋਂ ਪਹਿਲਾਂ ਸ਼ਰੀਫ ਤੇ ਸਵੀਟ ਲੜਕੇ ਦੀ ਭੂਮਿਕਾ ਨਾਲ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਚੁੱਕੇ ਹਨ ਅਤੇ ਹੁਣ ਆਪਣੇ ਗੁੱਡੂ ਪੰਡਿਤ ਦੇ ਕਿਰਦਾਰ ਨਾਲ ਸਭ ਨੂੰ ਹੈਰਾਨ ਕਰਨ ਲਈ ਤਿਆਰ ਹਨ। ਇਸ ਕਿਰਦਾਰ ਨੂੰ ਬਾਖੂਬੀ ਨਿਭਾਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ।

ਅਲੀ ਫੈਜ਼ਲ ਨੇ ਆਪਣਾ ਤਜ਼ਰਬਾ ਸ਼ੇਅਰ ਕਰਦੇ ਹੋਏ ਦੱਸਿਆ, ''ਜਿਸ ਨੇ ਇਸ ਕਿਰਦਾਰ ਨੂੰ ਨਿਭਾਉਣ 'ਚ ਮੇਰੀ ਮਦਦ ਕੀਤੀ, ਉਹ ਬਨਾਰਸ ਦੇ ਬੰਦੂਕ ਦੀਆਂ ਦੁਕਾਨਾਂ 'ਤੇ ਸਮਾਂ ਬਤੀਤ ਕਰਨਾ ਸੀ। ਬਨਾਰਸ 'ਚ ਕਈ ਦੁਕਾਨਾਂ ਹਨ। ਭਾਵ ਉੱਥੇ ਜਨਰਲ ਸਟੋਰ ਦੀ ਤੁਲਨਾ 'ਚ ਬੰਦੂਕ ਦੀਆਂ ਦੁਕਾਨਾਂ ਜ਼ਿਆਦਾ ਗਿਣਤੀ 'ਚ ਹਨ। ਸਭ ਤੋਂ ਵਧੀਆ ਗੱਲ ਬੰਦੂਕਾਂ ਵੀ ਦੁਕਾਨਾਂ ਦੇ ਬਾਹਰ ਪਈਆਂ ਹਨ''।

'ਮਿਰਜ਼ਾਪੁਰ' ਐਕਸ਼ਨ ਸੀਨਜ਼ ਨਾਲ ਭਰਪੂਰ ਇਹ ਇਕ ਕਾਨੂੰਨਹੀਨ ਭੂਮੀ ਹੈ ਜਿੱਥੇ ਨਿਯਮ ਕਾਲੀਨ ਭਈਯਾ ਉਰਫ ਪੰਕਜ ਤ੍ਰਿਪਾਠੀ ਤੋਂ ਇਲਾਵਾ ਕਿਸੇ ਹੋਰ ਵਲੋਂ ਨਹੀਂ ਰੱਖੇ ਜਾਂਦੇ।'ਮਿਰਜ਼ਾਪੁਰ' 'ਚ ਪੰਕਜ ਤ੍ਰਿਪਾਠੀ, ਅਲੀ ਫੈਜ਼ਲ, ਵਿਕ੍ਰਾਂਤ ਮੈਸੀ, ਦਿਵਯੇਂਦੂ ਸ਼ਰਮਾ, ਕੁਲਭੂਸ਼ਨ, ਸ਼ਵੇਤਾ ਤ੍ਰਿਪਾਠੀ, ਸ਼੍ਰੇਆ ਪਿਲਗਾਂਵਕਰ, ਰਸਿਕਾ ਦੁਗਲ, ਹਰਸ਼ਿਤਾ ਗੌਰ ਅਤੇ ਅਮਿਤ ਸਿਆਲ ਵਰਗੇ ਦਮਦਾਰ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਇਹ ਸੀਰੀਜ਼ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਵਲੋਂ ਨਿਰਮਿਤ ਹੈ।

ਗੁਰਭਿੰਦਰ  ਗੁਰੀ
99157-27311